ETV Bharat / state

ਮੂੰਗੀ ’ਤੇ MSP ਨਾ ਮਿਲਣ ਦੇ ਚੱਲਦੇ ਮਾਨ ਸਰਕਾਰ ’ਤੇ ਵਰ੍ਹੇ ਕਿਸਾਨ, ਕਿਹਾ... - ਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ

ਲੁਧਿਆਣਾ ਮੰਡੀ ’ਚ ਕਿਸਾਨਾਂ ਨੇ ਮੂੰਗੀ ਦੀ ਫ਼ਸਲ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਖ਼ਿਲਾਫ਼ ਭੜਾਸ ਕੱਢੀ ਹੈ। ਕਿਸਾਨਾਂ ਨੇ ਹੈ ਕਿ ਉਨ੍ਹਾਂ ਦੀ ਫਸਲ ਐੱਮਐੱਸਪੀ ’ਤੇ ਨਹੀਂ ਚੁੱਕੀ ਜਾ ਰਹੀ ਹੈ। ਕਿਸਾਨਾਂ ਵੱਲੋਂ ਸਰਕਾਰ ਨੂੰ ਮਸਲੇ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਗਈ ਹੈ।

ਮੂੰਗੀ ਤੇ ਐਮਐਸਪੀ ਨਾ ਮਿਲਣ ਨੂੰ ਲੈਕੇ ਕਿਸਾਨਾਂ ਮਾਨ ਸਰਕਾਰ ਤੇ ਸਵਾਲ ਚੁੱਕੇ

author img

By

Published : Jun 16, 2022, 8:53 PM IST

ਲੁਧਿਆਣਾ:ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਨੂੰ ਝੋਨਾ ਲੇਟ ਲਾਉਣ ਅਤੇ ਕਣਕ ਦੇ ਸੀਜ਼ਨ ਤੋਂ ਬਾਅਦ ਮੂੰਗੀ ਦੀ ਫਸਲ ਲਾਉਣ ਲਈ ਪ੍ਰੇਰਿਤ ਕੀਤਾ ਸੀ। ਇਸ ਸਬੰਧੀ ਬਕਾਇਦਾ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਮੂੰਗੀ ਦੀ ਫ਼ਸਲ ਤੇ ਐੱਮਐੱਸਪੀ ਦਿੱਤਾ ਜਾਵੇਗਾ। ਇੰਨਾ ਹੀ ਨਹੀਂ ਬੀਤੇ ਦਿਨੀਂ ਕੇਂਦਰ ਸਰਕਾਰ ਨੇ ਵੀ ਐੱਮ ਐੱਸ ਪੀ ਵਿੱਚ ਵਾਧਾ ਕੀਤਾ ਸੀ ਪਰ ਇਸਦੇ ਬਾਵਜੂਦ ਮੰਡੀਆਂ ਦੇ ਅੰਦਰ ਕਿਸਾਨ ਪਰੇਸ਼ਾਨ ਹਨ ਅਤੇ ਦਾਅਵੇ ਕਰ ਰਹੇ ਹਨ ਕਿ ਉਨ੍ਹਾਂ ਨੂੰ ਐੱਮਐੱਸਪੀ ਦੇ ਮੁਤਾਬਕ ਮੂੰਗੀ ਦਾ ਰੇਟ ਨਹੀਂ ਮਿਲ ਰਿਹਾ।

ਕਿਸਾਨਾਂ ਨੇ ਕੱਢੀ ਭੜਾਸ: ਸਾਡੀ ਟੀਮ ਵੱਲੋਂ ਲੁਧਿਆਣਾ ਦੀ ਜਗਰਾਉਂ ਮੰਡੀ ਦੀ ਵਿੱਚ ਮੂੰਗੀ ਦੀ ਫ਼ਸਲ ਲੈ ਕੇ ਪਹੁੰਚੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਕਿਸਾਨਾਂਂ ਨੇ ਸਾਫ ਕਿਹਾ ਕਿ ਮੂੰਗੀ ਦੀ ਫ਼ਸਲ ’ਤੇ 7100 ਰੁਪਏ ਦੇ ਕਰੀਬ ਐੱਮਐੱਸਪੀ ਦੇਣ ਦੀ ਗੱਲ ਕੀਤੀ ਸੀ ਪਰ ਮੌਜੂਦਾ ਹਾਲਾਤਾਂ ਵਿੱਚ ਉਨ੍ਹਾਂ ਨੂੰ ਮੰਡੀਆਂ ਦੇ ਅੰਦਰ ਮਹਿਜ਼ 6,000 ਰੁਪਏ ਦੇ ਕਰੀਬ ਹੀ ਰੇਟ ਮਿਲ ਰਿਹਾ ਹੈ।

