ਅੰਮ੍ਰਿਤਸਰ: ਕਿਸਾਨ ਮਜ਼ਦੂਰ ਮੋਰਚਾ ਐਸਕੇਐਮ ਗੈਰ ਰਾਜਨੀਤਿਕ ਅੱਜ ਦਾ ਰੇਲ ਰੋਕੋ ਅੰਦੋਲਨ ਦੋਵਾਂ ਫੋਰਮਾਂ ਵੱਲੋਂ ਸੱਦਿਆ ਗਿਆ। ਐਸਕੇਐਮ ਦੀ ਬੀਕੇਯੂ ਡਕੌਂਦਾ ਮਨਜੀਤ ਧੰਨੇਰ ਹੋਰ ਜਥੇਬੰਦੀਆਂ ਵੀ ਇਸ ਦੀ ਹਮਾਇਤ ਕਰ ਰਹੀਆਂ ਹਨ। ਜਿਸ ਦੇ ਚੱਲਦੇ ਕਿਸਾਨਾਂ ਵਲੋਂ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਸੂਬੇ ਭਰ ' ਰੇਲ ਰੋਕੋ ਅੰਦੋਲਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸੂਬੇ ਭਰ 'ਚ 50 ਤੋਂ ਵੱਧ ਅਜਿਹੀਆਂ ਥਾਵਾਂ ਦੱਸੀਆਂ ਜਾ ਰਹੀਆਂ ਹਨ, ਜਿਥੇ ਕਿਸਾਨ ਰੇਲ ਪਟੜੀਆਂ 'ਤੇ ਬੈਠੇ ਹੋਏ ਹਨ। ਕਿਸਾਨਾਂ ਦਾ ਕਹਿਣਾ ਕਿ ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਉਨ੍ਹਾਂ ਦਾ ਧਰਨਾ ਲਗਾਤਾਰ ਜਾਰੀ ਰਹੇਗਾ।
ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ
ਉਥੇ ਹੀ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਰਣਜੋਧ ਸਿੰਘ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜਿਹੜਾ 14 ਨੂੰ ਦਿੱਲੀ ਜੱਥਾ ਜਾਣਾ ਸੀ। ਇਸ ਦੌਰਾਨ ਕਿਸਾਨਾਂ 'ਤੇ ਹੋਏ ਤਸ਼ੱਦਦ ਕਰਕੇ ਅਤੇ ਖਨੌਰੀ ਬਾਰਡਰ 'ਤੇ ਮਰਨ ਵਰਤ 'ਤੇ ਬੈਠੇ ਡੱਲੇਵਾਲ ਸਾਹਿਬ ਦੇ ਕਰਕੇ ਇਕ ਕਿਸਾਨ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਜੋ ਰਜਿੰਦਰਾ ਹਸਪਤਾਲ ਦੇ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਸੀ। ਕੱਲ ਦੇਰ ਰਾਤ ਉਸ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨਾਲ ਦੁੱਖ ਜਾਹਿਰ ਕਰਦੇ ਹਾਂ, ਕਿਉਂਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਕਰਕੇ ਉਹ ਮੌਤ ਹੋਈ ਹੈ। ਉਹਨੇ ਆਪਣੀ ਚਿੱਠੀ ਵਿੱਚ ਜਿਹੜੀ ਸਾਨੂੰ ਭੇਜੀ ਸੀ ਲਿਖਿਆ ਸੀ ਕਿ ਇਹਦੇ ਲਈ ਕੇਂਦਰ ਜ਼ਿੰਮੇਵਾਰ ਹੈ। ਇਸ ਕਰਕੇ ਪੰਜਾਬ ਸਰਕਾਰ ਕੇਂਦਰ ਦੇ ਖਿਲਾਫ ਐਫਆਈਆਰ ਕਰੇ, ਜਿਨਾਂ ਨੇ ਉਸ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਹੈ। ਉਸ ਦੇ ਪਰਿਵਾਰ ਨੂੰ 25 ਲੱਖ ਰੁਪਏ ਅਤੇ ਇੱਕ ਸਰਕਾਰੀ ਨੌਕਰੀ ਯੋਗਤਾ ਦੇ ਅਨੁਸਾਰ ਦਿੱਤੀ ਜਾਵੇ ਅਤੇ ਗੈਰ ਸਰਕਾਰੀ ਕਰਜ਼ਾ ਖਤਮ ਕੀਤਾ ਜਾਵੇ। ਇਹ ਦੋਵਾਂ ਫੋਰਮਾਂ ਦਾ ਫੈਸਲਾ ਹੈ ਅਤੇ ਇਸਦੇ ਨਾਲ ਦੀ ਜਿੰਨੇ ਵੀ ਸਾਡੇ ਜਖ਼ਮੀ ਹਸਪਤਾਲਾਂ ਵਿਚ ਪਏ ਹਨ, ਉਨ੍ਹਾਂ ਦਾ ਇਲਾਜ ਸਹੀ ਤਰੀਕੇ ਨਾਲ ਸਰਕਾਰ ਹੀ ਕਰਾਏ।
23 ਜ਼ਿਲ੍ਹਿਆਂ ਵਿੱਚ ਰੇਲ ਰੋਕੋ ਅੰਦੋਲਨ
ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਦਾ ਜੋ ਰੇਲ ਰੋਕੋ ਅੰਦੋਲਨ ਹੈ, ਉਹ ਪੰਜਾਬ 'ਚ ਕਰੀਬ 55 ਥਾਵਾਂ 'ਤੇ 23 ਜ਼ਿਲ੍ਹਿਆਂ ਵਿੱਚੋਂ ਸਾਨੂੰ ਖਬਰਾਂ ਮਿਲ ਰਹੀਆਂ ਹਨ। ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਅੰਦੋਲਨ ਹੋਰ ਵੀ ਵਧੇਗਾ। ਉਨ੍ਹਾਂ ਨੇ ਕਿਹਾ ਕਿ ਐਮਐਸਪੀ ਲੀਗਲ ਗਰੰਟੀ ਕਾਨੂੰਨ, ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਆਫੀ , ਸੀਟੂ 25 ਅਨੁਸਾਰ ਫਸਲਾਂ ਦੇ ਭਾਅ, ਲਖੀਮਪੁਰ ਖੀਰੀਦਨ ਸਾਹਿਬ, ਮਜ਼ਦੂਰਾਂ ਦੀ 200 ਤੇ ਨਰੇਗਾ ਚੰਗੀ ਦਿਹਾੜੀ ਅਤੇ ਪ੍ਰਾਈਵੇਟ ਬਿਜਲੀ ਕਰਨ ਦਾ ਬਿੱਲ ਵਾਪਸ ਲਿਆ ਜਾਵੇ। ਕਿਸਾਨ ਆਗੂ ਪੰਧੇਰ ਨੇ ਕਿਹਾ ਕਿ ਹੁਣ ਦਿੱਲੀ ਦਾ ਪ੍ਰਦੂਸ਼ਣ ਦਾ ਇੰਡੈਕਸ 400 ਤੋਂ ਪਾਰ ਚਲਾ ਗਿਆ ਹੈ, ਹੁਣ ਕਿਉਂ ਨਹੀਂ ਕੋਈ ਚੈਨਲ 'ਤੇ ਰੌਲਾ ਪਾਉਂਦਾ। ਕਿਹਾ ਕਿ ਕੱਲੀ ਸਾਡੀ ਪਰਾਲੀ ਨੂੰ ਅੱਗ ਲੱਗੀ ਜਾਂ ਹਰਿਆਣੇ ਦੀ ਪਰਾਲੀ ਕਾਰਨ ਹੀ ਪ੍ਰਦੂਸ਼ਣ ਹੁੰਦਾ ਸੀ। ਕਿਹਾ ਕਿ ਇਹਦਾ ਮਤਲਬ ਤਾਂ ਇਹ ਕਿ ਸਿਰਫ ਕਿਸਾਨ ਨੂੰ ਹੀ ਦੋਸ਼ੀ ਮੰਨਿਆ ਸੀ ਇਸ ਕਰਕੇ ਪਲੂਸ਼ਨ ਐਕਟ ਦੇ ਵਿੱਚੋਂ ਖੇਤੀ ਨੂੰ ਬਾਹਰ ਕੱਢਿਆ ਜਾਵੇ ਸਾਡੀਆਂ ਮੀਟਿੰਗਾਂ ਚ ਵੀ ਮੰਨੇ ਸੀਗੇ ਇਹ ਵੀ ਮੰਗ ਵਿੱਚ ਹੈਗੀ ਆ ਔਰ ਆਦੀ ਵਾਸੀਆਂ ਦੀ ਸੰਵਿਧਾਨ ਦੀ ਪੰਜਵੀਂ ਅਨੁਸੂਚੀ ਲਾਗੂ ਕੀਤੀ ਜਾਂਦਾ ਹੈ।
ਕਿਸਾਨਾਂ ਦੀਆਂ ਨੇ 12 ਮੰਗਾਂ
