ਲੁਧਿਆਣਾ: ਕੋਰੋਨਾ ਕਾਰਨ ਦੇਸ਼ ਭਰ 'ਚ ਲੱਗੇ ਲੌਕਡਾਊਨ ਕਾਰਨ ਹਰ ਤਰ੍ਹਾਂ ਦਾ ਉਦਯੋਗ ਧੰਦਾ ਪ੍ਰਭਾਵਿਤ ਹੋਇਆ ਹੈ। ਜਿਸ ਨਾਲ ਨਾ ਸਿਰਫ ਦੇਸ਼ ਦੀ ਅਰਥ ਵਿਵਸਥਾ 'ਚ ਗਿਰਾਵਟ ਆਈ ਹੈ ਸਗੋਂ ਲੋਕਾਂ ਨੂੰ ਘਰ ਚਲਉਣਾ ਵੀ ਮੁਸ਼ਕਲ ਹੋ ਗਿਆ ਹੈ। ਜ਼ਿਲ੍ਹਾ ਲੁਧਿਆਣਾ 'ਚ ਪੰਜਾਬ ਦੇ ਸਭ ਤੋਂ ਵੱਧ ਆਟੋ ਚਲਦੇ ਹਨ। ਆਟੋ ਚਲਾ ਆਪਣੀ ਰੋਜ਼ਾਨਾ ਦੀ ਕਮਾਈ ਨਾਲ ਘਰ ਚਲਾਉਣ ਵਾਲੇ ਆਟੋ ਚਾਲਕਾਂ ਨੂੰ ਕੋਰੋਨਾ ਕਾਲ 'ਚ ਦੋ ਦਿਨਾਂ ਦੀ ਰੋਟੀ ਜੁਟਾਉਣੀ ਵੀ ਮੁਸ਼ਕਲ ਹੋ ਗਈ ਹੈ।
ਗੱਲਬਾਤ ਦੌਰਾਨ ਆਟੋ ਚਾਲਕਾਂ ਨੇ ਜਿੱਥੇ ਆਪਣੀ ਮੁਸ਼ਕਲਾਂ ਦੱਸੀਆਂ ਉੱਥੇ ਹੀ ਸਰਕਾਰ 'ਤੇ ਕੋਈ ਸੁਵਿਧਾ ਨਾ ਦੇਣ ਦਾ ਵੀ ਦੋਸ਼ ਲਾਇਆ ਹੈ।
ਆਟੋ ਚਾਲਕਾਂ ਦੀਆਂ ਮਸ਼ਕਲਾਂ
ਆਟੋ ਚਾਲਕਾਂ ਨੇ ਦੱਸਿਆ ਕਿ ਉਨ੍ਹਾਂ ਕਿਸ਼ਤਾਂ ਦੇ ਆਟੋ ਖਰੀਦੇ ਹਨ ਅਜੇ ਆਟੋ ਦੀਆਂ ਕਿਸ਼ਤਾਂ ਵੀ ਪੂਰੀਆਂ ਨਹੀਂ ਹੋਈਆਂ ਕਿ ਲੌਕਡਾਊਨ ਲੱਗ ਗਿਆ ਅਤੇ ਉਨਾਂ ਨੰ ਦੋ ਵਕਤ ਦੀ ਰੋਚੀ ਖਾਣੀ ਵੀ ਮੁਸ਼ਕਲ ਹੋ ਗਈ ਹੈ। ਆਚੋ ਚਾਲਕਾਂ ਦਾ ਕਹਿਣਾ ਹੈ ਕਿ ਲੌਕਡਾਊਨ ਦੌਰਾਨ ਉਨ੍ਹਾਂ ਨੂੰ ਵਿਆਜ 'ਤੇ ਪੈਸੇ ਲੈ ਆਪਣੇ ਘਰ ਦਾ ਗੁਜ਼ਾਰਾ ਕਰਨਾ ਪਿਆ ਹੈ।
ਭਾਵੇਂ ਸਰਕਾਰਾਂ ਨੇ ਹੁਣ ਕੁੱਝ ਰਿਆਇਤਾਂ ਦਿੰਦਿਆਂ ਆਟੋ ਚਾਲਕਾਂ ਨੂੰ ਕੰਮ ਸ਼ੁਰੂ ਕਰਨ ਦੀ ਮੰਜ਼ੂਰੀ ਦੇ ਦਿੱਤੀ ਹੈ ਪਰ ਆਟੋ ਚਾਲਕਾਂ ਦੂੀ ਸ਼ਿਕਾਇਤ ਹੈ ਕਿ ਸਰਕਾਰ ਨੇ ਤਿੰਨ ਸਵਾਰੀਆਂ ਬਠਾਉਣ ਦੀ ਹੀ ਹਦਾਇਤ ਦਿੱਤੀ ਹੈ ਜਿਨ੍ਹਾਂ ਦੇ ਭਾੜੇ ਨਾਲ ਖ਼ਰਚ ਵੀ ਪੂਰੀ ਨਹੀਂ ਪੈਂਦਾ।
