ETV Bharat / state

ਮਾਛੀਵਾੜਾ ਸਾਹਿਬ 'ਚ ਕਿਸਾਨਾਂ ਨੇ ਖੇਤਬਾੜੀ ਸਭਾ ਨੂੰ ਜੜਿਆ ਤਾਲਾ, ਸਕੱਤਰ ਦੀ ਨਿਯੁਕਤੀ ਨੂੰ ਲੈ ਕੇ ਹੰਗਾਮਾ, ਮੁੜ ਚੋਣ ਕਰਵਾਉਣ ਦੀ ਮੰਗ - ਸਕੱਤਰ ਦੀ ਚੋਣ ਉੱਤੇ ਵਿਵਾਦ

ਮਾਛੀਵਾੜਾ ਸਾਹਿਬ ਵਿੱਚ ਖੇਤੀਬਾੜੀ ਸਭਾ ਨੂੰ ਕਿਸਾਨਾਂ ਨੇ ਸਕੱਤਰ ਦੀ ਚੋਣ ਦੇ ਵਿਵਾਦ ਕਾਰਣ ਜਿੰਦਰਾ ਮਾਰ ਦਿੱਤਾ। ਕਿਸਾਨਾਂ ਨੇ ਸਕੱਤਰ ਦੀ ਮੁੜ ਚੋਣ ਕਰਵਾਉਣ ਨੂੰ ਲੈਕੇ ਹੰਗਾਮਾ ਕਰ ਦਿੱਤਾ। ਦੱਸ ਦਈਏ ਸਤਲੁਜ ਦਰਿਆ ਦੇ ਕੰਢੇ ਵਸੇ 7 ਪਿੰਡਾਂ ਦੇ ਕਿਸਾਨਾਂ ਦੀ ਖੇਤੀਬਾੜੀ ਸਭਾ ਪਿੰਡ ਸਿਕੰਦਰਪੁਰ ਵਿਖੇ ਬਣੀ ਹੈ।

Farmers in Machiwara Sahib protested the election of secretary of Khetbari Sabha
ਮਾਛੀਵਾੜਾ ਸਾਹਿਬ 'ਚ ਕਿਸਾਨਾਂ ਨੇ ਖੇਤਬਾੜੀ ਸਭਾ ਨੂੰ ਜੜਿਆ ਤਾਲਾ, ਸਕੱਤਰ ਦੀ ਨਿਯੁਕਤੀ ਨੂੰ ਲੈ ਕੇ ਹੰਗਾਮਾ, ਮੁੜ ਚੋਣ ਕਰਵਾਉਣ ਦੀ ਮੰਗ
author img

By

Published : Aug 5, 2023, 7:32 AM IST

ਸਕੱਤਰ ਦੀ ਨਿਯੁਕਤੀ ਨੂੰ ਲੈ ਕੇ ਹੰਗਾਮਾ

ਖੰਨਾ: ਮਾਛੀਵਾੜਾ ਸਾਹਿਬ ਦੇ ਪਿੰਡ ਸਿਕੰਦਰਪੁਰ ਦੀ ਖੇਤੀਬਾੜੀ ਸਭਾ ਨੂੰ ਕਿਸਾਨਾਂ ਨੇ ਤਾਲਾ ਜੜ ਦਿੱਤਾ। ਸਕੱਤਰ ਦੀ ਚੋਣ ਨੂੰ ਲੈ ਕੇ ਕਿਸਾਨਾਂ ਦਾ ਗੁੱਸਾ ਭੜਕਿਆ। ਨਵੇਂ ਸਕੱਤਰ ਦੀ ਨਿਯੁਕਤੀ ਨੂੰ ਲੈ ਕੇ ਹੰਗਾਮਾ ਹੋਇਆ। ਕਿਸਾਨਾਂ ਨੇ ਨਾਅਰੇਬਾਜ਼ੀ ਵੀ ਕੀਤੀ। ਸਕੱਤਰ ਦੀ ਚੋਣ ਗਲਤ ਤਰੀਕੇ ਨਾਲ ਕਰਨ ਦਾ ਇਲਜ਼ਾਮ ਲਾਇਆ ਗਿਆ। ਸਕੱਤਰ ਦੇ ਅਹੁਦੇ ਲਈ ਮੁੜ ਚੋਣ ਕਰਵਾਉਣ ਦੀ ਮੰਗ ਕੀਤੀ ਗਈ।

