ਲੁਧਿਆਣਾ : ਮੱਛੀ ਯਾਨੀ ਫਿਸ਼ ਨੂੰ ਸਿਹਤ ਲਈ ਕਾਫੀ ਫਾਇਦੇਮੰਦ ਸਮਝਿਆ ਜਾਂਦਾ ਹੈ ਇਸ ਵਿੱਚ ਪਾਏ ਜਾਣ ਵਾਲੇ ਪੌਸ਼ਟਿਕ ਤੱਤ ਮਨੁੱਖੀ ਸਰੀਰ ਨੂੰ ਕਾਫੀ ਤੰਦਰੁਸਤ ਬਣਾਉਂਦੇ ਹਨ। ਸਰੀਰ ਅੰਦਰ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਬਚਾਉਂਦੇ ਹਨ। ਇਸ ਵਿੱਚ ਪੌਸ਼ਟਿਕ ਤੱਤ ਵੀ ਭਰਪੂਰ ਹੁੰਦੇ ਹਨ ਤੇ ਖਾਸ ਤੌਰ 'ਤੇ ਫਿਸ਼ ਵਿੱਚ ਪ੍ਰੋਟੀਨ ਦੀ ਮਾਤਰਾ ਭਰਪੂਰ ਪਾਈ ਜਾਂਦੀ ਹੈ।
ਤਿਆਰ ਕੀਤੇ ਮੱਛੀ ਦੇ ਬਿਸਕੁਟ
ਇਸ ਦੀ ਖਾਸੀਅਤ ਨੂੰ ਵੇਖਦਿਆਂ ਲੁਧਿਆਣਾ ਦੀ ਗਡਵਾਸੂ ਦੇ ਫਿਜ਼ਿਕਸ ਵਿਭਾਗ ਵੱਲੋਂ ਵਿਗਿਆਨੀ ਡਾ. ਅਜੀਤ ਸਿੰਘ ,ਡਾ. ਵਿਜੇ ਰੈੱਡੀ ਤੇ ਨਿਤਿਨ ਮਹਿਤਾ ,ਡਾ. ਪਵਨ ਦੇ ਸਹਿਯੋਗ ਨਾਲ ਫਿਸ਼ ਬਿਸਕੁਟ ਤਿਆਰ ਕੀਤੇ ਗਏ ਹਨ ਜੋ ਨਾ ਸਿਰਫ ਖਾਣ ਵਿੱਚ ਕਾਫ਼ੀ ਸਵਾਦਿਸ਼ਟ ਹਨ ਸਗੋਂ ਸਿਹਤ ਲਈ ਵੀ ਕਾਫ਼ੀ ਫ਼ਾਇਦੇਮੰਦ ਹਨ।
ਫਿਸ਼ ਵਿਭਾਗ ਦੇ ਮਾਹਿਰ ਡਾ.ਅਜੀਤ ਸਿੰਘ ਨੇ ਦੱਸਿਆ ਕਿ ਇਹ ਬਿਸਕੁਟ ਪ੍ਰੋਟੀਨ ਨਾਲ ਭਰਪੂਰ ਹਨ। ਬਾਜ਼ਾਰ ਵਿੱਚ ਮਿਲਣ ਵਾਲੇ ਆਮ ਬਿਸਕੁਟ ਵਿੱਚ ਸਿਰਫ ਕਾਰਬੋਹਾਈਡ੍ਰੇਟ ਹੁੰਦਾ ਹੈ ਜਿਸ ਵਜ੍ਹਾ ਕਰਕੇ ਸ਼ੂਗਰ ਦੇ ਮਰੀਜ਼ ਲਈ ਇਹ ਬਿਸਕੁਟ ਹਾਨੀਕਾਰਕ ਹੁੰਦੇ ਹਨ। ਇਨ੍ਹਾਂ ਵਿੱਚ ਪ੍ਰੋਟੀਨ ਨਿਊਟਰੀਸ਼ਨ ਉਹ ਵੀ ਕਾਫੀ ਘੱਟ ਹੁੰਦੇ ਹਨ, ਜਿਸ ਕਰਕੇ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਫਿਜ਼ਿਕਸ ਵਿਭਾਗ ਵੱਲੋਂ ਫਿਸ਼ ਦੇ ਬਿਸਕਿਟ ਬਣਾਏ ਗਏ। ਇਸ ਵਿੱਚ ਲੋਕਾਂ ਨੂੰ ਭਰਪੂਰ ਪ੍ਰੋਟੀਨ ਅਤੇ ਨਿਊਟ੍ਰੀਸ਼ਨ ਮਿਲਣਗੇ।
ਫਿਸ਼ ਬਿਸਕੁਟ ਤਿਆਰ ਕਰਨ ਲਈ ਮਟੀਰੀਅਲ
ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਮੱਛੀ ਦੇ ਮੀਟ ਨਾਲ ਬਣਾਇਆ ਗਿਆ ਹੈ ਅਤੇ ਇੱਕ ਬਿਸਕੁਟ ਰਾਗੀ ਅਤੇ ਓਟਸ ਨਾਲ ਤਿਆਰ ਕੀਤਾ ਜਾਂਦਾ ਹੈ। ਜਦੋਂ ਕਿ ਮੱਛੀ ਨੂੰ ਪ੍ਰੋਟੀਨ ਆਈਸੋਲੇਟਿਡ ਆਰਡਰ ਦੇ ਰੂਪ ਵਿੱਚ ਵਰਤੋਂ 'ਚ ਲਿਆ ਕੇ ਇਸ ਬਿਸਕੁਟ ਨੂੰ ਬਣਾਇਆ ਗਿਆ। ਇਸ ਨੂੰ ਸਵਾਦਿਸ਼ਟ ਬਣਾਉਣ ਲਈ ਵਨੀਲਾ ਫਲੇਵਰ ਦੀ ਵਰਤੋਂ ਕੀਤੀ ਗਈ ਹੈ ਤਾਂ ਜੋ ਖਾਣ ਵਿੱਚ ਇਹ ਆਮ ਬਿਸਕੁਟ ਵਰਗਾ ਹੀ ਲੱਗੇ ਪਰ ਸਿਹਤ ਲਈ ਕਾਫੀ ਫਾਇਦੇਮੰਦ ਹੋਵੇ।
ਪ੍ਰੋਟੀਨ ਤੇ ਕਾਰਬੋਹਾਈਡ੍ਰੇਟ ਕਿੰਨੀ ਮਾਤਰਾ ?
