ਲੁਧਿਆਣਾ: ਬੀਤੀ ਰਾਤ ਰੇਲਵੇ ਸਟੇਸ਼ਨ ਦੇ ਨੇੜੇ ਪ੍ਰਵਾਸੀ ਵਿਅਕਤੀ ਤੋਂ 2 ਕਿਲੋ ਅਫੀਮ ਬਰਾਮਦ ਕਰਨ ਦਾ ਮਾਮਲਾ ਸਾਹਮਣੇ ਆਇਆ। ਦੱਸਿਆ ਜਾ ਰਿਹਾ ਹੈ ਕਿ ਜੀਆਰਪੀ ਦੇ ਏਐਸਆਈ ਨੇ ਰੇਲਵੇ ਸਟੇਸ਼ਨ ਦੇ ਕੋਲ ਨਾਕਾਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਉਨ੍ਹਾਂ ਨੇ ਪ੍ਰਵਾਸੀ ਵਿਅਕਤੀ ਦੀ ਤਲਾਸ਼ੀ ਲਈ।
ਜੀਆਰਪੀ ਦੇ ਐਸਐਚਓ ਬਲਵੀਰ ਸਿੰਘ ਘੁੰਮਣ ਨੇ ਕਿਹਾ ਕਿ ਵੀਰਵਾਰ ਨੂੰ ਰਾਤ 12:00 ਵਜੇ ਦੇ ਕਰੀਬ ਏਐਸਆਈ ਦੀ ਅਗਵਾਈ ਹੇਠ ਨਾਕਾਬੰਦੀ ਕੀਤੀ ਗਈ ਸੀ। ਇਸ ਮਗਰੋਂ ਜਦੋਂ ਉਨ੍ਹਾਂ ਨੇ ਪ੍ਰਵਾਸੀ ਦੀ ਚੈਕਿੰਗ ਕੀਤੀ ਤਾਂ ਉਸ ਕੋਲੋ 2 ਕਿਲੋਂ ਅਫੀਮ ਬਰਾਮਦ ਹੋਈ। ਬਲਵੀਰ ਸਿੰਘ ਨੇ ਕਿਹਾ ਕਿ ਪ੍ਰਵਾਸੀ ਦੀ ਸ਼ਨਾਖਤ ਮੌਸਮੀ ਮੰਗਲ ਸਵਾਸੀ ਵਜੋਂ ਹੋਈ ਹੈ। ਇਹ ਝਾਰਖੰਡ ਦਾ ਵਸਨੀਕ ਹੈ।
ਐਸਐਚਓ ਨੇ ਦੱਸਿਆ ਕਿ ਇਹ ਝਾਰਖੰਡ 'ਚ ਅਫੀਮ ਦੀ ਖੇਤੀ ਕਰਦਾ ਹੈ ਤੇ ਇਹ ਲੁਧਿਆਣਾ 'ਚ ਅਫੀਮ ਸਪਲਾਈ ਕਰਨ ਲਈ ਆਇਆ ਸੀ। ਜਿਸ ਨੂੰ ਪੁਲਿਸ ਨੇ ਮੌਕੇ 'ਤੇ ਹੀ ਕਾਬੂ ਕਰ ਲਿਆ।
ਇਹ ਵੀ ਪੜ੍ਹੋ: ਰੂਪਨਗਰ: ਫੌਜੀ ਕੰਟੀਨ ਦੇ ਬਾਹਰ ਖੜੇ ਪਾਣੀ ਤੋਂ ਫੌਜੀ ਪਰਿਵਾਰ ਹੋਏ ਤੰਗ
ਮੋਸਮੀ ਮੰਗਲ ਸਵਾਸੀ 'ਤੇ ਪਹਿਲਾਂ ਕੋਈ ਮੁਕਦਮਾ ਦਰਜ ਨਹੀਂ ਹੈ। ਉਨ੍ਹਾਂ ਕਿਹਾ ਕਿ ਮੋਸਮੀ ਮੰਗਲ ਸਵਾਸੀ 'ਤੇ ਐਨਡੀਪੀਸੀ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮੋਸਮੀ ਮੰਗਲ ਸਵਾਸੀ ਨੂੰ ਪੁਲਿਸ ਰਿਮਾਂਡ 'ਤੇ ਰੱਖ ਕੇ ਪੁੱਛ ਗਿੱਛ ਜਾਰੀ ਹੈ ।