ਮੂੰਗੀ ਤੇ ਐਮਐਸਪੀ ਨਾ ਮਿਲਣ ਨੂੰ ਲੈਕੇ ਕਿਸਾਨਾਂ ਮਾਨ ਸਰਕਾਰ ਤੇ ਸਵਾਲ ਚੁੱਕੇ

ਉਨ੍ਹਾਂ ਨੇ ਕਿਹਾ ਕਿ ਮਾਰਕਫੈੱਡ ਵੱਲੋਂ ਮੂੰਗੀ ਦੀ ਫ਼ਸਲ ਦੀ ਖ਼ਰੀਦ ਸ਼ੁਰੂ ਕੀਤੀ ਗਈ ਇਸ ਬਾਰੇ ਤਾਂ ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਿਆ। ਕਿਸਾਨਾਂ ਨੇ ਕਿਹਾ ਕਿ ਮੂੰਗੀ ਦੀ ਫ਼ਸਲ ਦੀ ਖ਼ਰੀਦ ਵੀ ਲੇਟ ਸ਼ੁਰੂ ਕੀਤੀ ਗਈ ਇਸ ਸੰਬੰਧੀ ਵੀ ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਕਿਤੇ ਜਾ ਕੇ ਖਰੀਦ ਸ਼ੁਰੂ ਹੋਈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜੋ ਉਨ੍ਹਾਂ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ। ਉਨ੍ਹਾਂ ਨੇ ਕਿਹਾ ਕਿ ਮੰਡੀਆਂ ’ਚ ਉਨ੍ਹਾਂ ਦੀ ਫ਼ਸਲ ਪਈ ਹੈ।

ਅਫਸਰਾਂ ਦੀ ਸਫ਼ਾਈ: ਓਧਰ ਦੂਜੇ ਪਾਸੇ ਮੰਡੀ ਚ ਮੌਜੂਦ ਅਫਸਰਾਂ ਨਾਲ ਜਦੋਂ ਅਸੀਂ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੱਲ੍ਹ ਤੋਂ 1400 ਬੋਰੀ ਦੇ ਕਰੀਬ ਮੂੰਗੀ ਖਰੀਦੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੋ ਫਸਲ ਸਰਕਾਰ ਦੇ ਨੇਮਾਂ ਤੇ ਖਰੀ ਉਤਰਦੀ ਹੈ ਉਸ ਦੀ ਉਹ ਸਰਕਾਰੀ ਖਰੀਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਮੀ 12 ਫੀਸਦੀ ਤੋਂ ਘੱਟ ਦੇ ਮਾਪਦੰਡ ਤੈਅ ਕੀਤੇ ਗਏ ਹਨ। ਇਸ ਤੋਂ ਇਲਾਵਾ ਕੁਝ ਹੋਰ ਵੀ ਪੈਰਾਮੀਟਰ ਹਨ ਜਿਸ ਦੇ ਅਧਾਰ ’ਤੇ ਫਸਲ ਦੀ ਖਰੀਦ ਹੋ ਰਹੀ ਹੈ।

ਮੌਸਮ ਦਾ ਬਦਲਦਾ ਮਿਜਾਜ਼: ਦੂਜੇ ਪਾਸੇ ਪੰਜਾਬ ਅੰਦਰ ਮੌਸਮ ਦਾ ਵੀ ਮਿਜਾਜ਼ ਬਦਲ ਗਿਆ ਹੈ। ਪੰਜਾਬ ਖਤੀਬਾੜੀ ਯੂਨੀਵਰਸਟੀ ਮੌਸਮ ਵਿਭਾਗ ਨੇ ਕਿਹਾ ਕਿ ਆਉਂਦੇ 3 ਤੋਂ 4 ਦਿਨ ਤੱਕ ਪੰਜਾਬ ਅੰਦਰ ਮੌਸਮ ’ਚ ਤਬਦੀਲੀ ਆਵੇਗੀ। ਮੌਸਮ ਵਿਭਾਗ ਦੀ ਮੁਖੀ ਪਵਨੀਤ ਕੌਰ ਨੇ ਕਿਹਾ ਕਿ ਤੇਜ ਹਵਾਵਾਂ ਚੱਲਣ ਨਾਲ ਗਰਜ ਨਾਲ ਛਿੱਟੇ ਪੈਣ ਦੀ ਸੰਭਾਵਨਾਂ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਰਹੱਦੀ ਇਲਾਕੇ ਜਿਵੇਂ ਪਠਾਨਕੋਟ, ਗੁਰਦਾਸਪੁਰ ਆਦਿ ’ਚ ਭਾਰੀ ਮੀਂਹ ਪੈਣ ਦੀ ਚਿਤਾਵਨੀ ਹੈ।

ਇਹ ਵੀ ਪੜ੍ਹੋ: ਮੂੰਗੀ ਦੀ ਬੇਕਦਰੀ ਖਿਲਾਫ਼ ਕਿਸਾਨਾਂ ਦਾ ਗੁੱਸਾ, ਸਰਕਾਰ ਦੇ ਨਾਮ ਮੰਗ ਪੱਤਰ

ETV Bharat Logo

Copyright © 2024 Ushodaya Enterprises Pvt. Ltd., All Rights Reserved.