ਅੰਮ੍ਰਿਤਸਰ: ਪੰਜਾਬ ਦੇ ਕਈ ਪੁਲਿਸ ਥਾਣੇ ਅਤੇ ਚੌਂਕੀਆਂ ਦੇ ਵਿੱਚ ਧਮਾਕੇ ਹੋ ਰਹੇ। ਬੀਤੇ ਦਿਨ ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਵਿੱਚ ਵੀ ਧਮਾਕਾ ਹੋਇਆ। ਜਿਸ ਤੋਂ ਬਾਅਦ ਇੱਕ ਪੋਸਟ ਵਾਇਰਲ ਹੋਈ ਹੈ। ਜਿਸ ਵਿੱਚ ਜੀਵਨ ਫੌਜੀ ਨਾਮ ਦੇ ਸ਼ਖਸ ਨੇ ਇਸ ਧਮਾਕੇ ਦੀ ਜਿੰਮੇਵਾਰੀ ਲਈ ਜੀਵਨ ਫੌਜੀ ਡੇਰਾ ਬਾਬਾ ਨਾਨਕ ਦੇ ਸ਼ਹਿਜ਼ਾਦਾ ਕਲਾਂ ਪਿੰਡ ਦਾ ਰਹਿਣ ਵਾਲਾ ਹੈ। ਜਦੋਂ ਉਸ ਦੇ ਘਰ ਗਏ ਤਾਂ ਉਸ ਦੀ ਮਾਤਾ ਘਰ ਦੇ ਵਿੱਚ ਮੌਜੂਦ ਸੀ।
ਮੁੜ ਧਮਾਕਾ ਹੋਣ ਦੀ ਖ਼ਬਰ
ਗੁਰੂ ਦੀ ਨਗਰੀ ਅੰਮ੍ਰਿਤਸਰ ’ਚ ਇੱਕ ਵਾਰ ਮੁੜ ਧਮਾਕਾ ਹੋਣ ਦੀ ਖ਼ਬਰ ਹੈ। ਧਮਾਕਾ ਅੰਮ੍ਰਿਤਸਰ ਦੇ ਇਸਾਲਾਮਾਬਾਦ ਥਾਣੇ ਵਿੱਚ ਹੋਇਆ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉੱਥੇ ਹੀ ਥਾਣਾ ਇਸਲਾਮਾਬਾਦ ਦੇ ਪੁਲਿਸ ਅਧਿਕਾਰੀ ਜਸਬੀਰ ਸਿੰਘ ਨੇ ਕਿਹਾ ਕਿ ਆਵਾਜ਼ ਅਸੀਂ ਵੀ ਸੁਣੀ ਹੈ ਪਰ ਕੋਈ ਵੀ ਥਾਣੇ ਵਿੱਚ ਧਮਾਕਾ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਕਿ ਇਸ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਧਮਾਕਾ ਹੋਇਆ ਜਾਂ ਨਹੀਂ। ਪਰ ਉੱਥੇ ਹੀ ਤੁਸੀਂ ਵੇਖ ਸਕਦੇ ਹੋ ਕਿ ਥਾਣਾ ਇਸਲਾਮਾਬਾਦ ਦੀ ਸਾਰੀ ਹੀ ਬੱਤੀ ਦੀਆਂ ਤਾਰਾਂ ਸੜ ਚੁੱਕੀਆਂ ਹਨ ਤੇ ਅੰਦਰ ਜਿਹੜੀਆਂ ਟੀਨਾਂ ਹਨ ਉਹ ਵੀ ਡਿੱਗੀਆਂ ਪਈਆਂ ਹਨ ਪਰ ਪੁਲਿਸ ਅਧਿਕਾਰੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ।
