ਲੁਧਿਆਣਾ: ਰਾਏਕੋਟ (Raikot) ਦੇ ਪਿੰਡ ਨੂਰਪੁਰਾ ਵਿਖੇ ਇੱਕ ਬਜ਼ੁਰਗ ਉਪਰ ਪਿੰਡ (village) ਦੇ ਹੀ ਕੁਝ ਵਿਅਕਤੀਆਂ ਵੱਲੋਂ ਰੁਪਿਆ ਦੇ ਲੈਣ-ਦੇਣ ਕਾਰਨ ਚੱਲ ਰਹੇ ਝਗੜੇ ਕਾਰਨ ਤੇਜ਼ਾਬ ਪਾਉਣ ਦੇ ਮਾਮਲੇ ਵਿੱਚ ਉਸ ਸਮੇਂ ਨਵਾਂ ਮੋੜ ਆ ਗਿਆ। ਜਦੋਂ ਦੂਜੀ ਧਿਰ ਨੇ ਜਖ਼ਮੀ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਝੂਠੇ ਦੱਸਦਿਆ ਆਪਣੇ ਆਪ ਨੂੰ ਬੇਕਸੂਰ ਦੱਸਿਆ।
ਦੂਜੀ ਧਿਰ ਦੇ ਕੁਲਦੀਪ ਸਿੰਘ ਪੁੱਤਰ ਜਗਜੀਤ ਸਿੰਘ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿੱਚ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਰਾਜਮਾਰਗ 'ਤੇ ਸਥਿਤ ਗੁਰਦੁਆਰਾ ਸਾਹਿਬ ਨੂੰ ਦੋ ਰਾਸਤੇ ਲਗਦੇ ਹਨ, ਜਿਨ੍ਹਾਂ 'ਚੋਂ ਇੱਕ ਰਾਸਤਾ ਪਿੰਡ ਤਲਵੰਡੀ ਰਾਏ ਵਾਲੀ ਸੜਕ ਅਤੇ ਦੂਜਾ ਰਾਸਤਾ ਉਨ੍ਹਾਂ ਦੇ ਘਰ ਅੱਗਿਓ ਜਾਂਦਾ ਹੈ ਸਗੋਂ ਉਨ੍ਹਾਂ ਦੇ ਘਰ ਨਜ਼ਦੀਕ ਸਥਿਤ ਗੁਰਦੁਆਰਾ ਭਗਤ ਰਵਿਦਾਸ ਸਾਹਿਬ ਅਤੇ ਮੇਨ ਰੋਡ 'ਤੇ ਸਥਿਤ ਗੁਰਦੁਆਰਾ ਸਾਹਿਬ ਦੇ ਤਲਵੰਡੀ ਰੋਡ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਜਖ਼ਮੀ ਚਰਨ ਸਿੰਘ ਵੱਲੋਂ ਦੱਸੇ 4.40 ਸਵੇਰ ਵੇਲੇ ਦੇ ਸਮੇਂ ਦੌਰਾਨ ਕੋਈ ਵੀ ਵਿਅਕਤੀ ਸਾਈਕਲ (Bicycle) 'ਤੇ ਭੱਜਿਆ ਜਾਂਦਾ ਦਿਖਾਈ ਨਹੀਂ ਦਿੱਤਾ ਅਤੇ ਨਾ ਹੀ ਕਿਸੇ ਨੇ ਮੇਨ ਰੋਡ 'ਤੇ ਅਜਿਹੀ ਕਿਸੇ ਘਟਨਾ ਦੀ ਗੱਲ ਆਖੀ।
ਜਿਸ ਤੋਂ ਸਾਫ ਹੈ ਕਿ ਉਕਤ ਵਿਅਕਤੀ ਨੇ ਉਨ੍ਹਾਂ ਦੇ ਪਰਿਵਾਰ 'ਤੇ ਝੂਠੇ ਦੋਸ਼ ਲਗਾਏ ਹਨ ਅਤੇ ਰਾਏਕੋਟ ਸਦਰ ਪੁਲਿਸ ਨੇ ਬਿਨ੍ਹਾਂ ਜਾਂਚ ਦੇ ਉਨ੍ਹਾਂ ਖਿਲਾਫ਼ ਮੁਕੱਦਮਾ ਦਰਜ ਕਰਕੇ ਉਸਦੇ 80 ਸਾਲਾਂ ਦਾਦੇ ਅਤੇ 15 ਸਾਲਾਂ ਦੇ ਨਾਬਾਲਗ ਭਰਾ ਨੂੰ ਹਵਾਲਾਤ ਵਿੱਚ ਬੰਦ ਕਰਵਾ ਦਿੱਤਾ, ਸਗੋਂ ਉਨ੍ਹਾਂ ਦੇ ਸਾਰੇ ਪਰਵਾਰ ਦੇ ਨਾਮ ਲਿਖਾ ਦਿੱਤੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਚਰਨ ਸਿੰਘ ਦੇ ਪਰਵਾਰ ਨਾਲ ਟਰੈਕਟਰ ਦੀ ਅਦਲਾ-ਬਦਲੀ ਕੀਤੀ ਸੀ ਅਤੇ ਕੁਝ ਰੁਪਏ ਵੀ ਲਏ ਸਨ।ਜੋ ਥੋੜ੍ਹੇ-ਥੋੜ੍ਹੇ ਸਮੇਂ ਵਿੱਚ ਵਾਪਸ ਕਰਨ ਲਈ ਉਸ ਨੇ ਕਿਹਾ ਸੀ, ਜਿਸ ਬਦਲੇ ਉਸ ਨੇ ਆਪਣਾ ਮਕਾਨ ਵੀ ਲਿਖਾਉਣ ਲਈ ਵੀ ਕਿਹਾ ਸੀ ਪ੍ਰੰਤੂ ਹੁਣ ਉਨ੍ਹਾਂ ਨੂੰ ਬੇਵਜਾ ਉਲਝਾ ਦਿੱਤਾ।
ਉਨ੍ਹਾਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਗੁਹਾਰ ਲਗਾਈ ਹੈ ਕਿ ਉਹ ਇੱਕ ਗਰੀਬ ਦਲਿਤ ਪਰਵਾਰ ਨਾਲ ਸਬੰਧਿਤ ਹਨ ਅਤੇ ਮਿਹਨਤ-ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਹਨ। ਇਸ ਲਈ ਉਨ੍ਹਾਂ ਖਿਲਾਫ਼ ਦਰਜ ਕੀਤੇ ਮੁਕੱਦਮੇ ਦੀ ਬਰੀਕੀ ਨਾਲ ਪੜਤਾਲ ਕਰਕੇ ਉਨ੍ਹਾਂ ਨੂੰ ਇਨਸਾਫ਼ ਦਵਾਇਆ ਜਾਵੇ। ਇਸ ਮੌਕੇ ਦੂਜੀ ਧਿਰ ਨੇ ਗੁਰੂਘਰ ਵਿਚਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਵੀ ਦਿਖਾਈ।