ETV Bharat / state

Mrs. India INS Roohi Marjara : ਲੁਧਿਆਣਾ ਦੀ ਨੂੰਹ ਰੂਹੀ ਨੇ ਬਣਾਈ ਮਿਸਜ਼ ਇੰਡੀਆ INS 'ਚ ਟਾਪ 5 ਵਿੱਚ ਥਾਂ, ਢੋਲ-ਢੱਮਕੇ ਨਾਲ ਸਵਾਗਤ - Roohi Marjara Fashion

ਪੰਜਾਬ ਵਿੱਚ ਧੀਆਂ ਕਿਸੇ ਵੀ ਖੇਤਰ ਦੇ ਅੰਦਰ ਘੱਟ ਨਹੀਂ ਹਨ ਤੇ ਹਰ ਖੇਤਰ ਵਿੱਚ ਪੰਜਾਬ ਦਾ ਨਾਂਅ ਰੌਸ਼ਨ ਕਰ ਰਹੀਆਂ ਹਨ। ਅਜਿਹਾ ਹੀ ਲੁਧਿਆਣਾ ਦੀ ਨੂੰਹ ਰੂਹੀ ਮਰਜਾਰਾ ਨੇ ਕਰਕੇ ਵਿਖਾਇਆ ਹੈ। ਉਸ ਵੱਲੋਂ ਬੀਤੇ ਦਿਨੀਂ ਸ਼੍ਰੀਲੰਕਾ ਦੇ ਕੋਲੰਬੋ ਵਿੱਚ ਹੋਏ ਆਈਐਨਐਸ ਮਿਸਜ਼ ਇੰਡੀਆ ਮੁਕਾਬਲਿਆਂ ਵਿੱਚ ਹਿੱਸਾ ਲੈਕੇ ਦੇਸ਼ ਦੀ ਚੋਟੀ ਦੀਆਂ 5 ਮਹਿਲਾਵਾਂ ਵਿੱਚ ਆਪਣੀ ਥਾਂ ਬਣਾਈ ਹੈ।

Mrs India INS Roohi Marjara,  Roohi Marjara, Ludhiana
ਲੁਧਿਆਣਾ ਦੀ ਨੂੰਹ ਰੂਹੀ ਨੇ ਬਣਾਈ ਮਿਸਜ਼ ਇੰਡੀਆ INS 'ਚ ਟਾਪ 5 ਵਿੱਚ ਥਾਂ
author img

By

Published : Jul 26, 2023, 1:57 PM IST

Mrs. India INS Roohi Marjara : ਲੁਧਿਆਣਾ ਦੀ ਨੂੰਹ ਰੂਹੀ ਨੇ ਬਣਾਈ ਮਿਸਜ਼ ਇੰਡੀਆ INS 'ਚ ਟਾਪ 5 ਵਿੱਚ ਥਾਂ

