ETV Bharat / state

ਮੱਤੇਵਾੜਾ ਦੇ ਜੰਗਲ ਨੂੰ ਲੈਕੇ ਸੁਖਪਾਲ ਖਹਿਰਾ ਨੇ ਘੇਰੀ ਮਾਨ ਸਰਕਾਰ, ਦਿੱਤੀ ਇਹ ਨਸੀਹਤ

ਮੱਤੇਵਾੜਾ ਜੰਗਲ ਦਾ ਮੁੱਦਾ ਪੰਜਾਬ ਦੀ ਸਿਆਸਤ ਵਿੱਚ ਭਖਦਾ ਜਾ ਰਿਹਾ ਹੈ। ਸੁਖਪਾਲ ਖਹਿਰਾ ਵੱਲੋਂ ਮੱਤੇਵਾੜਾ ਜੰਗਲਾ ਦਾ ਦੌਰਾ ਕੀਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਜੰਮਕੇ ਭਗਵੰਤ ਮਾਨ ਸਰਕਾਰ ਖਿਲਾਫ਼ ਭੜਾਸ ਕੱਢੀ। ਇਸਦੇ ਨਾਲ ਹੀ ਉਨ੍ਹਾਂ ਸਰਕਾਰ ਨੂੰ ਨਸੀਹਤ ਦਿੱਤੀ ਹੈ ਕਿ ਅਜਿਹੇ ਇੰਡਸਟਰੀਅਲ ਪਾਰਕ ਨੂੰ ਕਿਸੇ ਹੋਰ ਸਥਾਨ ਉੱਪਰ ਵੀ ਲਗਾਇਆ ਜਾ ਸਕਦਾ ਹੈ

ਮੱਤੇਵਾੜਾ ਦੇ ਜੰਗਲ ਨੂੰ ਲੈਕੇ ਸੁਖਪਾਲ ਖਹਿਰਾ ਨੇ ਘੇਰੀ ਮਾਨ ਸਰਕਾਰ

author img

By

Published : Jul 3, 2022, 5:24 PM IST

ਲੁਧਿਆਣਾ: ਕਾਂਗਰਸ ਵਿਧਾਇਕ ਅਤੇ ਸੀਨੀਅਰ ਲੀਡਰ ਸੁਖਪਾਲ ਖਹਿਰਾ ਵੱਲੋਂ ਲੁਧਿਆਣਾ ਦੇ ਮੱਤੇਵਾੜਾ ਜੰਗਲਾਂ ਅਤੇ ਨਾਲ ਲਗਦੇ ਪਿੰਡਾਂ ਦਾ ਦੌਰਾ ਕਰਨ ਪਹੁੰਚੇ। ਇਸ ਦੌਰਾਨ ਉਨ੍ਹਾਂ ਪਿੰਡ ਸੇਖੋਵਾਲ ਦੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਮੱਤੇਵਾਲ ਇਲਾਕੇ ਦਾ ਦੌਰਾ ਕੀਤਾ ਅਤੇ ਜਿਹੜੀ ਜ਼ਮੀਨ ਟੈਕਸਟਾਈਲ ਪਾਰਕ ਬਣਾਉਣ ਲਈ ਸਰਕਾਰ ਵੱਲੋਂ ਐਕਵਾਇਰ ਕੀਤੀ ਗਈ ਹੈ ਉਸ ਦਾ ਵੀ ਜਾਇਜ਼ਾ ਲਿਆ।

ਇਸ ਦੌਰਾਨ ਪਿੰਡ ਵਾਸੀਆਂ ਨਾਲ ਮੁਲਾਕਾਤ ਕਰ ਕੇ ਸੁਖਪਾਲ ਖਹਿਰਾ ਨੇ ਕਿਹਾ ਕਿ ਪਿੰਡ ਦੇ ਲੋਕਾਂ ਦੀ ਜ਼ਮੀਨ ਨੂੰ ਧੱਕੇ ਨਾਲ ਐਕਵਾਇਰ ਕਰਕੇ ਅਤੇ ਵਾਤਾਵਰਨ ਦੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਇਹ ਟੈਕਸਟਾਈਲ ਪਾਰਕ ਇੱਥੇ ਬਣਾਇਆ ਜਾ ਰਿਹਾ ਹੈ ਜੋ ਕਿ ਸਾਡੇ ਚੌਗਿਰਦੇ ਲਈ ਅਤੇ ਪਾਣੀਆਂ ਲਈ ਬੇਹੱਦ ਖ਼ਤਰਨਾਕ ਹੈ।

