ਲੁਧਿਆਣਾ: ਕੇਂਦਰ ਸਰਕਾਰ ਵੱਲੋਂ ਜੀਐੱਸਟੀ (GST) ਦਰਾਂ ਦੇ ਵਿੱਚ ਵੱਡੀ ਤਬਦੀਲੀ ਕਰਦਿਆਂ ਰੈਡੀਮੇਡ ਗਾਰਮੈਂਟ (readymade garments) ਤੇ ਹੁਣ 5 ਫ਼ੀਸਦੀ ਜੀਐੱਸਟੀ (GST) ਦੀ ਥਾਂ 12 ਫੀਸਦੀ ਜੀਐੱਸਟੀ (GST) ਕਰ ਦਿੱਤਾ ਗਿਆ ਹੈ ਨਵੀਂਆਂ ਟੈਕਸ ਦਰਾਂ ਜਨਵਰੀ 1 ਤੋਂ ਲਾਗੂ ਹੋ ਜਾਣਗੀਆਂ। ਜੀਐੱਸਟੀ (GST) ਦਰਾਂ ਲਾਗੂ ਹੋਣ ਤੋਂ ਪਹਿਲਾਂ ਹੀ ਲੁਧਿਆਣਾ ਦੇ ਰੇਡੀਮੇਡ (readymade garments) ਵਪਾਰੀਆਂ ਅਤੇ ਮੈਨੂਫੈਕਚਰਰਾਂ ਦੇ ਵਿੱਚ ਹਾਹਾਕਾਰ ਮੱਚ ਗਈ ਹੈ। ਵਪਾਰੀਆਂ ਨੇ ਕਿਹਾ ਕਿ ਸਰਕਾਰ ਇੰਡਸਟਰੀ ਬੰਦ ਕਰਵਾਉਣਾ ਚਾਹੁੰਦੀ ਹੈ ਜਿਸ ਕਰਕੇ ਅਜਿਹੇ ਮਾਰੂ ਫ਼ੈਸਲੇ ਕਰ ਰਹੀ ਹੈ।
- " class="align-text-top noRightClick twitterSection" data="">
ਇਹ ਵੀ ਪੜੋ: ਕਾਰੋਬਾਰੀਆਂ ਨਾਲ ਮੁਲਾਕਾਤ ਕਰਨਗੇ ਮਨਪ੍ਰੀਤ ਬਾਦਲ, ਇਹ ਰਹੇਗਾ ਖ਼ਾਸ...
ਪਹਿਲਾਂ ਕਿੰਨਾ ਤੇ ਹੁਣ ਕਿੰਨਾ ਹੋਇਆ ਜੀਐੱਸਟੀ
ਕੇਂਦਰ ਸਰਕਾਰ ਨੇ ਰੈਡੀਮੇਡ ਗਾਰਮੈਂਟ (readymade garments) ‘ਤੇ ਸੱਤ ਫ਼ੀਸਦੀ ਜੀਐੱਸਟੀ (GST) ਵਧਾ ਦਿੱਤਾ ਹੈ ਜਿਸ ਕਰਕੇ 12 ਫ਼ੀਸਦੀ ਹੁਣ ਰੈਡੀਮੇਡ ਗਾਰਮੈਂਟ (readymade garments) ‘ਤੇ ਜੀਐੱਸਟੀ (GST) ਲੱਗੇਗਾ। ਹਾਲਾਂਕਿ ਰੈਡੀਮੇਡ ਗਾਰਮੈਂਟ (readymade garments) ਪਹਿਲਾਂ ਟੈਕਸ ਅਤੇ ਵੈਟ ਮੁਕਤ ਸੀ। ਰੈਡੀਮੇਡ ਗਾਰਮੈਟਸ (readymade garments) ਤੇ ਕਿਸੇ ਵੀ ਤਰ੍ਹਾਂ ਦਾ ਕੋਈ ਟੈਕਸ ਨਹੀਂ ਲੱਗਦਾ ਸੀ, ਜਿਸ ਦਾ ਵੱਡਾ ਕਾਰਨ ਇਸ ਦਾ ਸਿੱਧਾ ਅਸਰ ਆਮ ਲੋਕਾਂ ‘ਤੇ ਹੋਣਾ ਸੀ, ਪਰ ਕੇਂਦਰ ਸਰਕਾਰ ਵੱਲੋਂ ਇੱਕ ਦੇਸ਼ ਇੱਕ ਟੈਕਸ ਸਕੀਮ ਲਾਗੂ ਕਰਕੇ ਜਦੋਂ ਜੀਐੱਸਟੀ (GST) ਲਿਆਂਦਾ ਗਿਆ ਤਾਂ ਰੈਡੀਮੇਡ ਗਾਰਮੈਂਟ (readymade garments) ਨੂੰ ਸਭ ਤੋਂ ਘੱਟ ਜੀਐੱਸਟੀ (GST) ਸਲੈਬ ਯਾਨੀ 5 ਫ਼ੀਸਦੀ ਦੇ ਵਿੱਚ ਰੱਖਿਆ ਗਿਆ ਸੀ। ਪਰ ਹੁਣ ਇਸ ਵਿੱਚ ਵਾਧਾ ਕਰਕੇ 12 ਫ਼ੀਸਦੀ ਕਰ ਦਿੱਤਾ ਗਿਆ ਹੈ। ਪੰਜਾਬ ਵਪਾਰ ਮੰਡਲ ਦੇ ਲੁਧਿਆਣਾ ਤੋਂ ਪ੍ਰਧਾਨ ਹਰਵਿੰਦਰ ਮੱਕੜ ਨੇ ਕਿਹਾ ਕਿ ਇਸ ਨਾਲ ਦੁਕਾਨਦਾਰਾਂ ਅਤੇ ਨਿਰਮਾਤਾਵਾਂ ਦੋਨਾਂ ‘ਤੇ ਅਸਰ ਪਵੇਗਾ।
ਕਿੰਨਾ ਹੋਵੇਗਾ ਨੁਕਸਾਨ
ਰੈਡੀਮੈਂਟ ਕੱਪੜੇ (readymade garments) ਤੇ ਵਧਾਏ ਟੈਕਸ ਕਾਰਨ ਸਿੱਧੇ ਅਤੇ ਅਸਿੱਧੇ ਤੌਰ ‘ਤੇ ਲੁਧਿਆਣਾ ਦੀ ਇੰਡਸਟਰੀ ਨੂੰ ਨੁਕਸਾਨ ਹੋਵੇਗਾ। ਲੁਧਿਆਣਾ ਨਿਟਵੇਅਰ ਅਤੇ ਟੈਕਸਟਾਈਲ ਕਲੱਬ ਦੇ ਮੁਖੀ ਵਿਨੋਦ ਥਾਪਰ ਦਾ ਕਹਿਣਾ ਹੈ ਕਿ ਇਹ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਸੀਜ਼ਨ ਦਾ ਮਾਲ ਪਹਿਲਾਂ ਹੀ ਬੁੱਕ ਹੋ ਜਾਂਦਾ ਹੈ ਅਜਿਹੇ ‘ਚ ਜੇਕਰ ਸਰਕਾਰ ਹੁਣ ਜੀਐਸਟੀ (GST) ਦਰਾਂ ਵਿੱਚ ਵਾਧਾ ਕਰਦੀ ਹੈ ਤਾਂ ਇਸ ਦਾ ਸਿੱਧਾ ਨੁਕਸਾਨ ਲੁਧਿਆਣਾ ਹੌਜ਼ਰੀ ਇੰਡਸਟਰੀ ਨੂੰ ਹੋਵੇਗਾ, ਕਿਉਂਕਿ ਮਾਲ ਪਹਿਲੀਆਂ ਕੀਮਤਾਂ ‘ਤੇ ਬਣ ਕੇ ਤਿਆਰ ਹੈ ਅਤੇ ਹੁਣ ਕੀਮਤਾਂ ਵਧ ਗਈਆਂ ਹਨ। ਅਜਿਹੇ ‘ਚ ਵਪਾਰੀਆਂ ਨੂੰ ਨੁਕਸਾਨ ਹੋਵੇਗਾ, ਕਿਉਂਕਿ ਕਲਾਈਂਟ ਸ਼ਾਇਦ ਹੀ ਉਨ੍ਹਾਂ ਦੇ ਪੈਸੇ ਪੂਰੇ ਦੇਵੇ।
