ETV Bharat / state

ਕਿਸਾਨਾਂ ਨੇ ਪਰਾਲੀ ਨਾ ਸਾੜਨ ਬਦਲੇ ਕੀਤੀ ਮੁਆਵਜ਼ੇ ਦੀ ਮੰਗ - 550 ਸਾਲਾ ਪ੍ਰਕਾਸ਼ ਪੁਰਬ

ਖੰਨਾ ਦੇ ਪਿੰਡ ਕੱਦੋਂ ਦੇ ਕਿਸਾਨਾਂ ਨੇ ਪਰਾਲੀ ਨਾ ਸਾੜਨ ਦਾ ਫ਼਼ੈਸਲਾ ਲੈਂਦਿਆਂ ਸਰਕਾਰ ਤੋਂ ਪੰਜ ਹਜ਼ਾਰ ਰੁਪਏ ਪ੍ਰਤੀ ਏਕੜ ਖਰਚੇ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਖੁਦ ਉਨ੍ਹਾਂ ਦਾ ਨੁਕਸਾਨ ਵੀ ਹੁੰਦਾ ਹੈ।

ਫ਼ੋਟੋ
author img

By

Published : Oct 15, 2019, 4:16 PM IST

ਖੰਨਾ: ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਕਿਸਾਨਾਂ ਵੱਲੋਂ ਪਰਾਲੀ ਨਾ ਸਾੜ ਕੇ ਦੂਜੇ ਕਿਸਾਨਾਂ ਨੂੰ ਵਾਤਾਵਰਣ ਸਾਫ਼ ਰੱਖਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ। ਖੰਨਾ ਦੇ ਪਿੰਡ ਕੱਦੋਂ ਦੇ ਕਿਸਾਨ ਇਸ ਸਾਲ ਵੀ ਪਰਾਲੀ ਨਹੀਂ ਸਾੜ ਰਹੇ ਹਨ।

ਵੇਖੋ ਵੀਡੀਓ

ਕਿਸਾਨਾਂ ਦਾ ਕਹਿਣਾ ਹੈ ਕਿ ਪਰਾਲੀ ਨਾ ਸਾੜ ਕੇ ਸਾਨੂੰ ਕਾਫੀ ਫਾਇਦਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਦੇ ਨਾਲ ਫ਼ਸਲ ਦੀ ਉਪਜਾਊ ਸ਼ਕਤੀ ਘੱਟ ਜਾਂਦੀ ਹੈ। ਇਸ ਲਈ ਉਨ੍ਹਾਂ ਨੇ ਇਸ ਵਾਰ ਵੀ ਪਰਾਲੀ ਨੂੰ ਅੱਗ ਨਾ ਲਾਉਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਵਾਰ ਵੀ ਫ਼ਸਲ ਨੂੰ ਅੱਗ ਨਹੀਂ ਲਾਵਾਂਗੇ ਪਰ ਕੁਝ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਉਹ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਤਾਂ ਸਾਡਾ ਇੱਕ ਏਕੜ 'ਤੇ ਲਗਭਗ ਪੰਜ ਹਜ਼ਾਰ ਰੁਪਏ ਤੱਕ ਦਾ ਖਰਚਾ ਆਉਂਦਾ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪ੍ਰਤੀ ਏਕੜ ਪੰਜ ਹਜ਼ਾਰ ਰੁਪਏ ਦਿੱਤੇ ਜਾਣ।

ਵਾਤਾਵਰਨ ਦੀ ਸ਼ੁੱਧਤਾ ਵਾਸਤੇ ਕਿਸਾਨਾਂ ਨੇ ਆਪਣੀ ਵਚਨਵੱਧਤਾ ਦੁਹਰਾਈ ਤੇ ਕਿਹਾ ਕਿ ਗੁਰੂ ਨਾਨਕ ਦੇਵ ਦੀ ਦਾ 550ਵਾਂ ਪ੍ਰਕਾਸ਼ ਪੁਰਬ ਧੂੰਆ ਰਹਿਤ ਮਨਾਉਣ ਦਾ ਉਪਰਾਲਾ ਇਸ ਵਾਰ ਵਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਕਾਫੀ ਸਹਾਈ ਹੋਵੇਗਾ।

ਦੱਸਣਯੋਗ ਹੈ ਕਿ ਇਸ ਵਾਰ ਵਾਤਾਵਰਣ ਨੂੰ ਸਾਫ਼ ਰੱਖਣ ਲਈ ਕਈ ਕਈ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਨਹੀਂ ਲਗਾਈ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਨਾ ਲਾਉਣ ਦੀ ਸ਼ਲਾਘਾ ਕੀਤੀ ਗਈ ਹੈ। ਪਰ ਕਿਸਾਨ ਚਾਹੁੰਦੇ ਹਨ ਕਿ ਸਰਕਾਰ ਵੀ ਉਨ੍ਹਾਂ ਦਾ ਸਹਿਯੋਗ ਕਰੇ ਅਤੇ ਪਰਾਲੀ ਦੇ ਨਿਪਟਾਰੇ ਲਈ ਹੱਲ ਕੱਢੇ।