ਲੁਧਿਆਣਾ: ਸ਼ਹਿਰ ਦੇ ਦੁਗਰੀ ਇਲਾਕੇ ਦੇ ਰਹਿਣ ਵਾਲੀ ਰੂਹੀ ਮਰਜਾਰਾ ਆਪਣੇ ਪਤੀ ਨੂੰ 9 ਵੀਂ ਜਮਾਤ ਤੋਂ ਜਾਣਦੀ ਹੈ। ਇਸ ਘਰ ਵਿੱਚ ਆਉਣ ਤੋਂ ਬਾਅਦ ਉਸ ਨੇ ਆਪਣੇ ਫੈਸ਼ਨ ਡਿਜਾਈਨਿੰਗ ਦੇ ਸਫ਼ਰ ਦੀ ਸ਼ੁਰੂਆਤ ਕੀਤੀ। ਪਰਿਵਾਰਕ ਰੁਝੇਵਿਆਂ ਦੇ ਬਾਵਜੂਦ ਉਸ ਨੇ ਆਪਣੇ ਪਰਿਵਾਰ ਅਤੇ ਆਪਣੇ ਭਵਿੱਖ ਲਈ ਆਪਣੇ ਪਰਿਵਾਰ ਨੂੰ ਸੰਭਾਲਿਆ ਤੇ ਨਾਲ ਆਪਣੇ ਵਪਾਰ ਨੂੰ ਵੀ ਵਧਾਇਆ। ਇਹੀ ਕਾਰਨ ਹੈ ਕਿ ਦੋ ਸਾਲ ਦੀ ਧੀ ਹੋਣ ਦੇ ਬਾਵਜੂਦ ਉਹ ਇੱਕ ਚੰਗੀ ਬਿਜਨਸ ਵੁਮੈਨ ਦੇ ਨਾਲ ਚੰਗੀ ਪਤਨੀ, ਚੰਗੀ ਨੂੰਹ, ਚੰਗੀ ਮਾਂ, ਚੰਗੀ ਬੇਟੀ ਅਤੇ ਭੈਣ ਹੋਣ ਦੀ ਪ੍ਰੀਖਿਆ ਨੂੰ ਬਾਖੂਬੀ ਪਾਸ ਕਰ ਚੁੱਕੀ ਹੈ। ਉਸ ਨੇ ਜਦੋਂ ਮੁਕਾਬਲਿਆਂ ਵਿੱਚ ਜਾਣਾ ਸੀ, ਤਾਂ ਆਪਣੀ 2 ਸਾਲ ਦੀ ਬੱਚੀ ਨੂੰ ਲੈਕੇ ਮਨ ਵਿੱਚ ਡਰ ਵੀ ਸੀ, ਪਰ ਇਸ ਦੇ ਬਾਵਜੂਦ ਉਹ ਸ੍ਰੀਲੰਕਾ ਦੇ ਸ਼ਹਿਰ ਵਿੱਚ ਜਾ ਕੇ ਇਸ ਮੁਕਾਬਲੇ ਦੇ ਵਿੱਚ ਹਿੱਸਾ ਵੀ ਲਿਆ ਅਤੇ ਟੋਪ ਪੰਜ ਦੀ ਪੋਜ਼ੀਸ਼ਨ ਵੀ ਹਾਸਲ ਕੀਤੀ।

ਇਨ੍ਹਾਂ ਮੁਕਾਬਲਿਆਂ ਵਿੱਚ ਸਿਰਫ ਭਾਰਤ ਤੋਂ ਹੀ ਨਹੀਂ ਸਗੋਂ, ਵਿਦੇਸ਼ੀ ਧਰਤੀ ਉੱਤੇ ਰਹਿਣ ਵਾਲੀਆਂ ਮਹਿਲਾਵਾਂ ਵੱਲੋਂ ਹਿੱਸਾ ਲਿਆ ਗਿਆ ਸੀ। ਜਿਸ ਵਿੱਚ ਲੁਧਿਆਣਾ ਦੀ ਰੂਹੀ ਮਰਜਾਰਾ ਨੇ ਇਹ ਮੁਕਾਮ ਹਾਸਿਲ ਕੀਤਾ ਹੈ। ਹਾਲਾਂਕਿ, ਉਹ ਇਸ ਮੁਕਾਬਲੇ ਨੂੰ ਆਪਣੇ ਨਾਂਅ ਕਰਨ ਵਿੱਚ ਕੁਝ ਹੀ ਕਦਮ ਪਿੱਛੇ ਰਹਿ ਗਈ, ਪਰ ਚੋਟੀ ਦੀਆਂ 5 ਮਹਿਲਾਵਾਂ ਵਿੱਚ ਉਸ ਦੀ ਚੋਣ ਹੋ ਗਈ ਹੈ ਜਿਸ ਨੂੰ ਉਸ ਦਾ ਪਰਿਵਾਰ ਅਤੇ ਲੁਧਿਆਣਾ ਵੱਡੀ ਉਪਲੱਬਧੀ ਦੇ ਵਜੋਂ ਵੇਖ ਰਹੇ ਹਨ।

