ETV Bharat / state

ਤੇਜ ਰਫ਼ਤਾਰ ਬੱਸ ਤੇ ਤੇਜ਼ਾਬ ਨਾਲ ਭਰੇ ਟੈਂਕਰ ਵਿਚਕਾਰ ਭਿਆਨਕ ਟੱਕਰ

ਚੰਡੀਗੜ੍ਹ ਤੋਂ ਲੁਧਿਆਣਾ ਆ ਰਹੀ ਪੰਜਾਬ ਰੋਡਵੇਜ ਦੀ ਬੱਸ ਅਤੇ ਤੇਜ਼ਾਬ ਨਾਲ ਭਰੇ ਟੈਂਕਰ ਵਿਚਕਾਰ ਟੱਕਰ ਹੋ ਗਈ। ਇਸ ਕਾਰਨ ਤੇਜਾ਼ਬ ਸੜਕ ਤੇ ਡੁੱਲ੍ਹ ਗਿਆ ਅਤੇ ਹਰ ਪਾਸੇ ਜ਼ਹਿਰੀਲਾ ਧੂੰਆ ਫ਼ੈਲ ਗਿਆ।

ਡਿਜ਼ਾਇਨ ਫ਼ੋਟੋ।
author img

By

Published : May 25, 2019, 6:53 PM IST

ਲੁਧਿਆਣਾ: ਥਾਣਾ ਫੋਕਲ ਪੁਆਇੰਟ ਅਧਿਨ ਆਉਂਦੇ ਜਮਾਲਪੁਰ ਚੌਂਕ 'ਚ ਸਵੇਰੇ ਲਗਭਗ 7 ਵਜੇ ਚੰਡੀਗੜ੍ਹ ਤੋਂ ਲੁਧਿਆਣਾ ਆ ਰਹੀ ਪੰਜਾਬ ਰੋਡਵੇਜ ਦੀ ਤੇਜ ਰਫ਼ਤਾਰ ਬੱਸ ਨੇ ਤੇਜ਼ਾਬ ਨਾਲ ਭਰੇ ਟੈਂਕਰ ਨੂੰ ਟੱਕਰ ਮਾਰ ਦਿੱਤੀ।

ਵੀਡੀਓ

ਟੱਕਰ ਹੋਣ ਕਾਰਨ ਟੈਂਕਰ ਦਾ ਗੇਟ ਵਾਲ ਟੁੱਟ ਗਿਆ ਅਤੇ ਤੇਜ਼ਾਬ ਕਾਫੀ ਮਾਤਰਾ ਵਿੱਚ ਸੜਕ ਤੇ ਫ਼ੈਲ ਗਿਆ। ਤੇਜ਼ਾਬ ਦੇ ਜ਼ਹਿਰੀਲੇ ਧੂੰਏ ਨਾਲ ਰਾਹਗੀਰਾਂ ਨੂੰ ਕਾਫ਼ੀ ਪਰੇਸ਼ਾਨੀ ਹੋਈ ਅਤੇ ਸਾਹ ਲੈਣ 'ਚ ਵੀ ਕਾਫ਼ੀ ਮੁਸ਼ਕਲ ਹੋ ਰਹੀ ਸੀ। ਬੱਸ 'ਚ ਸਵਾਰ 7-8 ਸਵਾਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।

ਟੈਂਕਰ ਦੇ ਡਰਾਈਵਰ ਨੇ ਦੱਸਿਆ ਕਿ ਉਹ ਨੰਗਲ ਤੋਂ ਤੇਜ਼ਾਬ ਲੈ ਕੇ ਫੋਕਲ ਪੁਆਇੰਟ ਜਾ ਰਿਹਾ ਸੀ ਕਿ ਬੱਸ ਵਾਲੇ ਨੇ ਪਿੱਛੇ ਆ ਕੇ ਟੱਕਰ ਮਾਰੀ ਜਿਸ ਕਾਰਨ ਟੈਂਕਰ ਦਾ ਗੇਟ ਬਾਲ ਟੁੱਟ ਗਿਆ ਤੇ ਟੈਂਕਰ 'ਚ ਭਰਿਆਂ ਤੇਜ਼ਾਬ ਬਾਹਰ ਡੁੱਲ੍ਹ ਗਿਆ।

ਬੱਸ 'ਚ ਬੈਠੀਆਂ ਵਿਦਿਆਰਥਣਾਂ ਨੇ ਦੱਸਿਆਂ ਕਿ ਉਹ ਚੰਡੀਗੜ੍ਹ ਤੋਂ ਬੱਸ ਵਿਚ ਬੈਠੀਆਂ ਸਨ ਤੇ ਫਗਵਾੜਾ ਕਾਲਜ ਜਾਣਾ ਸੀ। ਉਨ੍ਹਾਂ ਕਿਹਾ ਕਿ ਡਰਾਈਵਰ ਹੀ ਬੱਸ ਤੇਜ਼ ਚਲਾ ਰਿਹਾ ਸੀ। ਉਨ੍ਹਾਂ ਵਾਰ-ਵਾਰ ਬੱਸ ਹੌਲੀ ਚਲਾਉਣ ਲਈ ਕਿਹਾ ਤੇ ਆਖ਼ਰਕਾਰ ਬੱਸ ਤੇਜ਼ ਹੋਣ ਕਾਰਨ ਕੈਂਟਰ ਨਾਲ ਜਾ ਟਕਰਾਈ। ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

