ETV Bharat / state

ਲੁਧਿਆਣਾ ਸੀਟਾਂ 'ਤੇ ਭਾਜਪਾ ਦੇ ਆਗੂਆਂ ਵੱਲੋਂ ਦਾਅਵੇਦਾਰੀਆਂ ਸ਼ੁਰੂ

ਅਕਾਲੀ ਭਾਜਪਾ ਗੱਠਜੋੜ ਟੁੱਟਣ ਤੋਂ ਬਾਅਦ ਹੁਣ ਭਾਜਪਾ ਵੱਲੋਂ ਇਕੱਲਿਆਂ ਹੀ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਹੈ, ਹਾਲਾਂਕਿ ਭਾਜਪਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਢੀਂਡਸਾ ਦੀ ਅਕਾਲੀ ਦਲ ਸੰਯੁਕਤ ਦੇ ਨਾਲ ਗੱਠਜੋੜ ਕੀਤਾ ਗਿਆ ਹੈ।

ਲੁਧਿਆਣਾ ਸੀਟਾਂ 'ਤੇ ਭਾਜਪਾ ਦੇ ਆਗੂਆਂ ਵੱਲੋਂ ਦਾਅਵੇਦਾਰੀਆਂ ਸ਼ੁਰੂ
ਲੁਧਿਆਣਾ ਸੀਟਾਂ 'ਤੇ ਭਾਜਪਾ ਦੇ ਆਗੂਆਂ ਵੱਲੋਂ ਦਾਅਵੇਦਾਰੀਆਂ ਸ਼ੁਰੂ
author img

By

Published : Jan 14, 2022, 9:58 PM IST

Updated : Jan 14, 2022, 10:44 PM IST

ਲੁਧਿਆਣਾ: ਅਕਾਲੀ ਭਾਜਪਾ ਗੱਠਜੋੜ ਟੁੱਟਣ ਤੋਂ ਬਾਅਦ ਹੁਣ ਭਾਜਪਾ ਵੱਲੋਂ ਇਕੱਲਿਆਂ ਹੀ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਹੈ, ਹਾਲਾਂਕਿ ਭਾਜਪਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਢੀਂਡਸਾ ਦੀ ਅਕਾਲੀ ਦਲ ਸੰਯੁਕਤ ਦੇ ਨਾਲ ਗੱਠਜੋੜ ਕੀਤਾ ਗਿਆ ਹੈ ਪਰ ਲੁਧਿਆਣਾ ਸ਼ਹਿਰੀ ਸੀਟਾਂ ਵਿੱਚੋਂ ਭਾਜਪਾ ਦੇ ਆਗੂ ਹੁਣ ਸਰਗਰਮ ਹੋਣੇ ਸ਼ੁਰੂ ਹੋ ਗਈ ਨਹੀਂ ਕਿਉਂਕਿ ਅਕਾਲੀ ਦਲ ਦੇ ਨਾਲ ਜਦੋਂ ਭਾਜਪਾ ਦਾ ਗਠਜੋੜ ਸੀ ਤਾਂ ਲੁਧਿਆਣਾ ਤੋਂ 14 ਵਿਧਾਨ ਸਭਾ ਹਲਕਿਆਂ ਵਿੱਚੋਂ ਭਾਜਪਾ ਸਿਰਫ਼ ਤਿੰਨ ਸੀਟਾਂ 'ਤੇ ਹੀ ਆਪਣੇ ਉਮੀਦਵਾਰ ਖੜੇ ਕਰਦੀ ਸੀ।

ਜਿਸ ਵਿੱਚ ਲੁਧਿਆਣਾ ਪੱਛਮੀ, ਲੁਧਿਆਣਾ ਉੱਤਰੀ ਅਤੇ ਲੁਧਿਆਣਾ ਕੇਂਦਰੀ ਸ਼ਾਮਿਲ ਹੈ, ਪਰ ਇਸ ਵਾਰ ਭਾਜਪਾ ਦੇ ਆਗੂ ਹੁਣ ਸਾਰੀਆਂ ਸੀਟਾਂ ਤੇ ਸਰਗਰਮ ਹੋ ਰਹੀ ਨਹੀਂ ਕਿਉਂਕਿ ਅਕਾਲੀ ਦਲ ਨਾਲ ਗੱਠਜੋੜ ਟੁੱਟ ਚੁੱਕਾ ਹੈ ਲੁਧਿਆਣਾ ਦੇ ਵਿੱਚ ਵੱਡਾ ਹਿੰਦੂ ਵੋਟ ਬੈਂਕ ਹੈ। ਜਿਸ ਕਰਕੇ ਭਾਜਪਾ ਦੇ ਆਗੂ ਜੋ ਬੀਤੇ ਕਈ ਸਾਲਾਂ ਤੋਂ ਅਕਾਲੀ ਦਲ ਨਾਲ ਗੱਠਜੋੜ ਹੋਣ ਕਰਕੇ ਚੋਣਾਂ ਨਹੀਂ ਲੜ ਪਾ ਰਹੇ ਸਨ ਹੁਣ ਉਹ ਵੀ ਪੂਰੇ ਸਰਗਰਮ ਹੋ ਚੁੱਕੇ ਹਨ।

