ਲੁਧਿਆਣਾ: ਸਾਈਬਰ ਸੈੱਲ (Cyber cell) ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਅਖ਼ਬਾਰਾਂ ਦੇ ਵਿੱਚ ਵਿਆਹ ਸ਼ਾਦੀਆਂ ਦੇ ਇਸ਼ਤਿਹਾਰ ਵੇਖਕੇ ਫੋਨ 'ਤੇ ਰਿਸ਼ਤੇ ਕਰਵਾਉਣ ਦਾ ਝਾਂਸਾ ਦੇਕੇ ਠੱਗੀ (Cheating) ਮਾਰਨ ਵਾਲੇ ਮੈਰਿਜ ਬਿਊਰੋ (Marriage Bureau) ਚਲਾਉਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਕੀਤਾ, ਮੁਲਜ਼ਮ ਦੇ ਕੋਲੋਂ ਕੁੱਲ 77 ਸਿਮ ਕਾਰਡ, 11 ਮੋਬਾਇਲ ਫੋਨ ਅਤੇ 2 ਲੈਪਟਾਪ ਬਰਾਮਦ ਹੋਏ ਨੇ ਸਾਈਬਰ ਸੈੱਲ (Cyber cell) ਦੇ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ 2000 ਸਭ ਤੋਂ ਵੱਧ ਲੋਕਾਂ ਨੂੰ ਆਪਣੀ ਠੱਗੀ ਦਾ ਇਹ ਮੁਲਜ਼ਮ ਸ਼ਿਕਾਰ ਬਣਾ ਚੁੱਕਾ ਹੈ ਅਤੇ ਫਰਜ਼ੀ ਸਾਈਟ ਬਣਾਕੇ ਇਹ ਪੂਰਾ ਨੈੱਟਵਰਕ ਚਲਾ ਰਿਹਾ ਸੀ ਮੁਲਜ਼ਮ ਦੀ ਸ਼ਨਾਖਤ ਲਲਿਤ ਵਜੋਂ ਹੋਈ ਹੈ ਜੋ ਕਿ ਲੁਧਿਆਣਾ ਤੋਂ ਹੀ ਲੋਕਾਂ ਨਾਲ ਠੱਗੀ ਮਾਰਨ ਦਾ ਇਹ ਪੂਰਾ ਜਾਲ ਚਲਾ ਰਿਹਾ ਸੀ।
ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਸਾਈਬਰ ਕਰਾਈਮ ਸੈੱਲ ਦੋ ਦੇ ਇੰਚਾਰਜ ਐੱਸਐੱਚਓ ਜਤਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਖ਼ਬਾਰਾਂ ਦੇ ਵਿੱਚ ਮੈਟਰੀਮੋਨੀਅਲ ਇਸ਼ਤਿਹਾਰ ਵੇਖਕੇ ਫੋਨ ਕਰਕੇ ਉਨ੍ਹਾਂ ਲਈ ਪਰਫੈਕਟ ਮੈਚ ਲੱਭਣ ਦੇ ਨਾਂ ਤੇ ਠੱਗੀ ਮਾਰਦਾ ਸੀ ਲੜਕੇ ਲੜਕੀਆਂ ਲਈ ਉਹ 6500 ਰੁਪਏ ਫੀਸ ਵਸੂਲਦਾ ਸੀ ਜਦੋਂ ਕਿ ਵਿਦੇਸ਼ੀ ਲਾੜੇ ਲਾੜੀਆਂ ਲਈ 7500 ਫੀਸ ਤੈਅ ਕੀਤੀ ਗਈ ਸੀ।
ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਮਿਲੀ ਜਿਸ ਤੋਂ ਬਾਅਦ ਇਸ ਪੂਰੇ ਮਾਮਲੇ ਦੀ ਤਫਤੀਸ਼ ਕੀਤੀ ਮੁਲਜ਼ਮ ਲੁਧਿਆਣਾ ਅੰਬਾਲਾ ਮੋਗਾ ਫ਼ਰੀਦਕੋਟ ਕੈਨੇਡਾ ਅਮਰੀਕਾ ਆਸਟ੍ਰੇਲੀਆ ਸਮੇਤ ਹੋਰਨਾਂ ਕਈ ਦੇਸ਼ਾਂ ਦੇ ਲਗਪਗ 400 ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਚੁੱਕਾ ਹੈ ਅਤੇ ਠੱਗੀ ਦੀ ਕੁੱਲ ਕੀਮਤ 20 ਲੱਖ ਰੁਪਏ ਤੋਂ ਲੈ ਕੇ 25 ਲੱਖ ਰੁਪਏ ਤੱਕ ਦੀ ਬਣਦੀ ਹੈ।
ਜਤਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਵੱਲੋਂ ਮੈਰਿਜ ਸੈਂਟਰ ਚ ਲੜਕੀਆਂ ਵੀ ਰੱਖੀਆਂ ਹੋਈਆਂ ਸਨ ਅਤੇ ਇਕ ਹਫ਼ਤੇ ਇਕ ਨੰਬਰ ਚਲਾਉਣ ਤੋਂ ਬਾਅਦ ਉਦੋਂ ਨੰਬਰ ਬੰਦ ਕਰ ਦਿੰਦਾ ਸੀ ਅਤੇ ਜਿਨ੍ਹਾਂ ਲੋਕਾਂ ਨਾਲ ਠੱਗੀ ਮਾਰਦਾ ਸੀ ਉਨ੍ਹਾਂ ਦਾ ਨੰਬਰ ਬਲੌਕ ਕਰ ਦਿੰਦਾ ਸੀ, ਉਨ੍ਹਾਂ ਕਿਹਾ ਕਿ ਮੁਲਜ਼ਮ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤੇ ਕਈ ਖੁਲਾਸੇ ਹੋਣ ਦੀ ਉਮੀਦ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਫਰਜ਼ੀ ਆਈਡੀ ਤੇ ਸਿਮ ਆਦਿ ਖਰੀਦ ਰਿਹਾ ਸੀ ਇਹ ਸਿਮ ਉਸ ਨੂੰ ਕੌਣ ਜਾਰੀ ਕਰਦਾ ਸੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਉਹ ਆਨਲਾਈਨ ਹੀ ਪੈਸਿਆਂ ਦੀ ਟਰਾਂਜ਼ੈਕਸ਼ਨ ਕਰਵਾਉਂਦਾ ਸੀ। ਜਤਿੰਦਰ ਸਿੰਘ ਨੇ ਦੱਸਿਆ ਕਿ ਦਰਸ਼ਨ ਕੁਮਾਰ ਵੱਲੋਂ ਉਹਨਾਂ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਆਪਣੀ ਬੇਟੀ ਦੇ ਰਿਸ਼ਤੇ ਨੂੰ ਲੈ ਕੇ ਕਿਸੇ ਨੇ ਉਨ੍ਹਾਂ ਨਾਲ ਠੱਗੀ ਮਾਰੀ ਹੈ ਦਫ਼ਤਰ ਚੰਡੀਗੜ੍ਹ ਵਿੱਚ ਹੈ ਪਰ ਜਦੋਂ ਉਨ੍ਹਾਂ ਨੇ ਨੰਬਰ ਦੀ ਲੋਕੇਸ਼ਨ ਟਰੇਸ ਕੀਤੀ ਤਾਂ ਉਹ ਲੁਧਿਆਣਾ ਵਿਚ ਹੀ ਆਈ ਜਿਸ ਤੋਂ ਬਾਅਦ ਉਨ੍ਹਾਂ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਦੀ ਵੱਡੀ ਘਟਨਾ