ETV Bharat / state

ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਦੀ ਠੱਗੀ - ਇੱਕ ਅਪਾਹਜ ਔਰਤ ਅਤੇ ਇੱਕ ਨੌਜਵਾਨ ਦੇ ਨਾਲ ਜਲੰਧਰ

ਰਾਏਕੋਟ ਦੇ ਪਿੰਡ ਸੱਤੋਵਾਲ (Satowal village of Raikot) ਵਿਖੇ ਇੱਕ ਅਪਾਹਜ ਔਰਤ ਅਤੇ ਇੱਕ ਨੌਜਵਾਨ ਦੇ ਨਾਲ ਜਲੰਧਰ (Jalandhar) ਦੇ ਇੱਕ ਟਰੈਵਲ ਏਜੰਟ ਵੱਲੋਂ ਵਿਦੇਸ਼ ਭੇਜਣ ਦੇ ਨਾਂ ਉਪਰ ਲੱਖਾਂ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਦੀ ਠੱਗੀ
ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਦੀ ਠੱਗੀ
author img

By

Published : Nov 20, 2021, 9:39 PM IST

ਲਧਿਆਣਾ: ਰਾਏਕੋਟ ਦੇ ਪਿੰਡ ਸੱਤੋਵਾਲ (Satowal village of Raikot) ਵਿਖੇ ਇੱਕ ਅਪਾਹਜ ਔਰਤ ਅਤੇ ਇੱਕ ਨੌਜਵਾਨ ਦੇ ਨਾਲ ਜਲੰਧਰ (Jalandhar) ਦੇ ਇੱਕ ਟਰੈਵਲ ਏਜੰਟ ਵੱਲੋਂ ਵਿਦੇਸ਼ ਭੇਜਣ ਦੇ ਨਾਂ ਉਪਰ ਲੱਖਾਂ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਲਕਿ ਹੁਣ ਉਕਤ ਟ੍ਰੈਵਲ ਏਜੰਟ ਲਏ ਰੁਪਏ ਵਾਪਸ ਮੋੜਨ ਤੋਂ ਮੁਕਰ ਗਿਆ ਹੈ।

ਮੀਡੀਆ ਨਾਲ ਗੱਲਬਾਤ ਕਰਦਿਆਂ ਜਸਵਿੰਦਰ ਕੌਰ ਵਾਸੀ ਸੱਤੋਵਾਲ ਨੇ ਦੱਸਿਆ ਕਿ ਉਸ ਨੇ ਆਪਣੇ ਭਤੀਜੇ ਨੂੰ ਕੈਨੇਡਾ ਭੇਜਣ ਦੇ ਲਈ 2019 ਵਿੱਚ ਜਲੰਧਰ ਦੀ ਟਰੈਵਲ ਏਜੰਸੀ ਬੀ.ਐਨ ਓਵਰਸੀਜ਼ ਦੇ ਕਮਲ ਕੁਮਾਰ ਭੂੰਬਲਾ ਨਾਲ ਗੱਲਬਾਤ ਕੀਤੀ ਸੀ। ਜਿਸ ਦੌਰਾਨ ਉਕਤ ਟ੍ਰੈਵਲ ਏਜੰਟ ਨੇ ਉਨ੍ਹਾਂ ਪਾਸੋਂ 23.74 ਲੱਖ ਰੁਪਏ ਵੱਖ-ਵੱਖ ਸਮੇਂ 'ਤੇ ਲਏ ਸਨ, ਜੋ ਉਨ੍ਹਾਂ ਨੇ ਵੱਖ-ਵੱਖ ਬੈਂਕ ਖਾਤਿਆਂ, ਚੈੱਕ ਰਾਹੀਂ ਦਿੱਤੇ ਸਨ।

