ਲੁਧਿਆਣਾ: ਇੱਕ ਵੀਡਿਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈ ਰਹੀ ਹੈ, ਜਿਸ ਵਿੱਚ ਇੱਕ ਵਿਅਕਤੀ ਆਪਣੀ ਪਤਨੀ ਨਾਲ ਬੇਰਹਿਮੀ ਨਾਲ ਕੁੱਟਮਾਰ ਕਰ ਰਿਹਾ ਹੈ। ਕੁੱਟਮਾਰ ਕਰਨ ਵਾਲਾ ਵਿਅਕਤੀ ਕੋਈ ਹੋਰ ਨਹੀਂ, ਬਲਕਿ ਪੁਲਿਸ ਮੁਲਾਜ਼ਮ ਬੇਅੰਤ ਸਿੰਘ ਹੈ, ਜੋ ਲੁਧਿਆਣੇ ਦੇ ਸੀ ਏ 2 ਵਿੱਚ ਹੈਡ ਕਾਂਸਟੇਬਲ ਵੱਜੋਂ ਤੈਨਾਤ ਹੈ। ਦਰਅਸਲ ਇਹ ਮਾਮਲਾ ਲੁਧਿਆਣਾ ਦੇ ਪਿੰਡ ਕੰਢਿਆਣਾ ਦਾ ਹੈ। ਅਕਸਰ ਹੀ ਬੇਅੰਤ ਸਿੰਘ ਵੱਲੋਂ ਆਪਣੀ ਪਤਨੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ, ਉਸ ਦੇ ਪਰਿਵਾਰ ਨੇ ਕਿਹਾ ਕਿ ਬੇਅੰਤ ਸਿੰਘ ਨਸ਼ੇ ਕਰਨ ਦਾ ਆਦੀ (Constable Beaten His Wife) ਹੈ ਤੇ ਨਸ਼ੇ ਦੀ ਹਾਲਤ ਵਿੱਚ ਉਹ ਰੋਜ਼ਾਨਾ ਹੀ ਆਪਣੀ ਪਤਨੀ ਨਾਲ ਕੁੱਟਮਾਰ ਕਰਦਾ ਹੈ।
ਹਰ ਰੋਜ਼ ਪਤਨੀ ਦੀ ਕਰਦਾ ਹੈ ਕੁੱਟਮਾਰ: ਪਿੰਡ ਦੇ ਲੋਕਾਂ ਨੇ ਵੀ ਕਿਹਾ ਕਿ ਇਹ ਅਕਸਰ ਹੀ ਪਤਨੀ ਦੀ ਕੁੱਟਮਾਰ ਕਰਦਾ ਹੈ, ਜਿਸ ਦੀਆਂ ਆਵਾਜ਼ਾਂ ਆਉਂਦੀਆਂ (Domestic Violence) ਹਨ। ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦੇ ਘਰ ਦਾ ਨਿੱਜੀ ਮਾਮਲਾ ਹੈ, ਅਸੀਂ ਇਸ ਵਿੱਚ ਕਿਸੇ ਨੂੰ ਕੀ ਕਹਿ ਸਕਦੇ ਹਾਂ, ਉਹ ਖੁਦ ਪੁਲਿਸ ਮੁਲਾਜ਼ਮ ਹੈ।
ਪੁਲਿਸ ਨੂੰ ਨਹੀਂ ਮਿਲੀ ਕੋਈ ਸ਼ਿਕਾਇਤ: ਇਸ ਸੰਬੰਧ ਵਿੱਚ ਚੌਂਕੀ ਮੱਤੇਵਾੜਾ ਦੇ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸੰਬੰਧ ਵਿੱਚ ਸ਼ਿਕਾਇਤ ਨਹੀਂ ਮਿਲੀ ਹੈ। ਜੇਕਰ ਕੋਈ ਸ਼ਿਕਾਇਤ ਮਿਲਦੀ ਹੈ, ਤਾਂ ਉਸ ਉੱਤੇ ਕਾਰਵਾਈ ਕੀਤੀ ਜਾਵੇਗੀ। ਉੱਥੇ ਹੀ ਥਾਣਾ ਮੇਹਰਬਾਨ ਦੇ ਮੁੱਖੀ ਜਗਦੀਪ ਸਿੰਘ ਦਾ ਕਹਿਣਾ ਹੈ ਕਿ ਮਾਮਲਾ ਉਨ੍ਹਾਂ ਦੇ ਜਾਣਕਾਰੀ 'ਚ ਨਹੀਂ ਹੈ। ਕਾਨੂੰਨ ਸਾਰਿਆਂ ਲਈ ਇੱਕ ਹੈ। ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।
ਨਹੀਂ ਹੋ ਰਹੀ ਕਾਰਵਾਈ ! : ਚੌਂਕੀ ਮੱਤੇਵਾੜਾ ਦੇ ਪੁਲਿਸ ਮੁਲਾਜ਼ਮ ਦੇ ਬਿਆਨ ਤੋਂ ਸਾਫ ਜਾਹਿਰ ਹੁੰਦਾ ਹੈ, ਕਿ ਸੀ ਏ 2 ਵਿੱਚ ਹੈਡ ਕਾਂਸਟੇਬਲ ਵਜੋਂ ਤੈਨਾਤ ਬੇਅੰਤ ਸਿੰਘ ਦਾ ਪੁਲਿਸ ਵਿਭਾਗ ਵਿੱਚ ਕਿੰਨਾ ਜਿਆਦਾ ਦਬਦਬਾ ਹੈ ਕਿ ਪੁਲਿਸ ਮੁਲਾਜ਼ਮ ਇਸ ਸੰਬੰਧ ਵਿੱਚ ਜਾਣਕਾਰੀ ਦੇਣ ਨੂੰ ਵੀ ਤਿਆਰ ਨਹੀਂ ਹਨ। ਜਦਕਿ ਇਸ ਮਾਮਲੇ ਸਬੰਧੀ ਮੁਲਾਜ਼ਮ ਖ਼ਿਲਾਫ਼ ਪੁਲਿਸ ਦੇ ਕਈ ਆਲਾ ਅਧਿਕਾਰੀਆਂ ਨੂੰ ਸ਼ਿਕਾਇਤ ਕਰ ਚੁੱਕੇ ਹਨ, ਪਰ ਫਾਈਲ ਮਾਰਕ ਤੋਂ ਇਲਾਵਾ ਕੋਈ ਵੀ ਕਾਰਵਾਈ ਨਹੀਂ ਹੁੰਦੀ। ਹੁਣ ਦੇਖਣਾ ਇਹ ਹੋਵੇਗਾ ਕੀ ਮਾਮਲਾ ਮੀਡੀਆ ਵਿੱਚ ਆਉਣ ਤੋਂ ਬਾਅਦ ਪੁਲਿਸ ਵਿਭਾਗ (Domestic Violence By Punjab Policeman) ਆਪਣੇ ਇਸ ਮੁਲਜ਼ਮ ਪੁਲਿਸ ਮੁਲਾਜ਼ਮ ਖ਼ਿਲਾਫ਼ ਕੋਈ ਕਾਰਵਾਈ ਕਰਦੀ ਹੈ ਕਿ ਪਰਿਵਾਰ ਨੂੰ ਅੱਗੇ ਵੀ ਇੰਝ ਹੀ ਤਸ਼ੱਦਦ ਸਕਣ ਨੂੰ ਮਜ਼ਬੂਰ ਹੋਣਾ ਪਵੇਗਾ।