ਲੁਧਿਆਣਾ : ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਤੈਨਾਤ ਡੀਐੱਸਪੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਮਦਦ ਦੀ ਅਪੀਲ ਕੀਤੀ ਹੈ। ਦੂਜੇ ਪਾਸੇ ਐੱਸਪੀਐੱਸ ਹਸਪਤਾਲ ਦੇ ਪਬਲਿਕ ਰਿਲੇਸ਼ਨ ਅਧਿਆਰੀ ਨੇ ਦੱਸਿਆ ਕਿਸਹਸਪਤਾਲ ਦਾ ਕਾਫੀ ਬਿੱਲ ਮ੍ਰਿਤਕ ਦੇ ਪਰਿਵਾਰ ਵੱਲ ਬਕਾਇਆ ਹੈ ਅਤੇ ਫਿਲਹਾਲ ਡੇਢ ਲੱਖ ਰੁਪਿਆ ਹੀ ਉਨ੍ਹਾਂ ਦਾ ਜਮ੍ਹਾਂ ਕਰਵਾਇਆ ਸੀ। ਜਦੋਂ ਕਿ ਉਨ੍ਹਾਂ ਦਾ ਅੰਤਮ ਸਸਕਾਰ ਵੀਰਵਾਰ ਨੂੰ ਮੁਹਾਲੀ ਵਿਖੇ ਦਿਨ ਦੇ 11 ਵਜੇ ਕੀਤਾ ਜਾਵੇਗਾ।
ਪਰਿਵਾਰ ਵੱਲੋਂ ਸਰਕਾਰ ਦਾ ਧੰਨਵਾਦ
DSP ਹਰਜਿੰਦਰ ਸਿੰਘ ਦੇ ਕਰੀਬੀ ਦੋਸਤ ਸਿਮਰਨਜੀਤ ਸਿੰਘ ਸੋਢੀ ਨੇ ਪਰਿਵਾਰ ਵੱਲੋਂ ਸਰਕਾਰ ਦਾ ਧੰਨਵਾਦ ਕੀਤਾ। ਇਥੇ ਦੱਸਦਈਏ ਕਿ ਮ੍ਰਿਤਕ ਜੀਐੱਸਪੀ ਤੇ ਉਨ੍ਹਾਂ ਦੀ ਮਾਤਾ ਦੀ ਲਾਈਵ ਅਪੀਲ ਤੋਂ ਬਾਅਦ ਪੰਜਾਬ ਸਰਕਾਰ ਨੇ ਹਸਪਤਾਲ ਵਿੱਚ ਜੋ ਖਰਚ ਹੋਇਆ ਹੈ ਉਹ ਵੀ ਸਰਕਾਰ ਦੁਆਰਾ ਦਿੱਤਾ ਜਾ ਰਿਹਾ ਹੈ ਅਤੇ ਰਹਿੰਦੀ ਬਕਾਇਆ ਰਾਸ਼ੀ ਵੀ ਸਰਕਾਰ ਵੱਲੋਂ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਕੱਲ੍ਹ ਸਾਡੇ 11 ਵਜੇ ਮੋਹਾਲੀ ਵਿਖੇ ਸਸਕਾਰ ਕੀਤਾ ਜਾਵੇਗਾ।
ਵੀਰਵਾਰ ਨੂੰ ਦਿਨ ਦੇ 11 ਵਜੇ ਮੋਹਾਲੀ ਵਿਖੇ ਕੀਤਾ ਜਾਵੇਗਾ ਸਸਕਾਰ
ਸਿਮਰਨਜੀਤ ਸਿੰਘ ਸੋਢੀ ਨੇ ਸਰਕਾਰ ਤੋਂ ਡੀਐੱਸਪੀ ਦੇ ਪਰਿਵਾਰ ਦੀ ਮਾਲੀ ਸਹਾਇਤਾ ਦੇ ਨਾਲ ਨਾਲ ਇਕ ਪਰਿਵਾਰਕ ਮੈਂਬਰ ਨੂੰ ਨੌਕਰੀ ਦੇਣ ਦੀ ਅਪੀਲ ਕੀਤੀ।
ਹਸਪਤਾਲ ਦੇ ਪੀਆਰਓ ਲਖਵਿੰਦਰ ਬੱਦੋਵਾਲ ਨੇ ਕਿਹਾ ਕਿ ਡੀਐੱਸਪੀ ਹਰਜਿੰਦਰ ਸਿੰਘ ਨੇ ਅੱਜ ਦੁਪਿਹਰ ਆਖਰੀ ਸਾਹ ਲਏ। ਫ਼ੇਫ਼ਰਿਆਂ ਦੀ ਬੀਮਾਰੀ ਤੋਂ ਪੀੜਤ ਹੋਣ ਕਾਰਨ ਉਨ੍ਹਾਂ ਦਾ ਲੰਮੇ ਸਮੇਂ ਤੋਂ ਇਲਾਜ ਚੱਲ ਰਿਹਾ ਸੀ। ਹਾਲਤ ਜ਼ਿਆਦਾ ਖ਼ਰਾਬ ਹੋਣ ਕਰਕੇ ਉਨ੍ਹਾਂ ਤੇ ਉਨ੍ਹਾਂ ਦੀ ਮਾਤਾ ਨੇ ਮੁੱਖ ਮੰਤਰੀ ਲਾਈਵ ਹੋ ਕੇ ਮਦਦ ਦੀ ਅਪੀਲ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਹਸਪਤਾਲ 'ਚ ਉਨ੍ਹਾਂ ਵੱਲੋਂ ਫਿਲਹਾਲ ਡੇਢ ਲੱਖ ਰੁਪਿਆ ਹੀ ਇਲਾਜ ਲਈ ਜਮ੍ਹਾ ਕਰਵਾਇਆ ਗਿਆ ਜਦਕਿ ਬਾਕੀ ਦੀ ਰਕਮ ਹਾਲੇ ਬਕਾਇਆ ਹੈ। ਉਨ੍ਹਾਂ ਕਿਹਾ ਕਿ ਦਸਤਾਵੇਜ਼ ਪੂਰੇ ਹੋਣ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : 'ਵਿਦੇਸ਼ ਯਾਤਰਾ ਕਰਨ ਵਾਲੇ 28 ਦਿਨਾਂ ’ਚ ਲੈ ਸਕਦੇ ਹਨ COVISHIELD ਦੀ ਦੂਜੀ ਡੋਜ਼'