ਪ੍ਰੰਤੂ ਉਨ੍ਹਾਂ ਕਾਫੀ ਸਮਾਂ ਉਸ ਦੇ ਭਤੀਜੇ ਨੂੰ ਵਿਦੇਸ਼ ਨਹੀਂ ਭੇਜਿਆ ਅਤੇ ਟਾਲ ਮਟੋਲ ਕਰਦੇ ਰਹੇ ਹਨ। ਜਿਸ 'ਤੇ ਉਨ੍ਹਾਂ ਨੂੰ ਆਪਣੇ ਨਾਲ ਵੱਜੀ ਠੱਗੀ ਦਾ ਪਤਾ ਲੱਗਿਆ, ਤਾਂ ਉਨ੍ਹਾਂ ਇਸ ਸਬੰਧੀ ਵੱਖ-ਵੱਖ ਥਾਵਾਂ 'ਤੇ ਪੁਲਿਸ ਪਾਸ ਸ਼ਿਕਾਇਤਾਂ ਦਰਜ ਕਰਵਾਈਆਂ।

ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਦੀ ਠੱਗੀ

ਪ੍ਰੰਤੂ ਉਕਤ ਟ੍ਰੈਵਲ ਏਜੰਟ ਨੇ ਉਨ੍ਹਾਂ ਦੇ ਰੁਪਏ ਵਾਪਸ ਨਹੀਂ ਕੀਤੇ। ਜਿਸ ਕਾਰਨ ਉਨ੍ਹਾਂ ਵੱਲੋਂ ਵਾਰ ਵਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ 'ਤੇ ਦਬਾਅ ਵਧਦਾ ਦੇਖ ਉਕਤ ਟਰੈਵਲ ਏਜੰਟ ਅਤੇ ਉਸ ਨਾਲ ਕੰਮ ਕਰਦੇ ਮੁਲਾਜ਼ਮਾਂ ਨੇ 11, 92000 ਰੁਪਏ ਵਾਪਸ ਮੋੜ ਦਿੱਤੇ ਅਤੇ ਬਾਕੀ 11, 59000 ਰੁਪਏ ਮੋੜਨ ਸਬੰਧੀ ਇਕ ਲਿਖਤੀ ਇਕਰਾਰਨਾਮਾ ਕੀਤਾ।

ਪ੍ਰੰਤੂ ਉਕਤ ਏਜੰਟ ਹੁਣ ਉਨ੍ਹਾਂ ਦਾ ਛੇ ਲੱਖ ਦੱਸ ਹਜਾਰ ਰੁਪਏ ਦੱਬ ਗਿਆ ਅਤੇ ਮੋੜਨ ਦਾ ਨਾਮ ਨਹੀਂ ਲੈ ਰਿਹਾ, ਸਗੋਂ ਉਨ੍ਹਾਂ ਦਾ ਫੋਨ ਵੀ ਚੁੱਕਣਾ ਬੰਦ ਕਰ ਦਿੱਤਾ ਹੈ। ਜਦਕਿ ਉਨ੍ਹਾਂ ਇਸ ਸੰਬੰਧ ਵਿਚ ਕਈ ਵਾਰ ਦੁਬਾਰਾ ਪੁਲਿਸ ਅਧਿਕਾਰੀਆਂ ਕੋਲ ਉਕਤ ਟ੍ਰੈਵਲ ਏਜੰਟ ਪਾਸੋਂ ਦਿੱਤੇ। ਆਪਣੇ ਰੁਪਈਏ ਵਾਪਸ ਦਿਵਾਉਣ ਦੀ ਗੁਹਾਰ ਲਗਾਈ ਹੈ।

ਦੂਜਾ ਮਾਮਲਾ

ਇਸ ਮੌਕੇ ਮੌਜੂਦ ਪਿੰਡ ਭਾਗੀਕੇ ਜ਼ਿਲ੍ਹਾ ਬਠਿੰਡਾ (Village Bhagike, District Bathinda) ਦੇ ਵਸਨੀਕ ਭੁਪਿੰਦਰ ਸਿੰਘ (Resident Bhupinder Singh) ਨੇ ਦੱਸਿਆ ਕਿ ਉਸ ਨੇ ਵੀ ਯੂ.ਕੇ ਜਾਣ ਲਈ ਉਕਤ ਟਰੈਵਲ ਏਜੰਟ ਕੋਲ ਆਪਣੀ ਫਾਇਲ ਲਗਵਾਈ ਸੀ। ਜਿਸ ਤਹਿਤ ਉਕਤ ਏਜੰਟ ਨੇ ਉਸ ਪਾਸੋਂ 6,64000 ਰੁਪਏ ਲਏ ਸਨ। ਪ੍ਰੰਤੂ ਉਕਤ ਏਜੰਟ ਨੇ ਉਸ ਨੂੰ ਵਿਦੇਸ਼ ਨਹੀਂ ਭੇਜਿਆ ਅਤੇ ਨਾ ਹੀ ਉਸ ਦੇ ਰੁਪਏ ਵਾਪਸ ਕੀਤੇ ਹਨ। ਜੋ ਉਸ ਨੇ ਕਰਜ਼ਾ ਚੁੱਕ ਕੇ ਦਿੱਤੇ ਸਨ।