ਸਕੱਤਰ ਦੀ ਚੋਣ ਉੱਤੇ ਵਿਵਾਦ: ਪਿੰਡ ਨੂਰਪੁਰ ਮੰਡ ਦੇ ਸਰਪੰਚ ਮਲਕੀਤ ਸਿੰਘ ਅਤੇ ਨੰਬਰਦਾਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਸਤਲੁਜ ਦਰਿਆ ਦੇ ਕੰਢੇ ਵਸੇ 7 ਪਿੰਡਾਂ ਦੀ ਕਿਸਾਨਾਂ ਦੀ ਖੇਤੀਬਾੜੀ ਸਭਾ ਪਿੰਡ ਸਿਕੰਦਰਪੁਰ ਵਿਖੇ ਬਣੀ ਹੈ। ਇਸ ਸਭਾ ਦਾ ਸਕੱਤਰ 8 ਡਾਇਰੈਕਟਰਾਂ ਨੂੰ ਗੁੰਮਰਾਹ ਕਰਕੇ ਨਿਯੁਕਤ ਕੀਤਾ ਗਿਆ। ਇਸ ਦਾ ਪਹਿਲੇ ਦਿਨ ਤੋਂ ਹੀ ਵਿਰੋਧ ਕੀਤਾ ਜਾ ਰਿਹਾ ਹੈ। ਸਹਿਕਾਰਤਾ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਭੇਜੀਆਂ ਗਈਆਂ ਸਨ। ਇਸ ਤੋਂ ਇਲਾਵਾ ਹਲਕਾ ਵਿਧਾਇਕ ਨਾਲ ਵੀ ਕਈ ਵਾਰ ਮੁਲਾਕਾਤ ਕੀਤੀ ਗਈ। ਸਾਰੇ ਇਹੀ ਕਹਿ ਕੇ ਪੱਲਾ ਝਾੜ ਰਹੇ ਹਨ ਕਿ ਚੋਣ ਕਾਗਜ਼ਾਂ 'ਚ ਸਹੀ ਤਰੀਕੇ ਨਾਲ ਹੈ। ਹੁਣ ਜਿਸ ਅਧਿਕਾਰੀ ਕੋਲ ਜਾਂਚ ਹੈ ਉਹ ਵੀ ਇਹੀ ਕਹਿ ਰਿਹਾ ਹੈ। ਇਹਨਾਂ ਨੂੰ ਇਨਸਾਫ ਦੀ ਉਮੀਦ ਨਹੀਂ ਹੈ। ਇਸ ਕਰਕੇ ਮਜ਼ਬੂਰੀ 'ਚ ਤਾਲਾ ਲਾਉਣਾ ਪਿਆ। ਸਕੱਤਰ ਦੀ ਚੋਣ ਮੁੜ ਪਾਰਦਰਸ਼ੀ ਢੰਗ ਨਾਲ ਕਰਵਾਉਣ ਦੀ ਮੰਗ ਕੀਤੀ ਗਈ।

ਸਰਕਾਰੀ ਦਫ਼ਤਰਾਂ ਸਮੇਤ ਮੁੱਖ ਮੰਤਰੀ ਦਾ ਹੋਵੇਗਾ ਘਿਰਾਓ: ਕਿਸਾਨਾਂ ਨੇ ਰੋਹ ਦਾ ਪ੍ਰਗਟਾਵਾ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਮੰਗ ਅਨੁਸਾਰ ਨਵੇਂ ਸਕੱਤਰ ਨੂੰ ਹਟਾ ਕੇ ਦੁਬਾਰਾ ਪਾਰਦਰਸ਼ੀ ਢੰਗ ਨਾਲ ਚੋਣ ਨਹੀਂ ਕੀਤੀ ਜਾਂਦੀ ਤਾਂ ਉਹ ਪਹਿਲਾਂ ਐਸਡੀਐਮ ਦਫ਼ਤਰ ਦੇ ਬਾਹਰ ਸੜਕ ਜਾਮ ਕਰਨਗੇ। ਫਿਰ ਡੀਸੀ ਦਫ਼ਤਰ ਦੇ ਬਾਹਰ ਮੁਜ਼ਾਹਰਾ ਕੀਤਾ ਜਾਵੇਗਾ। ਜੇਕਰ ਫਿਰ ਵੀ ਸਕੱਤਰ ਦੀ ਚੋਣ ਦੁਬਾਰਾ ਨਾ ਹੋਈ ਤਾਂ ਸੀਐਮ ਦਾ ਵੀ ਘਿਰਾਓ ਕੀਤਾ ਜਾਵੇਗਾ। ਇਨਸਾਫ ਖਾਤਰ ਸੰਘਰਸ਼ ਹੋਰ ਤਿੱਖਾ ਹੋਵੇਗਾ।

ਨਿਯੁਕਤੀ ਸਹੀ ਹੈ, ਬਿਨਾਂ ਕਾਰਨ ਹੋ ਰਿਹਾ ਵਿਰੋਧ: ਖੇਤਬਾੜੀ ਸਭਾ ਦੇ ਨਵ-ਨਿਯੁਕਤ ਸਕੱਤਰ ਦਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਚੋਣ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਡਾਇਰੈਕਟਰਾਂ ਵੱਲੋਂ ਕੀਤੀ ਗਈ ਹੈ। ਸਿਰਫ਼ ਕੁਝ ਕਿਸਾਨ ਹੀ ਨਿਯੁਕਤੀ 'ਤੇ ਸਵਾਲ ਉਠਾ ਰਹੇ ਹਨ। ਜਦਕਿ ਨਿਯੁਕਤੀ ਕਾਨੂੰਨੀ ਤੌਰ 'ਤੇ ਖੇਤੀਬਾੜੀ ਸਭਾ ਦੇ ਨਿਯਮਾਂ ਅਨੁਸਾਰ ਕੀਤੀ ਗਈ ਹੈ। ਜਿਹੜੇ ਧਰਨੇ ਲਗਾਏ ਜਾ ਰਹੇ ਹਨ, ਉਹ ਬੇਬੁਨਿਆਦ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.