ETV Bharat / state

ਲੁਧਿਆਣਾ ਦੇ ਮੁੱਲਾਂਪੁਰ ਹਲਕੇ ਵਿੱਚ ਲੋਕਾਂ ਨਾਲ ਚੋਣ ਚਰਚਾ - ਈਟੀਵੀ ਭਾਰਤ ਦੀ ਟੀਮ ਵੱਲੋਂ ਵਿਸ਼ੇਸ ਗੱਲਬਾਤ

ਈ.ਟੀ.ਵੀ ਭਾਰਤ ਦੀ ਟੀਮ ਵੱਲੋਂ ਲੁਧਿਆਣਾ ਦੇ ਮੁੱਲਾਂਪੁਰ ਹਲਕੇ ਦੇ ਲੋਕਾਂ ਨਾਲ ਹਲਕੇ ਬਾਰੇ ਵਿਸ਼ੇਸ ਚਰਚਾ ਕੀਤੀ ਗਈ ਤੇ ਆਪਣੇ ਹਲਕੇ ਦਾ ਹਾਲ ਲੋਕਾਂ ਨੇ ਦੱਸਿਆ।

ਲੁਧਿਆਣਾ ਦੇ ਮੁੱਲਾਂਪੁਰ ਹਲਕੇ ਵਿੱਚ ਲੋਕਾਂ ਨਾਲ ਚੋਣ ਚਰਚਾ

author img

By

Published : Jan 20, 2022, 3:55 PM IST

ਲੁਧਿਆਣਾ: ਲੁਧਿਆਣਾ ਵਿਧਾਨ ਸਭਾ ਹਲਕਾ ਮੁੱਲਾਂਪੁਰ ਦਾਖਾ ਨਿਰੋਲ ਰੂਰਲ ਇਲਾਕਾ ਹੈ, ਅਕਾਲੀ ਦਲ ਵੱਲੋਂ ਜਿੱਥੇ ਮਨਪ੍ਰੀਤ ਇਆਲੀ ਉਮੀਦਵਾਰ ਨੇ ਉਥੇ ਹੀ ਦੂਜੇ ਪਾਸੇ ਕੈਪਟਨ ਸੰਦੀਪ ਸੰਧੂ ਕਾਂਗਰਸ ਵੱਲੋਂ ਚੋਣਾਂ ਲੜ ਰਹੇ ਹਨ, ਹਾਲਾਂਕਿ ਕਿਸਾਨ ਜਥੇਬੰਦੀਆਂ ਅਤੇ ਆਮ ਆਦਮੀ ਪਾਰਟੀ ਨੇ ਹਲਕੇ ਤੋਂ ਹਾਲੇ ਆਪਣਾ ਉਮੀਦਵਾਰ ਐਲਾਨ ਨਹੀਂ ਕੀਤਾ। ਪਰ ਪਿਛਲੀ ਵਾਰ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ ਐਚ.ਐਸ ਫੂਲਕਾ ਵੱਲੋਂ ਸੀਟ ਛੱਡਣ ਤੋਂ ਬਾਅਦ ਇੱਥੇ ਜ਼ਿਮਨੀ ਚੋਣ ਹੋਈ ਸੀ, ਜਿਸ ਵਿੱਚ ਅਕਾਲੀ ਦਲ ਦੇ ਮਨਪ੍ਰੀਤ ਇਆਲੀ ਨੇ ਬਾਜ਼ੀ ਮਾਰੀ ਸੀ, ਪਰ ਇਸ ਵਾਰ ਦੋਵਾਂ ਵਿਚਾਲੇ ਟੱਕਰ ਦੱਸੀ ਜਾ ਰਹੀ ਹੈ ਅਤੇ ਮੁੱਲਾਂਪੁਰ ਦਾਖਾ ਹੋਟ ਸੀਟ ਹੈ।

ਇਸ ਇਲਾਕੇ ਦੇ ਲੋਕਾਂ ਨਾਲ ਜਦੋਂ ਈ.ਟੀ.ਵੀ ਭਾਰਤ ਦੀ ਟੀਮ ਵੱਲੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਨਸ਼ਾ ਇਲਾਕੇ ਵਿੱਚ ਬਹੁਤ ਵੱਡੀ ਸਮੱਸਿਆ ਹੈ, ਬੇਰੁਜ਼ਗਾਰੀ ਵੱਡਾ ਮੁੱਦਾ ਹੈ ਬੇਰੁਜ਼ਗਾਰ ਹੋਣ ਕਰਕੇ ਲੋਕ ਨਸ਼ੇ ਦੀ ਗ੍ਰਿਫ਼ਤ ਵਿੱਚ ਹਨ, ਖਾਸ ਕਰਕੇ ਪਿੰਡਾਂ ਦੇ ਵਿੱਚ ਨਸ਼ਾ ਖਤਮ ਨਹੀਂ ਹੋਇਆ, ਪਰ ਇਹ ਦਾਅਵੇ ਜ਼ਰੂਰ ਕੀਤੇ ਜਾਂਦੇ ਰਹੇ ਹਨ ਕਿ ਪਿੰਡਾਂ ਵਿੱਚੋਂ ਨਸ਼ਾ ਖ਼ਤਮ ਹੋ ਚੁੱਕਾ ਹੈ, ਪਰ ਹਾਲੇ ਵੀ ਨਸ਼ੇ ਦੀ ਮਾਰ ਹੈ।

