ETV Bharat / state

ਡੇਰਾ ਬਾਬਾ ਮਸਤਾਨਾ ਦੇ ਮੁਖੀ 'ਤੇ ਆਪਣੇ ਸਾਥੀਆਂ ਸਣੇ ਸਾਬਕਾ ਫ਼ੌਜੀ ਉੱਤੇ ਹਮਲਾ ਕਰਨ ਦੇ ਦੋਸ਼ - khanna

ਝੱਮਟ 'ਚ ਸਥਿਤ ਡੇਰਾ ਬਾਬਾ ਮਸਤਾਨਾ ਦੇ ਮੁਖੀ ਬਾਬਾ ਕਰਨੈਲ ਸਿੰਘ 'ਤੇ ਇੱਕ ਸਾਬਕਾ ਫ਼ੌਜੀ ਉੱਤੇ ਹਮਲਾ ਕਰਨ ਦੇ ਦੋਸ਼ ਲੱਗੇ ਹਨ।

ਫ਼ੋਟੋ।
author img

By

Published : Jun 19, 2019, 12:00 AM IST

Updated : Jun 19, 2019, 3:43 AM IST

ਲੁਧਿਆਣਾ: ਰਾੜਾ ਤੋਂ ਅਹਿਮਦਗੜ੍ਹ ਜਾਣ ਵਾਲੀ ਨਹਿਰ 'ਤੇ ਸਥਿਤ ਡੇਰਾ ਬਾਬਾ ਮਸਤਾਨਾ ਦੇ ਮੁਖੀ ਬਾਬਾ ਕਰਨੈਲ ਸਿੰਘ 'ਤੇ ਆਪਣੇ ਸਾਥੀਆਂ ਸਣੇ ਇੱਕ ਸਾਬਕਾ ਫ਼ੌਜੀ 'ਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ ਲੱਗੇ ਹਨ। ਦੂਜੇ ਪਾਸੇ ਡੇਰੇ ਦੇ ਇੱਕ ਸੇਵਾਦਾਰ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।

ਸਾਬਕਾ ਫ਼ੌਜੀ ਦੇ ਪਰਿਵਾਰਕ ਮੈਬਰਾਂ ਮੁਤਾਬਕ ਡੇਰੇ ਦੇ ਮੁੱਖੀ ਨੇ ਆਪਣੇ ਸਾਥੀਆਂ ਨਾਲ ਇੱਕਠੇ ਹੋ ਕੇ ਆਪਣੇ ਖੇਤ ਵਿਚ ਕੰਮ ਕਰ ਰਹੇ ਪਰਮਜੀਤ ਸਿੰਘ 'ਤੇ ਬੜੇ ਨਿਰਦਈ ਤਰੀਕੇ ਨਾਲ ਹਮਲਾ ਕੀਤਾ। ਪਰਮਜੀਤ ਸਿੰਘ ਦੇ ਕਾਫੀ ਸੱਟਾਂ ਲੱਗੀਆਂ ਤੇ ਉਸ ਨੂੰ ਮਲੌਦ ਸਰਕਾਰੀ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਉਸਨੂੰ ਲੁਧਿਆਣਾ ਅਤੇ ਫਿਰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਬਾਬਾ ਕਰਨੈਲ ਸਿੰਘ ਉਨ੍ਹਾਂ ਦੀ ਜ਼ਮੀਨ ਅਤੇ ਘਰ ਖਰੀਦ ਕੇ ਆਪਣੇ ਡੇਰੇ ਨੂੰ ਵਧਾਉਣਾ ਚਾਹੁੰਦਾ ਹੈ ਇਸ ਲਈ ਉਹ ਇਸ ਤਰਾਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਖ਼ਤਰੇ ਵਿੱਚ ਹੈ ਅਤੇ ਪ੍ਰਸ਼ਾਸਨ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ।

ਇਸ ਸੰਬੰਧੀ ਜਦੋਂ ਡੇਰੇ ਨਾਲ ਸੰਪਰਕ ਕੀਤਾ ਗਿਆ ਤਾਂ ਡੇਰੇ ਵੱਲੋਂ ਇੱਕ ਸੇਵਾਦਾਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਗੱਲਾਂ ਬੇਬੁਨਿਆਦ ਹਨ। ਉਹ ਡੇਰੇ ਨੂੰ ਬਦਨਾਮ ਕਰ ਰਹੇ ਹਨ ਅਤੇ ਨਾ ਹੀ ਉਨ੍ਹਾਂ ਦੇ ਕੋਈ ਸੱਟ ਮਾਰੀ ਗਈ ਹੈ। ਉਹ ਆਪਣੇ ਖੇਤ ਨੂੰ ਪਾਣੀ ਲਾ ਰਹੇ ਸਨ ਅਸੀਂ ਤਾਂ ਉਸ ਨੂੰ ਸਮਝਾਉਣ ਗਏ ਸੀ।

