ਲੁਧਿਆਣਾ: ਇਕ ਨਵੰਬਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਡਿਬੇਟ ਹੋਣ ਜਾ ਰਹੀ ਹੈ। ਜਿਸ ਨੂੰ ਲੈ ਕੇ ਲੁਧਿਆਣਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਅੱਜ ਲੁਧਿਆਣਾ ਸ਼ਹਿਰੀ ਪੁਲਿਸ ਦੇ ਨਾਲ ਦਿਹਾਤੀ ਇਲਾਕੇ ਤੋਂ ਵੀ ਪੁਲਿਸ ਪਾਰਟੀ ਨੂੰ ਵੀ ਪੀਏਯੂ ਦੇ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਦੇ ਵਿੱਚ ਸੱਦਿਆ ਗਿਆ। ਇਸ ਦੌਰਾਨ ਸੁਰੱਖਿਆ ਰਿਵਿਊ ਮੀਟਿੰਗ ਵਿਸ਼ੇਸ਼ ਤੌਰ 'ਤੇ ਆਈਜੀ ਗੁਰਪ੍ਰੀਤ ਭੁੱਲਰ ਦੀ ਅਗਵਾਈ ਦੇ ਵਿੱਚ ਰੱਖੀ ਗਈ, ਜਿਸ ਵਿੱਚ ਲੁਧਿਆਣਾ ਸ਼ਹਿਰੀ ਪੁਲਿਸ ਦੇ ਨਾਲ ਦਿਹਾਤੀ ਪੁਲਿਸ ਦੇ ਅਫਸਰ, ਡੀਸੀਪੀ, ਐਸਐਸਪੀ, ਏਡੀਸੀਪੀ, ਏਸੀਪੀ ਮੀਟਿੰਗ ਦੇ ਵਿੱਚ ਮੌਜੂਦ ਰਹੇ। ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸੁਰੱਖਿਆ ਵੀ ਚਾਕ ਚੋਬੰਦ ਕੀਤੀ ਗਈ ਹੈ। (CM Mann Open Debate Challenge)
ਸਿਆਸੀ ਪਾਰਟੀਆਂ ਦੇ ਸ਼ਾਮਲ ਹੋਣ 'ਤੇ ਸਸਪੈਂਸ: ਹਾਲਾਂਕਿ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਡਿਬੇਟ ਦੇ ਵਿੱਚ ਸ਼ਾਮਲ ਹੋਣ ਦੀ ਹਾਮੀ ਭਰੀ ਹੈ ਪਰ ਹਾਲੇ ਤੱਕ ਕਾਂਗਰਸ ਅਤੇ ਅਕਾਲੀ ਦਲ ਨੇ ਡਿਬੇਟ ਦੇ ਵਿੱਚ ਸ਼ਾਮਲ ਹੋਣ ਸਬੰਧੀ ਕਿਸੇ ਵੀ ਤਰ੍ਹਾਂ ਦਾ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਜਿਸ ਕਰਕੇ ਇਹਨਾਂ ਦੋਵਾਂ ਹੀ ਪਾਰਟੀਆਂ ਦੇ ਆਗੂਆਂ ਦੇ ਮੀਟਿੰਗ ਦੇ ਵਿੱਚ ਸ਼ਾਮਿਲ ਹੋਣ ਨਾ ਹੋਣ 'ਤੇ ਸ਼ਸ਼ੋਪੰਜ ਬਰਕਰਾਰ ਹੈ। ਹਾਲਾਂਕਿ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਲੁਧਿਆਣਾ ਪੀਏਯੂ ਦੇ ਵਿੱਚ ਪੁਲਿਸ ਵੱਲੋਂ ਵਧਾਈ ਗਈ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਖੜੇ ਕੀਤੇ ਜਾ ਰਹੇ ਹਨ। ਬਿਕਰਮ ਮਜੀਠੀਆ ਵੱਲੋਂ ਆਪਣੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਸਵਾਲ ਖੜੇ ਕੀਤੇ ਗਏ ਸੀ ਕਿ ਇੰਨੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਲਾਉਣ ਦੀ ਕੀ ਲੋੜ ਹੈ।
