ETV Bharat / state

3 ਮੰਜ਼ਿਲਾ ਇਮਾਰਤ ਦਾ ਇੱਕ ਹਿੱਸਾ ਹੋਇਆ ਢਹਿ ਢੇਰੀ - 3 ਮੰਜ਼ਿਲਾ ਇਮਾਰਤ

ਆਰ ਕੇ ਰੋਡ ’ਤੇ ਸਥਿਤ ਇੱਕ ਪੁਰਾਣੀ ਇਮਾਰਤ ਡਿੱਗ ਗਈ ਹੈ। ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਮੌਕੇ ’ਤੇ ਆ ਕੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਇਮਾਰਤ ਨੂੰ ਮੁੜ ਤੋਂ ਸੀਲ ਕਰ ਦਿੱਤਾ ਗਿਆ ਹੈ।

ਲੁਧਿਆਣਾ ’ਚ ਡਿੱਗੀ ਇਮਾਰਤ
ਲੁਧਿਆਣਾ ’ਚ ਡਿੱਗੀ ਇਮਾਰਤ
author img

By

Published : Aug 12, 2021, 10:31 AM IST

Updated : Aug 12, 2021, 1:07 PM IST

ਲੁਧਿਆਣਾ: ਆਰ ਕੇ ਰੋਡ ਚ ਸਥਿਤ ਆਰ ਪੀ ਵੂਲਨ ਮਿੱਲ ਦੀ ਤਿੰਨ ਮੰਜ਼ਿਲਾ ਇਮਾਰਤ ਦਾ ਇੱਕ ਹਿੱਸਾ ਅੱਜ ਸਵੇਰੇ ਨੌਂ ਵਜੇ ਦੇ ਦੌਰਾਨ ਢਹਿ ਢੇਰੀ ਹੋ ਗਈ। ਜਿਸ ਤੋਂ ਬਾਅਦ ਇਲਾਕੇ ਵਿਚ ਹੜਕੰਪ ਮਚ ਗਿਆ ਇਸ ਤੋਂ ਬਾਅਦ ਤੁਰੰਤ ਮੌਕੇ ਤੇ ਰਾਹਤ ਕਾਰਜ ਦੀਆਂ ਟੀਮਾਂ ਪਹੁੰਚੀਆਂ ਹਾਲਾਂਕਿ ਲੋਕਾਂ ਨੂੰ ਤਾਂ ਤੁਰੰਤ ਬਾਹਰ ਕੱਢ ਲਿਆ ਗਿਆ, ਪਰ ਇਸ ਦੌਰਾਨ 9 ਲੋਕ ਜ਼ਖ਼ਮੀ ਹੋਏ ਜਿਨ੍ਹਾਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਇਮਾਰਤ ਵਿੱਚ ਬੀਤੇ ਸਾਲ ਅੱਗ ਲੱਗੀ ਸੀ ਜਿਸ ਤੋਂ ਬਾਅਦ ਇਸ ਇਮਾਰਤ ਨੂੰ ਅਣਸੁਰੱਖਿਅਤ ਐਲਾਨਿਆ ਗਿਆ ਸੀ ਅਤੇ ਕਾਰਪੋਰੇਸ਼ਨ ਵੱਲੋਂ ਇਮਾਰਤ ਸੀਲ ਕੀਤੀ ਗਈ ਸੀ ਪਰ ਇਸਦੇ ਬਾਵਜੂਦ ਇਮਾਰਤ ਦੇ ਅੰਦਰ ਲੋਕ ਕਿਵੇਂ ਆਏ ਅਤੇ ਕਿੱਥੋਂ ਆਏ ਇਹ ਇੱਕ ਵੱਡਾ ਸਵਾਲ ਹੈ ਜਿਸ ਨੂੰ ਲੈ ਕੇ ਕਾਰਪੋਰੇਸ਼ਨ ਚੁੱਪ ਹੈ ਤੇ ਪੁਲਿਸ ਨੇ ਕਿਹਾ ਕਿ ਜਿਸ ਦੀ ਗਲਤੀ ਹੋਵੇਗੀ ਉਸ ਖ਼ਿਲਾਫ਼ ਕਾਰਵਾਈ ਹੋਵੇਗੀ।