Intro: ਜਿੱਥੇ ਆਪ ਕਿਸਾਨਾਂ ਨੇ ਅੱਗ ਨਾ ਲਾਉਣ ਦੀ ਗੱਲ ਕਹੀ ਉਧਰੋਂ ਉਹਨਾਂ ਇਹ ਵੀ ਕਿਹਾ ਕਿ ਅੱਗ ਲਾਉਣ ਦੇ ਨਾਲ ਫਸਲ ਵਿੱਚ ਮਿੱਤਰ ਕੀੜੇ ਖ਼ਤਮ ਹੋ ਜਾਂਦੇ ਹਨ ।
ਕਿਸਾਨਾਂ ਨੇ ਪੰਜ ਹਜ਼ਾਰ ਰੁਪਏ ਪ੍ਰਤੀ ਏਕੜ ਖਰਚੇ ਦੀ ਵੀ ਮੰਗ ਕੀਤੀ। ਜਿਹੜਾ ਅੱਗ ਨਾ ਲਾਉਣ ਕਾਰਨ ਫ਼ਸਲ ਉਪਰ ਆਉਂਦਾ ਹੈ ।

Body:ਪਿੰਡ ਕੱਦੋਂ ਨਜਦੀਕ ਦੋਰਾਹਾ ਵਿੱਚ ਪਿਛਲੇ ਸਾਲ ਵੀ ਕੁਝ ਕਿਸਾਨਾਂ ਵੱਲੋਂ ਅੱਗ ਨਹੀਂ ਲਾਈ ਗਈ ਸੀ ।ਉਨ੍ਹਾਂ ਕਿਹਾ ਕਿ ਇਸ ਦਾ ਸਾਨੂੰ ਕਾਫੀ ਫਾਇਦਾ ਹੋਇਆ ਹੈ।ਉਨ੍ਹਾਂ ਇਹ ਵੀ ਕਿਹਾ ਕਿ ਅੱਗ ਲਗਾਉਣ ਦੇ ਨਾਲ ਫਸਲ ਵਿੱਚ ਮਿੱਤਰ ਕੀੜੇ ਖ਼ਤਮ ਹੋ ਜਾਂਦੇ ਹਨ ਅਤੇ ਫ਼ਸਲ ਦੀ ਉਪਜਾਊ ਸ਼ਕਤੀ ਵੀ ਘੱਟ ਜਾਂਦੀ ਹੈ। ਇਸ ਲਈ ਉਨ੍ਹਾਂ ਨੇ ਇਸ ਵਾਰ ਵੀ ਅੱਗ ਨਾ ਲਾਉਣ ਲਈ ਪ੍ਰਣ ਕੀਤਾ ਅਤੇ ਕਿਹਾ ਕਿ ਅਸੀਂ ਇਸ ਵਾਰ ਫਸਲ ਨੂੰ ਅੱਗ ਨਹੀਂ ਲਾਵਾਂਗੇ ਪਰ ਦੂਜੀ ਤਰਫ ਕੁਝ ਕਿਸਾਨਾਂ ਨੇ ਕਿਹਾ ਕਿ ਜੇਕਰ ਅਸੀਂ ਪਰਾਲੀ ਨੂੰ ਅੱਗ ਨਹੀਂ ਲਾਉਂਦੇ ਤਾਂ ਸਾਡਾ ਇੱਕ ਏਕੜ ਤੇ ਲਗਭਗ ਪੰਜ ਹਜ਼ਾਰ ਰੁਪਏ ਤੱਕ ਦਾ ਖਰਚਾ ਆ ਜਾਂਦਾ ਹੈ ।ਇਸ ਲਈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਪ੍ਰਤੀ ਏਕੜ ਪੰਜ ਹਜ਼ਾਰ ਦਿੱਤਾ ਜਾਵੇ ।

Conclusion:ਕਿਸਾਨਾਂ ਨੇ ਤਾਂ ਸਰਕਾਰ ਦੀ ਮੰਗ ਮੰਨ ਕੇ ਇਸ ਵਾਰ ਪਰਾਲੀ ਨੂੰ ਅੱਗ ਨਾਂ ਲਾਉਣ ਲਈ ਪ੍ਰਣ ਕੀਤਾ ਪਰ ਸਰਕਾਰ ਤੋਂ ਕੀਤੀ ਮੰਗ ਕਿ ਪ੍ਰਤੀ ਏਕੜ ਪੰਜ ਹਜ਼ਾਰ ਜੋ ਖਰਚ ਆਉਂਦਾ ਹੈ ਕੀ ਸਰਕਾਰ ਇਸ ਨੂੰ ਪੂਰਾ ਕਰੇਗੀ। ਜਿੱਥੇ ਵਾਤਾਵਰਨ ਦੀ ਸ਼ੁੱਧਤਾ ਵਾਸਤੇ ਕਿਸਾਨਾਂ ਨੇ ਆਪਣੀ ਵਚਨਵੱਧਤਾ ਦੁਹਰਾਈ ਕਿ 550 ਸਾਲ ਧੂਹਾਂ ਰਹਿਤ ਮਨਾਉਣ ਦਾ ਉਪਰਾਲਾ ਇਸ ਵਾਰ ਵਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਕਾਫੀ ਸਹਾਈ ਹੋਵੇਗਾ ।

ਬਾਈਟ:-01 ਭੁਪਿੰਦਰ ਸਿੰਘ
ਬਾਈਟ:-02 ਪਰਮਜੀਤ ਸਿੰਘ
ਬਾਈਟ:-03ਮਨਜਿੰਦਰ ਸਿੰਘ।

ਰਿਪੋਰਟ ਪੋ੍ਫੈਸਰ ਅਵਤਾਰ ਸਿੰਘ।
ETV Bharat Logo

Copyright © 2024 Ushodaya Enterprises Pvt. Ltd., All Rights Reserved.