ਲੁਧਿਆਣਾ: ਪੰਜਾਬ ਦੇ ਵਿੱਚ ਅਕਸਰ ਹੀ ਦਸੰਬਰ ਮਹੀਨਾ ਚੜ੍ਹਦਿਆਂ ਹੀ ਕੜਾਕੇ ਦੀ ਠੰਢ ਪੈਣੀ ਸ਼ੁਰੂ ਹੋ ਜਾਂਦੀ ਸੀ ਅਤੇ ਨਾਲ ਹੀ ਧੁੰਦ ਦਾ ਵੀ ਅਸਰ ਵੇਖਣ ਨੂੰ ਮਿਲਦਾ ਸੀ ਪਰ ਇਸ ਸਾਲ ਦਸੰਬਰ ਦੇ 8 ਦਿਨ ਬੀਤ ਜਾਣ ਦੇ ਬਾਵਜੂਦ ਮੌਸਮ ਸਾਫ ਨਜ਼ਰ ਆ ਰਿਹਾ ਹੈ ਅਤੇ ਨਾ ਹੀ ਠੰਢ ਦਾ ਬਹੁਤਾ ਪ੍ਰਕੋਪ ਵੇਖਣ ਨੂੰ ਨਹੀਂ ਮਿਲ ਰਿਹਾ ਹੈ ਇਸ ਦਾ ਵੱਡਾ ਕਾਰਨ ਵਾਤਾਵਰਨ ਤਬਦੀਲੀ ਹੈ ਜੋ ਲਗਾਤਾਰ ਧਰਤੀ ਤੇ ਵੱਧ ਰਹੇ ਪ੍ਰਦੂਸ਼ਣ ਅਤੇ ਗਲੋਬਲ ਵਾਰਮਿੰਗ ਕਰਕੇ ਕਾਫੀ ਪ੍ਰਭਾਵਿਤ ਹੋਇਆ ਹੈ। ਇਸ ਦਾ ਖੁਲਾਸਾ ਲੁਧਿਆਣਾ ਪੰਜਾਬ ਖੇਤੀਬਾੜੀ ਯੁਨੀਵਰਸਿਟੀ (Ludhiana Punjab Agricultural University) ਮੌਸਮ ਵਿਭਾਗ ਦੀ ਮੁਖੀ ਨੇ ਕੀਤਾ ਹੈ। ਹਾਲਾਕਿ ਟੈਂਪਰੇਚਰ ਦੇ ਵਿਚ ਬਹੁਤਾ ਕੋਈ ਉਤਰਾਅ ਚੜਾਅ ਵੇਖਣ ਨੂੰ ਨਹੀਂ ਮਿਲ ਰਿਹਾ ਹੈ।
ਮੌਜੂਦਾ ਤਾਪਮਾਨ: ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਰਸਿਟੀ (Ludhiana Punjab Agricultural University) ਦੀ ਮੌਸਮ ਦੀ ਮੁਖੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਵਿੱਚ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਦੇ ਨੇੜੇ (Temperature close to 25 degrees) ਜਦੋਂ ਕੇ ਘੱਟੋ ਘੱਟ ਪਾਰਾ 7 ਡਿਗਰੀ ਦੇ ਨੇੜੇ ਚੱਲ ਰਿਹਾ ਹੈ ਜੋਕਿ ਆਮ ਹੈ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵੀ ਜਿਹੜੇ ਰਿਕਾਰਡ ਦੇ ਵਿੱਚ ਟੈਂਪਰੇਚਰ ਚੈੱਕ ਕੀਤੇ ਨੇ ਓਹ ਵੀ ਅਜਿਹੇ ਹੈ ਹਨ। ਉਨ੍ਹਾ ਕਿਹਾ ਕਿ 1 ਜਾਂ 2 ਡਿਗਰੀ ਦਾ ਹੀ ਫਰਕ ਹੈ।
