ਜਗਰਾਓਂ: ਸੂਬੇ ਵਿਚ ਨਿਤ ਦਿਨ ਗੈਂਗਸਟਰਾਂ ਵੱਲੋਂ ਧਮਕੀਆਂ ਅਤੇ ਰੰਗਦਾਰੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਲੁਧਿਆਣਾ ਦੇ ਜਗਰਾਓਂ ਚ ਸਾਹਮਣੇ ਆਇਆ ਹੈ। ਜਿੱਥੇ ਬੀਤੇ ਦਿਨ ਇਕ ਵਪਾਰੀ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ, ਤਾਂ ਪੁਲਿਸ ਵਲੋਂ ਕਾਰਵਾਈ ਕੀਤੀ ਗਈ। ਇਸ ਦੌਰਾਨ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਮੁਠਭੇੜ ਹੋ ਗਈ। ਲੁਧਿਆਣਾ ਦੇ ਜਗਰਾਓਂ ਵਿੱਚ ਪੁਲਿਸ ਦੇ ਨਾਲ ਹੋਏ ਮੁਕਾਬਲੇ ਦੇ 'ਚ ਜ਼ਖਮੀ ਹੋਏ ਗੈਂਗਸਟਰ ਜਗਤਾਰ ਨੂੰ ਪੁਲਿਸ ਨੇ ਕੋਰਟ ਵਿੱਚ ਪੇਸ਼ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਇੱਕ ਫਰਵਰੀ ਤੱਕ ਦਾ ਰਿਮਾਂਡ ਹਾਸਿਲ ਕੀਤਾ ਹੈ, ਪੁਲਿਸ ਨੇ ਕਿਹਾ ਕਿ ਹਾਲੇ ਮੁਲਜ਼ਮ ਤੋਂ ਅਸਲਾ ਬਰਾਮਦ ਕਰਨਾ ਹੈ ਬਾਕੀ,ਕਿਹਾ ਦੂਜਾ ਮੁਲਜ਼ਮ ਹਾਲੇ ਗ੍ਰਿਫ਼ਤਾਰ ਨਹੀਂ ਹੋਇਆ। ਜਿਸ ਦੀ ਭਾਲ ਦੇ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾਰਹੀ ਹੈ।
ਜਾਣਕਾਰੀ ਮੁਤਾਬਿਕ ਗੈਂਗਸਟਰ ਵਪਾਰੀ ਤੋਂ ਫਿਰੌਤੀ ਮੰਗ ਰਹੇ ਸਨ। ਪੁਲਿਸ ਨੇ ਜਦੋਂ ਘੇਰਾ ਪਾਇਆ, ਤਾਂ ਗੈਂਗਸਟਰਾਂ ਵੱਲੋਂ ਪੁਲਿਸ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਜਵਾਬੀ ਕਾਰਵਾਈ ਵਿਚ ਪੁਲਿਸ ਨੇ ਇਕ ਨੂੰ ਕਾਬੂ ਕੀਤਾ ਹੈ, ਜਦਕਿ ਉਸ ਦਾ ਸਾਥੀ ਮੌਕੇ ਤੋਂ ਫ਼ਰਾਰ ਹੋਣ ਵਿੱਚ ਸਫਲ ਹੋ ਗਿਆ।
ਵਪਾਰੀ ਦੀ ਸੂਚਨਾ 'ਤੇ ਪਹਿਲਾਂ ਹੀ ਮੌਜੂਦ ਪੁਲਿਸ: ਜਗਰਾਓਂ ਦੀ ਨੇਹਰੂ ਮਾਰਕੀਟ 'ਚ ਥੋਕ ਕਰਿਆਨਾ ਵਪਾਰੀ ਤੋਂ ਗੈਂਗਸਟਰ ਕਈ ਦਿਨ ਤੋਂ ਫਿਰੌਤੀ ਮੰਗ ਰਹੇ ਸਨ। ਵਪਾਰੀ ਤੋਂ 20 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਗਈ ਸੀ। ਇਸ ਤੋਂ ਬਾਅਦ ਵਪਾਰੀ ਨੇ ਡੇਢ ਲੱਖ ਰੁਪਇਆ ਦੇਣ ਦੀ ਗੱਲ ਕਹੀ ਸੀ। ਗੈਂਗਸਟਰਾਂ ਨੂੰ ਵਪਾਰੀ ਨੇ ਪੈਸੇ ਦੇਣ ਲਈ ਜਦੋਂ ਬੁਲਾਇਆ, ਤਾਂ ਵਪਾਰੀ ਵੱਲੋਂ ਪਹਿਲਾਂ ਹੀ ਇਸ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਸੀ। ਵਪਾਰੀ ਨੇ ਗੈਂਗਸਟਰਾਂ ਨੂੰ ਗੁਰੂਸਰ ਸੁਧਾਰ ਚੂਹੜਚੱਕ ਰੋਡ 'ਤੇ ਪੈਸੇ ਦੇਣ ਲਈ ਬੁਲਾਇਆ ਸੀ, ਉੱਥੇ ਪਹਿਲਾਂ ਹੀ ਘਾਤ ਲਾ ਕੇ ਬੈਠੀ। ਪੁਲਿਸ ਵੱਲੋਂ ਉਨ੍ਹਾਂ ਨੂੰ ਘੇਰਾ ਪਾ ਲਿਆ ਗਿਆ ਅਤੇ ਘੇਰਾ ਪੈਂਦਾ ਵੇਖ ਗੈਂਗਸਟਰਾਂ ਵੱਲੋਂ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ।
ਇਹ ਵੀ ਪੜ੍ਹੋ : Amritpal Singh reached Golden Temple: ਅੰਮ੍ਰਿਤਪਾਲ ਸਿੰਘ ਨੇ ਕਿਹਾ- ਸਿੱਖਾਂ ਲਈ ਸਰਕਾਰਾਂ ਵਰਤ ਰਹੀਆਂ ਦੂਹਰੇ ਮਾਪਦੰਡ
ਜ਼ਖਮੀ ਗੈਂਗਸਟਰ ਨੂੰ ਛੱਡ ਫ਼ਰਾਰ ਹੋਇਆ ਸਾਥੀ: ਜ਼ਖਮੀ ਹੋਏ ਗੈਂਗਸਟਰ ਦਾ ਨਾਮ ਜਗਤਾਰ ਸਿੰਘ ਦੱਸਿਆ ਜਾ ਰਿਹਾ ਹੈ, ਜੋ ਕਿ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਅਤੇ ਮੁਕਾਬਲੇ ਦੌਰਾਨ ਉਸ ਦੀ ਲੱਤ ਵਿੱਚ ਗੋਲੀ ਵੱਜੀ ਹੈ। ਫਿਲਹਾਲ ਉਹ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਖਮੀ ਹੋਏ ਗੈਂਗਸਟਰ ਤੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ। ਇਹ ਗੈਂਗਸਟਰ ਕਦੋਂ ਤੋਂ ਵਪਾਰੀਆਂ ਨੂੰ ਡਰਾ ਧਮਕਾ ਕੇ ਉਨ੍ਹਾਂ ਤੋਂ ਫਿਰੌਤੀ ਮੰਗ ਰਹੇ ਸਨ ਅਤੇ ਹੋਰ ਕਿਹੜੇ ਵਪਾਰੀਆਂ ਨੂੰ ਇਨ੍ਹਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਇਸ ਬਾਰੇ ਵੀ ਪੁਲਿਸ ਨੂੰ ਪੁੱਛਗਿੱਛ ਦੌਰਾਨ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
ਇੱਕ ਫਰਵਰੀ ਤੱਕ ਦਾ ਰਿਮਾਂਡ: ਲੁਧਿਆਣਾ ਦੇ ਜਗਰਾਓਂ ਵਿੱਚ ਪੁਲਿਸ ਦੇ ਨਾਲ ਹੋਏ ਮੁਕਾਬਲੇ ਦੇ 'ਚ ਜ਼ਖਮੀ ਹੋਏ ਗੈਂਗਸਟਰ ਜਗਤਾਰ ਨੂੰ ਪੁਲਿਸ ਨੇ ਕੋਰਟ ਵਿੱਚ ਪੇਸ਼ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਇੱਕ ਫਰਵਰੀ ਤੱਕ ਦਾ ਰਿਮਾਂਡ ਹਾਸਿਲ ਕੀਤਾ ਹੈ, ਪੁਲਿਸ ਨੇ ਕਿਹਾ ਕਿ ਹਾਲੇ ਮੁਲਜ਼ਮ ਤੋਂ ਅਸਲਾ ਬਰਾਮਦ ਕਰਨਾ ਹੈ ਬਾਕੀ,ਕਿਹਾ ਦੂਜਾ ਮੁਲਜ਼ਮ ਹਾਲੇ ਗ੍ਰਿਫ਼ਤਾਰ ਨਹੀਂ ਹੋਇਆ। ਜਿਸ ਦੀ ਭਾਲ ਦੇ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾਰਹੀ ਹੈ।