ਲੁਧਿਆਣਾ: ਜ਼ਿਲ੍ਹੇ ’ਚ ਮਾਹੌਲ ਉਸ ਵੇਲੇ ਤਣਾਅ ਪੂਰਨ ਬਣ ਗਿਆ ਜਦੋਂ ਭਾਰਤੀ ਜਨਤਾ ਪਾਰਟੀ (Bharatiya Janata Party) ਵੱਲੋਂ ਨਗਰ ਸੁਧਾਰ ਟਰੱਸਟ ਨੂੰ ਤਾਲਾ ਜੜਨ ਦੀ ਕੋਸ਼ਿਸ਼ ਕੀਤੀ ਗਈ। ਉਥੇ ਹੀ ਇਸ ਜਦੋਂ ਪੁਲਿਸ ਨੇ ਭਾਜਪਾ (Bharatiya Janata Party) ਆਗੂਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਤੇ ਭਾਜਪਾ (Bharatiya Janata Party) ਆਗੂਆਂ ਵਿਚਾਲੇ ਝੜਪ ਵੀ ਹੋਈ। ਇਸ ਦੌਰਾਨ ਭਾਜਪਾ ਆਗੂ ਮਾਮਲੇ ਦੀ ਸੀਬੀਆਈ (CBI) ਵੱਲੋਂ ਜਾਂਚ ਮੰਗ ਕਰ ਰਹੇ ਹਨ।
ਇਹ ਵੀ ਪੜੋ: PUNBUS ਅਤੇ PRTC ਦੇ ਠੇਕਾ ਮੁਲਾਜ਼ਮਾਂ ਵੱਲੋਂ ਚੱਕਾ ਜਾਮ
ਕੀ ਹੈ ਮਾਮਲਾ ?
ਦਰਾਅਸਰ ਭਾਜਪਾ (Bharatiya Janata Party) ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਇੰਪਰੂਵਮੈਂਟ ਟਰੱਸਟ (Improvement Trust) ਨੂੰ ਆਨ ਲਾਈਨ (Online) ਬੋਲੀ ਲਗਾ ਕੇ ਵੇਚੀ ਗਿਆ ਤੇ ਕਮਰਸ਼ੀਅਲ ਜ਼ਮੀਨ ਨੂੰ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ (Bharat Bhushan Ashu) ਦੁਆਰਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਬਾਲਾ ਸੁਬਰਮਨੀਅਮ ਨੇ ਆਪਣੇ ਚਹੇਤਿਆਂ ਨੂੰ ਦੇ ਦਿੱਤੀ ਹੈ ਜਿਸ ਕਾਰਨ ਲਗਾਤਾਰ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਲੜੀ ਤਹਿਤ ਭਾਜਪਾ ਵੱਲੋਂ ਫਿਰ ਨਗਰ ਸੁਧਾਰ ਟਰੱਸਟ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ।
ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਸ਼ਹਿ ਨਾਲ ਚੇਅਰਮੈਨ ਦੁਆਰਾ ਇਹ ਵੱਡਾ ਘਪਲਾ ਕੀਤਾ ਗਿਆ ਹੈ। ਇਸ ਲਈ ਉਹ ਇਸ ਦੀ ਸੀਬੀਆਈ (CBI) ਜਾਂਚ ਦੀ ਮੰਗ ਕਰਦੇ ਹਨ। ਉਹਨਾਂ ਨੇ ਕਿਹਾ ਕਿ ਉਹ ਜਨਤਾ ਦੇ ਪੈਸੇ ਨੂੰ ਗਲਤ ਪਾਸੇ ਨਹੀਂ ਲੱਗਣ ਦੇਣਗੇ।
ਉਥੇ ਹੀ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਏਡੀਸੀਪੀ ਜਸਕਰਨ ਤੇਜਾ ਨੇ ਕਿਹਾ ਕਿ ਕੋਈ ਵੀ ਵਿਅਕਤੀ ਸਰਕਾਰੀ ਬਿਲਡਿੰਗ ਨੂੰ ਤਾਲਾ ਨਹੀਂ ਲਗਾ ਸਕਦਾ ਹੈ, ਇਸ ਕਾਰਨ ਉਹਨਾਂ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ: ਬਾੜਮੇਰ 'ਚ ਲੈਂਡਿੰਗ ਏਅਰਸਟ੍ਰਿਪ ਦੀ ਸ਼ੁਰੂਆਤ, ਰਾਜਨਾਥ, ਗੜਕਰੀ ਨੇ ਕੀਤਾ ਉਦਘਾਟਨ