ਇਹ ਵੀ ਪੜੋ: ਸਕੂਲਾਂ ’ਚ ਕੋਰੋਨਾ ਦੀ ਐਂਟਰੀ ਤੋਂ ਬਾਅਦ ਸਿਹਤ ਵਿਭਾਗ ਕਰ ਰਿਹੈ ਇਹ ਕੰਮ

ਇਲਾਕਾ ਵਾਸੀਆਂ ਨੇ ਦੱਸਿਆ ਕਿ ਅੱਜ ਸਵੇਰੇ ਇਹ ਹਾਦਸਾ ਹੋਇਆ ਜਦੋਂ ਇਮਾਰਤ ਦਾ ਇੱਕ ਹਿੱਸਾ ਟੁੱਟ ਕੇ ਹੇਠਾਂ ਡਿੱਗ ਗਿਆ ਅਤੇ ਇਸ ਦੌਰਾਨ ਕਈ ਲੋਕ ਇਸ ਦੀ ਚਪੇਟ ਵਿੱਚ ਆ ਗਏ, ਹਾਲਾਂਕਿ ਜਾਨੀ ਨੁਕਸਾਨ ਤੋਂ ਤਾਂ ਜ਼ਰੂਰ ਬਚਾ ਰਿਹਾ, ਪਰ ਤਿੰਨ ਲੋਕ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਉੱਧਰ ਇਮਾਰਤ ਵਿੱਚ ਰਹਿ ਰਹੇ ਇਕ ਪਰਿਵਾਰ ਨੇ ਦੱਸਿਆ ਕਿ ਉਹ ਨੇਪਾਲ ਤੋਂ ਆਏ ਸਨ ਅਤੇ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਇਹ ਇਮਾਰਤ ਸੀਲ ਕੀਤੀ ਗਈ ਹੈ। ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਕਿਹਾ ਹੈ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੈ ਸਭ ਨੂੰ ਸੁਰੱਖਿਅਤ ਬਚਾ ਲਿਆ ਗਿਆ ਤੇ ਇਮਾਰਤ ਕਾਰਪੋਰੇਸ਼ਨ ਵੱਲੋਂ ਸੀਲ ਕੀਤੀ ਗਈ ਸੀ ਜੇਕਰ ਕਿਸੇ ਦੀ ਗਲਤੀ ਹੋਵੇਗੀ ਤਾਂ ਉਸ ਖ਼ਿਲਾਫ਼ ਕਾਰਵਾਈ ਹੋਵੇਗੀ।

3 ਮੰਜ਼ਿਲਾ ਇਮਾਰਤ ਦਾ ਇੱਕ ਹਿੱਸਾ ਹੋਇਆ ਢਹਿ ਢੇਰੀ

ਇਹ ਵੀ ਪੜੋ: ਮੁਹੰਮਦ ਮੁਸਤਫ਼ਾ ਨੇ ਨਵਜੋਤ ਸਿੱਧੂ ਨੂੰ ਦਿੱਤਾ ਝਟਕਾ !

ਦੂਜੇ ਪਾਸੇ ਫੈਕਟਰੀ ਦੇ ਮਾਲਕ ਨੇ ਕਿਹਾ ਹੈ ਕਿ ਇਸ ਫੈਕਟਰੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਗਤੀਵਿਧੀ ਨਹੀਂ ਚੱਲ ਰਹੀ ਸੀ ਉਨ੍ਹਾਂ ਕਿਹਾ ਕਿ ਇੱਕ ਕੇਅਰ ਟੇਕਰ ਜ਼ਰੂਰ ਰੱਖਿਆ ਗਿਆ ਸੀ ਜੋ ਇਮਾਰਤ ਦੀ ਸਾਂਭ ਸੰਭਾਲ ਕਰਦਾ ਸੀ ਇਸ ਤੋਂ ਇਲਾਵਾ ਇਮਾਰਤ ਵਿਚ ਕੋਈ ਨਹੀਂ ਸੀ ਜਦੋਂ ਕਿ ਨੇੜੇ ਤੇੜੇ ਦੇ ਲੋਕਾਂ ਨੇ ਕਿਹਾ ਕਿ ਲੋਕ ਅੰਦਰ ਕੰਮ ਕਰ ਰਹੇ ਸਨ। ਫੈਕਟਰੀ ਮਾਲਕ ਨੇ ਸਾਰੇ ਇਲਜ਼ਾਮਾਂ ਨੂੰ ਗਲਤ ਦੱਸਿਆ ਹੈ।

ਸੋ ਇਸ ਪੂਰੇ ਮਾਮਲੇ ਦੇ ਵਿੱਚ ਕਾਰਪੋਰੇਸ਼ਨ ਦੀ ਵੱਡੀ ਲਾਪਰਵਾਹੀ ਵੇਖਣ ਨੂੰ ਮਿਲੀ ਹੈ ਇਮਾਰਤ ਸੀਲ ਹੋਣ ਦੇ ਬਾਵਜੂਦ ਅੰਦਰ ਗਤੀਵਿਧੀਆਂ ਚੱਲ ਰਹੀਆਂ ਸਨ ਅਤੇ ਕਾਰਪੋਰੇਸ਼ਨ ਇਸਤੋਂ ਪੂਰੀ ਤਰ੍ਹਾਂ ਬੇਖਬਰ ਸੀ ਜਦੋਂ ਕਿ ਇਮਾਰਤ ਨੂੰ ਪਹਿਲਾਂ ਹੀ ਅਣਸੁਰੱਖਿਅਤ ਐਲਾਨਿਆ ਗਿਆ ਸੀ। ਮੀਡੀਆ ਦੇ ਪਹੁੰਚਣ ਤੋਂ ਬਾਅਦ ਤੁਰੰਤ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਆ ਕੇ ਇਮਾਰਤ ਨੂੰ ਮੁੜ ਸੀਲ ਕੀਤਾ ਗਿਆ।

Last Updated : Aug 12, 2021, 1:07 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.