ਥਾਣਿਆਂ ਦੀਆਂ ਕੰਧਾਂ ਉੱਚੀਆਂ ਕਰਵਾਈਆਂ
ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਜੀਵਨ ਫੌਜੀ ਨੇ ਇਸ ਧਮਾਕੇ ਦੀ ਜਿੰਮੇਵਾਰੀ ਲਈ ਹੈ। ਪਰ ਫਿਲਹਾਲ ਕੋਈ ਵੀ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਪਰ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਧਮਾਕਾ ਕਰੀਬ 3 ਵਜੇ ਦੇ ਕਰੀਬ ਹੋਇਆ ਹੈ।
ਉਧਰ, ਗੈਂਗਸਟਰ ਜੀਵਨ ਫੌਜੀ ਨੇ ਵੀ ਇਸ ਧਮਾਕੇ ਬਾਰੇ ਆਪਣੀ ਪੋਸਟ ਸਾਂਝੀ ਕਰਦੇ ਹੋਏ ਜ਼ਿੰਮੇਵਾਰੀ ਲਈ ਹੈ ਅਤੇ ਪੰਜਾਬ ਪੁਲਿਸ ਨੂੰ ਸਿੱਧੀ ਧਮਕੀ ਦਿੱਤੀ ਹੈ। ਪੋਸਟ ਵਿੱਚ ਲਿਖਿਆ ਗਿਆ ਹੈ ਕਿ ਅੱਜ ਅੰਮ੍ਰਿਤਸਰ ਦੇ ਇਸਲਾਮਾਬਾਦ ਪੁਲਿਸ ਥਾਣੇ ਵਿੱਚ ਸੁੱਟੇ ਗਏ ਗਰਨੇਡ ਦੀ ਜ਼ਿੰਮੇਦਾਰੀ ਮੈਂ ਜੀਵਨ ਫੌਜੀ ਲੈਂਦਾ ਹਾਂ ਇਹ ਸਭ ਕੁਝ ਪੁਲਿਸ ਨੂੰ ਦੱਸਣ ਲਈ ਕੀਤਾ ਗਿਆ ਹੈ। ਜੋ ਇਨ੍ਹਾਂ ਨੇ ਸਰਕਾਰਾਂ ਨਾਲ ਮਿਲ ਕੇ 1984 ਤੋਂ ਲੈ ਕੇ ਹੁਣ ਤੱਕ ਸਿੱਖਾਂ ਨਾਲ ਤੇ ਉਨ੍ਹਾਂ ਦੇ ਪਰਿਵਾਰ ਨਾਲ ਕੀਤਾ ਹੈ। ਜੇ ਇਹ ਅੱਗੇ ਕਰਨਗੇ ਉਸ ਦਾ ਜਵਾਬ ਇੱਦਾ ਮਿਲੇਗਾ, ਜੇਕਰ ਇਸ ਵਰਦੀ ਨੇ ਸਿੱਖਾਂ ਦੇ ਘਰ ਛੁਡਵਾਏ ਤਾਂ ਘਰ ਇਨ੍ਹਾਂ ਦੇ ਵੀ ਨਹੀਂ ਰਹਿਣੇ। ਜਿੰਨਾਂ ਥਾਣਿਆਂ ਦੀਆਂ ਕੰਧਾਂ ਉੱਚੀਆਂ ਕਰਵਾਈਆਂ ਉਹ ਵੀ ਤਿਆਰ ਰਹਿਣ ਜਵਾਬ ਮਿਲ ਜਾਣਾ।
ਫੌਜ ਦੀ ਨੌਕਰੀ
