ਲੁਧਿਆਣਾ: ਨਸ਼ੇ ਦੇ ਖਿਲਾਫ ਲੁਧਿਆਣਾ ਦੇ ਵਿੱਚ 13 ਕਿਲੋਮੀਟਰ ਦੀ ਕੱਢੀ ਗਈ ਸਾਈਕਲ ਰੈਲੀ ਨੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਇਸ ਸਾਈਕਲ ਰੈਲੀ ਦੇ ਵਿੱਚ 25 ਹਜ਼ਾਰ ਤੋਂ ਵਧੇਰੇ ਸਾਈਕਲਿਸਟ ਸ਼ਾਮਿਲ ਹੋਏ ਹਨ। ਹਾਲਾਂਕਿ ਇਸ ਦੀ ਫਾਈਨਲ ਗਿਣਤੀ ਪੁਲਿਸ ਵੱਲੋਂ ਬਾਅਦ ਦੇ ਵਿੱਚ ਸਾਂਝੀ ਕੀਤੀ ਜਾਵੇਗੀ, ਪਰ ਵੱਡੇ ਇਕੱਠ ਦੀ ਇਹ ਸਾਈਕਲ ਰੈਲੀ ਨੇ ਅੱਜ ਕਈ ਰਿਕਾਰਡ ਤੋੜ ਦਿੱਤੇ ਹਨ। ਏਸ਼ੀਆ ਬੁੱਕ ਆੱਫ ਵਰਲਡ ਰਿਕਾਰਡ, ਇੰਡੀਆ ਬੁੱਕ ਆੱਫ ਵਰਲਡ ਰਿਕਾਰਡ ਦੇ ਵਿੱਚ ਇਸ ਨਸ਼ੇ ਖਿਲਾਫ ਸਾਈਕਲ ਰੈਲੀ ਨੇ ਆਪਣਾ ਨਾਂ ਦਰਜ ਕਰਵਾ ਲਿਆ ਹੈ ਅਤੇ ਇਸ ਸਬੰਧੀ ਸਰਟੀਫਿਕੇਟ ਵੀ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਸੌਂਪ ਦਿੱਤੇ ਗਏ ਹਨ। ਜਿਸ ਦੀ ਪੁਸ਼ਟੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਖੁਦ ਕੀਤੀ ਹੈ।
ਸਾਈਕਲ ਰੈਲੀ ਨੇ ਤੋੜੇ ਕਈ ਰਿਕਾਰਡ: ਇਸ ਸਬੰਧੀ ਪੁਲਿਸ ਕਮਿਸ਼ਨਰਿ ਸਿੱਧੂ ਨੇ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਕਿਹਾ ਹੈ ਕਿ ਅੱਜ ਨਸ਼ੇ ਦੇ ਖਿਲਾਫ ਇਸ ਰੈਲੀ ਨੇ ਏਸ਼ੀਆ ਬੁੱਕ ਆੱਫ ਰਿਕਾਰਡ ਅਤੇ ਇੰਡੀਆ ਬੁੱਕ ਆੱਫ ਰਿਕਾਰਡ ਦੇ ਵਿੱਚ ਆਪਣਾ ਨਾਂ ਦਰਜ ਕਰਾ ਲਿਆ ਹੈ। ਉਹਨਾਂ ਕਿਹਾ ਕਿ ਸਾਨੂੰ ਸਰਟੀਫਿਕੇਟ ਸੌਂਪ ਦਿੱਤੇ ਗਏ ਹਨ। ਫਾਈਨਲ ਗਿਣਤੀ ਬਾਅਦ ਦੇ ਵਿੱਚ ਸਾਹਮਣੇ ਆਵੇਗੀ ਪਰ ਇਸ ਰੈਲੀ ਦੇ ਵਿੱਚ ਅੰਦਾਜੇ ਦੇ ਨਾਲ 25 ਹਜਾਰ ਤੋਂ ਵਧੇਰੇ ਸਾਈਕਲ ਸਵਾਰਾਂ ਨੇ ਹਿੱਸਾ ਲਿਆ ਹੈ। ਉਹਨਾਂ ਕਿਹਾ ਕਿ ਅੱਜ ਲੁਧਿਆਣਾ ਨੇ ਇਤਿਹਾਸ ਦੇ ਵਿੱਚ ਇੱਕ ਹੋਰ ਅਧਿਆਇ ਜੋੜ ਦਿੱਤਾ ਹੈ। ਨਸ਼ੇ ਦੇ ਖਿਲਾਫ ਇੰਨੀ ਵੱਡੀ ਰੈਲੀ ਅੱਜ ਤੱਕ ਨਹੀਂ ਹੋਈ, ਜਿੰਨੀ ਲੁਧਿਆਣਾ ਕਮਿਸ਼ਨਰੇਟ ਦੇ ਅਗਵਾਈ ਦੇ ਵਿੱਚ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਦੇ ਸਹਿਯੋਗ ਦੇ ਨਾਲ ਕੱਢੀ ਗਈ ਹੈ।
