ਲੁਧਿਆਣਾ: ਸੁੱਖਾ ਕਾਹਲਵਾਂ 'ਤੇ ਬਣੀ ਫਿਲਮ "ਸ਼ੂਟਰ" ਨੂੰ ਬੈਨ ਕਰਵਾਉਣ ਵਾਲੇ ਗੈਂਗਸਟਰ ਰਾਜੀਵ ਰਾਜਾ ਦੇ ਭਰਾਵਾਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਹੈ ਕਿ ਉਸ ਨੂੰ ਪੈਰੋਲ 'ਤੇ ਛੁੱਟੀ ਦਿੱਤੀ ਜਾਵੇ।
ਦੱਸ ਦੇਈਏ ਕਿ ਇਸ ਵੇਲੇ ਰਾਜੀਵ ਰਾਜਾ ਨਾਭਾ ਜੇਲ੍ਹ ਵਿੱਚ ਪਿਛਲੇ 14 ਸਾਲ ਤੋਂ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਵੀਰਵਾਰ ਨੂੰ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਵਿਖੇ ਰਾਜੀਵ ਰਾਜਾ ਦੇ ਦੋ ਭਰਾਵਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਰਾਜੀਵ ਰਾਜਾ ਵੱਲੋਂ ਭੇਜੀ ਗਈ ਦਰਖ਼ਾਸਤ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੂੰ ਦੇਣ ਆਏ ਹਨ।
ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਜਿਵੇਂ ਬਾਕੀ ਕੈਦੀਆਂ ਨੂੰ ਛੁੱਟੀ ਦਿੱਤੀ ਗਈ ਹੈ, ਉਸੇ ਤਰ੍ਹਾਂ ਰਾਜੀਵ ਨੂੰ ਵੀ ਛੁੱਟੀ ਦਿੱਤੀ ਜਾਵੇ, ਬੇਸ਼ਕ ਪੁਲਿਸ ਹਿਰਾਸਤ ਵਿੱਚ ਹੀ ਛੁੱਟੀ ਕਟਾਈ ਜਾਵੇ, ਉਨ੍ਹਾਂ ਕਿਹਾ ਕਿ ਰਾਜੀਵ ਰਾਜਾ ਕਾਫੀ ਸੁਧਰ ਗਿਆ ਹੈ ਅਤੇ ਉਸਨੂੰ ਹੋਰ ਸੁਧਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ।
ਇਹ ਵੀ ਪੜੋ: ਲੁਧਿਆਣਾ 'ਚ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ 50 ਲੱਖ ਦੇ ਕੱਟੇ ਗਏ ਚਲਾਨ
ਤੁਹਾਨੂੰ ਦੱਸ ਦੇਈਏ ਕਿ ਇਹ ਉਹੀ ਗੈਂਗਸਟਰ ਰਾਜੀਵ ਰਾਜਾ ਹੈ, ਜਿਸਨੇ ਗੈਂਗਸਟਰਾਂ 'ਤੇ ਬਣੀ ਫਿਲਮ ਸ਼ੂਟਰ ਦੇ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਸੀ, ਜਿਸ 'ਤੇ ਸੁਣਵਾਈ ਤੋਂ ਬਾਅਦ ਮਾਨਯੋਗ ਹਾਈਕੋਰਟ ਨੇ ਇਸ ਫ਼ਿਲਮ ਨੂੰ ਬੈਨ ਕਰ ਦਿੱਤਾ ਸੀ।