ਲੁਧਿਆਣਾ: ਸ਼ਹਿਰ ਦੇ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਦੇ ਮੁੰਡਿਆਂ ਦੇ ਹੋਸਟਲ ਵਿੱਚੋਂ ਬੀਰ ਸਿੰਘ ਦੀ ਲਾਸ਼ ਪਾਣੀ ਦੀ ਟੈਂਕੀ ਚੋਂ ਬਰਾਮਦ ਹੋਈ ਹੈ ਜਿਸ ਤੋਂ ਬਾਅਦ ਕਾਲਜ ਵਿੱਚ ਸਹਿਮ ਦਾ ਮਾਹੌਲ ਹੈ। ਮ੍ਰਿਤਕ ਦੀ ਲਾਸ਼ ਨੂੰ ਲੁਧਿਆਣਾ ਦੇ ਅਕਾਈ ਹਸਪਤਾਲ ਵਿੱਚ ਲਿਜਾਇਆ ਗਿਆ।
![Dead Body Found of Assistant Warden, Baba Jaswant Singh Dental Collage Ludhiana](https://etvbharatimages.akamaized.net/etvbharat/prod-images/16467112_631_16467112_1664082962741.png)
ਮ੍ਰਿਤਕ ਬੀਰ ਸਿੰਘ ਪਹਿਲਾਂ ਕਾਲਜ ਵਿੱਚ ਲਾਇਬ੍ਰੇਰੀਅਨ ਸੀ ਜਿਸ ਤੋਂ ਬਾਅਦ ਉਸ ਨੂੰ ਮੁੰਡਿਆਂ ਦੇ ਹੋਸਟਲ ਦਾ ਅਸਿਸਟੈਂਟ ਵਾਰਡਨ ਬਣਾ ਦਿੱਤਾ। ਸ਼ਨੀਵਾਰ ਨੂੰ ਰਾਤ ਮੁੰਡਿਆਂ ਦੇ ਹੋਸਟਲ ਦੀ ਚੌਥੀ ਮੰਜਿਲ 'ਤੇ ਬਣੀ ਪਾਣੀ ਦੀ ਟੈਂਕੀ ਚੋਂ ਉਸ ਦੀ ਲਾਸ਼ ਬਰਾਮਦ ਹੋਈ ਹੈ।
![Dead Body Found of Assistant Warden, Baba Jaswant Singh Dental Collage Ludhiana](https://etvbharatimages.akamaized.net/etvbharat/prod-images/16467112_993_16467112_1664082931477.png)
ਇਸ ਮੌਕੇ 'ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲਿਆ ਹੈ। ਕਾਲਜ ਦੇ ਬਾਕੀ ਕਰਮਚਾਰੀਆਂ ਨੇ ਕਿਹਾ ਕਿ ਕਾਫੀ ਸਮੇਂ ਤੋਂ ਇਥੇ ਹੀ ਨੌਕਰੀ ਕਰਦਾ ਸੀ। ਉਧਰ ਬੀਰ ਸਿੰਘ ਵਲੋਂ ਖੁਦਕੁਸ਼ੀ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ, ਪਰ ਕੁਝ ਕਾਲਜ ਦੇ ਹੀ ਵਿਦਿਆਰਥੀਆਂ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਇਸ ਨੂੰ ਖੁਦਕੁਸ਼ੀ ਦੀ ਥਾਂ ਕਾਲਜ ਪ੍ਰਸਾਸ਼ਨ ਵਲੋਂ ਉਸ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਸਬੰਧੀ ਲਿਖਿਆ ਗਿਆ ਹੈ।
![Dead Body Found of Assistant Warden, Baba Jaswant Singh Dental Collage Ludhiana](https://etvbharatimages.akamaized.net/etvbharat/prod-images/16467112_1054_16467112_1664082981431.png)
ਉਨ੍ਹਾਂ ਨੇ ਲਿਖਿਆ ਕੇ ਬੀਰ ਸਿੰਘ ਨੂੰ ਕਾਲਜ ਤੋਂ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਸੀ ਕਿਉਂਕਿ ਪਹਿਲਾਂ ਓਹ ਲਾਇਬ੍ਰੇਰੀਅਨ ਸੀ ਜਿਸ ਤੋਂ ਬਾਅਦ ਉਸ ਨੂੰ ਬੁਆਏਜ਼ ਹੋਸਟਲ ਦਾ ਅਸਿਸਟੈਂਟ ਵਾਰਡਨ ਬਣਾ ਦਿੱਤਾ। ਫਿਰ ਉਸ ਨੂੰ ਓਥੋਂ ਵੀ ਕੰਮ ਨਾ ਕਰਨ ਦਾ ਹਵਾਲਾ ਦੇਕੇ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਸੀ। ਇਸ ਵਿੱਚ ਕਾਲਜ ਪ੍ਰਸ਼ਾਸਨ ਅਤੇ ਹੋਰ ਪ੍ਰਬੰਧਕ ਵੀ ਸ਼ਾਮਿਲ ਹਨ। ਅਜਿਹੇ ਦੋਸ਼ ਕਾਲਜ ਦੇ ਹੀ ਵਿਦਿਆਰਥੀਆਂ ਵੱਲੋਂ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਲਾਏ ਗਏ ਹਨ। ਉਧਰ ਮੌਕੇ 'ਤੇ ਪੁੱਜੀ ਪੁਲਿਸ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰਦਿਆਂ ਸਿਰਫ ਇਹੀ ਕਿਹਾ ਉਹ ਅਜੇ ਮਾਮਲੇ ਦੀ ਜਾਂਚ ਕਰ ਰਹੇ ਹਨ।
ਇਹ ਵੀ ਪੜ੍ਹੋ: ਇਸ ਅਕਾਲੀ ਦਲ ਆਗੂ ਨੇ AAP 'ਤੇ ਕੱਢੀ ਭੜਾਸ, ਪੰਜਾਬ ਪੁਲਿਸ ਦੀ ਕਾਰਗੁਜ਼ਾਰੀ 'ਤੇ ਚੁੱਕੇ ਸਵਾਲ