ਲੁਧਿਆਣਾ : ਪਿਛਲੇ ਦਿਨੀਂ ਲੁਧਿਆਣਾ ਵਿੱਚ ਢਾਈ ਸਾਲਾ ਬੱਚੀ ਦਾ ਉਸ ਦੀ ਗੁਆਂਢਣ ਵੱਲੋਂ ਕਤਲ (Murder by a neighbor) ਕਰ ਦਿੱਤਾ ਗਿਆ ਸੀ। ਇਸ ਮਾਮਲੇ 'ਚ ਪੁਲਿਸ ਵੱਲੋਂ ਮੁਲਜ਼ਮ ਮਹਿਲਾ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਮਾਮਲੇ ਵਿੱਚ ਮੁੜ-ਮੁੜ ਲੋਕਾਂ ਦੁਆਰਾ ਪ੍ਰਦਰਸ਼ਨ ਕਰ ਫਾਂਸੀ ਦੀ ਮੰਗ ਕੀਤੀ ਜਾ ਰਹੀ ਹੈ । ਪੁਲਿਸ ਨੇ ਕਿਹਾ ਸੀ ਕਿ 15 ਦਿਨਾਂ ਵਿੱਚ ਇਸ ਮਾਮਲੇ 'ਚ ਚਲਾਣ ਪੇਸ਼ ਕੀਤਾ ਜਾਵੇਗਾ। ਪਰ ਚਲਾਣ ਪੇਸ਼ ਨਾ ਕੀਤੇ ਜਾਣ 'ਤੇ ਪਰਿਵਾਰਕ ਮੈਂਬਰ ਮਾਯੂਸ ਹਨ ਅਤੇ ਚਲਾਣ ਪੇਸ਼ ਕਰਨ ਲਈ ਪ੍ਰਸ਼ਾਸ਼ਨ ਨੂੰ ਅਪੀਲ (Appeal to the administration to submit the invoice) ਕਰ ਰਹੇ ਹਨ।
ਇਸ ਸਬੰਧੀ ਮ੍ਰਿਤਕ ਬੱਚੀ ਦੇ ਦਾਦੇ ਨੇ ਕਿਹਾ ਕਿ ਉਹ ਪੁਲਿਸ ਨੂੰ ਹੱਥ ਜੋੜ ਕੇ ਜਲਦੀ ਚਲਾਣ ਪੇਸ਼ ਕਰਨ ਦੀ ਅਪੀਲ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਚਲਾਣ ਕਿਉਂ ਲੇਟ ਹੋ ਰਿਹਾ ਹੈ ।
ਉਥੇ ਇਸ ਮੌਕੇ 'ਤੇ ਕੇਸ ਲੜ ਰਹੇ ਵਕੀਲ ਨੇ ਕਿਹਾ ਕਿ ਪੁਲਿਸ ਨੇ 15 ਦਿਨਾਂ 'ਚ ਚਲਾਣ ਪੇਸ਼ ਕਰਨ ਦੀ ਗੱਲ ਕੀਤੀ ਸੀ, ਪਰ ਅਜੇ ਤੱਕ ਵੀ ਚਲਾਣ ਪੇਸ਼ ਨਹੀਂ ਕੀਤਾ ਗਿਆ। ਇੰਨਾ ਹੀ ਨਹੀਂ ਉਨ੍ਹਾਂ ਨੇ ਕਿਹਾ ਕਿ ਪੁਲਿਸ ਵਲੋਂ ਅਜੇ ਤੱਕ ਚਲਾਣ ਦਾ ਮੁੱਡ ਵੀ ਨਹੀਂ ਬਝਿਆ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਜਲਦੀ ਚਲਾਣ ਪੇਸ਼ ਕਰਨ ਦੀ ਅਪੀਲ ਕਰਦੇ ਹਨ।
ਇਹ ਵੀ ਪੜ੍ਹੋ : ਹੈਲੀਕਾਪਟਰ ਹਾਦਸਾ: ਸ਼ਹੀਦ ਗੁਰਸੇਵਕ ਸਿੰਘ ਦੇ ਸਸਕਾਰ ਮੌਕੇ ਹਰ ਅੱਖ ਹੋਈ ਨਮਨ
ਇਸ ਦੇ ਨਾਲ ਹੀ ਵਕੀਲ ਨੇ ਕਿਹਾ ਕਿ ਦਿਲਰੋਜ ਦੀ ਪੋਸਟਮਾਰਟਮ ਰਿਪੋਰਟ (Dilroj's postmortem report) ਉਸ ਦੇ ਹੱਥ 'ਚ ਹੈ । ਉਨ੍ਹਾਂ ਕਿਹਾ ਕਿ ਬੱਚੀ ਦਾ ਬੜੀ ਹੀ ਬੇਰਹਿਮੀ ਨਾਲ ਕਤਲ (Brutal murder) ਕੀਤਾ ਗਿਆ ਹੈ। ਉਸ ਨੇ ਕਿਹਾ ਕਿ ਜੇਕਰ ਰਿਪੋਰਟ ਪੜ੍ਹੀ ਤਾਂ ਜ਼ਰੂਰ ਅੱਖਾਂ ਵਿੱਚ ਪਾਣੀ ਆ ਜਾਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਬੱਚੀ ਨੂੰ ਇਨਸਾਫ਼ ਦਿਵਾਉਣ ਲਈ ਉਹ ਹਰ ਸੰਭਵ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਮੁਲਜ਼ਮ ਮਹਿਲਾ ਨੂੰ ਉਮਰ ਕੈਦ ਤਾਂ ਕਰਵਾ ਕੇ ਹੀ ਹਟਣਗੇ ਪਰ ਨਾਲ ਹੀ ਉਨ੍ਹਾਂ ਦੀ ਕੋਸ਼ਿਸ਼ ਹੋਵੇਗੀ ਕਿ ਮੁਲਜ਼ਮ ਨੂੰ ਫਾਂਸੀ ਦੀ ਸਜ਼ਾ ਹੋ ਸਕੇ।
ਇਹ ਵੀ ਪੜ੍ਹੋ : 2022 'ਚ ਸਰਕਾਰ ਬਣਾਉਣ ਨੂੰ ਲੈਕੇ ਸਿੱਧੂ ਦੇ ਵੱਡੇ ਬਿਆਨ ਤੇ ਵਾਅਦੇ