ਲੁਧਿਆਣਾ: ਲੁਧਿਆਣਾ ਦੇ ਸਰਕਾਰੀ ਸਕੂਲ 'ਚ ਲੈਂਟਰ ਡਿੱਗਣ ਕਾਰਨ ਅਧਿਆਪਕਾ ਰਵਿੰਦਰ ਕੌਰ ਦੀ ਬੀਤੇ ਦਿਨੀਂ ਮੌਤ ਹੋ ਗਈ ਸੀ, ਅੱਜ ਲੁਧਿਆਣਾ 'ਚ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ ਅਤੇ ਇਸ ਮੌਕੇ ਪਰਿਵਾਰ ਨੇ ਰਵਿੰਦਰ ਕੌਰ ਨੂੰ ਅੱਖਾਂ 'ਚ ਹੰਝੂਆਂ ਅਤੇ ਡੂੰਘੇ ਵਿਲਾਪ ਨਾਲ ਅੰਤਿਮ ਵਿਦਾਇਗੀ ਦਿੱਤੀ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ 'ਤੇ ਮੌਜੂਦ ਸਨ, ਜਿਨ੍ਹਾਂ ਨੇ ਕਿਹਾ ਕਿ ਠੇਕੇਦਾਰ ਖਿਲਾਫ ਐੱਫਆਈਆਰ ਦਰਜ ਕਰ ਦਿੱਤੀ ਹੈ, ਉਸਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।
ਸਾਰੀਆਂ ਸਰਕਾਰੀ ਇਮਾਰਤਾਂ ਦੀ ਹੋਵੇ ਜਾਂਚ : ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ ਅਧਿਆਪਕਾਂ ਨੇ ਇਸ ਨੂੰ ਨਿੰਦਣਯੋਗ ਦੱਸਦਿਆਂ ਕਿਹਾ ਕਿ ਇਲਾਕੇ ਵਿੱਚ ਕਈ ਸਰਕਾਰੀ ਸਕੂਲ ਅਜਿਹੇ ਹਨ ਜਿਨ੍ਹਾਂ ਦੀਆਂ ਇਮਾਰਤਾਂ ਖਸਤਾ ਹਾਲਤ ਵਿੱਚ ਹਨ ਅਤੇ ਉੱਥੇ ਬੱਚਿਆਂ ਨੂੰ ਪੜ੍ਹਾਉਣਾ ਖ਼ਤਰੇ ਤੋਂ ਖਾਲੀ ਨਹੀਂ ਹੈ। ਉਨ੍ਹਾਂ ਅਪੀਲ ਕੀਤੀ ਕਿ ਸਰਕਾਰ ਸਾਰੀਆਂ ਇਮਾਰਤਾਂ ਦੀ ਜਾਂਚ ਕਰਵਾ ਕੇ ਇਨ੍ਹਾਂ ਦੀ ਮੁਰੰਮਤ ਕਰਵਾਏ। ਇਸ ਮੌਕੇ ਐਸਡੀਐੱਮ ਹਰਜਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ। ਜਲਦੀ ਹੀ ਉਹ ਆਪਣੀ ਜਾਂਚ ਰਿਪੋਰਟ ਵੀ ਸੌਂਪਣਗੇ ਅਤੇ ਜਾਂਚ ਤੋਂ ਪਹਿਲਾਂ ਸਕੂਲ ਦੀ ਇਮਾਰਤ ਬਣਾਉਣ ਵਾਲੇ ਠੇਕੇਦਾਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਸਕੂਲ ਆਫ ਐਨੀਮਸ ਵਿੱਚ ਚੋਣ ਹੋਈ ਸੀ : ਜ਼ਿਕਰਯੋਗ ਹੈ ਕਿ ਜਿਸ ਸਰਕਾਰੀ ਸਕੂਲ ਵਿੱਚ ਇਹ ਹਾਦਸਾ ਹੋਇਆ ਹੈ, ਉਸਦੀ ਸਕੂਲ ਆਫ ਐਨੀਮਸ ਵਿੱਚ ਚੋਣ ਹੋਈ ਸੀ, ਇਸੇ ਕਾਰਨ ਸਕੂਲ ਦਾ ਨਿਰਮਾਣ ਕਾਰਜ ਚੱਲ ਰਿਹਾ ਸੀ। ਲੁਧਿਆਣਾ ਵਿੱਚ ਸਕੂਲ ਆਫ ਐਨੀਮਸ ਲਈ 16 ਸਕੂਲਾਂ ਦੀ ਚੋਣ ਹੋਈ ਸੀ, ਜਿਨ੍ਹਾ ਵਿੱਚ ਬੱਦੋਵਾਲ ਦਾ ਇਹ ਸਰਕਾਰੀ ਸਕੂਲ ਵੀ ਸ਼ਾਮਿਲ ਹੈ। ਸਕੂਲ ਦੇ ਠੇਕੇਦਾਰ ਦੇ ਖਿਲਾਫ ਧਾਰਾ 304 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਸ ਦੇ ਸਬੰਧ ਕਥਿਤ ਤੌਰ ਤੇ ਭਾਜਪਾ ਦੇ ਨਾਲ ਸਾਹਮਣੇ ਆਏ ਨੇ।
