ETV Bharat / state

ਮਾਨਸਾ ‘ਚ ਸੀਵਰੇਜ ਦੀ ਸਮੱਸਿਆ ਦਾ ਹੋਵੇਗਾ ਪੱਕਾ ਹੱਲ ! ਪਾਈਪ ਲਾਈਨ ਪਾਉਣ ਲਈ ਕਰੋੜਾਂ ਦੇ ਲੱਗੇ ਟੈਂਡਰ - VIJAY SINGLA PC MANSA

ਸਰਕਾਰ ਵੱਲੋਂ ਹੁਣ ਮਾਨਸਾ ਦੇ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਨ ਦੇ ਲਈ 28 ਕਰੋੜ 30 ਲੱਖ 54 ਹਜ਼ਾਰ ਦੇ ਟੈਂਡਰ ਲਗਾ ਦਿੱਤੇ ਹਨ।

AAP MLA DR VIJAY SINGLA PC MANSA
ਮਾਨਸਾ ਦੇ ਸੀਵਰੇਜ ਦੀ ਸਮੱਸਿਆ ਦਾ ਹੱਲ (ETV Bharat)
author img

By ETV Bharat Punjabi Team

Published : Feb 22, 2025, 6:13 PM IST

ਮਾਨਸਾ : ਮਾਨਸਾ ਸ਼ਹਿਰ ਦੇ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਲਗਾਤਾਰ ਸ਼ਹਿਰ ਵਾਸੀਆਂ ਵੱਲੋਂ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਸਨ। ਸਰਕਾਰ ਵੱਲੋਂ ਹੁਣ ਮਾਨਸਾ ਦੇ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਨ ਦੇ ਲਈ 28 ਕਰੋੜ 30 ਲੱਖ 54 ਹਜ਼ਾਰ ਦੇ ਟੈਂਡਰ ਲਗਾ ਦਿੱਤੇ ਹਨ ਜਦੋਂ ਕਿ ਸਰਕਾਰ ਨੇ ਇਸ ਪੂਰੇ ਪ੍ਰੋਜੈਕਟ ਦੇ ਲਈ 43 ਕਰੋੜ 90 ਲੱਖ ਰੁਪਏ ਜਾਰੀ ਕੀਤੇ ਗਏ ਹਨ। ਇਸ ਸਬੰਧੀ ਮਾਨਸਾ ਦੇ ਵਿਧਾਇਕ ਡਾਕਟਰ ਵਿਜੇ ਸਿੰਗਲਾ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ ਹੈ।

ਮਾਨਸਾ ਦੇ ਸੀਵਰੇਜ ਦੀ ਸਮੱਸਿਆ ਦਾ ਹੱਲ (ETV Bharat)

ਪੂਰੇ ਪ੍ਰੋਜੈਕਟ ਦੇ ਲਈ ਸਰਕਾਰ ਨੇ 43 ਕਰੋੜ 90 ਲੱਖ ਰੁਪਏ ਜਾਰੀ

ਮਾਨਸਾ ਦੇ ਵਿਧਾਇਕ ਡਾਕਟਰ ਵਿਜੇ ਸਿੰਗਲਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਸਾ ਸ਼ਹਿਰ ਦੀ ਸੀਵਰੇਜ ਸਮੱਸਿਆ ਦਾ ਸਰਕਾਰ ਵੱਲੋਂ ਜਲਦ ਹੀ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸ਼ਹਿਰ ਦੇ ਸੀਵਰੇਜ ਪਾਣੀ ਨੂੰ ਸਰਹਿੰਦ ਦੇ ਵਿੱਚੋਂ ਦੀ ਪਾਈਪ ਲਾਈਨ ਪਾਉਣ ਦੇ ਲਈ 28 ਕਰੋੜ 30 ਲੱਖ 54 ਹਜ਼ਾਰ ਰੁਪਏ ਦੇ ਟੈਂਡਰ ਲਗਾ ਦਿੱਤੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਪੂਰੇ ਪ੍ਰੋਜੈਕਟ ਦੇ ਲਈ ਸਰਕਾਰ ਨੇ 43 ਕਰੋੜ 90 ਲੱਖ ਰੁਪਏ ਜਾਰੀ ਕੀਤੇ ਹਨ ਅਤੇ ਬਾਕੀ ਦੀ ਰਕਮ ਜੋ ਪਾਈਪ ਲਾਈਨ ਦਾ ਪਾਉਣ ਦੇ ਲਈ ਸੜਕਾਂ ਪੱਟੀਆਂ ਜਾਣਗੀਆਂ ਅਤੇ ਨਹਿਰਾਂ ਦੇ ਥੱਲੋਂ ਪਾਈਪ ਲਾਈਨ ਲੰਘਾਈ ਜਾਵੇਗੀ ਅਤੇ ਮੰਡੀ ਬੋਰਡ ਦੀਆਂ ਸੜਕਾਂ ਨੂੰ ਦੁਬਾਰਾ ਤੋਂ ਬਣਾਉਣ ਦੇ ਲਈ ਬਾਕੀ ਦੀ ਰਕਮ ਵਰਤੀ ਜਾਵੇਗੀ।

