ਲੁਧਿਆਣਾ : ਲੁਧਿਆਣਾ ਪੁਲਿਸ ਵੱਲੋਂ ਲਗਾਤਾਰ ਲੁੱਟ ਦੇ ਮਾਮਲੇ ਦੇ ਹੇਠ ਇਕ ਤੋਂ ਬਾਅਦ ਇਕ ਖੁਲਾਸੇ ਕੀਤੇ ਜਾ ਰਹੇ ਹਨ। ਪੰਜ ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਇਨ੍ਹਾਂ ਮੁਲਜ਼ਮਾਂ ਨੇ ਬਾਕੀਆਂ ਨੇ ਭੇਤ ਖੋਲਣੇ ਵੀ ਸ਼ੁਰੂ ਕਰ ਦਿੱਤੇ ਹਨ। ਪੁਲਿਸ ਨੇ ਕੱਲ ਛੇਵੇਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਨੂੰ ਲੈ ਕੇ ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਦੱਸਿਆ ਕਿ ਉਹਨਾਂ ਵੱਲੋਂ ਨਰਿੰਦਰ ਸਿੰਘ ਉਰਫ ਹੈਪੀ ਨੂੰ 25 ਲੱਖ ਰੁਪਏ ਦੀ ਰਾਸ਼ੀ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਰਕਮ ਹੋਈ ਬਰਾਮਦ : ਪੁਲਿਸ ਨੇ ਇਕ ਵੀਡੀਓ ਵੀ ਜਾਰੀ ਕੀਤੀ ਹੈ ਜਿਸ ਵਿਚ ਕੰਪਨੀ ਦੇ ਵਿਚ ਕੰਮ ਕਰਨ ਵਾਲੇ ਮਨਜਿੰਦਰ ਸਿੰਘ ਉਰਫ ਮਨੀ ਤੋਂ 50 ਲੱਖ ਰੁਪਏ ਦੀ ਲੁੱਟ ਹੋਈ ਹੋਰ ਰਾਸ਼ੀ ਵੀ ਪੁਲਿਸ ਨੇ ਬਰਾਮਦ ਕੀਤੀ ਹੈ ਜੋ ਉਸ ਨੇ ਘਰ ਦੇ ਸੈਪਟਿਕ ਟੈਂਕ ਦੇ ਵਿਚ ਲੁਕਾ ਕੇ ਰੱਖੀ ਹੋਈ ਸੀ। ਇਹ ਪੈਸੇ ਪੈਸੇ ਜਦੋਂ ਕੱਢੇ ਗਏ ਤਾਂ ਪੁਲਿਸ ਵੱਲੋਂ ਇੱਕ ਵੀਡੀਓ ਵੀ ਬਣਾਈ ਗਈ, ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਭਿੱਜੇ ਹੋਏ ਨੋਟ ਪੁਲਿਸ ਦੀ ਟੀਮ ਨੇ ਬਰਾਮਦ ਕੀਤੇ। ਮਨਜਿੰਦਰ ਤੋਂ ਪੁੱਛਗਿੱਛ ਦੌਰਾਨ ਇਹ ਰਕਮ ਬਰਾਮਦ ਹੋਈ ਹੈ। ਪੁਲਿਸ ਹੁਣ ਤੱਕ ਇਸ ਮਾਮਲੇ ਦੇ ਵਿੱਚ ਕੁੱਲ 5 ਕਰੋੜ 75 ਲੱਖ 700 ਰੁਪਏ ਦੀ ਨਗਦੀ ਬਰਾਮਦ ਕਰ ਚੁੱਕੀ ਹੈ।
- ਪੰਜਾਬ ਵਿੱਚ ਬਿਪਰਜੋਏ ਤੂਫਾਨ ਅਸਰ, ਟੁੱਟਿਆ ਪੁਰਾਣਾ ਰਿਕਾਰਡ
- ਗੰਦੇ ਪਾਣੀ 'ਚ ਬੈਠ ਕੌਂਸਲਰ ਨੇ ਨਗਰ ਨਿਗਮ ਖਿਲਾਫ਼ ਕੀਤਾ ਪ੍ਰਦਰਸ਼ਨ, ਲਾਏ ਘਪਲੇ ਦੇ ਇਲਜ਼ਾਮ
- ਖ਼ਤਰੇ 'ਚ ਪੰਜਾਬ ਦੀ ਸਨਅਤ, ਇੰਡਸਟਰੀਆਂ ਕਰ ਰਹੀਆਂ ਪਲਾਇਨ, ਕਈ ਬੰਦ ਹੋਣ ਦੀ ਕਗਾਰ 'ਤੇ, ਵੇਖੋ ਖਾਸ ਰਿਪੋਰਟ
ਇਸ ਲੁੱਟ ਦੇ ਮਾਸਟਰਮਾਈਂਡ ਮਨਜਿੰਦਰ ਉਰਫ ਮਨੀ ਕੋਲ ਪੁੱਛਗਿੱਛ ਤੋਂ ਬਾਅਦ ਉਸ ਨੇ ਇਹ ਰਕਮ ਦਾ ਖੁਲਾਸਾ ਕੀਤਾ ਹੈ, ਆਪਣੇ ਘਰ ਦੇ ਵਿੱਚ ਇਹ ਰਕਮ ਉਸ ਨੇ ਲੁਕਾ ਕੇ ਰੱਖੀ ਹੋਈ ਸੀ ਅਤੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਉਸ ਨੂੰ ਲੱਗ ਰਿਹਾ ਸੀ ਕਿ ਜੇਕਰ ਉਹ ਇਹਨਾਂ ਪੈਸਿਆਂ ਬਾਰੇ ਨਹੀਂ ਦੱਸੇਗਾ ਤਾਂ ਸ਼ਾਇਦ ਕਿਸੇ ਨੂੰ ਕੰਨੋਂ-ਕੰਨ ਖ਼ਬਰ ਨਹੀਂ ਹੋਵੇਗੀ। ਮਨਜਿੰਦਰ ਦੇ ਕੋਲੋਂ ਹੁਣ ਤੱਕ ਡੇਢ ਕਰੋੜ ਰੁਪਿਆ ਬਰਾਮਦ ਹੋ ਚੁੱਕਾ ਹੈ। ਜਦੋਂਕਿ ਛੇਵੇਂ ਮੁਲਜ਼ਮ ਨਰਿੰਦਰ ਸਿੰਘ ਉਰਫ ਹੈਪੀ ਕੋਲੋਂ 25 ਲੱਖ ਰੁਪਏ ਬਰਾਮਦ ਕੀਤੇ ਗਏ ਹਨ ਉਸ ਨੂੰ ਪੁਲਿਸ ਨੇ ਉਸ ਦੇ ਘਰ ਦੇ ਬਾਹਰ ਪਿੰਡ ਕੋਠੇ ਹਰੀ ਸਿੰਘ ਜਗਰਾਓਂ ਤੋਂ ਗ੍ਰਿਫਤਾਰ ਕੀਤਾ ਹੈ।