ਪਿੰਡ ਦੇ ਸਰਪੰਚ ਨੇ ਦੱਸਿਆ ਕਿ ਜਦੋਂ ਉਨ੍ਹਾਂ ਸੀਸੀਟੀਵੀ ਦੀ ਰਿਕਾਰਡਿੰਗ ਦੇਖੀ ਤਾਂ ਪਤਾ ਲੱਗਿਆ ਕਿ ਬਾਬਾ ਕਰਨੈਲ ਸਿੰਘ ਆਪਣੇ ਸਾਥੀਆਂ ਸਣੇ ਪਰਮਜੀਤ ਸਿੰਘ ਦੀ ਕੁੱਟਮਾਰ ਕਰ ਰਿਹਾ ਹੈ ਜੋ ਕਿ ਇੱਕ ਮੰਦਭਾਗੀ ਘਟਨਾ ਹੈ।

ਪਾਇਲ ਦੇ ਡੀਐੱਸਪੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

Intro:ਡੇਰਾ ਬਾਬਾ ਮਸਤਾਨਾ ਜੀ ,ਸੁੰਨਾ ਪੁੱਲ ਝੰਮਟ ਮੁੱਖੀ ਤੇ ਆਪਣੇ ਸਾਥੀਆਂ ਸਮੇਤ ਇੱਕ ਸਾਬਕਾ ਫੌਜੀ ਅਫਸ਼ਰ ਤੇ ਕਾਤਲਾਨਾ ਹਮਲਾ ਕਰਨ ਦੇ ਲੱਗੇ ਦੋਸ਼।
ਘਰ ਵਿੱਚ ਲੱਗੇ ਸੀਸੀਟੀਵੀ ਵਿੱਚ ਇਹ ਘਟਨਾ ਹੋਈ ਰਿਕਾਰਡ, ਪਰ ਪ੍ਸ਼ਾਸਨ ਵੱਲੋਂ ਨਹੀ ਕੀਤੀ ਗਈ ਕੋਈ ਕਾਰਵਾਈ।

Body:ਰਾੜਾ ਤੋਂ ਅਹਿਮਦਗੜ੍ਹ ਜਾਨ ਵਾਲੀ ਨਹਿਰ ਤੇ ਸਥਿਤ ਡੇਰਾ ਬਾਬਾ ਮਸਤਾਨਾ ਜੀ ,ਸੁੰਨਾ ਪੁੱਲ ਪਿੰਡ ਝੰਮਟ ਹੈ। ਇਸ ਡੇਰੇ ਦੇ ਮੁੱਖੀ ਬਾਬਾ ਕਰਨੈਲ ਸਿੰਘ ਉਪਰ ਆਪਣੇ ਸਾਥੀਆਂ ਸਮੇਤ ਇੱਕ ਸਾਬਕਾ ਫੌਜੀ ਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ ਲੱਗੇ ਹਨ।
ਪਰਿਵਾਰਕ ਮੈਬਰਾਂ ਦੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਡੇਰੇ ਦੇ ਮੁੱਖੀ ਨੇ ਆਪਣੇ ਸਾਥੀਆਂ ਨਾਲ ਇੱਕਠੇ ਹੋ ਕਿ ਪਰਮਜੀਤ ਸਿੰਘ ਜੋ ਕਿ ਆਪਣੇ ਖੇਤ ਵਿਚ ਕੰਮ ਕਰ ਰਹੇ ਸਨ ਉੱਪਰ ਬੜੇ ਨਿਰਦਈ ਤਰੀਕੇ ਨਾਲ ਹਮਲਾ ਕੀਤਾ।ਜਿਸ ਵਿਚ ਪਰਮਜੀਤ ਸਿੰਘ ਦੇ ਕਾਫੀ ਸੱਟਾਂ ਲੱਗੀਆਂ ਅਤੇ ਉਸ ਨੂੰ ਮਲੌਦ ਸਰਕਾਰੀ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿੱਚ ਉਸਨੂੰ ਲੁਧਿਆਣਾ ਅਤੇ ਫਿਰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।ਉਹਨਾਂ ਇਹ ਵੀ ਕਿਹਾ ਕਿ ਬਾਬਾ ਕਰਨੈਲ ਸਿੰਘ ਸਾਡੀ ਜਮੀਨ ਅਤੇ ਸਾਡਾ ਘਰ ਖਰੀਦ ਕਿ ਆਪਣੇ ਡੇਰੇ ਨੂੰ ਵਧਾਉਣਾ ਚਾਹੁੰਦਾ ਇਸ ਲਈ ਉਹ ਇਸ ਤਰਾਂ ਕਰ ਰਿਹਾ ਹੈ।ਉਹਨਾਂ ਇਹ ਵੀ ਕਿਹਾ ਸਾਡਾ ਸਾਰਾ ਪਰਿਵਾਰ ਸਰਹੱਦਾਂ ਤੇ ਦੇਸ਼ ਦੀ ਸੇਵਾ ਕਰ ਰਿਹਾ ਹੈ ਪਰ ਸਾਡਾ ਪਰਿਵਾਰ ਖਤਰੇ ਵਿੱਚ ਹੈ ਅਤੇ ਪ੍ਰਸ਼ਾਸਨ ਕੋਈ ਵੀ ਕਾਰਵਾਈ ਨਹੀਂ ਕਰ ਰਿਹਾ।
ਪਿੰਡ ਦੇ ਸਰਪੰਚ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸੀਂ ਜਦੋਂ ਸੀਸੀਟੀਵੀ ਦੀ ਰਿਕਾਰਡਿੰਗ ਦੇਖੀ ਤਾਂ ਪਤਾ ਲੱਗਿਆ ਕਿ ਬਾਬਾ ਕਰਨੈਲ ਸਿੰਘ ਆਪਣੇ ਸਾਥੀਆਂ ਸਮੇਤ ਪਰਮਜੀਤ ਸਿੰਘ ਦੀ ਕੁੱਟਮਾਰ ਕਰ ਰਿਹਾ ਹੈ।ਜੋ ਕਿ ਇੱਕ ਮੰਦਭਾਗੀ ਘਟਨਾ ਹੈ।ਉਹਨਾਂ ਇਹ ਵੀ ਕਿਹਾ ਕਿ ਜਦੋਂ ਦੇਸ਼ ਦੀ ਸੇਵਾ ਕਰਨ ਵਾਲਿਆਂ ਦਾ ਇਹ ਹਾਲ ਹੈ ਤਾਂ ਆਮ ਲੋਕਾਂ ਦਾ ਕੀ ਹਾਲ ਹੋਵੇਗਾ।ਇਸ ਬਾਬੇ ਉਪਰ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।

