ETV Bharat / state

ਕਲੱਬ 69 ਦਾ ਵੱਡਾ ਉਪਰਾਲਾ, ਕੋਰੋਨਾ ਪੀੜਤ ਮਰੀਜ਼ਾਂ ਨੂੰ ਘਰ ਚ ਪੁੱਜ ਰਿਹਾ ਮੁਫ਼ਤ ਖਾਣਾ - ਮੁਫਤ ਖਾਣਾ

ਲੁਧਿਆਣਾ ਦੇ ਸਾਊਥ ਸਿਟੀ ਦਾ ਕਲੱਬ 69 ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਿਉਂਕਿ ਕਲੱਬ ਦੇ ਮੈਂਬਰ ਕੋਰੋਨਾ ਪੀੜਤ ਮਰੀਜ਼ਾਂ ਦੇ ਘਰ ਤੱਕ ਮੁਫਤ ਖਾਣਾ ਪਹੁੰਚਾ ਰਹੇ ਨੇ ਅਤੇ ਉਹ ਵੀ ਪੌਸ਼ਟਿਕਤਾ ਦਾ ਪੂਰਾ ਧਿਆਨ ਰੱਖਣ ਤੋਂ ਬਾਅਦ ਕਲੱਬ ਦੇ ਮੈਂਬਰ ਬੀਤੇ ਸਾਲ ਕੋਰੋਨਾ ਪੋਜ਼ੀਟਿਵ ਹੋ ਗਏ ਸਨ।

ਲੁਧਿਆਣਾ ਦੇ ਕਲੱਬ 69 ਦਾ ਵੱਡਾ ਉਪਰਾਲਾ ਕੋਰੋਨਾ ਪੀੜਤ ਮਰੀਜ਼ਾਂ ਨੂੰ ਘਰ ਤੱਕ ਮੁਫ਼ਤ ਪਹੁੰਚਾ ਰਹੇ ਖਾਣਾ

author img

By

Published : Apr 30, 2021, 6:30 PM IST

ਲੁਧਿਆਣਾ: ਲੁਧਿਆਣਾ ਦੇ ਸਾਊਥ ਸਿਟੀ ਦਾ ਕਲੱਬ 69 ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਿਉਂਕਿ ਕਲੱਬ ਦੇ ਮੈਂਬਰ ਕੋਰੋਨਾ ਪੀੜਤ ਮਰੀਜ਼ਾਂ ਦੇ ਘਰ ਤੱਕ ਮੁਫਤ ਖਾਣਾ ਪਹੁੰਚਾ ਰਹੇ ਨੇ ਅਤੇ ਉਹ ਵੀ ਪੌਸ਼ਟਿਕਤਾ ਦਾ ਪੂਰਾ ਧਿਆਨ ਰੱਖਣ ਤੋਂ ਬਾਅਦ ਕਲੱਬ ਦੇ ਮੈਂਬਰ ਬੀਤੇ ਸਾਲ ਕੋਰੋਨਾ ਪੋਜ਼ੀਟਿਵ ਹੋ ਗਏ ਸਨ। ਇਸ ਤੋਂ ਬਾਅਦ ਇਸ ਸਾਲ ਜਦੋਂ ਦੂਜੀ ਲਹਿਰ ਆਈ ਤਾਂ ਮੈਂਬਰਾਂ ਨੇ ਇਹ ਫ਼ੈਸਲਾ ਲਿਆ। ਉਹ ਕੋਰੋਨਾ ਪੀੜਤ ਮਰੀਜ਼ਾਂ ਦੇ ਘਰ ਤੱਕ ਮੁਫ਼ਤ ਖਾਣਾ ਪਹੁੰਚਾਉਣਗੇ ਅਤੇ ਖਾਣਾ ਵੀ ਬਿਲਕੁਲ ਘਰ ਵਰਗਾ ਹੋਵੇਗਾ ਤਾਂ ਜੋ ਇਸ ਮੁਸ਼ਕਿਲ ਦੀ ਘੜੀ ਚ ਲੋਕਾਂ ਨੂੰ ਘਰ ਵਿੱਚ ਖਾਣਾ ਨਾ ਬਣਾਉਣਾ ਪਵੇ। ਜੇਕਰ ਕਿਸੇ ਦੀ ਪਤਨੀ ਬੀਮਾਰ ਹੈ ਜਾਂ ਫਿਰ ਕਿਸੇ ਦਾ ਪਤੀ ਤਾਂ ਉਹ ਇੱਕ ਦੂਜੇ ਦੀ ਸਿਹਤ ਦਾ ਪੂਰੀ ਤਰ੍ਹਾਂ ਧਿਆਨ ਰੱਖ ਸਕਣ। ਕਲੱਬ ਨੇ ਬੀਤੇ ਦਿਨ ਇਸ ਦੀ ਸ਼ੁਰੁਆਤ ਕੀਤੀ ਹੈ ਅਤੇ ਆਉਣ ਵਾਲੇ ਦਿਨਾਂ ਚ ਉਨ੍ਹਾਂ ਨੇ ਟੀਚਾ ਵਧਾਉਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਦੇ ਤਿੰਨ ਮੈਂਬਰ ਖਾਣਾ ਸਪਲਾਈ ਕਰਦੇ ਹਨ। ਇਨ੍ਹਾਂ ਮੈਂਬਰਾਂ ਨੂੰ ਰਸੋਈ ਵਿੱਚ ਨਹੀਂ ਆਉਣ ਦਿੱਤਾ ਜਾਂਦਾ।

