ETV Bharat / state

ਲੁਧਿਆਣਾ 'ਚ ਵਾਪਰੀ ਦਿਲ ਦਹਿਲਾ ਦੇਣ ਵਾਲੀ ਘਟਨਾ, ਪਿਓ ਨੇ ਜਵਾਨ ਪੁੱਤ ਦਾ ਬੇਰਹਿਮੀ ਨਾਲ ਕੀਤਾ ਕਤਲ, ਛੱਤ 'ਤੇ ਡਰੰਮ 'ਚ ਲਕੋ ਕੇ ਰੱਖੀ ਲਾਸ਼ - Ludhiana latest news

ਲੁਧਿਆਣਾ ਵਿੱਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਿਓ ਵੱਲੋਂ ਨੌਜਵਾਨ ਪੁੱਤਰ ਦਾ ਕਤਲ ਕਰ ਲਾਸ਼ ਨੂੰ ਪਲਾਸਟਿਕ ਦੇ ਡਰੰਮ ਵਿਚ ਸੁੱਟ ਕੇ ਉਸ ਨੂੰ ਉਪਰੋ ਪਲਸਤਰ ਕਰ ਦਿੱਤਾ।

Father brutally murdered step son in Ludhiana

author img

By

Published : Dec 17, 2022, 8:24 PM IST

Father brutally murdered step son in Ludhiana

ਲੁਧਿਆਣਾ: ਲੁਧਿਆਣਾ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਥਾਣਾ ਸਲੇਮ ਟਾਬਰੀ ਇਲਾਕੇ 'ਚ ਇਕ ਪਿਓ ਨੇ ਆਪਣੇ ਮਤਰੇਏ 20 ਸਾਲਾ ਪੁੱਤ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਪੁੱਤ ਦੀ ਲਾਸ਼ ਦੇ ਹੱਥ-ਪੈਰ ਬੰਨ੍ਹ ਕੇ ਪਲਾਸਟਿਕ ਦੇ ਡਰੱਮ 'ਚ ਸੁੱਟ ਦਿੱਤਾ।

ਡਰੱਮ ਵਿੱਚ ਰੱਖੀ ਲਾਸ਼: ਡਰੱਮ 'ਤੇ ਸੀਮੈਂਟ ਦਾ ਪਲਸਤਰ ਵੀ ਕਰ ਦਿੱਤਾ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ। ਮ੍ਰਿਤਕ ਦੀ ਮਾਂ ਸਵਿਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਨੇ ਵਿਵੇਕਾਨੰਦ ਮੰਡਲ ਉਰਫ਼ ਸੱਪੂ ਮੰਡਲ ਨਾਲ ਦੂਜਾ ਵਿਆਹ ਕਰ ਲਿਆ। ਪਹਿਲੇ ਪਤੀ ਤੋਂ ਉਸ ਦਾ ਪੁੱਤਰ ਪਿਯੂਸ਼ (20) ਸੀ। ਜੋ ਉਸ ਦੇ ਨਾਲ ਹੀ ਰਹਿੰਦਾ ਸੀ। ਉਸ ਦਾ ਮਤਰੇਏ ਪਿਓ ਨਾਲ ਝਗੜਾ ਰਹਿੰਦਾ ਸੀ। ਇਸੇ ਰੰਜਿਸ਼ ਦੇ ਕਾਰਨ ਉਸ ਦੇ ਪਤੀ ਨੇ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਕਿਵੇਂ ਮਿਲੀ ਲਾਸ਼: ਮਾਂ ਨੇ ਦੱਸਿਆ ਕਿ 5 ਦਸੰਬਰ ਤੋਂ ਉਸ ਦਾ ਪੁੱਤ ਘਰੋਂ ਲਾਪਤਾ ਸੀ। ਜਦੋਂ ਉਸ ਨੇ ਇਸ ਬਾਰੇ ਪਤੀ ਨੂੰ ਪੁੱਛਿਆ ਤਾਂ ਉਹ ਉਸ ਨੂੰ ਹਰ ਵਾਰ ਗੁੰਮਰਾਹ ਕਰ ਦਿੰਦਾ ਸੀ। ਜਦੋਂ ਉਸ ਨੂੰ ਸ਼ੱਕ ਹੋਇਆ ਤਾਂ ਉਹ ਕਿਰਾਏ ਦੇ ਮਕਾਨ ਦੀ ਛੱਤ 'ਤੇ ਗਈ। ਜਿੱਥੇ ਉਸ ਨੂੰ ਇਕ ਡਰੰਮ ਮਿਲਿਆ। ਇਸ ਡਰੰਮ 'ਚੋਂ ਬਦਬੂ ਆ ਰਹੀ ਸੀ। ਉਸ ਨੇ ਆਸ-ਪਾਸ ਦੇ ਲੋਕਾਂ ਨੂੰ ਸੂਚਿਤ ਕੀਤਾ ਤਾਂ ਡਰੰਮ ਤੋੜਿਆ ਗਿਆ। ਡਰੰਮ ਅੰਦਰੋਂ ਉਸ ਦੇ ਪੁੱਤ ਦੀ ਲਾਸ਼ ਨਿਕਲੀ। ਇਸ ਤੋਂ ਬਾਅਦ ਸਾਰੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।

ਪੁਲਿਸ ਵੱਲੋਂ ਛਾਪੇਮਾਰੀ ਸ਼ੁਰੂ: ਮੌਕੇ 'ਤੇ ਥਾਣਾ ਇੰਚਾਰਜ ਹਰਜੀਤ ਸਿੰਘ ਪਹੁੰਚੇ। ਜਿਨ੍ਹਾਂ ਨੇ ਡਰੰਮ 'ਚੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮੁਲਜ਼ਮ ਪਿਤਾ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:- ਚਚੇਰਾ ਭਰਾ ਹੀ ਚਾਰ ਸਾਲਾਂ ਤੋਂ ਕਰ ਰਿਹਾ ਸੀ ਜਿਨਸੀ ਸ਼ੋਸ਼ਣ, ਪੋਕਸੋ ਤਹਿਤ ਮਾਮਲਾ ਦਰਜ

ETV Bharat Logo

Copyright © 2025 Ushodaya Enterprises Pvt. Ltd., All Rights Reserved.