ਉਨ੍ਹਾਂ ਕਿਹਾ ਕਿ ਇਸ 'ਚ ਓਟਸ ਮਿਲਾਇਆ ਗਿਆ ਹੈ ਜਿਸਦੇ ਆਪਣੇ ਫ਼ਾਇਦੇ ਨੇ ਉਨ੍ਹਾਂ ਕਿਹਾ ਕਿ ਫਿਸ਼ ਬਿਸਕੁਟ ਦੇ ਵਿੱਚ ਕਾਰਬੋਹਾਈਡ੍ਰੇਟ 50 ਫ਼ੀਸਦੀ ਹੈ ਜਦੋਂ ਕਿ ਪ੍ਰੋਟੀਨ ਦੀ ਮਾਤਰਾ 17 ਫ਼ੀਸਦੀ ਹੈ ਅਤੇ ਫਾਈਬਰ ਲਗਪਗ 3 ਫ਼ੀਸਦੀ ਹੁੰਦਾ ਹੈ। ਜਿਸ ਕਰਕੇ ਇਸ ਦੇ ਕਾਫ਼ੀ ਫ਼ਾਇਦੇ ਨੇ ਉਹਨਾਂ ਕਿਹਾ ਕਿ ਇਸ ਨੂੰ ਰੂਮ ਟੈਂਪਰੇਚਰ 'ਚ 2 ਮਹੀਨੇ ਤੱਕ ਆਸਾਨੀ ਨਾਲ ਰੱਖਿਆ ਜਾ ਸਕਦਾ ਹੈ ਅਤੇ ਇੱਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ:Corona Virus: 100 ਫੀਸਦੀ ਵੈਕਸੀਨੇਸ਼ਨ ਕਰਵਾਉਣ ਵਾਲੀਆਂ ਪੰਚਾਇਤਾਂ ਸਨਮਾਨਿਤ
ਬੱਚਿਆਂ 'ਚ ਪ੍ਰੋਟੀਨ ਦੀ ਕਮੀ ਹੋਵੇਗੀ ਪੂਰੀ
ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਖਾਣ ਵਿੱਚ ਫਿਸ਼ ਦਾ ਫਲੇਵਰ ਨਹੀਂ ਆਉਂਦਾ ਇਸ ਕਰਕੇ ਇਹ ਬੱਚੀਆਂ ਲਈ ਵੀ ਕਾਫੀ ਪ੍ਰੋਟੀਨ ਦੇਣ ਦਾ ਇੱਕ ਚੰਗਾ ਵਿਕਲਪ ਹੈ ਉਨ੍ਹਾਂ ਕਿਹਾ ਕਿ ਖਾਸ ਤੌਰ 'ਤੇ ਜਿਨ੍ਹਾਂ ਬੱਚਿਆਂ ਦੇ ਵਿੱਚ ਪ੍ਰੋਟੀਨ ਦੀ ਕਮੀ ਹੁੰਦੀ ਹੈ, ਉਨ੍ਹਾਂ ਲਈ ਕਾਫੀ ਫਾਇਦੇਮੰਦ ਹੈ ਅਤੇ ਜੋ ਲੋਕ ਕੋਰੋਨਾ ਪੌਜ਼ੀਟਿਵ ਹੁੰਦੇ ਨੇ ਉਹ ਖ਼ਾਸ ਤੌਰ 'ਤੇ ਪ੍ਰੋਟੀਨ ਲੱਭਦੇ ਨੇ ਜਦੋਂ ਕਿ ਇਸ ਬਿਸਕੁਟ ਵਿੱਚ ਪ੍ਰੋਟੀਨ ਦੀ ਕਾਫ਼ੀ ਮਾਤਰਾ ਹੈ ਜੋ ਤੁਹਾਡੀ ਇਮਿਊਨਿਟੀ ਨੂੰ ਹੋਰ ਵਧਾਉਂਦਾ ਹੈ।