ਭਾਜਪਾ ਦੀਆਂ ਸੀਟਾਂ ਦੇ ਨਤੀਜੇ

ਲੁਧਿਆਣਾ ਸੀਟਾਂ 'ਤੇ ਭਾਜਪਾ ਦੇ ਆਗੂਆਂ ਵੱਲੋਂ ਦਾਅਵੇਦਾਰੀਆਂ ਸ਼ੁਰੂ

2012 ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਕੇਂਦਰੀ ਤੋਂ ਗੁਰਦੇਵ ਸ਼ਰਮਾ ਦੇਬੀ ਨੇ ਭਾਜਪਾ ਵੱਲੋਂ ਚੋਣਾਂ ਲੜੀਆਂ ਸਨ ਪਰ ਉਹ ਹਾਰ ਗਏ ਸਨ, ਇਸੇ ਤਰ੍ਹਾਂ ਲੁਧਿਆਣਾ ਪੱਛਮੀ ਤੋਂ ਰਾਜਿੰਦਰ ਭੰਡਾਰੀ ਭਾਜਪਾ ਦੇ ਉਮੀਦਵਾਰ ਸਨ ਉਹ ਵੀ ਜਿਹੀ ਚੁੱਕ ਸਕੇ। ਇਸੇ ਤਰ੍ਹਾਂ 2012 ਵਿੱਚ ਲੁਧਿਆਣਾ ਉੱਤਰੀ ਤੋਂ ਪ੍ਰਵੀਨ ਬਾਂਸਲ ਚੋਣਾਂ ਲੜੇ ਸਨ ਅਤੇ ਉਹ ਵੀ ਹਾਰ ਗਏ ਸਨ। ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਲੁਧਿਆਣਾ ਪੱਛਮੀ ਤੋਂ ਕਮਲ ਚੇਤਲੀ ਭਾਜਪਾ ਅਕਾਲੀ ਦਲ ਵੱਲੋਂ ਪਾਏ ਹੋਏ ਸਨ ਜੋ ਕਿ ਆਰ ਨੇ ਅਤੇ ਲੁਧਿਆਣਾ ਉੱਤਰੀ ਤੋਂ ਭਾਜਪਾ ਦੇ ਪ੍ਰਵੀਨ ਬਾਂਸਲ ਚੋਣਾਂ ਹਾਰ ਗਏ ਸਨ ਅਤੇ ਲੁਧਿਆਣਾ ਕੇਂਦਰੀ ਤੋਂ ਗੁਰਦੇਵ ਸ਼ਰਮਾ ਦੇਬੀ ਵੀ ਚੋਣਾਂ ਹਾਰ ਗਏ ਸਨ ਬੀਤੇ 10 ਸਾਲਾਂ ਦੇ ਵਿੱਚ ਭਾਜਪਾ ਦਾ ਕੰਨ ਟਨਲ ਪ੍ਰਚੂਨ ਸੀ ਅਤੇ ਦੋਵੇਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੇ ਤਿੰਨੇ ਉਮੀਦਵਾਰ ਖੜ੍ਹੇ ਹੋਏ ਉਹ ਹਾਰ ਗਏ।

