ਲੁਧਿਆਣਾ: ਹੱਕਾਂ ਦੀ ਲੜਾਈ ਲੜ੍ਹ ਰਹੇ ਕਿਸਾਨ ਦਿੱਲੀ ਨੂੰ ਰਵਾਨਾ ਹੋ ਗਏ ਹਨ। ਆਪਚੇ ਹੱਕਾਂ ਦੀ ਪੂਰਤੀ 'ਚ ਉਹ ਆਪਣੀ ਆਵਾਜ਼ ਦਿੱਲੀ ਤੇ ਕੇਂਦਰ ਖਿਲਾਫ਼ ਆਵਾਜ਼ ਬੁਲੰਦ ਕਰਨਗੇ।ਬੀਕੇਯੂ ਦੇ ਬੈਨਰ ਹੇਠ ਕਈ ਕਿਸਾਨ ਜਥੇਬੰਦੀਆਂ ਟਰੈਕਟਰ ਟਰਾਲੀਆਂ ਸਣੇ ਇੱਕਠੇ ਹੋਏ।
ਪਹਿਲਾ ਸਟਾਪ ਫ਼ਤਿਹਗੜ੍ਹ ਸਾਹਿਬ
ਦਿੱਲੀ ਲਈ ਰਵਾਣਾ ਹੋਏ ਕਿਸਾਨਾਂ ਦਾ ਪਹਿਲਾ ਸਟਾਪ ਫ਼ਤਿਹਗੜ੍ਹ ਸਾਹਿਬ ਹੋਵੇਗਾ। ਉਸ ਤੋਂ ਬਾਅਦ ਉਹ ਦਿੱਲੀ ਲਈ ਰਵਾਣਾ ਹੋਣਗੇ।
ਘੇਰਾ ਪਾਓ, ਡੇਰਾ ਲਗਾਓ
ਇਸ ਮੁਹਿੰਮ ਦੇ ਚੱਲਦੇ ਕਿਸਾਨ ਦਿੱਲੀ ਦਾ ਘਿਰਾਓ ਕਰਨਗੇ। ਕਿਸਾਨ ਆਗੂ ਦਾ ਕਹਿਣਾ ਹੈ ਕਿ ਜੱਦ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ ਤੱਦ ਤੱਕ ਦਿੱਲੀ ਦਾ ਘਿਰਾਓ ਕੀਤਾ ਜਾਵੇਗਾ।ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਾਨੂੰ ਰੋਕਿਆ ਗਿਆ ਤਾਂ ਜੰਮੂ ਕਸ਼ਮੀਰ ਤੇ ਹਿਮਾਚਲ ਵੀ ਪੂਰੈ ਭਾਰਤ ਤੋਂ ਕੱਟਿਆ ਜਾਵੇਗਾ।
ਪਾਰਟੀਆਂ ਦਾ ਮਿਲਿਆ ਸਮਰਥਨ
ਆਪ ਪਾਰਟੀ ਨੇ ਕਿਸਾਨਾਂ ਦਾ ਸਾਥ ਦਿੰਦਿਆਂ ਕਿਹਾ ਕਿ ਉਹ ਉਨਾਂ ਨਾਲ ਬਿਨਾਂ ਪਾਰਟੀ ਦੇ ਝੰਡੇ ਤੋਂ ਖੜ੍ਹੇ ਹੋਣਗੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਡੀਜੀਐਮਸੀ ਵੱਲੋਂ ਲੰਹਰ ਲਗਾਏ ਜਾਣਗੇ ਇਸ ਬਾਰੇ ਕਿਸਾਨ ਆਗੂ ਦਾ ਕਹਿਣਾ ਸੀ ਕਿ ਇਹ ਸਾਥ ਪਾਰਟੀਆਂ ਦੇ ਪੱਧਰ ਤੋਂ ਉੱਪਰ ਉੱਠ ਕੇ ਆਮ ਨਾਗਰਿਕਾਂ ਦੀ ਵੀ ਲੜਾਈ ਹੈ। ਇਹ ਸਿਰਫ਼ 65% ਕਿਸਾਨਾਂ ਦੀ ਹੀ ਨਹੀਂ ਪਰ 100% ਪੰਜਾਬ ਦੇ ਲੋਕਾਂ ਦੀ ਲੜਾਈ ਹੈ।
ਮੋਦੀ ਦਾ ਵਤੀਰਾ ਤਾਨਾਸ਼ਾਹ ਵਾਲਾ
ਕਿਸਾਨ ਆਗੂ ਦਾ ਕਹਿਣਾ ਸੀ ਕਿ ਮੋਦੀ ਸਰਕਾਰ ਦਾ ਵਤੀਰਾ ਤਾਨਾਸ਼ਾਹ ਵਾਲਾ ਹੈ। ਉਨ੍ਹਾਂ ਮੀਟਿੰਗ 26-27 ਤੋਂ ਪਹਿਲਾਂ ਨਹੀਂ ਰੱਖੀ ਪਰ 3 ਦਸੰਬਰ ਦੀ ਰੱਖੀ ਹੈ। ਸਰਕਾਰ ਕਿਸਾਨਾਂ ਨਾਲ ਜਮਹੂਰੀ ਤਰੀਕੇ ਨਾਲ ਗੱਲ਼ ਨਹੀਂ ਕਰ ਰਹੀ ਹੈ।