ਕਿਸਾਨ ਆਗੂ ਪੰਧੇਰ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ 12 ਮੰਗਾਂ ਨੂੰ ਲੈ ਕੇ ਜਿਹੜਾ ਵਾ ਅੱਜ ਦਾ ਰੇਲ ਰੋਕੋ ਅੰਦੋਲਨ 12 ਤੋਂ 3 ਵਜੇ ਤੱਕ ਸਾਰੀਆਂ ਪੰਚਾਇਤਾਂ ਨੂੰ ਸਾਰੇ ਯੂਥ ਕਲੱਬਾਂ ਨੂੰ ਅਸੀਂ ਬੇਨਤੀ ਕਰ ਰਹੇ ਹਾਂ। ਜਿੱਥੇ ਜਿੱਥੋਂ ਦੀ ਰੇਲ ਲੰਘਦੀ ਆ ਰੇਲ ਫਾਟਕ ਦੇਖਿਓ ਤੇ ਰੇਟੇਸ਼ਨ ਦੇਖਿਓ, ਉੱਥੇ ਤਿੰਨ ਘੰਟੇ ਜਾਮ ਲਾਓ ਤੇ ਇਹਨੂੰ ਸਫਲ ਕਰੋ, ਰੇਲਾਂ ਦਾ ਜਾਮ ਹੋ ਜਾਣਗੀ੍ਆਂ। ਇਸੇ ਤਰ੍ਹਾਂ ਪੰਜਾਬੀਆਂ ਨੂੰ ਇਹ ਅਪੀਲ ਕਰਦੇ ਆਂ ਅੰਦੋਲਨ ਹੁਣ ਬਹੁਤ ਤੇਜ਼ ਹੋ ਚੁੱਕਾ ਹੈ। ਸਰਕਾਰਾਂ ਦੀਆਂ ਕੋਸ਼ਿਸ਼ਾਂ ਹੁਣ ਇਹ ਹਨ ਕਿ ਕਿਤੇ ਨਾ ਕਿਤੇ ਬੰਬ ਧਮਾਕਾ ਕਰਾਈਏ, ਜਿਸ ਕਾਰਨ ਇਹ ਅੰਦੋਲਨ ਦੇ ਧਿਆਨ ਨੂੰ ਖਡਾਇਆ ਜਾ ਸਕੇ।
ਪਠਾਨਕੋਟ ਕੈਂਟ ਰੇਲਵੇ ਸਟੇਸ਼ਨ 'ਤੇ ਧਰਨਾ
ਅੱਜ ਜਿੱਥੇ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ 'ਚ ਵੱਖ-ਵੱਖ ਥਾਵਾਂ 'ਤੇ ਰੇਲਵੇ ਟ੍ਰੈਕ ਜਾਮ ਕਰ ਦਿੱਤੇ ਹਨ। ਉੱਥੇ ਹੀ ਪਠਾਨਕੋਟ ਜ਼ਿਲ੍ਹੇ 'ਚ ਦੋ ਥਾਵਾਂ 'ਤੇ ਕਿਸਾਨਾਂ ਨੇ ਰੇਲ ਪਟੜੀ ਜਾਮ ਕਰ ਦਿੱਤੀ ਹੈ, ਉਥੇ ਹੀ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਜੰਮੂ ਅਤੇ ਜਲੰਧਰ ਵਿਖੇ ਕਿਸਾਨਾਂ ਨੇ ਧਰਨਾ ਦਿੱਤਾ ਹੈ ਪਠਾਨਕੋਟ ਅੰਮ੍ਰਿਤਸਰ ਰੇਲਵੇ ਟ੍ਰੈਕ ਪਰਮਾਨੰਦ ਸਟੇਸ਼ਨ ਦੇ ਕੋਲ ਧਰਨਾ ਦਿੱਤਾ ਜਾਵੇਗਾ ਅਤੇ 12:00 ਤੋਂ 3:00 ਵਜੇ ਤੱਕ ਧਰਨੇ 'ਤੇ ਰਹਿਣਗੇ। ਇੰਨਾ ਹੀ ਨਹੀਂ ਔਰਤਾਂ ਵੀ ਆਪਣੇ ਬੱਚਿਆਂ ਸਮੇਤ ਰੇਲਵੇ ਟਰੈਕ 'ਤੇ ਬੈਠੀਆਂ ਹਨ। ਸਿੱਟਾ ਇਹ ਹੈ ਕਿ ਕਿਸਾਨਾਂ ਨੇ ਕਿਹਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।
ਜਲੰਧਰ ਦੇ ਪਿੰਡ ਪਰਮਾਨੰਦ ਨੇੜੇ ਧਰਨਾ
ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਨੇ ਪਠਾਨਕੋਟ ਅੰਮ੍ਰਿਤਸਰ ਰੇਲਵੇ ਟ੍ਰੈਕ ਨੂੰ ਜਾਮ ਕੀਤਾ ਹੈ। ਉੱਥੇ ਹੀ ਜਲੰਧਰ ਦੇ ਪਿੰਡ ਪਰਮਾਨੰਦ ਨੇੜੇ ਧਰਨਾ ਲਗਾਇਆ ਗਿਆ ਹੈ। 12:00 ਤੋਂ 3:00 ਵਜੇ ਤੱਕ ਰੇਲਵੇ ਟ੍ਰੈਕ ਬੰਦ ਰੱਖਣਗੇ।