ਇਸ ਸੰਬੰਧੀ ਜਦੋਂ ਡੇਰੇ ਨਾਲ ਸੰਪਰਕ ਕੀਤਾ ਗਿਆ ਤਾਂ ਡੇਰੇ ਵੱਲੋਂ ਇੱਕ ਸੇਵਾਦਾਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਗੱਲਾਂ ਬੇਬੁਨਿਆਦ ਹਨ,ਉਹ ਡੇਰੇ ਨੂੰ ਬਦਨਾਮ ਕਰ ਰਹੇ ਹਨ ਅਤੇ ਨਾ ਹੀ ਉਹਨਾਂ ਦੇ ਕੋਈ ਸੱਟ ਮਾਰੀ ਗਈ ਹੈ।ਉਹ ਆਪਣੇ ਖੇਤ ਨੂੰ ਪਾਣੀ ਲਾ ਰਹੇ ਸਨ ਅਸੀਂ ਤਾਂ ਉਸ ਨੂੰ ਸਮਝਾਉਣ ਗਏ ਸੀ।
ਜਦੋਂ ਡੀਐਸਪੀ ਪਾਇਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

Conclusion:ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਵਿੱਚ ਕੁੱਝ ਵਿਅਕਤੀ ਜਿਨ੍ਹਾਂ ਦੇ ਹੱਥ ਵਿੱਚ ਕੁਝ ਫੜਿਆ ਹੋਇਆ ਨਜਰ ਆ ਰਿਹਾ ਹੈ ਅਤੇ ਉਹ ਪਰਮਜੀਤ ਸਿੰਘ ਨੂੰ ਕੁੱਟਦੇ ਨਜਰ ਆ ਰਹੇ ਹਨ ਅਤੇ ਬਾਅਦ ਵਿੱਚ ਆਪਣੇ ਡੇਰੇ ਵਿੱਚ ਚਲੇ ਜਾਂਦੇ ਹਨ।
ਪਹਿਲਾਂ ਇਹ ਡੇਰਾ ਕੁੱਝ ਥੋੜ੍ਹੀ ਜਗ੍ਹਾ ਵਿੱਚ ਹੀ ਚੱਲਦਾ ਸੀ ।ਪਰ ਸਮਾਂ ਬੀਤਣ ਦੇ ਨਾਲ ਡੇਰੇ ਦਾ ਦਾਇਰਾ ਵੀ ਵੱਧਦਾ ਗਿਆ।
ਪੁਲਿਸ ਦਾ ਇਸ ਮਾਮਲੇ ਵਿੱਚ ਚੁੱਪ ਧਾਰਨ ਕਰਨਾ ਕਈ ਸਵਾਲ ਖੜੇ ਕਰਦਾ ਹੈ। ਪੁਲਿਸ ਮੱਦਦ ਲਈ ਦਿੱਤੇ ਨੰਬਰ ਤੇ ਕਾਲ ਕਰਨਾ ਕੀ ਕਾਰਵਾਈ ਕਰਨ ਲਈ ਕਾਫੀ ਨਹੀ ਸੀ? ਜਾਂ ਪੁਲਿਸ ਕਿਸੇ ਲਿਖਤ ਦਰਖਾਸਤ ਦੀ ਉਡੀਕ ਕਰ ਰਹੀ ਹੈ ?
ਸਮਾਜ ਵਿਚ ਇਹੋ ਜਿਹੀਆਂ ਵਾਪਰ ਰਹੀਆਂ ਘਟਨਾਵਾਂ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰ ਰਹੀਆਂ ਹਨ ।
Last Updated : Jun 19, 2019, 3:43 AM IST

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.