ETV Bharat / state

Exhibition in Ludhiana : ਨਵੇਂ ਨਿਵੇਸਕਾਂ ਨੂੰ ਤਕਨੀਕ ਨਾਲ ਜਾਣੂ ਕਰਵਾਉਣ ਲਈ ਪ੍ਰਦਰਸ਼ਨੀ, ਪੰਜਾਬ ਦੇ ਵਿਕਾਸ ਲਈ ਫਾਇਦੇਮੰਦ - 650 ਕੰਪਨੀਆਂ ਪ੍ਰਦਰਸ਼ਨੀ ਵਿੱਚ ਲੈ ਰਹੀਆਂ ਹਿੱ

ਲੁਧਿਆਣਾ ਦੇ ਵਿੱਚ ਐਮਐਸਐਮਈ ਦੇ ਲਈ ਮੇਕ ਇਨ ਇੰਡੀਆ ਦੇ ਤਹਿਤ ਨਵੀਂ ਤਕਨੀਕ ਤੋਂ ਜਾਣੂ ਕਰਵਾਉਣ ਲਈ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ। ਇਹ ਪ੍ਰਦਰਸ਼ਨੀ ਦੇ ਪੰਜਾਬ ਦੇ ਵਿਕਾਸ ਲਈ ਕੀ ਮਾਇਨੇ ਹਨ, ਪੜ੍ਹੋ....

Exhibition in Ludhiana
Exhibition in Ludhiana
author img

By

Published : Feb 17, 2023, 11:00 PM IST

Exhibition in Ludhiana

ਲੁਧਿਆਣਾ: ਦਿੱਲੀ ਅਤੇ ਮੁੰਬਈ ਦੇ ਵਾਂਗ ਲੁਧਿਆਣਾ ਵੀ ਹੁਣ ਪ੍ਰਦਰਸ਼ਨੀਆਂ ਦਾ ਸ਼ਹਿਰ ਬਣਦਾ ਜਾ ਰਿਹਾ ਹੈ। ਪੰਜਾਬ ਨਿਵੇਸ਼ ਮਿਲਣੀ ਮੁਹਾਲੀ ਵਿਚ 23 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਲੁਧਿਆਣਾ ਦੇ ਵਿਚ ਐਮਐਸਐਮਈ (MSME) ਦੇ ਲਈ ਮੇਕ ਇਨ ਇੰਡੀਆ (Make in India) ਦੇ ਤਹਿਤ ਨਵੀਂ ਤਕਨੀਕ ਤੋਂ ਜਾਣੂ ਕਰਵਾਉਣ ਲਈ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ। 24 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਇਹ ਪ੍ਰਦਰਸ਼ਨੀ 27 ਫਰਵਰੀ ਤੱਕ ਚੱਲੇਗੀ। 23 ਫਰਵਰੀ ਤੋਂ ਪੰਜਾਬ ਨਿਵੇਸ਼ ਮਿਲਣੀ ਮੋਹਾਲੀ ਦੇ ਵਿੱਚ ਵੀ ਸ਼ੁਰੂ ਹੋ ਰਹੀ ਹੈ। ਇਸ ਕਰਕੇ ਇੱਥੇ ਆਉਣ ਵਾਲੀਆਂ ਕੰਪਨੀਆਂ ਕਾਫੀ ਉਤਸ਼ਾਹਿਤ ਹਨ।

650 ਕੰਪਨੀਆਂ ਪ੍ਰਦਰਸ਼ਨੀ ਵਿੱਚ ਲੈ ਰਹੀਆਂ ਹਿੱਸਾ : ਉਡਾਨ ਮੀਡੀਆ ਦੇ ਡਰੈਕਟਰ ਜੀ ਐਸ ਢਿੱਲੋਂ ਨੇ ਦੱਸਿਆ ਕਿ 650 ਕੰਪਨੀਆਂ ਇਸ ਪ੍ਰਦਰਸ਼ਨੀ ਦੇ ਵਿੱਚ ਹਿੱਸਾ ਲੈ ਰਹੀਆਂ ਹਨ। ਜਿਨ੍ਹਾਂ ਵਿੱਚੋਂ 250 ਕੰਪਨੀਆਂ ਪੰਜਾਬ ਨਾਲ ਸਬੰਧਤ ਹਨ ਅਤੇ ਬਾਕੀ 400 ਕੰਪਨੀਆਂ ਭਾਰਤ ਅਤੇ ਬਾਹਰਲੇ ਮੁਲਕਾਂ ਦੇ ਨਾਲ ਸਬੰਧਤ ਹਨ। ਜਿਨ੍ਹਾਂ ਵੱਲੋਂ ਆਟੋ ਪਾਰਟਸ ਨਾਲ ਸਬੰਧਤ ਨਵੀਂ ਤਕਨੀਕ ਬਾਰੇ ਨਵੇਂ ਪ੍ਰੋਡਕਟ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ।

