ਸਮਰਾਲਾ : ਖੰਨਾ ਦੇ ਵਿਧਾਨ ਸਭਾ ਹਲਕਾ ਸਮਰਾਲਾ ਅਧੀਨ ਪੈਂਦੇ ਪਿੰਡ ਸੇਹ ਦੇ ਅਕਾਲੀ ਸਰਪੰਚ ਰਣਜੀਤ ਕੌਰ ਦੇ ਪੁੱਤਰ ਗੁਰਪ੍ਰੀਤ ਸਿੰਘ ਗੁਰਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਉਮਰ 32 ਸਾਲ ਦੀ ਦੱਸੀ ਜਾ ਰਾਹੀ ਹੈ।
ਜਾਣਕਾਰੀ ਮੁਤਾਬਕ ਉਸ ਦਾ ਭਤੀਜਾ ਸਾਹਿਬ ਸਿੰਘ ਮੌਕੇ 'ਤੇ ਮੌਜੂਦ ਸਨ ਤੇ ਪਿੰਡ ਦੇ ਚੌਂਕ 'ਚ ਖੜੇ ਸਨ ਤਾਂ ਇੱਕ-ਦਮ ਆਏ ਕਾਰ ਸਵਾਰ ਹਮਲਾਵਰਾਂ ਨੇ ਦੋਹਾਂ 'ਤੇ ਗੰਡਾਸਿਆਂ ਨਾਲ ਹਮਲਾ ਕਰ ਦਿੱਤਾ, ਪਰ ਭਤੀਜਾ ਸਾਹਿਬ ਸਿੰਘ ਉਥੋਂ ਜਾਨ ਬਚਾ ਕੇ ਭੱਜਣ ਵਿੱਚ ਸਫ਼ਲ ਰਿਹਾ।
ਉਸ ਨੇ ਆਪਣੇ ਘਰ ਜਾ ਕੇ ਜਾਣਕਾਰੀ ਦਿੱਤੀ, ਪਰ ਘਰ-ਵਾਲਿਆਂ ਦੇ ਘਟਨਾ ਵਾਲੀ ਥਾਂ ਉੱਤੇ ਪਹੁੰਚਣ ਤੋਂ ਪਹਿਲਾਂ ਹੀ ਗੁਰਪ੍ਰੀਤ ਦੀ ਮੌਤ ਹੋ ਚੁੱਕੀ ਸੀ।
ਜਾਣਕਾਰੀ ਮਿਲਦੇ ਸਾਰ ਹੀ ਡੀ.ਐਸ.ਪੀ ਸਮਰਾਲਾ ਦਵਿੰਦਰ ਸਿੰਘ ਤੇ ਐੱਸ.ਐੱਚ.ਓ ਸਮਰਾਲਾ ਸੁਖਬੀਰ ਸਿੰਘ ਮੌਕੇ 'ਤੇ ਪੁੱਜੇ ਕਿ ਮਾਮਲੇ ਦਾ ਜਾਇਜ਼ਾ ਲਿਆ ਅਤੇ ਪੁਲਿਸ ਦੇ ਪੁੱਛਣ 'ਤੇ ਭਤੀਜੇ ਸਾਹਿਬ ਸਿੰਘ ਨੇ ਦੱਸਿਆ ਕਿ ਹਮਲਾ ਕਰਨ ਵਾਲੇ 8-10 ਲੋਕ ਸਨ।
ਡੀ.ਐਸ.ਪੀ ਸਮਰਾਲਾ ਦਵਿੰਦਰ ਸਿੰਘ ਤੇ ਐੱਸ.ਐੱਚ.ਓ ਸਮਰਾਲਾ ਸੁਖਬੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਛੇਤੀ ਹੀ ਦੋਸ਼ੀਆਂ ਨੂੰ ਕਾਬੂ ਕਰਨ ਦਾ ਵਾਅਦਾ ਕੀਤਾ।