ਜੀਵਨ ਫੌਜੀ ਦੀ ਮਾਤਾ ਨੇ ਕਿਹਾ ਕਿ ਜੀਵਨ ਫੌਜੀ ਨੂੰ ਫੌਜੀ ਇਸ ਕਰਕੇ ਕਿਹਾ ਜਾਂਦਾ ਸੀ ਕਿ ਉਹ ਪੜ੍ਹ ਲਿਖ ਕੇ 12ਵੀਂ ਜਮਾਤ ਵਿੱਚ ਪਹੁੰਚੇ ਹੀ ਸੀ ਕਿ ਉਸ ਦੀ ਫੌਜ ਦੇ ਵਿੱਚ ਨੌਕਰੀ ਲੱਗ ਗਈ। ਫੌਜੀ ਦੀ ਮਾਤਾ ਨੇ ਕਿਹਾ ਕਿ ਉਸ ਨੇ ਆਪਣੇ ਪੁੱਤਰ ਨੂੰ ਬੜੇ ਚਾਵਾਂ ਉਮੀਦਾਂ ਦੇ ਨਾਲ ਪੜਾਇਆ ਲਿਖਾਇਆ ਸੀ, ਉਹ ਕਈ ਸਾਲ ਫੌਜ ਦੀ ਨੌਕਰੀ ਕਰਦਾ ਰਿਹਾ। ਪਰ ਉਨ੍ਹਾਂ ਨੂੰ ਹੁਣ ਪਤਾ ਲੱਗਾ ਕਿ ਉਸ ਦਾ ਪੁੱਤਰ ਫੌਜ 'ਚ ਨਹੀਂ ਸਗੋਂ ਵਿਦੇਸ਼ ਪਹੁੰਚ ਗਿਆ ਹੈ ਪਰ ਜਦੋਂ ਤੱਕ ਫੋਟੋ ਵਾਇਰਲ ਨਹੀਂ ਸੀ ਹੋਈ।
ਘਰ ਦੀ ਗਰੀਬੀ ਦੂਰ ਕਰਨ ਲਈ ਫੌਜ ਵਿੱਚ ਭਰਤੀ ਕਰਵਾਇਆ ਸੀ
ਜੀਵਨ ਫੌਜੀ ਦੀ ਮਾਤਾ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਫੋਨ ਕਰਦਾ ਰਿਹਾ ਹਾਲਚਾਲ ਪੁੱਛਦਾ ਰਿਹਾ ਅਤੇ ਆਖਦਾ ਰਿਹਾ ਕਿ ਮਾਂ ਚਿੰਤਾ ਨਾ ਕਰੀ ਮੈਂ ਆਪਣੀ ਨੌਕਰੀ ਠੀਕ-ਠਾਕ ਕਰ ਰਿਹਾ। ਜੀਵਨ ਫੌਜੀ ਦੀ ਮਾਤਾ ਨੇ ਕਿਹਾ ਕਿ ਉਸਨੇ ਤੇ ਆਪਣੇ ਪੁੱਤਰ ਨੂੰ ਘਰ ਦੀ ਗਰੀਬੀ ਦੂਰ ਕਰਨ ਲਈ ਫੌਜ ਵਿੱਚ ਭਰਤੀ ਕਰਵਾਇਆ ਸੀ ਪਰ ਉਸ ਨੂੰ ਨਹੀਂ ਸੀ ਪਤਾ ਕਿ ਉਸਦਾ ਪੁੱਤਰ ਇੰਨਾ ਗਲਤ ਰਾਹਾਂ 'ਤੇ ਤੁਰ ਪਿਆ ਹੈ। ਉਸ ਨੂੰ ਨਹੀਂ ਪਤਾ ਕਿ ਬੀਤੇ ਦਿਨ ਵੀ ਜੋ ਇਸਲਾਮਾਬਾਦ ਥਾਣੇ ਦੇ ਵਿੱਚ ਧਮਾਕਾ ਹੋਇਆ ਹੈ, ਉਹ ਉਸ ਦੇ ਪੁੱਤਰ ਨੇ ਕਰਵਾਇਆ ਹੈ। ਉਨ੍ਹਾਂ ਨੇ ਕਿਹਾ ਕਿ ਉਸ ਦੀ ਇੱਕ ਅੱਖ ਖਰਾਬ ਹੈ, ਉਸ ਨੂੰ ਦਿਖਾਈ ਨਹੀਂ ਦਿੰਦਾ ਜੇਕਰ ਪੁਲਿਸ ਲਗਾਤਾਰ ਇਸੇ ਤਰੀਕੇ ਨਾਲ ਮੈਨੂੰ ਤੰਗ ਕਰਦੀ ਰਹੀ ਤਾਂ ਮੈਂ ਵੀ ਕਿਸੇ ਦਿਨ ਕੋਈ ਜਹਿਰੀਲੀ ਵਸਤੂ ਖਾ ਕੇ ਮੌਤ ਗਲੇ ਲਗਾ ਲਵਾਂਗੇ ਰੋਂਦੇ-ਰੋਂਦੇ ਜੀਵਨ ਫੌਜੀ ਦੀ ਮਾਤਾ ਆਪਣੇ ਪੁੱਤਰ ਨੂੰ ਯਾਦ ਕਰਦੀ ਹੈ ਤੇ ਆਖਦੀ ਹੈ ਕਿ ਪੁੱਤਰਾ ਵਾਪਸ ਆਜਾ।