- ਲੁਧਿਆਣਾ ਵਿੱਚ ਸਿੱਖ ਨੌਜਵਾਨ ਦੀ ਝਗੜੇ ਦੌਰਾਨ ਲੱਥੀ ਪੱਗ, ਪੁਲਿਸ ਨੇ ਦੋ ਪਰਵਾਸੀ ਭਰਾ ਕੀਤੇ ਗ੍ਰਿਫਤਾਰ, ਝਗੜੇ ਦੀਆਂ ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ
- Hit And Run : ਬੁਲੇਟ ਸਵਾਰ ਨੌਜਵਾਨ ਨੂੰ ਟੱਕਰ ਮਾਰ ਫ਼ਰਾਰ ਹੋਇਆ ਵਾਹਨ, ਹਾਦਸੇ 'ਚ ਹਿਮਾਚਲ ਦੇ ਸੁਮਿਤ ਦੀ ਮੌਤ
- ਪਾਕਿਸਤਾਨ 'ਚ ਸਿੱਖ ਪਰਿਵਾਰਾਂ ਨੂੰ ਧਮਕੀਆਂ ਮਿਲਣ 'ਤੇ ਗਿਆਨੀ ਹਰਪ੍ਰੀਤ ਸਿੰਘ ਨੇ ਪ੍ਰਗਟਾਈ ਚਿੰਤਾ, ਭਾਰਤ ਸਰਕਾਰ ਨੂੰ ਦਖਲ ਦੇਣ ਲਈ ਕਿਹਾ
ਕਈ ਸਵਾਲ ਉੱਠੇ : ਇਸ ਤੋਂ ਇਲਾਵਾ ਮ੍ਰਿਤਕ ਰਵਿੰਦਰ ਕੌਰ ਦੇ ਪੋਸਟ ਮਾਰਟਮ ਵਿੱਚ ਵੀ ਕਈ ਖੁਲਾਸੇ ਹੋਏ ਹਨ। ਉਸਦੇ ਸਿਰ ਵਿੱਚ ਲੈਂਟਰ ਡਿੱਗਣ ਕਰਕੇ ਸੱਟ ਲੱਗੀ ਸੀ ਅਤੇ ਉਨ੍ਹਾਂ ਦੀ ਸਾਹ ਵਾਲੀ ਨਾਲ ਵਿੱਚ ਮਿੱਟੀ ਫਸੀ ਹੋਈ ਸੀ। ਇਕ ਅਧਿਆਪਕ ਦੀ ਇਸ ਤਰਾਂ ਸਕੂਲ ਵਿੱਚ ਮੌਤ ਹੋ ਜਾਣਾ ਕਾਫੀ ਹੈਰਾਨ ਕਰ ਦੇਣ ਵਾਲਾ ਹੈ ਅਤੇ ਕਈ ਤਰ੍ਹਾਂ ਦੇ ਸਵਾਲ ਵੀ ਸਕੂਲ ਪ੍ਰਸ਼ਾਸਨ ਉੱਤੇ ਉੱਠ ਰਹੇ ਨੇ ਜੇਕਰ ਸਕੂਲ ਦੇ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਸੀ ਤਾਂ ਉਸ ਇਮਾਰਤ ਨੂੰ ਸੀਲ ਕਿਉਂ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਸਕੂਲ ਦੇ ਨਿਰਮਾਣ ਵੇਲੇ ਲੈਂਟਰ ਉੱਤੇ ਇੰਨਾ ਭਾਰ ਕਿਉਂ ਪਾਇਆ ਗਿਆ ਸੀ। ਸਕੂਲ ਦੇ ਉਹਨਾਂ ਕਮਰਿਆਂ ਨੂੰ ਪਹਿਲਾਂ ਹੀ ਖਾਲੀ ਕਿਉਂ ਨਹੀਂ ਕਰਵਾਇਆ ਗਿਆ ਜਿਨ੍ਹਾਂ ਤੇ ਕੰਮ ਚੱਲ ਰਿਹਾ ਸੀ। ਹਾਲਾਂਕਿ ਇਹ ਸਭ ਜਾਂਚ ਦਾ ਵਿਸ਼ਾ ਹੈ ਅਤੇ ਪ੍ਰਸ਼ਾਸਨ ਨੇ ਜਾਂਚ ਡੂੰਘਾਈ ਨਾਲ ਕਰਨ ਦਾ ਦਾਅਵਾ ਕੀਤਾ ਹੈ।