Mrs India INS Roohi Marjara,  Roohi Marjara, Ludhiana
ਰੂਹੀ ਮਰਜਾਰਾ

ਪ੍ਰਿਅੰਕਾ ਚੋਪੜਾ ਦੀ ਬਹੁਤ ਵੱਡੀ ਫੈਨ ਹੈ ਰੂਹੀ ਮਰਜਾਰਾ: ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਰੂਹੀ ਨੇ ਦੱਸਿਆ ਕਿ ਜਦੋਂ ਪ੍ਰਿਅੰਕਾ ਚੋਪੜਾ ਨੇ ਮਿਸ ਇੰਡੀਆ ਦਾ ਖਿਤਾਬ ਜਿੱਤਿਆ ਸੀ, ਤਾਂ ਉਸ ਨੇ ਖੁਦ ਵੀ ਮਿਸ ਇੰਡੀਆ ਬਣਨ ਦਾ ਸੁਪਨਾ ਦੇਖਿਆ, ਪਰ ਇਸ ਤੋਂ ਪਹਿਲਾਂ ਉਸ ਨੇ ਆਪਣੇ ਪਿਆਰ ਦੀ ਚੋਣ ਕੀਤੀ ਅਤੇ ਆਪਣੇ ਸਕੂਲ ਸਮੇਂ ਦੇ ਸਾਥੀ ਨਾਲ ਵਿਆਹ ਕੀਤਾ ਅਤੇ ਉਸ ਤੋਂ ਬਾਅਦ ਫੈਸ਼ਨ ਡਿਜਾਇਨਿੰਗ ਸ਼ੁਰੂ ਕੀਤੀ। ਫਿਰ ਇੱਕ ਮਾਂ ਬਣਨ ਦਾ ਸੁਪਨਾ ਸਾਕਾਰ ਕੀਤਾ। ਆਪਣੀ ਧੀ ਦੀ ਚੰਗੀ ਪਾਲਣ-ਪੋਸ਼ਣ ਕਰਦੇ ਹੋਏ ਉਸ ਨੇ ਇੰਡੀਆ ਮੁਕਾਬਲਿਆਂ ਵਿੱਚ ਹਿੱਸਾ ਲਿਆ ਅਤੇ ਇਹ ਖਿਤਾਬ ਆਪਣੇ ਨਾਮ ਕੀਤਾ। ਉਹ ਇਸ ਮੁਕਾਬਲੇ ਵਿੱਚ ਆਈਆਂ 70 ਉਮੀਦਵਾਰਾਂ ਚੋਂ ਪਹਿਲੇ ਪੰਜ ਟਾਪ ਦੀਆਂ ਬਿਊਟੀਫੁਲ ਮਹਿਲਾਵਾਂ ਦੀ ਸੂਚੀ ਵਿੱਚ ਸ਼ਾਮਿਲ ਹੋ ਸਕੀ। ਰੂਹੀ ਤੋਂ ਪਹਿਲਾਂ ਲੁਧਿਆਣਾ ਦੀ ਨਾਜ਼ੁਕ ਸ਼ਾਮਪੁਰੀ ਵੀ ਮਿਸਜ਼ ਵਰਲਡ ਦਾ ਖਿਤਾਬ ਆਪਣੇ ਨਾਂ ਕਰ ਚੁੱਕੀ ਹੈ। ਲੁਧਿਆਣਾ ਸ਼ਹਿਰ ਦਾ ਹੁਣ ਰੂਹੀ ਮਰਜਾਰਾ ਨੇ ਨਾਂ ਰੌਸ਼ਨ ਕੀਤਾ ਹੈ।

