ETV Bharat / state

Ludhiana RTA Office : ਲੁਧਿਆਣਾ 'ਚ RTA ਦਫਤਰ ਦੇ ਬਾਹਰ ਹੰਗਾਮਾ, ਲੋਕਾਂ ਨੇ ਆਰਟੀਏ 'ਤੇ ਲਗਾਏ ਧਮਕੀਆਂ ਦੇਣ ਦੇ ਇਲਜ਼ਾਮ, ਪੜ੍ਹੋ ਮੌਕੇ 'ਤੇ ਕੀ ਬਣਿਆ ਮਾਹੌਲ - ludhiana latest news in Punjabi

ਲੁਧਿਆਣਾ 'ਚ ਗੱਡੀਆਂ ਦੀ ਪਾਸਿੰਗ ਨਾ ਹੋਣ ਕਾਰਨ ਪਰੇਸ਼ਾਨ ਲੋਕਾਂ ਨੇ ਆਰਟੀਏ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਹੈ। ਪ੍ਰਸ਼ਾਸਨ ਵੱਲੋਂ ਧਾਰਾ 144 ਲਾਗੂ ਕੀਤੀ ਗਈ ਹੈ। (Ludhiana RTA Office)

commotion outside Ludhiana RTA office due to non-passing of vehicles
Ludhiana RTA Office : ਲੁਧਿਆਣਾ 'ਚ RTA ਦਫਤਰ ਦੇ ਬਾਹਰ ਹੰਗਾਮਾ, ਲੋਕਾਂ ਨੇ ਆਰਟੀਏ 'ਤੇ ਲਗਾਏ ਧਮਕੀਆਂ ਦੇਣ ਦੇ ਇਲਜ਼ਾਮ, ਪੜ੍ਹੋ ਮੌਕੇ ਤੇ ਕੀ ਬਣਿਆ ਮਾਹੌਲ
author img

By ETV Bharat Punjabi Team

Published : Sep 4, 2023, 4:08 PM IST

Updated : Sep 4, 2023, 10:38 PM IST

ਲੁਧਿਆਣਾ ਆਰਟੀਏ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰਦੇ ਲੋਕ।

ਲੁਧਿਆਣਾ : ਲੁਧਿਆਣਾ ਵਿੱਚ ਇੱਕ ਵਾਰ ਫਿਰ ਆਰਟੀਏ ਦਫ਼ਤਰ ਦੇ ਬਾਹਰ (Ludhiana RTA Office ) ਲੋਕਾਂ ਨੇ ਹੰਗਾਮਾ ਕੀਤਾ ਹੈ। ਜਾਣਕਾਰੀ ਮੁਤਾਬਿਕ ਗੱਡੀਆਂ ਦੀ ਪਾਸਿੰਗ ਨੂੰ ਲੈ ਕੇ ਇਕੱਠੇ ਹੋਏ ਲੋਕਾਂ ਨੇ ਪ੍ਰਸ਼ਾਸ਼ਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਹੈ। ਲੋਕਾਂ ਨੇ ਇਲਜ਼ਾਮ ਲਗਾਇਆ ਹੈ ਕਿ ਉਹ ਕਈ ਦਿਨਾਂ ਤੋਂ ਆਰਟੀਏ ਨਾਲ ਸਬੰਧਿਤ ਕੰਮ ਨੂੰ ਲੈ ਕੇ ਖੱਜਲ ਖੁਆਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਮਜ਼ਬੂਰ ਹੋ ਕੇ ਧਰਨਾ ਪ੍ਰਦਰਸ਼ਨ (Demonstration) ਕੀਤਾ ਗਿਆ ਹੈ।

ਕੁੱਝ ਲੋਕ ਜਾਣਬੁੱਝ ਕੇ ਕਰ ਰਹੇ ਹੰਗਾਮਾ : ਜਾਣਕਾਰੀ ਮੁਤਾਬਿਕ ਆਰਟੀਏ ਅਧਿਕਾਰੀਆਂ ਸਾਹਮਣੇ ਆਪਣਾ ਪੱਖ ਰੱਖਣ ਪਹੁੰਚੇ ਲੋਕਾਂ ਨੇ ਇਲਜ਼ਾਮ ਲਗਾਇਆ ਹੈ ਕਿ ਆਰਟੀਏ (Passing of vehicles in Ludhiana) ਉਨ੍ਹਾਂ ਨੂੰ ਧਮਕੀਆਂ ਦੇ ਰਹੀ ਹੈ। ਦੂਜੇ ਪਾਸੇ ਇਸ ਇਲਜ਼ਾਮ ਨੂੰ ਨਿਰਾਧਾਰ ਦੱਸਦਿਆਂ ਆਰਟੀਏ ਅਧਿਕਾਰੀ ਪੂਨਮ ਪ੍ਰੀਤ ਕੌਰ ਨੇ ਕਿਹਾ ਕਿ ਕੁਝ ਤਕਨੀਕੀ ਖਾਮੀਆਂ ਕਾਰਨ ਅਰਜ਼ੀਆਂ ਨਹੀਂ ਘਟਾਈਆਂ ਜਾ ਰਹੀਆਂ ਹਨ ਪਰ ਅਸੀਂ ਲਗਾਤਾਰ ਇਸਨੂੰ ਘਟਾ ਰਹੇ ਹਾਂ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ਦੋ-ਚਾਰ ਦਿਨ ਪਹਿਲਾਂ ਹੀ (Commotion outside the RTA office) ਅਪਲਾਈ ਕੀਤਾ ਸੀ ਅਤੇ ਉਹ ਵੀ ਬਿਨਾਂ ਕਿਸੇ ਕਾਰਣ ਵਿਵਾਦ ਖੜ੍ਹਾ ਕਰ ਰਹੇ ਹਨ ਜਦਕਿ ਇਸ ਪ੍ਰਕਿਰਿਆ 'ਚ 15 ਦਿਨ ਦਾ ਸਮਾਂ ਲੱਗਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਐਪ 'ਚ ਸੁਧਾਰ ਕਰ ਰਹੇ ਹਾਂ। ਇਸ ਵਿੱਚ ਕੁਝ ਸਮਾਂ ਜ਼ਰੂਰ ਲੱਗਦਾ ਹੈ।

ਇਸ ਦੌਰਾਨ ਲੋਕਾਂ ਨੇ ਮੰਗ ਕੀਤੀ ਕਿ ਆਰਟੀਏ ਅਧਿਕਾਰੀ ਦੀ ਬਦਲੀ ਕੀਤੀ ਜਾਵੇ। ਦੂਜੇ ਪਾਸੇ ਆਰਟੀਏ ਅਧਿਕਾਰੀ ਨੇ ਕਿਹਾ ਕਿ (Commotion outside the RTA office) ਲੋਕ ਏਜੰਟਾਂ ਦੇ ਚੱਕਰ ਵਿੱਚ ਨਾ ਫਸਣ ਅਤੇ ਸਿਰਫ ਆਨਲਾਈਨ ਹੀ ਆਪਣੀ ਅਰਜ਼ੀ ਦਾਖਿਲ ਕਰਨ ਤਾਂ ਜੋ ਕੰਮ ਵੇਲੇ ਸਿਰ ਹੋ ਸਕੇ।

Last Updated : Sep 4, 2023, 10:38 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.