ਲੁਧਿਆਣਾ: ਇੱਕ ਪਾਸੇ ਸਿਹਤ ਮਹਿਕਮੇ ਵੱਲੋਂ ਜਿੱਥੇ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਲੋਕ ਘਰਾਂ ਵਿੱਚ ਏਸੀ ਟੈਂਪਰੇਚਰ ਠੀਕ ਬਣਾ ਕੇ ਰੱਖਣ, ਉੱਥੇ ਹੀ ਦੂਜੇ ਪਾਸੇ ਹਜ਼ੂਰ ਸਾਹਿਬ ਤੋਂ ਜੋ ਸ਼ਰਧਾਲੂ ਪੰਜਾਬ ਲਿਆਂਦੇ ਗਏ ਹਨ ਉਨ੍ਹਾਂ ਨੂੰ ਏਸੀ ਵੋਲਵੋ ਬੱਸਾਂ ਵਿੱਚ ਲਿਆਂਦਾ ਗਿਆ ਹੈ ਤੇ ਸ਼ਰਧਾਲੂ ਲਗਾਤਾਰ ਦੋ ਦਿਨ ਦਾ ਸਫ਼ਰ ਏਸੀ ਬੱਸ ਵਿੱਚ ਕਰਕੇ ਆਏ ਹਨ।
ਪੰਜਾਬ ਸਿਹਤ ਮਹਿਕਮੇ ਦਾ ਇਹ ਮੰਨਣਾ ਹੈ ਕਿ ਏ ਸੀ ਦੇ ਵਿੱਚ ਵਾਇਰਸ ਜ਼ਿਆਦਾ ਪਨਪਦਾ ਹੈ ਅਤੇ ਕੋਰੋਨਾ ਵਾਇਰਸ ਲਈ ਇਹ ਹਾਨੀਕਾਰਕ ਹੈ। ਲੁਧਿਆਣਾ ਦੇ ਵਿੱਚ ਇੱਕੋ ਦਿਨ ਵਿੱਚ 48 ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 38 ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂ ਹਨ।
ਹੁਣ ਇੱਥੇ ਸਵਾਲ ਇਹ ਉੱਠਦਾ ਹੈ ਕਿ ਜਦੋਂ ਸਰਕਾਰ ਨੂੰ ਪਤਾ ਹੈ ਕਿ ਏਸੀ ਵਿੱਚ ਕੋਰੋਨਾ ਵੱਧ ਫੈਲਦਾ ਹੈ ਤਾਂ ਸ਼ਰਧਾਲੂਆਂ ਨੂੰ ਏਸੀ ਬੱਸਾਂ ਵਿੱਚ ਕਿਉਂ ਲਿਆਂਦਾ ਗਿਆ। ਅਜਿਹਾ ਸਿਵਲ ਸਰਜਨ ਕਹਿ ਰਹੇ ਹਨ ਕਿ ਏਸੀ ਕੋਰੋਨਾ ਦੇ ਲਈ ਖਤਰਨਾਕ ਹੈ।
ਲੁਧਿਆਣਾ ਦੇ ਸਿਵਲ ਸਰਜਨ ਦਾ ਕਹਿਣਾ ਹੈ ਕਿ ਏਸੀ 24-28 ਤੱਕ ਰੱਖਿਆ ਜਾਵੇ ਅਤੇ ਹਵਾ ਦੀ ਵੈਂਟੀਲੇਸ਼ਨ ਜ਼ਰੂਰ ਰੱਖੀ ਜਾਵੇ। ਲੋਕਾਂ ਨੂੰ ਸਲਾਹ ਦੇਣ ਵਾਲੀ ਪੰਜਾਬ ਸਰਕਾਰ ਖੁਦ ਹੀ ਭੁੱਲ ਗਈ ਕਿ ਉਹ ਸ਼ਰਧਾਲੂਆਂ ਨੂੰ ਕਿਵੇਂ ਪੰਜਾਬ ਲਿਆਵੇ।