ਖੰਨਾ: ਕੁਝ ਦਿਨ ਪਹਿਲਾਂ ਖੰਨਾ ਦੇ ਪਿੰਡ ਰਸੂਲੜਾ ਦੇ ਕਾਂਗਰਸੀ ਸਰਪੰਚ ਸਮੇਤ 12 ਵਿਅਕਤੀਆਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤੇ ਜਾਣ ਦੇ ਵਿਰੋਧ 'ਚ ਕਾਂਗਰਸ ਵੱਲੋਂ ਧਰਨਾ ਦਿੱਤਾ ਗਿਆ। ਐਸਡੀਐਮ ਦਫ਼ਤਰ ਦੇ ਬਾਹਰ ਦਿੱਤੇ ਇਸ ਧਰਨੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪੁੱਜੇ। ਰਾਜਾ ਵੜਿੰਗ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਸਰਕਾਰ ਦੇ ਦਬਾਅ ਹੇਠ ਝੂਠੇ ਕੇਸ ਦਰਜ ਕਰਨ ਵਾਲੇ ਅਫ਼ਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। (Congress Protest) (Congress demonstration in Khanna)
ਸਿਆਸੀ ਬਦਲੇ 'ਤੇ ਉਤਰੀ ਸਰਕਾਰ: ਇਸ ਦੇ ਨਾਲ ਹੀ ਵੜਿੰਗ ਨੇ ਕਿਹਾ ਕਿ ਨੰਬਰਦਾਰਾਂ ਤੋਂ ਜ਼ਬਰਦਸਤੀ ਹਲਫੀਆ ਬਿਆਨ ਲਿਆ ਗਿਆ ਅਤੇ ਇਸ ਨੂੰ ਆਧਾਰ ਬਣਾ ਕੇ ਕਾਂਗਰਸੀ ਸਰਪੰਚ ਗੁਰਦੀਪ ਸਿੰਘ ਸਮੇਤ 12 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ। ਜੇਕਰ ਕੋਈ ਹਲਫ਼ਨਾਮਾ ਦੇ ਕੇ ਮੇਰਾ ਜਾਂ ਕਿਸੇ ਹੋਰ ਆਗੂ ਦਾ ਨਾਂ ਲਿਖਦਾ ਹੈ ਤਾਂ ਕੀ ਕੇਸ ਦਰਜ ਹੋਵੇਗਾ? ਇਹ ਇੱਕ ਤਰ੍ਹਾਂ ਦਾ ਸਿਆਸੀ ਬਦਲਾ ਹੈ। ਜਿਸ ਨੂੰ ਕਾਂਗਰਸ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗੀ। ਇਸ ਦੌਰਾਨ ਏਡੀਸੀ ਨੂੰ ਮੰਗ ਪੱਤਰ ਸੌਂਪ ਕੇ ਕੇਸ ਰੱਦ ਕਰਨ ਦੀ ਮੰਗ ਕੀਤੀ ਗਈ।
ਆਈਜੀ ਨੇ ਦੁਆਰਾ ਜਾਂਚ ਦਾ ਦਿੱਤਾ ਭਰੋਸਾ: ਦੂਜੇ ਪਾਸੇ ਆਈਜੀ ਵੱਲੋਂ ਭਰੋਸਾ ਮਿਲਿਆ ਕਿ ਮਾਮਲੇ ਦੀ ਜਾਂਚ ਖੰਨਾ ਤੋਂ ਬਾਹਰ ਜਗਰਾਉਂ ਵਿੱਚ ਦੁਬਾਰਾ ਕਰਵਾਈ ਜਾਵੇਗੀ। ਰਾਜਾ ਵੜਿੰਗ ਨੇ ਐਲਾਨ ਕੀਤਾ ਕਿ ਜੇਕਰ ਇੱਕ ਹਫ਼ਤੇ ਵਿੱਚ ਕੇਸ ਰੱਦ ਨਾ ਕੀਤਾ ਗਿਆ ਤਾਂ ਉਹ ਐੱਸਐੱਸਪੀ ਦਫ਼ਤਰ ਦਾ ਘਿਰਾਓ ਕਰਨਗੇ ਤੇ ਸੜਕਾਂ ਜਾਮ ਕਰਨਗੇ। ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਬਦਲੇ ਦੀ ਰਾਜਨੀਤੀ ਕਰ ਰਹੀ ਹੈ। ਇਸ ਦੇ ਗੰਭੀਰ ਸਿੱਟੇ ਨਿਕਲਣਗੇ ਤੇ ਹਰ ਧੱਕੇਸ਼ਾਹੀ ਦਾ ਹਿਸਾਬ ਲਿਆ ਜਾਵੇਗਾ।
