ਲੁਧਿਆਣਾ: ਯੂਕਰੇਨ ਅਤੇ ਰੂਸ ਦੀ ਜੰਗ ਦੇ ਕਾਰਨ ਯੂਕਰੇਨ ਦੇ ਵਿੱਚ ਵੱਡੀ ਤਾਦਾਦ ਅੰਦਰ ਐਮਬੀਬੀਐਸ (MBBS) ਕਰ ਰਹੇ ਵਿਦਿਆਰਥੀ ਫਸ ਚੁੱਕੇ ਹਨ। ਜਿਨ੍ਹਾਂ ਨੂੰ ਲੈ ਕੇ ਹੁਣ ਵੱਖ-ਵੱਖ ਵਰਗਾਂ ਦੇ ਲੋਕ ਸਾਹਮਣੇ ਆਏ ਹਨ।
ਲੁਧਿਆਣਾ ਦੇ ਵਿੱਚ ਡਾਕਟਰਾਂ ਵੱਲੋਂ ਲੁਧਿਆਣਾ ਦੇ ਡੀਸੀ ਦਫ਼ਤਰ ਆ ਕੇ ਮੰਗ ਕੀਤੀ ਗਈ ਕਿ ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਜਾਵੇ ਅਤੇ ਭਾਰਤ ਦੇ ਵਿੱਚ ਸਿੱਖਿਆ ਦਾ ਸਿਸਟਮ ਅਜਿਹਾ ਕੀਤਾ ਜਾਵੇ ਤਾਂ ਜੋ ਲਾਇਕ ਬੱਚਿਆਂ ਨੂੰ ਆਸਾਨੀ ਨਾਲ ਮੁਫ਼ਤ ਸਿੱਖਿਆ ਮਿਲ ਸਕੇ।
ਉਨ੍ਹਾਂ ਕਿਹਾ ਹੁਣ ਵੀ ਪ੍ਰਧਾਨਮੰਤਰੀ ਮੋਦੀ ਇਹ ਬਿਆਨ ਦੇ ਰਹੇੇ ਹਨ ਕਿ ਉਹ ਪ੍ਰਾਈਵੇਟ ਸੈਕਟਰ ਨੂੰ ਇਨ੍ਹਾਂ ਵਿਦਿਆਰਥੀਆਂ ਸਬੰਧੀ ਉਪਰਾਲੇ ਕਰਨ ਲਈ ਕਹਿਣਗੇ ਜਦੋਂ ਕਿ ਇਹ ਕੰਮ ਸਰਕਾਰ ਦਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਹਰ ਖੇਤਰ ਦਾ ਨਿੱਜੀਕਰਨ ਕਰ ਚੁੱਕੀ ਹੈ। ਸਾਡੀ ਏਅਰਲਾਈਨ ਤੱਕ ਟਾਟਾ ਨੂੰ ਵੇਚੀ ਜਾ ਚੁੱਕੀ ਹੈ।
ਹੁਣ ਅਜਿਹੇ 'ਚ ਨਿੱਜੀਕਰਨ ਹੋਣ ਕਰਕੇ ਕਿਵੇਂ ਸਾਡੇ ਬੱਚਿਆਂ ਨੂੰ ਰੈਸਕਿਊ ਕਰ ਸਕਦੇ ਹਨ। ਵੱਡਾ ਸਵਾਲ ਹੈ ਉਨ੍ਹਾਂ ਨੇ ਕਿਹਾ ਕਿ ਸਿੱਖਿਆ ਸਸਤੀ ਹੋਣੀ ਚਾਹੀਦੀ ਹੈ ਤਾਂ ਜੋ ਬੱਚਿਆਂ ਨੂੰ ਬਾਹਰ ਹੀ ਨਾ ਜਾਣਾ ਪਵੇ ਜੇਕਰ ਉਹ ਬਾਹਰ ਨਾ ਗਏ ਹੁੰਦੇ ਤਾਂ ਅਜਿਹੇ ਹਾਲਾਤ ਅੱਜ ਪੈਦਾ ਨਹੀਂ ਹੋਣੇ ਸਨ।
ਇਹ ਵੀ ਪੜ੍ਹੋ:- ਇਨਸਾਨੀਅਤ ਦੀ ਮਿਸਾਲ: ਯੂਕਰੇਨ ਤੋਂ ਆਪਣੇ ਪਾਲਤੂ ਜਾਨਵਰਾਂ ਨੂੰ ਵੀ ਨਾਲ ਲੈ ਕੇ ਆਏ ਵਿਦਿਆਰਥੀ