ਤਰਨਤਾਰਨ ਰੇਲਵੇ ਸਟੇਸ਼ਨ ਕੀਤਾ ਜਾਮ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨਤਾਰਨ ਵਿੱਚ ਦੋਵਾਂ ਫੋਰਮਾ ਦੇ ਸੱਦੇ ਉੱਤੇ ਜ਼ਿਲ੍ਹਾ ਪ੍ਰਧਾਨ ਸਤਿਨਾਮ ਸਿੰਘ ਮਾਨੋਚਾਹਲ ਦੀ ਅਗਵਾਹੀ ਵਿੱਚ ਤਰਨਤਾਰਨ, ਪੱਟੀ, ਖਡੂਰ ਸਾਹਿਬ, ਵਿਖੇ ਰੇਲਾਂ ਦਾ ਚੱਕਾ ਜਾਮ ਕਰਕੇ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਤਰਨਤਾਰਨ ਵਿੱਚ ਵੱਖ-ਵੱਖ ਥਾਵਾਂ ਤੋਂ ਸਾਂਝਾ ਪ੍ਰੈਸ ਬਿਆਨ ਯਾਰੀ ਕਰਦਿਆਂ ਜ਼ਿਲ੍ਹਾ ਸਕੱਤਰ ਹਰਜਿੰਦਰ ਸਿੰਘ ਸ਼ਕਰੀ , ਦਿਆਲ ਸਿੰਘ ਮੀਆਂਵਿੰਡ, ਰੇਸ਼ਮ ਸਿੰਘ ਘੁਰਕਵਿੰਡ, ਜਰਨੈਲ ਸਿੰਘ ਨੂਰਦੀ, ਨਵਤੇਜ ਸਿੰਘ ਏਕਲਗੱਡਾ, ਭੁਪਿੰਦਰ ਸਿੰਘ ਭਿੰਦਾ ਖਡੂਰ ਸਾਹਿਬ ਰਣਯੋਧ ਸਿੰਘ ਗੱਗੋਬੂਆ ਨੇ ਕਿਹਾ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਜੇਕਰ ਕਿਸਾਨਾਂ , ਮਜ਼ਦੂਰਾਂ, ਨੌਜਵਾਨ ਬੀਬੀਆਂ ਨੂੰ ਸੜਕਾਂ ਅਤੇ ਰੇਲ ਦੀਆਂ ਪਟੜੀਆਂ ਤੇ ਪੋਹ ਦੀ ਠੰਡ ਅਤੇ ਅੱਤ ਗਰਮੀ ਵਿੱਚ ਲੰਮੇ ਸਮੇਂ ਤੋਂ ਬੈਠੇ ਕਿਸਾਨਾਂ ਨੂੰ ਆਪਣੇ ਹੱਕ ਨਹੀਂ ਮਿਲ ਰਹੇ। ਜਿਹੜੇ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਮੰਨੇ ਹਨ। 23 ਫਸਲਾਂ 'ਤੇ ਖਰੀਦ ਦੀ ਗਰੰਟੀ ਕਾਨੂੰਨ ਬਣਾਉਣ ਦੀ ਰਿਪੋਰਟ 2011 ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਆਪਣੀ ਹੀ ਪ੍ਰਧਾਨਗੀ ਹੇਠ ਬਣੀ ਰਿਪੋਰਟ ਸਰਕਾਰ ਕੋਲ ਪਈ ਹੈ। ਇਸੇ ਤਰ੍ਹਾਂ 2006 ਦੀ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਕੇਂਦਰ ਸਰਕਾਰ ਕੋਲ ਪਈ ਹੈ। 2021 ਵਿੱਚ ਸਰਕਾਰ ਵੱਲੋਂ ਸਾਰੀਆਂ ਮੰਗਾਂ ਪੂਰੀਆਂ ਕਰਨ ਦਾ ਵਿਸ਼ਵਾਸ ਦਵਾਇਆ ਸੀ। ਸਰਕਾਰ ਵੱਲੋਂ ਆਪ ਹੀ ਬਣਾਈਆਂ ਕਮੇਟੀਆਂ ਦੀਆਂ ਰਿਪੋਰਟਾਂ ਨਾ ਲਾਗੂ ਕਰਕੇ ਮੋਦੀ ਸਰਕਾਰ ਦੇਸ਼ ਦੇ ਕਿਸਾਨਾਂ ਨਾਲ ਧ੍ਰੋਹ ਕਮਾ ਰਹੀ ਹੈ।