ਲੁਧਿਆਣਾ ਦੇ ਮੁੱਲਾਂਪੁਰ ਹਲਕੇ ਵਿੱਚ ਲੋਕਾਂ ਨਾਲ ਚੋਣ ਚਰਚਾ

ਇਸ ਦੇ ਨਾਲ ਹੀ ਲੋਕਾਂ ਨੇ ਵੀ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਇਸ ਵਾਰ ਮੁੱਲਾਂਪੁਰ ਦਾਖਾ ਦੇ ਵਿੱਚ ਕੋਈ ਬਹੁਤੀ ਹਵਾ ਨਹੀਂ ਹੈ। ਕਿਉਂਕਿ ਐਚ.ਐਸ. ਫੂਲਕਾ ਦੇ ਦਾਖਾ ਹਲਕਾ ਛੱਡਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਲੋਕ ਹੋ ਗਏ ਸਨ। ਜਿਸ ਕਰਕੇ ਅਕਾਲੀ ਦਲ ਦਾ ਉਮੀਦਵਾਰ ਇੱਥੋਂ ਜਿੱਤਿਆ, ਪਰ ਹੁਣ ਦੋਵਾਂ ਆਗੂਆਂ ਵਿਚਾਲੇ ਮੁਕਾਬਲਾ ਸਖ਼ਤ ਰਹਿਣ ਵਾਲਾ ਹੈ, ਇੱਕ ਪਾਸੇ ਕੈਪਟਨ ਅਮਰਿੰਦਰ ਦੇ ਕਰੀਬੀ ਕੈਪਟਨ ਸੰਦੀਪ ਸੰਧੂ ਅਤੇ ਦੂਜੇ ਪਾਸੇ ਮਨਪ੍ਰੀਤ ਇਆਲੀ ਨੇ ਦੋਵੇਂ ਲੀਡਰ ਵਿਚਕਾਰ ਟੱਕਰ ਵੱਡੀ ਹੋਣ ਵਾਲੀ ਹੈ।

ਇਸ ਤੋਂ ਇਲਾਵਾਂ ਨੌਜਵਾਨਾਂ ਨੇ ਕਿਹਾ ਕਿ ਦਾਖਾ ਹਲਕੇ ਵਿੱਚ ਵੱਡੀ ਤਦਾਦ ਅੰਦਰ ਨੌਜਵਾਨ ਵਿਦੇਸ਼ਾਂ ਵੱਲ ਰੁੱਖ ਕਰ ਰਹੇ ਹਨ, ਜਿਸ ਦਾ ਵੱਡਾ ਕਾਰਨ ਹੈ, ਇੱਥੇ ਬੇਰੁਜ਼ਗਾਰੀ ਜ਼ਿਆਦਾ ਹੈ, ਇਸ ਕਰਕੇ ਨੌਜਵਾਨ ਪਿੰਡਾਂ ਦੇ ਵਿੱਚ ਵਿਹਲੇ ਹਨ ਨਸ਼ੇ ਦੇ ਆਦੀ ਹੋ ਰਹੇ ਹਨ। ਜਿਸ ਕਰਕੇ ਜ਼ਿਆਦਾਤਰ ਨੌਜਵਾਨ ਹੁਣ ਹਾਈ ਸਕੂਲ ਦੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਬਾਹਰ ਚਲੇ ਜਾਂਦੇ ਹਨ। ਅਜਿਹੇ ਵਿੱਚ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨਾ ਇੱਕ ਬਹੁਤ ਵੱਡਾ ਚੈਲੇਂਜ ਹੈ, ਅਜਿਹਾ ਉਮੀਦਵਾਰ ਹੋਣਾ ਚਾਹੀਦਾ ਹੈ, ਜੋ ਪਾਰਟੀਬਾਜ਼ੀ ਧੜੇਬੰਦੀ ਤੋਂ ਉੱਪਰ ਉੱਠ ਕੇ ਸਰਬ ਪੱਖੀ ਵਿਕਾਸ ਕਰੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲੇ।

ਉੱਥੇ ਹੀ ਮੁੱਲਾਂਪੁਰ ਦਾਖਾ ਦੇ ਵਿਕਾਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹਲਕੇ ਸੂਬੇ ਵਿੱਚ ਵਿਕਾਸ ਦੀ ਪੂਰੀ ਲਹਿਰ ਹੈ ਉਨ੍ਹਾਂ ਨੇ ਕਿਹਾ ਕਿ ਬੀਤੇ ਸਾਲਾਂ ਦੇ ਵਿੱਚ ਇਲਾਕੇ ਵਿੱਚ ਕਾਫ਼ੀ ਵਿਕਾਸ ਹੋਇਆ ਹੈ, ਇਲਾਕੇ ਦੀ ਮੁੱਖ ਲੋੜ ਬੱਸ ਸਟੈਂਡ ਸੀ ਜੋ ਕਿ ਬਣ ਚੁੱਕਾ ਹੈ। ਇਸ ਤੋਂ ਇਲਾਵਾ ਨੌਜਵਾਨਾਂ ਲਈ ਸਪੋਰਟਸ ਪਾਰਕ ਆਦਿ ਤੋਂ ਇਲਾਵਾ ਹੋਰ ਵੀ ਕਈ ਕੰਮ ਪਿੰਡਾਂ ਵਿੱਚ ਹੋਏ ਹਨ।

ਇਹ ਵੀ ਪੜੋ:- ਪੀਐੱਮ ਨਰਿੰਦਰ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਕੀਤੀ ਗੱਲ, ਜਾਣਿਆਂ ਸਿਹਤ ਦਾ ਹਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.