ਪੰਜਾਬ ਲੋਕ ਕਾਂਗਰਸ ਨਾਲ ਗੱਠਜੋੜ

ਇਕ ਪਾਸੇ ਜਿਥੇ ਭਾਜਪਾ ਵੱਲੋਂ ਹੁਣ ਇਸ ਵਾਰ ਇਕੱਲਿਆਂ ਚੋਣ ਲੜ ਕੇ ਆਪਣੇ ਉਮੀਦਵਾਰ ਉਤਾਰਨ ਦਾ ਸੁਨਹਿਰੀ ਮੌਕਾ ਹੈ, ਉਥੇ ਹੀ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨਾਲ ਭਾਜਪਾ ਦਾ ਗਠਜੋੜ ਹੈ ਅਤੇ ਪੰਜਾਬ ਲੋਕ ਕਾਂਗਰਸ ਚਾਹੁੰਦੀ ਹੈ ਕਿ ਲੁਧਿਆਣਾ ਵਿੱਚ 2-3 ਤਿੰਨ ਸੀਟਾਂ ਉਨ੍ਹਾਂ ਨੂੰ ਦਿੱਤੀਆਂ ਜਾਣ। ਪੰਜਾਬ ਲੋਕ ਕਾਂਗਰਸ ਲੁਧਿਆਣਾ ਪੂਰਬੀ ਲੁਧਿਆਣਾ ਉੱਤਰੀ ਅਤੇ ਆਤਮ ਨਗਰ ਤੋਂ ਆਪਣਾ ਉਮੀਦਵਾਰ ਉਤਾਰਨ ਦੀ ਚਾਹਵਾਨ ਹੈ। ਦੂਜੇ ਪਾਸੇ ਲੁਧਿਆਣਾ ਕੇਂਦਰੀ ਅਤੇ ਲੁਧਿਆਣਾ ਉੱਤਰੀ ਸੀਟ ਭਾਜਪਾ ਲਈ ਸਭ ਤੋਂ ਸੁਰੱਖਿਅਤ ਮੰਨੀ ਜਾਂਦੀ ਹੈ ਕਿਉਂਕਿ ਇਨ੍ਹਾਂ ਸੀਟਾਂ ਤੇ ਪਹਿਲਾਂ ਵੀ ਭਾਜਪਾ ਦੇ ਵਿਧਾਇਕ ਰਹਿ ਚੁੱਕੇ ਹਨ ਹਾਲਾਂਕਿ ਬੀਤੀਆ 2 ਵਾਰ ਚੋਣਾਂ ਦੇ ਦੌਰਾਨ ਭਾਜਪਾ ਦੇ ਪ੍ਰਵੀਨ ਬਾਂਸਲ ਇੱਥੋਂ ਹਾਰ ਗਏ ਪਰ ਹੁਣ ਉਹ ਲੁਧਿਆਣਾ ਕੇਂਦਰੀ ਤੋਂ ਚੋਣਾਂ ਲੜਨਾ ਚਾਹੁੰਦੇ ਹਨ। ਇਸੇ ਤਰ੍ਹਾਂ ਗੱਲ ਜੇਕਰ ਉੱਤਰੀ ਦੀ ਕੀਤੀ ਜਾਵੇ ਤਾਂ ਲੁਧਿਆਣਾ ਉੱਤਰੀ ਤੋਂ ਵਿਚ ਭਾਜਪਾ ਦੇ ਜੀਵਨ ਗੁਪਤਾ ਅਨਿਲ ਸਰੀਨ ਦੋਵੇਂ ਹੀ ਭਾਜਪਾ ਦੇ ਮੁੱਖ ਦਾਅਵੇਦਾਰ ਨੇ ਉਥੇ ਹੀ ਕੇਂਦਰੀ ਹਲਕੇ ਦੇ ਵਿੱਚ ਗੁਰਦੇਵ ਸ਼ਰਮਾ ਦੇਬੀ ਪ੍ਰਵੀਨ ਬਾਂਸਲ ਅਤੇ ਸਤਪਾਲ ਗੋਸਾਈ ਦੀ ਨੂੰ ਵੀ ਮਜ਼ਬੂਤ ਦਾਅਵੇਦਾਰ ਨੇ ਲੁਧਿਆਣਾ ਪੂਰਬੀ ਦੇ ਵਿੱਚ ਵੀ ਵੱਡੀ ਤਾਦਾਦ ਹਿੰਦੂ ਵੋਟਰਾਂ ਦੀ ਹੈ। ਜਿਸ ਕਰਕੇ ਤੋਂ ਵੀ ਭਾਜਪਾ ਦੇ ਦਾਅਵੇਦਾਰ ਵੱਡੀ ਤਾਦਾਦ 'ਚ ਦਾਅਵੇਦਾਰੀਆਂ ਪੇਸ਼ ਕਰ ਰਹੇ ਹਨ।

