ਖੰਨਾ: ਮਾਛੀਵਾੜਾ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਆਏ ਸਨ, ਇਹੋ ਜਿਹੇ ਧਾਰਮਿਕ ਸ਼ਹਿਰ ਵਿੱਚ ਗੰਦਗੀ ਬਿਮਾਰੀਆਂ ਨੂੰ ਦਾਵਤ ਦੇ ਰਹੀ ਹੈ। ਸ਼ਹਿਰ ਵਾਸੀ ਪ੍ਰੇਸ਼ਾਨ ਹੋ ਕੇ ਕਈ ਵਾਰ ਨਗਰ ਕੌਂਸਲ ਦੇ ਧਿਆਨ ਵਿੱਚ ਲਿਆ ਚੁੱਕੇ ਹਨ, ਪਰ ਉਨ੍ਹਾਂ ਦੇ ਕੰਨ 'ਤੇ ਜੂੰ ਤੱਕ ਨਹੀ ਸਰਕੀ।
ਸਰਕਾਰ ਵਲੋਂ ਚਲਾਈ ਜਾਂਦੀ 'ਸਵੱਛ ਭਾਰਤ' ਮੁਹਿੰਮ ਦੀਆਂ ਮਾਛੀਵਾੜਾ ਸ਼ਹਿਰ ਵਿੱਚ ਮੂੰਹ ਬੋਲਦੀ ਤਸਵੀਰਾਂ ਦੱਸ ਰਹੀਆਂ ਹਨ, ਕਿ ਨਗਰ ਕੌਂਸਲ ਅਤੇ ਸਰਕਾਰਾਂ ਕੁੰਭਕਰਨੀ ਨੀਂਦ ਸੁੱਤੀਆਂ ਨਜ਼ਰ ਆ ਰਹੀਆਂ ਹਨ। ਧਾਰਮਿਕ ਪਿਛੋਕੜ ਰੱਖਣ ਵਾਲਾ ਸ਼ਹਿਰ ਗੰਦਗੀ ਦੇ ਹਵਾਲੇ ਹੋ ਚੁੱਕਾ ਹੈ। ਸ਼ਹਿਰ ਵਾਸੀ ਇਸ ਗੰਦਗੀ ਵਿੱਚ ਰਹਿਣ ਲਈ ਮਜ਼ਬੂਰ ਹਨ। ਜਦੋਂ ਉਨ੍ਹਾਂ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਉਹ ਕਈ ਵਾਰ ਸਬੰਧਿਤ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਚੁੱਕੇ ਹਨ, ਪਰ ਕੋਈ ਵੀ ਸੁਣਦਾ ਨਹੀਂ ਹੈ।
ਇਹ ਵੀ ਪੜ੍ਹੋ: 370 ਦਾ ਖ਼ਤਮਾ, ਬੀਜੇਪੀ ਦੀ ਤਾਨਾਸ਼ਾਹੀ : ਲੁਧਿਆਣਾ ਇਮਾਮ