ਲੁਧਿਆਣਾ ਦੇ ਕਲੱਬ 69 ਦਾ ਵੱਡਾ ਉਪਰਾਲਾ ਕੋਰੋਨਾ ਪੀੜਤ ਮਰੀਜ਼ਾਂ ਨੂੰ ਘਰ ਤੱਕ ਮੁਫ਼ਤ ਪਹੁੰਚਾ ਰਹੇ ਖਾਣਾ

ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਰੈਸਟੋਰੈਂਟ ਵਿੱਚ ਜੋ ਸਟਾਫ ਕੰਮ ਕਰਦਾ ਹੈ। ਉਸ ਨੇ ਖ਼ੁਦ ਇਹ ਕਿਹਾ ਕਿ ਕਿਉਂ ਨਾ ਲੋਕਾਂ ਦੀ ਸੇਵਾ ਕੀਤੀ ਜਾਏ। ਉਨ੍ਹਾਂ ਨੇ ਘਰ ਜਾਣ ਦੀ ਥਾਂ ਇੱਥੇ ਰਹਿ ਕੇ ਲੋਕਾਂ ਦੀ ਸੇਵਾ ਕਰਨ ਦਾ ਮਨ ਬਣਾਇਆ। ਜਿਸ ਤੋਂ ਬਾਅਦ ਉਨ੍ਹਾਂ ਨੇ ਸੋਚਿਆ ਕਿ ਕਿਉਂ ਨਾ ਉਨ੍ਹਾਂ ਲੋਕਾਂ ਤੱਕ ਪਹੁੰਚਾਇਆ ਜਾਵੇ। ਜੋ ਲੋਕ ਕੋੋਰੋਨਾ ਤੋਂ ਪੀੜਤ ਹਨ,ਘਰ ਵਿੱਚ ਖਾਣਾ ਬਣਾਉਣ ਤੋਂ ਅਸਮਰੱਥ ਹਨ। ਉਨ੍ਹਾਂ ਲੋਕਾਂ ਨੂੰ ਪੌਸ਼ਟਿਕ ਖਾਣੇ ਦੀ ਬੇਹੱਦ ਜ਼ਰੂਰਤ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸ਼ੁਰੂਆਤ ਕੀਤੀ ਅਤੇ ਸਵੇਰੇ ਗਿਆਰਾਂ ਵਜੇ ਤੋਂ ਲੈ ਕੇ ਸ਼ਾਮ ਪੰਜ ਵੱਜੇ ਤੱਕ ਉਹ ਡਲਿਵਰੀ ਕਰਦੇ ਨੇ ਉਨ੍ਹਾਂ ਨੇ ਇਹ ਵੀ ਮਨ ਬਣਾਇਆ ਹੈ ਕਿ ਆਉਂਦੇ ਸਮੇਂ ਚ ਇਹੋ ਹਸਪਤਾਲਾਂ ਵਿੱਚ ਵੀ ਕੋਰੋਨਾ ਮਰੀਜ਼ਾਂ ਤੱਕ ਖਾਣਾ ਪਹੁੰਚਾਉਣ ਉੱਧਰ ਨਾਲ ਹੀ ਉਹ ਕੋਵਿਡ ਨਿਯਮਾਂ ਦੀ ਵੀ ਪੂਰੀ ਪਾਲਣਾ ਕਰਦੇ ਨੇ ਰਸੋਈ ਦੇ ਵਿੱਚ ਹਮੇਸ਼ਾ ਸੈਨੀਟਾਈਜ਼ਰ ਕਰਕੇ ਖਾਣਾ ਬਣਾਇਆ ਜਾਂਦਾ ਹੈ। ਉਨ੍ਹਾਂ ਨੇ ਡਲਿਵਰੀ ਲਈ ਸਵਿਗੀ ਅਤੇ ਜ਼ੋਮੈਟੋ ਉਬਰ ਈਟਸ ਆਦਿ ਨੂੰ ਨਾਲ ਜੋੜਿਆ ਹੈ। ਜਿਸ ਤੋਂ ਲੋਕ ਖਾਣਾ ਆਰਡਰ ਮੁਫ਼ਤ ਵਿੱਚ ਕਰ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਟੀਮ ਦੇ ਤਿੰਨ ਮੈਂਬਰ ਲੋਕਾਂ ਦੇ ਘਰਾਂ ਤੱਕ ਖਾਣਾ ਪਹੁੰਚਾਉਂਦੇ ਹਨ। ਪਰ ਉਨ੍ਹਾਂ ਨੂੰ ਇਹ ਤਿਹਾਤ ਦੇ ਤੌਰ ਤੇ ਰਸੋਈ ਵਿੱਚ ਨਹੀਂ ਆਉਣ ਦਿੱਤਾ ਜਾਂਦਾ ਅਤੇ ਕੋਰੋਨਾ ਨਿਯਮਾਂ ਦੀ ਪੂਰੀ ਪਾਲਣਾ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ਕੋਟਕਪੂਰਾ ’ਚ ਸਿੱਖ ਜਥੇਬੰਦੀਆਂ ਨੇ ਸਾੜੀਆਂ ਹਾਈ ਕੋਰਟ ਦੇ ਹੁਕਮਾਂ ਦੀਆਂ ਕਾਪੀਆਂ

ETV Bharat Logo

Copyright © 2025 Ushodaya Enterprises Pvt. Ltd., All Rights Reserved.