ਰੂਹੀ ਵਲੋਂ ਸਵਾਲ ਦੇ ਜਵਾਬ ਤੋਂ ਪ੍ਰਭਾਵਿਤ ਹੋਈ ਜੱਜ: ਰੂਹੀ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਭਾਰਤ ਦੇ ਚੋਟੀ ਦੇ ਜੱਜ ਆਉਂਦੇ ਹਨ ਅਤੇ ਉਨ੍ਹਾਂ ਵੱਲੋਂ ਜਰਨਲ ਨੋਲਜ ਤੋਂ ਇਲਾਵਾ ਹੋਰ ਵੀ ਕਈ ਸਵਾਲ ਪੁੱਛੇ ਜਾਂਦੇ ਹਨ। ਉਸ ਤੋਂ ਪੁੱਛਿਆ ਗਿਆ ਸੀ ਕਿ ਉਸ ਦੇ ਸਰੀਰ ਦਾ ਕਿਹੜਾ ਭਾਗ ਉਸ ਨੂੰ ਸਭ ਤੋਂ ਸੋਹਣਾ ਲੱਗਦਾ ਹੈ, ਤਾਂ ਇਸ ਦਾ ਜਵਾਬ ਦਿੰਦਿਆਂ ਹੋਇਆਂ ਉਸ ਨੇ ਕਿਹਾ ਸੀ ਕਿ ਹਰ ਮਹਿਲਾ ਖੁਬਸੂਰਤ ਲੱਗਦੀ ਹੈ, ਭਾਵੇਂ ਉਹ ਗਰਭਵਤੀ ਹੀ ਕਿਉਂ ਨਾ ਹੋਵੇ। ਉਨ੍ਹਾਂ ਹਾਲਾਤਾਂ ਵਿੱਚ ਵੀ ਉਹ ਖੂਬਸੁਰਤ ਦਿਖਾਈ ਦਿੰਦੀ ਹੈ। ਉਨ੍ਹਾ ਕਿਹਾ ਕਿ ਮਹਿਲਾ ਵਿੱਚ ਆਤਮ ਵਿਸ਼ਵਾਸ ਹੋਣਾ ਚਾਹੀਦਾ ਹੈ, ਫਿਰ ਉਸ ਦਾ ਸਰੀਰ ਚਾਹੇ ਕਿਹੋ ਜਿਹਾ ਵੀ ਹੋਵੇ, ਉਹ ਖੂਬਸੂਰਤ ਹੀ ਲੱਗਦੀ ਹੈ। ਉਸ ਦਾ ਪਰਿਵਾਰ ਵੀ ਉਨ੍ਹਾਂ ਦੀ ਇਸ ਉਪਲਬਧੀ ਤੋਂ ਕਾਫੀ ਖੁਸ਼ ਹੈ।

ਪਰਿਵਾਰ ਨੇ ਕਿਹਾ ਕਿ ਟਾਪ-5 ਵਿੱਚ ਆਉਣਾ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਮਾਣ ਵਾਲੀ ਗੱਲ ਹੈ, ਕਿਉਂਕਿ ਉਨ੍ਹਾਂ ਦੀ ਨੂੰਹ ਦਾ ਮਾਡਲਿੰਗ ਨਾਲ ਕੋਈ ਨਾਤਾ ਨਹੀਂ ਹੈ, ਫਿਰ ਵੀ ਉਸ ਨੇ ਆਪਣੇ ਪਰਿਵਾਰ ਦੇ ਨਾਲ ਆਪਣੇ ਕਾਰੋਬਾਰ ਦੀਆਂ ਸਾਰੀਆਂ ਹੀ ਜਿੰਮੇਵਾਰੀਆਂ ਬਹੁਤ ਸੋਹਣੀਆਂ ਨਿਭਾਈਆਂ ਹਨ। ਰੂਹੀ ਨੇ ਕਿਹਾ ਕਿ ਹੁਣ ਸਾਨੂੰ ਕੁਝ ਦਿਨ ਬਾਅਦ ਟਾਈਟਲ ਮਿਲਣਗੇ ਇਸ ਤੋਂ ਬਾਅਦ ਕੌਮਾਂਤਰੀ ਪੱਧਰ ਉੱਤੇ ਉਹ ਆਪਣੀ ਪਛਾਣ ਬਣਾਉਣਾ ਚਾਹੁੰਦੀ ਹੈ ਅਤੇ ਉਨ੍ਹਾਂ ਕਿਹਾ ਕਿ ਹਾਲੇ ਮੰਜ਼ਿਲ ਬਹੁਤ ਦੂਰ ਹੈ, ਸਫ਼ਰ ਲੰਮਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.