ਲੁਧਿਆਣਾ ਬਣਿਆ ਪ੍ਰਦਰਸ਼ਨੀਆਂ ਦਾ ਗੜ੍ਹ: ਇਸ ਦੌਰਾਨ ਉਡਾਣ ਮੀਡੀਆ ਦੇ ਡਾਇਰੈਕਟਰ ਜੀਐਸ ਢਿੱਲੋਂ ਨੇ ਦੱਸਿਆ ਕਿ ਪਹਿਲਾਂ ਅਜਿਹੀਆਂ ਪ੍ਰਦਰਸ਼ਨੀਆਂ ਦਿੱਲੀ ਅਤੇ ਮੁੰਬਈ ਵਰਗੇ ਵੱਡੇ ਸ਼ਹਿਰਾਂ ਦੇ ਵਿੱਚ ਲੱਗਦੀਆਂ ਸਨ ਪਰ ਹੁਣ ਲੁਧਿਆਣਾ ਵੀ ਪ੍ਰਦਰਸ਼ਨੀਆਂ ਦਾ ਗੜ ਬਣਦਾ ਜਾ ਰਿਹਾ ਹੈ। ਜਿਸ ਦਾ ਲੁਧਿਆਣਾ ਦੇ ਸਨਅਤਕਾਰਾਂ ਦੇ ਨਾਲ ਪੰਜਾਬ ਦੇ ਵਿੱਚ ਨਵੇਂ ਨਿਵੇਸ਼ਕਾਂ ਨੂੰ ਵੀ ਕਾਫੀ ਫਾਇਦਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਬਹੁਤ ਚੰਗਾ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ।

ਸਰਕਾਰ ਦਾ ਖਾਸ ਯੋਗਦਾਨ: ਸੀਆਈਸੀਯੂ ਦੇ ਚੇਅਰਮੈਨ ਉਪਕਾਰ ਸਿੰਘ ਆਹੂਜਾ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਵਿਚ ਵੱਧ ਤੋਂ ਵੱਧ ਨਿਵੇਸ਼ ਕਰਨ ਦੇ ਲਈ ਕਾਫੀ ਉਤਸ਼ਾਹਿਤ ਹੈ। ਇਸ ਕਰਕੇ ਇਹ ਪ੍ਰਦਰਸ਼ਨੀ ਕਾਫੀ ਕਾਰਗਰ ਸਾਬਿਤ ਹੋਣ ਵਾਲੀ ਹੈ। ਉਨ੍ਹਾਂ ਦੱਸਿਆ ਕਿ ਐਮਐਸਐਮਈ ਨੂੰ ਕੇਂਦਰ ਸਰਕਾਰ ਵੱਲੋਂ ਨਵੇਂ ਯੂਨਿਟ ਲਾਉਣ ਲਈ ਇੱਕ ਫ਼ੀਸਦੀ ਤੱਕ ਵਿਆਜ ਦਰਾਂ ਦੇ ਅੰਦਰ ਕਟੌਤੀ ਦਿੱਤੀ ਗਈ ਹੈ।

ਐਮਐਸਐਮਈ ਨੂੰ 50 ਫੀਸਦੀ ਤੱਕ ਛੋਟ : ਇਸ ਦੇ ਨਾਲ ਹੀ ਪੰਜਾਬ ਸਰਕਾਰ ਵੀ ਨਵੀਂ ਮਸ਼ੀਨਰੀ 'ਤੇ ਐਮਐਸਐਮਈ ਨੂੰ 50 ਫੀਸਦੀ ਤੱਕ ਛੋਟ ਦੇ ਰਹੀ ਹੈ। ਅਜਿਹੇ ਨਵੀਂ ਤਕਨੀਕ ਨਵੀਂ ਮਸ਼ਿਨਰੀ ਬਾਰੇ ਇਸ ਪ੍ਰਦਰਸ਼ਨੀ ਤੋਂ ਸਨਅਤਕਾਰਾਂ ਨੂੰ ਕਾਫੀ ਫਾਇਦਾ ਹੋਵੇਗਾ ਖਾਸ ਕਰਕੇ ਜਿਹੜੇ ਨਵੇਂ ਨਿਵੇਸ਼ ਹਨ ਉਹਨਾਂ ਨੂੰ ਆਧੁਨਿਕ ਤਕਨੀਕ ਬਾਰੇ ਜਾਣਕਾਰੀ ਮਿਲ ਸਕੇਗੀ ਅਤੇ ਉਹ ਆਪਣੇ ਵਪਾਰ ਨੂੰ ਹੋਰ ਵਧਾ ਸਕਣਗੇ।

ਇਹ ਵੀ ਪੜ੍ਹੋ :- AAP MLA PA Bribe Case: 'ਆਪ' ਵਿਧਾਇਕ ਦਾ ਕਥਿਤ PA ਅਦਾਲਤ 'ਚ ਪੇਸ਼, 2 ਦਿਨ ਦਾ ਮਿਲਿਆ ਪੁਲਿਸ ਰਿਮਾਂਡ

ETV Bharat Logo

Copyright © 2024 Ushodaya Enterprises Pvt. Ltd., All Rights Reserved.