ਦੂਜੇ ਪਾਸੇ ਜਦੋਂ ਇਸ ਸੰਬੰਧ ਵਿਚ ਬੀ.ਐਨ ਓਵਰਸੀਜ਼ ਟ੍ਰੈਵਲ ਏਜੰਸੀ (BN Overseas Travel Agency) ਦੇ ਮਾਲਕ ਕਮਲ ਕੁਮਾਰ ਭੂੰਬਲਾ ਨਾਲ ਸੰਪਰਕ ਕਰਨ ਲਈ ਉਸ ਦੇ ਵੱਖ-ਵੱਖ ਥਾਵਾਂ ਵਿਚਲੇ ਦਫ਼ਤਰਾਂ ਉਪਰ ਕਈ ਵਾਰ ਫੋਨ ਕੀਤਾ ਗਿਆ। ਪ੍ਰੰਤੂ ਉਕਤ ਟ੍ਰੈਵਲ ਏਜੰਟ ਅਤੇ ਉਸ ਦੇ ਕਰਮਚਾਰੀਆਂ ਨੇ ਕੋਈ ਵੀ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਜਦਕਿ ਕਮਲ ਕੁਮਾਰ ਨੇ ਤਾਂ ਫੋਨ ਚੁੱਕਣਾ ਵੀ ਮੁਨਾਸਿਬ ਨਹੀਂ ਸਮਝਿਆ।

ਪੰਜਾਬ ਵਿੱਚ ਸਰਕਾਰਾਂ ਦੀ ਬਦਨੀਅਤੀ ਕਾਰਨ ਖ਼ਤਮ ਹੋ ਰਹੇ, ਰੁਜ਼ਗਾਰ ਅਤੇ ਨੌਕਰੀਆਂ ਨਾ ਮਿਲਣ ਕਾਰਨ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਹਨ। ਪਰੰਤੂ ਨੌਜਵਾਨਾਂ ਦੇ ਇਸੇ ਰੁਝਾਨ ਨੂੰ ਵੇਖਦੇ ਹੋਏ ਅਨੇਕਾਂ ਠੱਗ ਟਰੈਵਲ ਏਜੰਟ ਉਨ੍ਹਾਂ ਨਾਲ ਠੱਗੀਆਂ ਮਾਰਦੇ ਹਨ ਅਤੇ ਉਨ੍ਹਾਂ ਦੇ ਮਾਪਿਆਂ ਦੀ ਖ਼ੂਨ ਪਸੀਨੇ ਦੀ ਕਮਾਈ ਨੂੰ ਹੜੱਪ ਕਰ ਜਾਂਦੇ ਹਨ। ਜਿਨ੍ਹਾਂ ਖ਼ਿਲਾਫ਼ ਸਰਕਾਰ ਨੂੰ ਸਖ਼ਤ ਕਾਰਵਾਈ ਕਰਨੀ ਬਹੁਤ ਜ਼ਰੂਰੀ ਹੈ।

ਇਹ ਵੀ ਪੜ੍ਹੋ:ਪਤਨੀ ਸਮੇਤ ਬੱਚਿਆ ਨੂੰ ਪਤੀ ਨੇ ਕੀਤਾ ਜ਼ਖ਼ਮੀ

ETV Bharat Logo

Copyright © 2025 Ushodaya Enterprises Pvt. Ltd., All Rights Reserved.