ਵਿਰੋਧੀ ਖੜੇ ਕਰ ਰਹੇ ਸਵਾਲ: ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਦੇ ਵਿੱਚ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਵਿਸ਼ੇਸ਼ ਤੌਰ 'ਤੇ ਰਿਵਿਊ ਮੀਟਿੰਗ ਵੀ ਸੀਨੀਅਰ ਅਧਿਕਾਰੀਆਂ ਦੀ ਅਗਵਾਈ ਦੇ ਵਿੱਚ ਕਰਵਾਈ ਗਈ ਹੈ। ਪੀਏਯੂ ਦੇ ਵਿੱਚ ਹੋਣ ਵਾਲੀ ਇਸ ਡਿਬੇਟ ਨੂੰ ਲੈ ਕੇ ਲਗਾਤਾਰ ਵਿਰੋਧੀ ਪਾਰਟੀਆਂ ਸਵਾਲ ਖੜੇ ਕਰ ਰਹੀਆਂ ਹਨ ਅਕਾਲੀ ਦਲ ਨੇ ਕਿਹਾ ਹੈ ਕਿ ਡਿਬੇਟ ਪਾਣੀਆਂ ਦੇ ਮੁੱਦੇ 'ਤੇ ਹੋਣੀ ਚਾਹੀਦੀ ਹੈ। ਹਾਲਾਂਕਿ ਕੱਲ ਕਿਹੜੀ ਪਾਰਟੀਆਂ ਦੇ ਨੁਮਾਇੰਦੇ ਸ਼ਾਮਿਲ ਹੁੰਦੇ ਹਨ, ਇਸ 'ਤੇ ਹਾਲੇ ਵੀ ਸਸਪੈਂਸ ਬਰਕਰਾਰ ਹੈ, ਪਰ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਜੇਕਰ ਕੋਈ ਆਗੂ ਨਹੀਂ ਆਉਂਦਾ ਤਾਂ ਅਸੀਂ ਉਹਨਾਂ ਦੇ ਪੁਤਲੇ ਬਿਠਾਵਾਂਗੇ।
- PAU Students opposition Open Debate: ਪੀਏਯੂ ਦੇ ਵਿਦਿਆਰਥੀ ਡਿਬੇਟ ਦੌਰਾਨ ਜਾਰੀ ਰੱਖਣਗੇ ਪ੍ਰਦਰਸ਼ਨ, ਕਿਹਾ-ਜੇਕਰ ਪ੍ਰਸ਼ਾਸਨ ਨੇ ਕੀਤੀ ਵਧੀਕੀ ਤਾਂ ਸੰਘਰਸ਼ ਕਰਾਂਗੇ ਤਿੱਖਾ
- ED raid ON AAP MLA HOUSE: ਸ਼ਰਾਬ ਘੁਟਾਲੇ ਨੂੰ ਲੈਕੇ 'ਆਪ' ਵਿਧਾਇਕ ਦੇ ਘਰ ਈਡੀ ਦੀ ਰੇਡ, ਤੜਕਸਾਰ ਵਿਧਾਇਕ ਕੁਲਵੰਤ ਸਿੰਘ ਦੇ ਘਰ ਕੀਤੀ ਗਈ ਛਾਪੇਮਾਰੀ
- Bharatiya Kisan Union Dakaunda Protest In Mansa: ਕਿਸਾਨਾਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਦਿੱਤਾ ਧਰਨਾ
ਆਮ ਲੋਕਾਂ ਨੂੰ ਡਿਬੇਟ ਤੋਂ ਦੂਰ ਰੱਖਣ ਦੇ ਇਲਜ਼ਾਮ: ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਦੇ ਵਿੱਚ 1200 ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਲਗਾਤਾਰ ਰਾਜਨੀਤਿਕ ਪਾਰਟੀਆਂ ਇਹ ਵੀ ਸਵਾਲ ਖੜੇ ਕਰ ਰਹੀਆਂ ਹਨ ਕਿ ਸਰਕਾਰ ਨੇ ਆਪਣੇ ਹੀ ਵਰਕਰਾਂ ਅਤੇ ਆਗੂਆਂ ਨੂੰ ਪਾਸ ਦੇ ਕੇ ਅੰਦਰ ਆਉਣ ਲਈ ਸੱਦਾ ਦਿੱਤਾ ਹੈ ਜਦੋਂ ਕਿ ਆਮ ਲੋਕਾਂ ਨੂੰ ਇਸ ਡਿਬੇਟ ਤੋਂ ਦੂਰ ਰੱਖਿਆ ਗਿਆ ਹੈ।