- STF arrested a smuggler with heroin: ਲੁਧਿਆਣਾ ਐੱਸਟੀਐੱਫ ਨੂੰ ਵੱਡੀ ਕਾਮਯਾਬੀ, 2 ਕਿੱਲੋ 600 ਗ੍ਰਾਮ ਹੈਰੋਇਨ ਅਤੇ ਕਾਰ ਸਮੇਤ ਇੱਕ ਮੁਲਜ਼ਮ ਕਾਬੂ
- Bicycle rally in Ludhiana: ਨਸ਼ੇ ਵਿਰੁੱਧ ਕੱਢੀ ਗਈ ਵਿਸ਼ਾਲ ਸਾਈਕਲ ਰੈਲੀ,ਨੌਜਵਾਨਾਂ ਨੂੰ ਨਸ਼ੇ ਖ਼ਿਲਾਫ਼ ਕੀਤਾ ਜਾ ਰਿਹਾ ਜਾਗਰੁਕ
- ਨਸ਼ੇ ਵਿਰੁੱਧ ਸਾਇਕਲ ਰੈਲੀ 'ਚ ਖਿੱਚ ਦਾ ਕੇਂਦਰ ਬਣਿਆ ਸਾਈਕਲਿਸਟ ਜਤਿੰਦਰ, ਦੁਨੀਆਂ ਦੀ ਸਾਈਕਲ 'ਤੇ ਕਰ ਰਿਹਾ ਹੈ ਸੈਰ,ਹੁਣ ਤੱਕ 50 ਹਜ਼ਾਰ km ਦਾ ਸਫਰ ਕੀਤਾ ਤੈਅ
ਕੁਲਵਿੰਦਰ ਬਿੱਲੇ ਦੇ ਗੀਤਾਂ 'ਤੇ ਭੰਗੜਾ: ਰੈਲੀ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ ਕੁਲਵਿੰਦਰ ਬਿੱਲੇ ਦੇ ਗਾਣਿਆਂ 'ਤੇ ਪੰਜਾਬ ਪੁਲਿਸ ਦੇ ਅਫਸਰ ਅਤੇ ਜਵਾਨ ਨੱਚਦੇ ਟੱਪਦੇ ਵੀ ਵਿਖਾਈ ਦਿੱਤੇ। ਵਿਸ਼ੇਸ਼ ਤੌਰ 'ਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਵੱਲੋਂ ਆਪਣੇ ਪੁਲਿਸ ਅਫਸਰਾਂ ਦੇ ਨਾਲ ਸਟੇਜ 'ਤੇ ਕੁਲਵਿੰਦਰ ਬਿੱਲਾ ਦੇ ਗਾਣਿਆਂ ਦਾ ਨਾ ਸਿਰਫ ਆਨੰਦ ਮਾਣਿਆ, ਸਗੋਂ ਉਹ ਉਸ ਨਾਲ ਨੱਚਦੇ ਵੀ ਵਿਖਾਈ ਦਿੱਤੇ, ਜਿਸ ਦੀ ਵੀਡੀਓ ਵੀ ਕਾਫੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਪੁਲਿਸ ਨੇ ਜਿੱਥੇ ਨਸ਼ੇ ਦੇ ਖਿਲਾਫ ਸਖਤ ਸੁਨੇਹੇ ਦਾ ਨੋਟਿਸ ਦਿੱਤਾ, ਉੱਥੇ ਹੀ ਕੁਲਵਿੰਦਰ ਬਿੱਲੇ ਦੇ ਗਾਣਿਆਂ 'ਤੇ ਭੰਗੜੇ ਪਾ ਕੇ ਨਸ਼ੇ ਖਿਲਾਫ ਕੱਢੀ ਗਈ ਸਾਈਕਲ ਰੈਲੀ ਦੇ ਕਾਮਯਾਬ ਹੋਣ ਦੀ ਵੀ ਗਵਾਹੀ ਭਰੀ। ਇਸ ਦੌਰਾਨ ਕਮਿਸ਼ਨਰ ਖੁਦ ਭੰਗੜਾ ਪਾਉਂਦੇ ਵਿਖਾਈ ਦਿੱਤੇ, ਉਹਨਾਂ ਦੇ ਨਾਲ ਪੰਜਾਬ ਪੁਲਿਸ ਦੇ ਜਵਾਨ ਵੀ ਭੰਗੜੇ ਪਾ ਰਹੇ ਸਨ।