ETV Bharat / state

ਈਟੀਵੀ ਭਾਰਤ ਨੇ ਲੁਧਿਆਣਾ ਵਿੱਚ ਲੱਭਿਆ ਕੈਪਟਨ ਦਾ 'ਸਮਾਰਟ ਸਕੂਲ'

ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਦੀਆਂ ਗੱਲਾਂ ਭਾਸ਼ਣਾਂ ਵਿੱਚ ਅਕਸਰ ਹੀ ਸੁਣਨ ਨੂੰ ਮਿਲਦੀਆਂ ਹਨ। ਈਟੀਵੀ ਭਾਰਤ ਦੀ ਟੀਮ ਜਦ ਪਿੰਡ ਜਗੀਰਪੁਰ ਵਿੱਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਪਹੁੰਚੀ ਤਾਂ ਦੇਖਿਆ ਕਿ ਸਕੂਲ ਦੀ ਹਾਲਤ ਬਿਲਕੁਲ ਖਸਤਾ ਹੋ ਚੁੱਕੀ ਹੈ। ਦੇਖੋ ਸਕੂਲ ਦੀ ਹਾਲਤ...

ਈਟੀਵੀ ਭਾਰਤ ਨੇ ਲੱਭਿਆ ਲੁਧਿਆਣਾ ਵਿੱਚ ਕੈਪਟਨ ਦਾ 'ਸਮਾਰਟ ਸਕੂਲ'

author img

By

Published : Feb 18, 2020, 11:13 AM IST

Updated : Feb 18, 2020, 11:25 AM IST

ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਅਕਸਰ ਹੀ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ ਪਰ ਜ਼ਮੀਨੀ ਪੱਧਰ 'ਤੇ ਉਹ ਵਾਅਦੇ ਪੂਰ ਨਹੀਂ ਚੜ੍ਹਦੇ। ਦਿੱਲੀ ਵਿਧਾਨਸਭਾ ਚੋਣਾਂ ਵਿੱਚ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਭਾਸ਼ਨਾਂ ਵਿੱਚ ਕਿਹਾ ਸੀ ਕਿ ਪੰਜਾਬ ਵਿੱਚ 5500 ਸਮਾਰਟ ਸਕੂਲ ਬਣਾਏ ਜਾਣੇ ਹਨ ਅਤੇ ਕਈ ਬਣਾ ਦਿੱਤੇ ਗਏ ਹਨ ਪਰ ਅਸਲ ਵਿੱਚ ਕਈ ਸਰਕਾਰੀ ਸਕੂਲਾਂ ਦੀ ਹਾਲਤ ਬਹੁਤ ਖਸਤਾ ਹੈ।

ਈਟੀਵੀ ਭਾਰਤ ਨੇ ਲੱਭਿਆ ਲੁਧਿਆਣਾ ਵਿੱਚ ਕੈਪਟਨ ਦਾ 'ਸਮਾਰਟ ਸਕੂਲ'

ਈਟੀਵੀ ਭਾਰਤ ਦੀ ਟੀਮ ਜਦ ਪਿੰਡ ਜਗੀਰਪੁਰ ਵਿੱਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਪਹੁੰਚੀ ਤਾਂ ਦੇਖਿਆ ਕਿ ਸਕੂਲ ਦੀ ਹਾਲਤ ਬਿਲਕੁਲ ਖਸਤਾ ਹੋ ਚੁੱਕੀ ਹੈ। ਇਸ ਸਰਕਾਰੀ ਪ੍ਰਾਇਮਰੀ ਸਕੂਲ ਦੀ ਹਾਲਤ ਇੰਨੀ ਖਸਤਾ ਹੈ ਕਿ ਬਿਲਡਿੰਗ ਕਿਸੇ ਵੀ ਸਮੇਂ ਢਹਿ ਢੇਰੀ ਹੋ ਸਕਦੀ ਹੈ। ਦੱਸ ਦਈਏ ਕਿ ਸਕੂਲ ਵਿੱਚ 200 ਵਿਦਿਆਰਥੀ ਪੜ੍ਹਦੇ ਹਨ ਜੋ ਮਜਬੂਰੀ ਵੱਸ ਗਰਮੀ, ਠੰਡ ਅਤੇ ਬਰਸਾਤ ਦੇ ਵਿੱਚ ਧਰਤੀ 'ਤੇ ਬੈਠ ਕੇ ਹੀ ਪੜ੍ਹਦੇ ਹਨ।

ਸਕੂਲ ਦੇ ਅਧਿਆਪਕਾਂ ਨੇ ਦੱਸਿਆ ਕਿ ਬਰਸਾਤਾਂ ਵਿੱਚ ਇੱਥੇ ਹਾਲਾਤ ਬਦ ਤੋਂ ਬਦਤਰ ਹੋ ਜਾਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹਾਲਾਤ ਇਥੋਂ ਤੱਕ ਖ਼ਰਾਬ ਹੋ ਜਾਂਦੇ ਹਨ ਕਿ ਸਕੂਲ 'ਚ ਵੜਨਾ ਵੀ ਔਖਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਦੀ ਇਮਾਰਤ ਨੂੰ 'ਅਨਸੇਫ' ਐਲਾਨਿਆ ਗਿਆ ਹੈ ਪਰ ਉਸ ਦੇ ਬਾਵਜੂਦ ਪੱਟੀ ਸਕੂਲ ਦੀ ਬਿਹਤਰੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।

ਇਹ ਵੀ ਪੜ੍ਹੋ: ਪੰਜਾਬ ਵਜ਼ਾਰਤ ਦੀ ਬੈਠਕ ਅੱਜ, ਬਜਟ ਸੈਸ਼ਨ ਨੂੰ ਦਿੱਤੀ ਜਾਵੇਗੀ ਪ੍ਰਵਾਨਗੀ

ਉਧਰ ਪਿੰਡ ਜਗੀਰਪੁਰ ਦੀ ਸਰਪੰਚ ਦੇ ਪਤੀ ਨੂੰ ਦੱਸਿਆ ਕਿ ਸਕੂਲ ਦੀ ਹਾਲਤ ਖਸਤਾ ਹੈ ਅਤੇ ਇਸ ਲਈ ਸਰਕਾਰ ਵੱਲੋਂ ਵੱਡੀ ਗਰਾਂਟ ਜਾਰੀ ਹੋਣੀ ਹੈ, ਇਸ ਕਰਕੇ ਸਮਾਂ ਲੱਗ ਰਿਹਾ ਹੈ।

ਦੂਜੇ ਪਾਸੇ ਜਦੋਂ ਸਕੂਲ ਦੇ ਹੈੱਡ ਮਾਸਟਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਦਲੀ ਦੇ ਡਰ ਦੇ ਮਾਰੇ ਉਹ ਕੈਮਰੇ ਅੱਗੇ ਕੁੱਝ ਨਹੀਂ ਬੋਲਣਾ ਚਾਹੁੰਦੇ। ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਭਾਸ਼ਨਾਂ ਵਿੱਚ ਸੂਬੇ ਦੀ ਜੋ ਤਸਵੀਰ ਦਿਖਾਈ ਜਾਂਦੀ ਹੈ, ਹਕੀਕਤ ਉਸ ਤੋਂ ਕੋਹਾਂ ਦੂਰ ਹੈ।

Last Updated : Feb 18, 2020, 11:25 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.