SLUG...PB LDH ACCIDENT ACID LEAK

FEED....FTP

DATE...25/05/2019

Anchor...ਥਾਣਾ ਫੋਕਲ ਪੁਆਇੰਟ ਦੇ ਅਧਿਨ ਆਉਂਦੇ ਜਮਾਲਪੁਰ ਚੌਂਕ 'ਚ ਅੱਜ ਸਵੇਰੇ 7 ਵਜੇ ਦੇ ਕਰੀਬ ਚੰਡੀਗੜ ਤੋਂ ਲੁਧਿਆਣਾ ਆ ਰਹੀ ਪੰਜਾਬ ਰੋਡਵੇਜ ਦੀ ਤੇਜ ਰਫ਼ਤਾਰ ਨੇ ਤੇਜਾਬ ਦੇ ਭਰੇ ਟੈਂਕਰ ਨੂੰ ਟੱਕਰ ਮਾਰ ਦਿੱਤੀ । ਜਿਸ ਕਰਕੇ ਟੈਂਕਰ ਦਾ ਗੇਟ ਵਾਲ ਟੁੱਟ ਗਿਆ ਅਤੇ ਤੇਜ਼ਾਬ ਸੜਕ ਤੇ ਕਾਫੀ ਮਾਤਰਾ ਵਿੱਚ ਫੈਲ ਗਿਆ, ਤੇਜ਼ਾਬ ਦੇ ਜ਼ਹਿਰੀਲੇ ਧੂੰਏ ਨਾਲ ਰਾਹਗੀਰਾਂ ਨੂੰ ਕਾਫ਼ੀ ਪ੍ਰੇਸ਼ਾਨੀ ਆਈ ਤੇ ਸਾਹ ਲੈਣ 'ਚ ਵੀ ਕਾਫ਼ੀ ਮੁਸ਼ਕਲ ਹੋ ਰਹੀ ਸੀ ।  ਬੱਸ 'ਚ ਸਵਾਰ 7-8 ਸਵਾਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। 

Vo....1 ਟੈਂਕਰ ਦੇ ਡਰਾਈਵਰ ਅਮਰਜੀਤ ਸਿੰਘ ਨੇ ਕਿਹਾ ਕਿ ਮੈਂ ਨੰਗਲ ਤੋਂ ਤੇਜ਼ਾਬ ਲੈ ਕੇ ਫੋਕਲ ਪੁਆਇੰਟ ਜਾ ਰਿਹਾ ਸੀ 'ਤੇ ਆਪਣੀ ਸਾਇਡ ਹੀ ਜਾ ਰਿਹਾ ਸੀ ਕਿ ਬੱਸ ਵਾਲੇ ਨੇ ਪਿਛੇ ਆ ਕੇ ਟੱਕਰ ਮਾਰੀ ਟੈਂਕਰ ਦਾ ਗੇਟ ਬਾਲ ਟੁੱਟ ਗਿਆ ਤੇ ਟੈਂਕਰ 'ਚ ਭਰਿਆਂ ਤੇਜ਼ਾਬ ਬਾਹਰ ਡੁਲ੍ਹ ਗਿਆ। ਬੱਸ 'ਚ ਬੈਠੀਆਂ ਵਿਦਿਆਰਥੀ ਲੜਕੀਆਂ ਨੇ ਦੱਸਿਆਂ ਕਿ ਅਸੀਂ ਚੰਡੀਗੜ ਤੋਂ ਬੱਸ ਵਿਚ ਬੈਠੀਆਂ ਸੀ ਤੇ ਫਗਵਾੜੇ ਕਾਲਜ ਜਾਣਾ ਸੀ, ਉਨ੍ਹਾਂ ਕਿਹਾ ਕਿ ਡਰਾਈਵਰ ਹੀ ਬੱਸ ਤੇਜ਼ ਚਲਾ ਰਹਿ ਸੀ ਅਸੀਂ ਵਾਰ-ਵਾਰ ਕਿਹਾ ਕਿ ਬੱਸ ਹੋਲੀ ਚਲਾਓ ਬੱਸ ਤੇਜ਼ ਹੋਣ ਕਾਰਨ ਆਖਰ ਕਰ ਬੱਸ ਕੈਂਟਰ ਨਾਲ ਜਾ ਟਕਰਾਈ । ਥਾਣਾ ਫੋਕਲ ਪੁਆਇੰਟ ਦੀ ਪੁਲਸ ਨੇ ਆ ਕੇ ਜਾਂਚ ਸ਼ੁਰੂ ਕਰ ਦਿੱਤੀ ।  

Byte :- ਜਾਂਚ ਅਧਿਕਾਰੀ

Byte :- ਚਸ਼ਮਦੀਦ 

ETV Bharat Logo

Copyright © 2024 Ushodaya Enterprises Pvt. Ltd., All Rights Reserved.