ਉਨ੍ਹਾਂ ਕਿਹਾ ਕਿ ਜੇਕਰ ਸਿਰਫ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਪੰਜ ਤੋਂ ਦੱਸ ਕਰੋੜ ਰੁਪਏ ਦਾ ਸਿੱਧੇ ਤੌਰ ‘ਤੇ ਨੁਕਸਾਨ ਹੈ। ਉਨ੍ਹਾਂ ਕਿਹਾ ਕਿ ਇਸ ਦਾ ਜ਼ਿਆਦਾ ਨੁਕਸਾਨ ਛੋਟੇ ਵਪਾਰੀਆਂ ਨੂੰ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਬਰੈਂਡਿਡ ਕੱਪੜੇ ਬਣਾਉਣ ਵਾਲਿਆਂ ‘ਤੇ ਇਸਦਾ ਕੋਈ ਬਹੁਤਾ ਪ੍ਰਭਾਵ ਨਹੀਂ ਪਵੇਗਾ।
ਜੀਐੱਸਟੀ ਕੌਂਸਲ ਮੈਂਬਰ ਨੂੰ ਮਿਲਣਗੇ ਕਾਰੋਬਾਰੀ
ਪੰਜਾਬ ਦੇ ਖਜ਼ਾਨਾ ਮੰਤਰੀ ਅਤੇ ਜੀਐੱਸਟੀ (GST) ਕੌਂਸਲ ਦੇ ਮੈਂਬਰ ਮਨਪ੍ਰੀਤ ਬਾਦਲ ਲੁਧਿਆਣਾ ਫੇਰੀ ‘ਤੇ ਹਨ। ਲੁਧਿਆਣਾ ਦੇ ਵਪਾਰੀ ਮਨਪ੍ਰੀਤ ਬਾਦਲ ਨੂੰ ਮਿਲਣਗੇ। ਇਸ ਤੋਂ ਇਲਾਵਾ ਮਾਈਕਰੋ ਸਮਾਲ ਅਤੇ ਮੀਡੀਅਮ ਇੰਡਸਟਰੀ ਦੇ ਪੰਜਾਬ ਦੇ ਚੇਅਰਮੈਨ ਅਮਰਜੀਤ ਟਿੱਕਾ ਨਾਲ ਗੱਲਬਾਤ ਕੀਤੀ ਗਈ ਦੋਵਾਂ ਨੇ ਕੇਂਦਰ ਸਰਕਾਰ ਦੇ ਫੈਸਲੇ ਦੀ ਸਖਤ ਸ਼ਬਦਾਂ ‘ਚ ਨਿੰਦਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਫੈਸਲਾ ਲੁਧਿਆਣਾ ਦੀ ਇੰਡਸਟਰੀ ਨੂੰ ਬਰਬਾਦ ਕਰਨ ਵਾਲਾ ਹੈ।
ਇਹ ਵੀ ਪੜੋ: ਅਰਵਿੰਦ ਕੇਜਰੀਵਾਲ ਦੇ ਦੌਰੇ ਦਾ ਦੂਜਾ ਦਿਨ, ਕਰ ਸਕਦੇ ਨੇ ਵੱਡੇ ਐਲਾਨ...
ਉਨ੍ਹਾਂ ਨੇ ਕਿਹਾ ਕਿ ਇਸ ਨਾਲ ਇੰਡਸਟਰੀ ਬਰਬਾਦ ਹੋ ਜਾਵੇਗੀ, ਅਜਿਹੇ ਮਾਰੂ ਫ਼ੈਸਲਿਆਂ ਨਾਲ ਵਪਾਰੀਆਂ ਦਾ ਨੁਕਸਾਨ ਹੋਵੇਗਾ, ਕਿਉਂਕਿ ਪਹਿਲਾਂ ਹੀ ਵਪਾਰੀ ਨੋਟਬੰਦੀ ਜੀਐੱਸਟੀ (GST) ਅਤੇ ਫਿਰ ਕੋਰੋਨਾ ਮਹਾਂਮਾਰੀ ਦੀ ਮਾਰ ਝੱਲਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨਾਲ ਮੁਲਾਕਾਤ ਕਰਕੇ ਇਹ ਮੁੱਦਾ ਚੁੱਕਣਗੇ ਅਤੇ ਇਸ ਨੂੰ ਹੱਲ ਕਰਵਾਉਣ ਦੀ ਅਪੀਲ ਕਰਨਗੇ।