ਲੁਧਿਆਣਾ: ਸੰਯੁਕਤ ਕਿਸਾਨ ਮੋਰਚਾ ਅਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਲੁਧਿਆਣਾ ਦੇ ਦਫਤਰ ਵਿੱਚ ਮੀਟਿੰਗ ਕੀਤੀ ਗਈ, ਜਿਸ ਵਿੱਚ ਕਿਸਾਨਾਂ ਨੇ ਐਮ.ਐਸ.ਪੀ., ਬਿਜਲੀ ਦੇ ਬਿੱਲਾਂ, ਲਖੀਮਪੁਰ ਖੀਰੀ, ਫਸਲ ਬੀਮਾ ਯੋਜਨਾ ਨੂੰ ਲੈ ਕੇ 15 ਤੋਂ 22 ਫਰਵਰੀ ਤੱਕ ਦਿੱਲੀ ਵਿਖੇ ਅੰਦੋਲਨ ਸ਼ੁਰੂ ਕਰਨ ਦੀ ਗੱਲ ਕੀਤੀ ਅਤੇ ਕਿਹਾ ਕਿ ਸਰਕਾਰ ਰਾਮਲੀਲਾ ਮੈਦਾਨ ਜਾਂ ਜੰਤਰ-ਮੰਤਰ 'ਚ ਜਗ੍ਹਾ ਦੇਵੇ ਤਾਂ ਜੋ ਉਹ ਸ਼ਾਂਤੀਮਈ ਤੌਰ ਉੱਤੇ ਵਿਰੋਧ ਕਰ ਸਕਣ। ਕਿਸਾਨਾਂ ਨੇ ਕਿਹਾ ਕੇ ਸਾਡੀ ਦਿੱਲੀ ਵਿੱਚ ਵਿਰੋਧ ਤੋਂ ਪਹਿਲਾਂ ਇਕ ਬੈਠਕ ਹੋਵੇਗੀ ਜਿਸ ਵਿੱਚ ਤਰੀਕ ਨਿਰਧਾਰਿਤ ਕੀਤੀ ਜਾਵੇਗੀ, ਪਰ ਅਸੀਂ 15 ਤੋਂ 22 ਫਰਵਰੀ ਵਿਚਾਲੇ ਦਾ ਸਮਾਂ ਨਿਰਧਾਰਿਤ ਕੀਤਾ ਹੈ।
ਸ਼ਾਂਤਮਈ ਢੰਗ ਨਾਲ ਰੋਸ: ਇਸ ਦੌਰਾਨ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਦੱਸਿਆ ਕਿ ਐਸ.ਕੇ.ਐਮ ਵੱਲੋਂ ਮੀਟਿੰਗ ਕੀਤੀ ਗਈ। ਜਿਸ ਵਿੱਚ ਸਾਰੇ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ 15 ਤੋਂ 22 ਫਰਵਰੀ ਤੱਕ ਕਿਸਾਨ ਦਿੱਲੀ ਤੋਂ ਮੰਗ ਕਰਨਗੇ ਕਿ ਰਾਮਲੀਲਾ ਮੈਦਾਨ ਵਿੱਚ ਸਰਕਾਰ ਨੂੰ ਜਗ੍ਹਾ ਦੇਣ ਦੀ ਅਪੀਲ ਕੀਤੀ ਗਈ ਹੈ ਜਾਂ ਜੰਤਰ ਮਾਤਰ ਉੱਥੇ ਜਾ ਕੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਸਕਣ, ਇਸ ਤੋਂ ਇਲਾਵਾ ਉਨ੍ਹਾਂ ਕੇਂਦਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਜਟ 'ਤੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਕੁਝ ਚੰਗੀ ਤਕਨੀਕ ਅਤੇ ਰਾਹਤ ਦੇਣ ਦੀ ਵੀ ਉਮੀਦ ਪ੍ਰਗਟਾਈ ਹੈ ਤਾਂ ਜੋ ਕਿਸਾਨ ਚੰਗੀਆਂ ਫ਼ਸਲਾਂ ਬੀਜ ਸਕਣ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਚੰਗੇ ਬੀਜ ਮੁਹੱਈਆ ਕਰਵਾਏ ਜਾਣ ਅਤੇ ਚੰਗੀ ਤਕਨੀਕ ਦਿੱਤੀ ਜਾਵੇ ਤਾਂ ਉਹ ਹਰ ਫ਼ਸਲ ਬੀਜਣ ਲਈ ਤਿਆਰ ਹਨ।
ਕਿਸਾਨੀ ਲਈ ਵੱਖਰਾ ਬਜਟ: ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਜਿਸ ਤਰ੍ਹਾਂ ਸਰਕਾਰ ਹਰ ਖੇਤਰ ਲਈ ਵੱਖਰਾ ਬਜਟ ਲੈਕੇ ਆਉਂਦੀ ਹੈ ਇਸੇ ਤਰ੍ਹਾਂ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਸਰਕਾਰ ਵੱਖਰਾ ਬਜਟ ਲੈਕੇ ਆਵੇ। ਉਨ੍ਹਾਂ ਕਿਹਾ ਕਿਸਾਨਾਂ ਦਾ ਫਸਲੀ ਬੀਮਾ ਕੀਤਾ ਜਾਵੇ ਅਤੇ ਪਹਿਲ ਦੇ ਅਧਾਰ ਉੱਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਬਜਟ ਰਾਹੀਂ ਲਾਗੂ ਕੀਤਾ ਜਾਵੇ ਅਤੇ ਕਿਸਾਨੀ ਕਰਜ਼ਿਆਂ ਨੂੰ ਵੀ ਮੁਆਫ਼ ਕੀਤਾ ਜਾਵੇ। ਇਸ ਤੋਂ ਇਲਾਵਾ ਐੱਮਸਐੱਪੀ ਉੱਤੇ ਕਿਸਾਨਾਂ ਦੀ ਹਰ ਫਸਲ ਖਰੀਦੀ ਜਾਵੇ।
ਇਹ ਵੀ ਪੜ੍ਹੋ: Sangrur News: ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਅੱਕੇ ਲੋਕਾਂ ਨੇ ਘੇਰਿਆ ਥਾਣਾ
ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸਾਡਾ ਸਭ ਤੋਂ ਅਹਿਮ ਮੁੱਦਾ ਐਮ ਐਸ ਪੀ ਦਾ ਹੈ ਕਿਸਾਨ ਅੰਦੋਲਨ ਦੌਰਾਨ ਵੀ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਕੀਤੇ ਜਿਸ ਵਿੱਚ ਸਭ ਤੋਂ ਵਡਾ ਵਾਅਦਾ ਸਵਾਮੀਨਾਥਨ ਰਿਪੋਰਟ ਦੀਆਂ ਸਿਫਰਿਸ਼ਾਂ ਲਾਗੂ ਕਰਨਾ ਸੀ ਜਿਹੜਾ ਕਿ ਅੱਜ ਤੱਕ ਨਹੀਂ ਹੋਇਆ, ਉਨ੍ਹਾ ਕਿਹਾ ਕੇ ਇਸ ਉੱਤੇ ਸਰਕਾਰਾਂ ਨੂੰ ਜਲਦ ਫੈਸਲਾ ਲੈਣਾ ਪਵੇਗਾ।