ਕਿਸਾਨ ਵੀ ਇਸ ਪਾਣੀ ਨੂੰ ਸਿੰਚਾਈ ਲਈ ਵਰਤ ਸਕੇਗਾ

ਡਾਕਟਰ ਵਿਜੇ ਸਿੰਗਲਾ ਨੇ ਦੱਸਿਆ ਕਿ ਇਹ ਪਾਈਪ ਲਾਈਨ ਮਾਨਸਾ ਤੋਂ ਜਵਾਹਰਕੇ ਨੰਗਲ ਕਲਾਂ ਹੁੰਦੇ ਹੋਏ ਸਹਾਰਨਾ ਵਿਖੇ ਸਰਹਿੰਦ ਚੋਅ ਲਾਈਨ ਦੇ ਵਿੱਚ ਪਾਈ ਜਾਵੇਗੀ। ਵਿਧਾਇਕ ਨੇ ਕਿਹਾ ਕਿ ਇਸ ਪਾਈਨ ਪਾਈਨ ਦੇ ਵਿੱਚੋਂ ਜੋ ਟਰੀਟ ਹੋ ਕੇ ਪਾਣੀ ਸਰਹਿੰਦ ਦੇ ਵਿੱਚ ਜਾਵੇਗਾ। ਉਸ ਨੂੰ ਕਿਸਾਨਾਂ ਦੇ ਲਈ ਵੀ ਵਰਤਣ ਲਈ ਦਿੱਤਾ ਜਾਵੇਗਾ ਅਤੇ ਕੋਈ ਵੀ ਕਿਸਾਨ ਇਸ ਪਾਣੀ ਨੂੰ ਸਿੰਚਾਈ ਲਈ ਵਰਤ ਸਕੇਗਾ। ਉਨ੍ਹਾਂ ਨੇ ਦੱਸਿਆ ਕਿ ਇਹ ਸਾਰਾ ਕੰਮ 31 ਮਾਰਚ 2026 ਤੱਕ ਜਾਨੀ ਕਿ ਇਹ ਪ੍ਰੋਜੈਕਟ ਇੱਕ ਸਾਲ ਦੇ ਵਿੱਚ ਕੰਪਲੀਟ ਹੋ ਜਾਵੇਗਾ ਅਤੇ ਮਾਨਸਾ ਸ਼ਹਿਰ ਨੂੰ ਸੀਵਰੇਜ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਮਾਨਸਾ ਸ਼ਹਿਰ ਦੇ ਵਿੱਚ ਜੋ ਕੂੜੇ ਦੇ ਵੱਡੇ ਢੇਰ ਲੱਗੇ ਹਨ। ਇਨ੍ਹਾਂ ਦਾ ਵੀ ਸਰਕਾਰ ਵੱਲੋਂ ਹੱਲ ਕਰ ਦਿੱਤਾ ਗਿਆ ਹੈ ਅਤੇ ਜਲਦ ਹੀ ਮਾਨਸਾ ਸ਼ਹਿਰ ਵਿੱਚੋਂ ਕੂੜੇ ਦੇ ਢੇਰਾਂ ਨੂੰ ਵੀ ਬਾਹਰ ਕੱਢ ਦਿੱਤਾ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.