ਆਟੋ ਚਾਲਕਾਂ ਦਾ ਸਰਕਾਰ 'ਤੇ ਦੋਸ਼
ਸਰਕਾਰ ਵੱਲੋਂ ਲੋਕਾਂ ਨੂੰ ਸੁਵਿਧਾਵਾਂ ਦੇਣ ਦੇ ਦਾਅਵਿਆਂ ਦੀ ਆਟੋ ਚਾਲਕਾਂ ਨੇ ਪੋਲ ਖੋਲ੍ਹੀ ਹੈ। ਆਟੋ ਚਾਲਕਾਂ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸੁਵਿਧਾ ਨਹੀਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਡੇ 'ਤੇ ਦੋਹਰੀ ਮਾਰ ਪੈ ਰਹੀ ਹੈ। ਆਟੋ ਚਾਲਕਾਂ ਦਾ ਕਹਿਣਾ ਹੈ ਕਿ ਸਰਕਾਰ ਦੀਆਂ ਕੰਮ ਸ਼ੁਰੂ ਕਰਨ ਲਈ ਦਿੱਤੀਆਂ ਹਦਾਇਤਾਂ ਉਨ੍ਹਾਂ 'ਤੇ ਭਾਰੀ ਪੈ ਰਹੀਆਂ ਹਨ। ਉਨ੍ਹਾਂ ਸਰਕਾਰ 'ਤੇ ਇਹ ਵੀ ਦੋਸ਼ ਲਾਇਆ ਕਿ ਸਰਕਾਰ ਨੇ ਲੌਕਡਾਊਨ ਦੌਰਾਨ ਸੁਵਿਧਆਵਾਂ ਦੇਣ ਅਤੇ ਮਦਦ ਲਈ ਵਾਅਦੇ ਤਾਂ ਬਹੁਤ ਕੀਤੇ ਪਰ ਸਰਕਾਰ ਦੇ ਸਾਰੇ ਦਾਅਵੇ ਅਤੇ ਵਾਅਦੇ ਖੋਖਲੇ ਸਿੱਧ ਹੋਏ ਹਨ।
ਇਸ ਤਰ੍ਹਾਂ ਲੋਕਡਾਊਨ ਦੌਰਾਨ ਹਰ ਛੋਟੇ ਵੱਡੇ ਉਦਯੋਗ ਧੰਦੇ ਨੂੰ ਮੁਸ਼ਕਲਾਂ ਭਰੀ ਸਥਿਤੀ 'ਚੋਂ ਗੁਜ਼ਰਨਾ ਪਿਆ ਹੈ। ਸਰਕਾਰਾਂ ਨੂੰ ਲੋੜ ਹੈ ਕਿ ਸਰਕਾਰ ਲੋੜਵੰਦ ਲੋਕਾਂ ਦੀ ਗੁਹਾਰ ਸੁਣੇ ਅਤੇ ਉਨ੍ਹਾਂ ਦੀ ਮਦਦ ਲਈ ਅੱਗੇ ਆਵੇ, ਤਾਂ ਜੋ ਆਮ ਲੋਕ ਆਪਣੀ ਅਤੇ ਆਪਣੇ ਪਰਿਵਾਰ ਦੀਆਂ ਮੁੱਢਲੀਆਂ ਲੋੜਾਂ ਨੂੰ ਪੂਰਾ ਕਰ ਸਕਣ।