ਵਧੇਗੀ ਧੁੰਦ: ਪੀ ਏ ਯੂ ਦੀ ਮੌਸਮ ਵਿਗਿਆਨੀ (Meteorologist of PAU) ਨੇ ਦਸਿਆ ਕੇ ਆਉਂਦੇ ਦਿਨਾਂ ਵਿੱਚ ਧੁੰਦ ਦਾ ਅਸਰ ਵੀ ਵੇਖਣ ਨੂੰ ਮਿਲੇਗਾ ਉਨ੍ਹਾ ਕਿਹਾ ਕਿ ਲਗਭਗ 2 ਤੋਂ 3 ਦਿਨ ਤੱਕ ਧੁੰਦ ਪਵੇਗੀ ਅਤੇ ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਚ ਹੀ ਇਹ ਅਸਰ ਵੇਖਣ ਨੂੰ ਮਿਲੇਗਾ, ਉਨ੍ਹਾਂ ਕਿਹਾ ਕਿ ਉਹ ਆਮ ਲੋਕਾਂ ਨੂੰ ਅਪੀਲ ਕਰਨਗੇ ਕੇ ਜੌ ਲੋਕ ਵੀ ਇਨ੍ਹਾਂ ਦਿਨਾਂ ਵਿੱਚ ਬਾਹਰ ਟਰੈਵਲ ਕਰ ਓਹ ਜਰੂਰ ਧੁੰਦ ਸਬੰਧੀ ਜਾਣਕਾਰੀ ਹਾਸਿਲ ਕਰਕੇ ਹੀ ਦੂਰ ਦਰਾਡੇ ਟਰੈਵਲ ਕਰਨ।
ਵਾਤਾਵਰਣ ਤਬਦੀਲੀ: ਪੰਜਾਬ ਦੇ ਵਿੱਚ ਮੌਸਮ ਅੰਦਰ ਭਾਰੀ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਨੇ ਜ਼ਿਆਦਾਤਰ ਹੁਣ ਗਰਮੀਆਂ ਦਾ ਜਿੱਥੇ ਵਕਫ਼ਾ ਹੈ ਵਧ ਗਿਆ ਹੈ ਉਥੇ ਹੀ ਠੰਡ ਵੀ ਕਾਫੀ ਲੇਟ ਆਉਂਦੀ ਹੈ ਖਾਸ ਕਰਕੇ ਪੀਏਯੂ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਦਾ ਕਹਿਣਾ ਹੈ ਕਿ ਜੋ ਲਗਾਤਾਰ ਗਲੋਬਲ ਵਾਰਮਿੰਗ ਅਤੇ ਪ੍ਰਦੂਸ਼ਣ ਦਾ ਪੱਧਰ ਵਧਦਾ ਜਾ ਰਿਹਾ ਹੈ ਉਸ ਕਰਕੇ ਵਾਤਾਵਰਨ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ ਉਹਨਾਂ ਕਣਕ ਹਾਲਾਂ ਕਿ ਕਣਕ ਦੀ ਫਸਲ ਦੇਸ਼ ਦਾ ਕੋਈ ਬਹੁਤਾ ਜਾਦਾ ਅਸਰ ਨਹੀਂ ਪੈ ਰਿਹਾ ਪਰ ਮੌਸਮ ਦੇ ਵਿੱਚ ਤਬਦੀਲੀ ਜ਼ਰੂਰ ਦੇਖਣ ਨੂੰ ਮਿਲਦੀ ਹੈ ਜ਼ਿਆਦਾਤਰ ਦਿਨ ਵੇਲੇ ਤਾਪਮਾਨ ਨੂੰ ਵੱਧ ਰਹਿੰਦਾ ਹੈ ਅਤੇ ਰਾਤ ਵੇਲੇ ਘੱਟ ਜਾਂਦਾ ਹੈ ਅਤੇ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਪਾਰੇ ਦੇ ਵਿੱਚ ਕਾਫ਼ੀ ਫ਼ਰਕ ਵੇਖਣ ਨੂੰ ਮਿਲਦਾ ਹੈ।
ਇਹ ਵੀ ਪੜ੍ਹੋ: ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਟਰਾਂਜ਼ਿਟ ਰਿਮਾਂਡ ਉੱਤੇ ਦਿੱਲੀ ਤੋਂ ਮੁਕਤਸਰ ਲੈਕੇ ਪਹੁੰਚੀ ਪੁਲਿਸ