ਦਾਅਵੇਦਾਰੀਆਂ ਪਰ ਆਖ਼ਰੀ ਫ਼ੈਸਲਾ ਹਾਈ ਕਮਾਂਡ ਦਾ

ਭਾਜਪਾ ਦੇ ਉਮੀਦਵਾਰ ਹਾਲਾਂਕਿ ਦਾਅਵੇਦਾਰੀਆਂ ਤਾਂ ਜ਼ਰੂਰ ਪੇਸ਼ ਕਰ ਰਹੇ ਹਨ ਪਰ ਕੈਮਰੇ ਅੱਗੇ ਕੁਝ ਬਹੁਤਾ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ ਕਿਉਂਕਿ ਭਾਜਪਾ ਦਾ ਇੱਕ ਸਿਸਟਮ ਹੈ ਅਤੇ ਕੌਮੀ ਪਾਰਟੀ ਹੋਣ ਕਰਕੇ ਉਮੀਦਵਾਰਾਂ ਤੇ ਆਖ਼ਰੀ ਮੋਹਰ ਹਾਈ ਕਮਾਨ ਵੱਲੋਂ ਹੀ ਲਗਾਈ ਜਾਂਦੀ ਹੈ। ਇਸ ਕਰਕੇ ਦਾਅਵੇਦਾਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਉਥੇ ਹੀ ਭਾਜਪਾ ਦੇ ਪ੍ਰਧਾਨ ਪਹਿਲਾਂ ਹੀ ਸਾਫ ਕਰ ਚੁੱਕੇ ਹਨ ਕਿ ਚੋਣਾਂ ਦੇ ਬਿਲਕੁਲ ਨੇੜੇ ਆਉਂਦਿਆਂ ਹੀ ਭਾਜਪਾ ਵੱਲੋਂ ਸੂਚੀ ਜਾਰੀ ਕੀਤੀ ਜਾਵੇਗੀ।

ਭਾਜਪਾ ਦੀ ਰਣਨੀਤੀ

ਖੇਤੀ ਕਾਨੂੰਨ ਰੱਦ ਹੋਣ ਤੋਂ ਬਾਅਦ ਭਾਜਪਾ ਲਗਾਤਾਰ ਪੰਜਾਬ ਦੇ ਵਿੱਚ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ। ਜਿਸ ਕਰਕੇ ਭਾਜਪਾ ਵਿਚ ਲਗਾਤਾਰ ਇਕ ਤੋਂ ਬਾਅਦ ਇੱਕ ਲੀਡਰ ਵੀ ਸ਼ਾਮਿਲ ਹੋ ਰਹੇ ਹਨ, ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਰਾਣਾ ਗੁਰਮੀਤ ਸੋਢੀ ਦੇ ਸ਼ਾਮਿਲ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਭਾਜਪਾ ਦੇ ਨਾਲ ਹੱਥ ਮਿਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਛੱਡ ਕੇ ਆਏ ਹਨ, ਇਸ ਤੋਂ ਇਲਾਵਾ ਮਨਜਿੰਦਰ ਸਿਰਸਾ ਗੁਰਦੀਪ ਗੋਸ਼ਾ ਅਤੇ ਹੋਰ ਵੀ ਕਈ ਆਗੂ ਲਗਾਤਾਰ ਭਾਜਪਾ ਵਿਚ ਸ਼ਾਮਿਲ ਹੋ ਰਹੇ ਨੇ ਭਾਜਪਾ ਦੀ ਰਣਨੀਤੀ ਹੈ ਕਿ ਆਪਣਾ ਕੇਡਰ ਵੱਧ ਤੋਂ ਵੱਧ ਵਧਾਇਆ ਜਾਵੇ ਖਾਸ ਕਰਕੇ ਸਿੱਖ ਚਿਹਰਿਆਂ ਨੂੰ ਭਾਜਪਾ ਆਪਣੇ ਕੇਡਰ ਵਿੱਚ ਸ਼ਾਮਲ ਕਰ ਰਹੀ ਹੈ ਤਾਂ ਜੋ ਸਿੱਖ ਵੋਟਾਂ ਵੱਲ ਵੀ ਵੱਧ ਤੋਂ ਵੱਧ ਆਪਣੀ ਪਕੜ ਬਣਾ ਸਕੇ।

ਇਹ ਵੀ ਪੜ੍ਹੋ: 'ਭਾਜਪਾ 26 ਜਨਵਰੀ ਤੋਂ ਪਹਿਲਾਂ ਚੋਣ ਮਨੋਰਥ ਪੱਤਰ ਜਾਰੀ ਕਰੇਗੀ'

Last Updated : Jan 14, 2022, 10:44 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.