ਭਾਰਤ ਕੈਨੇਡਾ ਵਿਵਾਦ ਨੂੰ ਵੋਟਾਂ ਦੀ ਰਾਜਨੀਤੀ ਦੱਸਿਆ: ਰਾਜਾ ਵੜਿੰਗ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਦਾ ਵਿਵਾਦ ਵੋਟਾਂ ਦੀ ਰਾਜਨੀਤੀ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਟਰੂਡੋ ਵੱਲੋਂ ਬਿਨਾਂ ਕਿਸੇ ਸਬੂਤ ਦੇ ਭਾਰਤ 'ਤੇ ਲਾਏ ਦੋਸ਼ ਨਿੰਦਣਯੋਗ ਹਨ। ਟਰੂਡੋ ਕੈਨੇਡਾ 'ਚ ਬੈਠੇ ਪੰਜਾਬੀਆਂ ਦੀਆਂ ਵੋਟਾਂ ਪੱਕੀਆਂ ਕਰਨਾ ਚਾਹੁੰਦੇ ਹਨ। ਜਿਵੇਂ ਪੁਲਵਾਮਾ ਹਮਲਾ ਕਰਕੇ ਭਾਰਤ ਅੰਦਰ ਕੀਤਾ ਗਿਆ ਸੀ। ਵੜਿੰਗ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਰਿਸ਼ਤੇ ਖਰਾਬ ਨਹੀਂ ਕਰਨੇ ਚਾਹੀਦੇ। ਇਸ ਵਿੱਚ ਆਮ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ।
- Sukha Duneke Murder Update: ਕੌਣ ਸੀ ਗੈਂਗਸਟਰ ਸੁੱਖਾ ਦੁਨੇਕੇ, ਜਿਸ ਦਾ ਕੈਨੇਡਾ 'ਚ ਹੋਇਆ ਕਤਲ ਤੇ ਲਾਰੈਂਸ ਨੇ ਲਈ ਜ਼ਿੰਮੇਵਾਰੀ
- CM Maan Letter To Governor On RDF Issue : CM Bhagwant Maan ਨੇ ਪੇਂਡੂ ਵਿਕਾਸ ਫੰਡ ਦੇ ਮੁੱਦੇ 'ਤੇ ਰਾਜਪਾਲ ਨੂੰ ਲਿਖੀ ਚਿੱਠੀ, PM ਕੋਲ਼ ਮੁੱਦਾ ਚੁੱਕਣ ਦੀ ਅਪੀਲ
- Paperless Punjab Vidhan Sabha: ਪੇਪਰ ਲੈਸ ਹੋਈ ਪੰਜਾਬ ਦੀ ਵਿਧਾਨਸਭਾ, ਮੁੱਖ ਮੰਤਰੀ ਬੋਲੇ- ਸਮੇਂ ਦੇ ਨਾਲ ਚੱਲਣਾ ਜ਼ਰੂਰੀ
ਵੀਜ਼ਾ ਰੋਕਣਾ ਸਹੀ ਫੈਸਲਾ ਨਹੀਂ : ਰਾਜਾ ਵੜਿੰਗ ਨੇ ਭਾਰਤ ਸਰਕਾਰ ਵੱਲੋਂ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਰੋਕਣ ਦੇ ਫੈਸਲੇ ਨੂੰ ਗਲਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਨੇਡੀਅਨ ਨਾਗਰਿਕਾਂ ਵਿੱਚ ਪੰਜਾਬੀ ਵੀ ਹਨ। ਜਿਨ੍ਹਾਂ ਨੂੰ ਆਪਣੇ ਘਰ ਖੁਸ਼ੀ-ਗਮੀ ਵਿਚ ਆਉਣ ਦੀ ਲੋੜ ਪੈ ਸਕਦੀ ਹੈ। ਅਜਿਹੇ 'ਚ ਵੀਜ਼ਾ ਰੋਕਣਾ ਉਨ੍ਹਾਂ ਲਈ ਨੁਕਸਾਨ ਹੈ। ਇਸ ਮਸਲੇ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ।
ਰਾਜਾ ਵੜਿੰਗ ਦੀ ਫਿਸਲੀ ਜ਼ੁਬਾਨ: ਜਦੋਂ ਰਾਜਾ ਵੜਿੰਗ ਨੂੰ ਕੈਨੇਡੀਅਨ ਨਾਗਰਿਕਾਂ ਦੇ ਵੀਜ਼ੇ ਰੋਕਣ ਬਾਰੇ ਸਵਾਲ ਪੁੱਛਿਆ ਗਿਆ ਤਾਂ ਇਸ ਦੌਰਾਨ ਉਨ੍ਹਾਂ ਦੀ ਜ਼ੁਬਾਨ ਫਿਸਲ ਗਈ। ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਕਿਸੇ ਨੇ ਆਪਣੀ ਮਾਂ ਦੇ ਵਿਆਹ ਵਿੱਚ ਆਉਣਾ ਹੋਵੇ, ਇਸ ਗਲਤ ਤੁਕ ਮਗਰੋਂ ਬੋਲੇ ਨਹੀਂ ਕਿਸੇ ਨੇ ਆਪਣੀ ਮਾਂ ਦੇ ਮਰਨ 'ਤੇ ਆਉਣਾ ਹੋਵੇ, ਇਸ ਗਲਤੀ ਮਗਰੋਂ ਫਿਰ ਬੋਲੇ ਸੌਰੀ, ਕਿਸੇ ਨੇ ਆਪਣੀ ਭੈਣ ਦੇ ਵਿਆਹ ਵਿੱਚ ਆਉਣਾ ਹੋਵੇ ਤਾਂ ਵੀਜ਼ਾ ਰੋਕਣਾ ਸਹੀ ਨਹੀਂ ਹੈ।