ਖਹਿਰਾ ਨੇ ਕਿਹਾ ਕਿ ਕਿਸੇ ਵਕਤ ਭਗਵੰਤ ਮਾਨ ਖੁਦ ਇਸ ਦਾ ਵਿਰੋਧ ਕਰ ਰਹੇ ਸਨ ਅਤੇ ਅੱਜ ਖ਼ੁਦ ਇੱਥੇ ਟੈਕਸਟਾਈਲ ਪਾਰਕ ਬਣਾਉਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਤਲੁਜ ਦੇ ਨੇੜੇ ਪੈਂਦੇ ਮੱਤੇਵਾੜਾ ਦੇ ਜੰਗਲਾਂ ਵਿੱਚ ਪਸ਼ੂ ਵੱਡੀ ਤਦਾਦ ਵਿੱਚ ਚਰਦੇ ਹਨ। ਉਨ੍ਹਾਂ ਕਿਹਾ ਕਿ ਲਗਪਗ ਇੱਕ ਹਜ਼ਾਰ ਏਕੜ ਦੇ ਕਰੀਬ ਜ਼ਮੀਨ ਜੋ ਐਕਵਾਇਰ ਕੀਤੀ ਗਈ ਹੈ ਉੱਥੇ ਟੈਕਸਟਾਈਲ ਪਾਰਕ ਲਗਾ ਕੇ ਸਰਕਾਰ ਉਜਾੜਾ ਕਰਨ ਜਾ ਰਹੀ ਹੈ।

ਮੱਤੇਵਾੜਾ ਦੇ ਜੰਗਲ ਨੂੰ ਲੈਕੇ ਸੁਖਪਾਲ ਖਹਿਰਾ ਨੇ ਘੇਰੀ ਮਾਨ ਸਰਕਾਰ

ਉਨ੍ਹਾਂ ਕਿਹਾ ਇਸ ’ਤੇ ਪਾਬੰਦੀ ਲੱਗਣੀ ਚਾਹੀਦੀ ਹੈ ਕਿਉਂਕਿ ਮੱਤੇਵਾੜਾ ਦੇ ਜੰਗਲਾਂ ਨੇੜੇ ਸਤਲੁਜ ਦਰਿਆ ਪੈਂਦਾ ਹੈ ਅਤੇ ਦਰਿਆ ਨੇੜੇ ਇੱਥੇ ਲੱਗਣ ਵਾਲੀਆਂ ਫੈਕਟਰੀਆਂ ਇਸਨੂੰ ਪੂਰੀ ਤਰ੍ਹਾਂ ਪ੍ਰਦੂਸ਼ਿਤ ਕਰ ਦੇਣਗੀਆਂ। ਉਨ੍ਹਾਂ ਕਿਹਾ ਕਿ ਇਸੇ ਦਰਿਆ ਤੋਂ ਲੋਕ ਵੱਡੀ ਤਾਦਾਦ ਅੰਦਰ ਪੀਣ ਵਾਲੇ ਪਾਣੀ ਦੀ ਵਰਤੋਂ ਕਰਦੇ ਹਨ।

ਖਹਿਰਾ ਨੇ ਕਿਹਾ ਕਿ ਜਿਵੇਂ ਲੁਧਿਆਣੇ ਦੇ ਬੁੱਢੇ ਨਾਲੇ ਨੂੰ ਫੈਕਟਰੀਆਂ ਨੇ ਪ੍ਰਦੂਸ਼ਿਤ ਕਰ ਦਿੱਤਾ ਹੈ ਉਸੇ ਤਰ੍ਹਾਂ ਸਤਲੁਜ ਦਰਿਆ ਨੂੰ ਵੀ ਪੂਰੀ ਤਰ੍ਹਾਂ ਫੈਕਟਰੀਆਂ ਪ੍ਰਦੂਸ਼ਿਤ ਕਰ ਦੇਣਗੀਆਂ। ਉਨ੍ਹਾਂ ਕਿਹਾ ਕਿ ਇੱਥੇ ਜੰਗਲੀ ਜੀਵ ਰਹਿੰਦੇ ਨੇ ਇਹ ਕੁਦਰਤ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਇੱਥੇ ਟੈਕਸਟਾਈਲ ਕਿਸੇ ਵੀ ਸੂਰਤ ਵਿੱਚ ਨਹੀਂ ਬਣਨਾ ਚਾਹੀਦਾ। ਉਨ੍ਹਾਂ ਸਰਕਾਰ ਨੂੰ ਕਿਸੇ ਹੋਰ ਸਥਾਨ ਉੱਪਰ ਅਜਿਹਾ ਇੰਡਸਟਰੀਅਲ ਪਾਰਕ ਬਣਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਭਗਵੰਤ ਮਾਨ ਕਰਨਗੇ ਕੈਬਨਿਟ ਦਾ ਵਿਸਥਾਰ, ਮੰਤਰੀਆਂ ਦੇ ਕੰਮ ਦਾ ਜਾਇਜ਼ਾ

ETV Bharat Logo

Copyright © 2024 Ushodaya Enterprises Pvt. Ltd., All Rights Reserved.