ਲੁਧਿਆਣਾ : ਪੰਜਾਬ ਵਿੱਚ ਆਏ ਦਿਨ ਗੁੰਡਾਗਰਦੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦਿਆਂ ਹਨ। ਅਜਿਹਾ ਹੀ ਇਕ ਮਾਮਲਾ ਲੁਧਿਆਣਾ ਦੇ ਡੀਐਮਸੀ ਹਸਪਤਾਲ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਐਂਬੂਲੈਂਸ ਚਾਲਕ ਸੁੱਖੀ ਨਾਮਕ ਨੌਜਵਾਨ ਦੀ ਕੁਝ ਹਾਲਾਵਰਾਂ ਵਲੋਂ ਹਸਪਤਾਲ ਦੇ ਬਾਹਰ ਹੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੰਨਾਂ ਹੀ ਨਹੀਂ ਕੁੱਟਮਾਰ ਕਰਨ ਤੋਂ ਬਾਅਦ ਮੁਲਜ਼ਮਾਂ ਵੱਲੋਂ ਪੀੜਿਤ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਤੇ ਵਾਇਰਲ ਕਰ ਦਿੱਤੀ ਗਈ। ਬਕਾਇਦਾ ਉਸ ਹੇਠਾਂ ਗਾਣਾ ਵੀ ਲਗਾਇਆ ਗਿਆ ਹੈ। ਪੀੜਿਤ ਦਾ ਨਾਮ ਸੁੱਖੀ ਦੱਸਿਆ ਜਾ ਰਿਹਾ ਹੈ, ਜਿਸ ਨੇ ਦੱਸਿਆ ਕਿ ਉਸ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ 10 ਤੋਂ 12 ਨੌਜਵਾਨਾਂ ਵੱਲੋਂ ਤੇਜਧਾਰ ਹਥਿਆਰਾਂ ਦੇ ਨਾਲ ਉਸ ਉਤੇ ਹਮਲਾ ਕਰ ਦਿੱਤਾ।
ਕੁੱਟਮਾਰ ਕਰ ਕੇ ਵੀਡੀਓ ਸੋਸ਼ਲ ਮੀਡੀਆ ਉਤੇ ਕੀਤੀ ਵਾਇਰਲ : ਕੁੱਟਮਾਰ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਤੇ ਵਾਇਰਲ ਕਰ ਦਿੱਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਲਹਾਲ ਪੀੜਤ ਨੌਜਵਾਨ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਮੁੱਢਲੀ ਜਾਣਕਾਰੀ ਤੋਂ ਪਤਾ ਲੱਗ ਸਕਿਆ ਹੈ ਕਿ ਗੈਂਗਸਟਰ ਸ਼ੁਭਮ ਮੋਟਾ ਵੱਲੋਂ ਇਹ ਹਮਲਾ ਉਸ ਉਤੇ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਜਦੋਂ ਉਸ ਦੀ ਕੁੱਟਮਾਰ ਕੀਤੀ ਗਈ ਤਾਂ ਉਹਨਾਂ ਨੇ ਕਿਸੇ ਨੂੰ ਫੋਨ ਵੀ ਲਗਾਇਆ ਸੀ ਅਤੇ ਵੀਡੀਓ ਕਾਲ ਉਤੇ ਉਸਨੂੰ ਵਿਖਾਇਆ ਸੀ, ਜਿਸ ਤੋਂ ਬਾਅਦ ਉਸ ਨਾਲ ਕੁੱਟਮਾਰ ਕੀਤੀ ਗਈ।
- ਇਨਸਾਨੀਅਤ ਸ਼ਰਮਸਾਰ ! ਮੁਲਜ਼ਮ ਨੇ ਬੇਜ਼ੁਬਾਨ ਨਾਲ ਕੀਤੀ ਬਦਫੈਲੀ, ਘਟਨਾ ਸੀਸੀਟੀਵੀ ਵਿੱਚ ਕੈਦ
- ਰਾਵੀ ਦਰਿਆ 'ਚ ਛੱਡਿਆ 2.5 ਲੱਖ ਕਿਉਸਿਕ ਪਾਣੀ, ਦਰਿਆ ਨੇੜਲੇ ਪਿੰਡਾਂ 'ਚ ਅਲਰਟ
- Punjab Weather: ਪੰਜਾਬ ਵਿੱਚ 21 ਜੁਲਾਈ ਤੱਕ ਯੈਲੋ ਅਲਰਟ, 3 ਦਿਨ ਸੂਬੇ 'ਚ ਬਾਰਿਸ਼ ਦੀ ਸੰਭਾਵਨਾ
ਜੇਲ੍ਹ ਵਿੱਚ ਬੈਠੇ ਸਾਥੀਆਂ ਨੂੰ ਵੀਡੀਓ ਕਾਲ ਕਰ ਕੇ ਕੀਤੀ ਕੁੱਟਮਾਰ : ਡੀਐਮਸੀ ਵਿੱਚ ਜ਼ੇਰੇ ਇਲਾਜ ਸੁੱਖੀ ਦਾ ਕਹਿਣਾ ਹੈ ਕਿ ਉਸ ਦੀ ਕਿਸੇ ਨਾਲ ਕੋਈ ਰੰਜ਼ਿਸ਼ ਨਹੀਂ ਹੈ। ਉਸ ਦਾ ਕਹਿਣਾ ਹੈ ਕਿ 10 ਤੋਂ 12 ਹਮਲਾਵਰਾਂ ਨੇ ਜੇਲ੍ਹ ਵਿੱਚ ਬੈਠੇ ਆਪਣੇ ਸਾਥੀ ਸ਼ੁਭਮ ਮੋਟਾ ਨੂੰ ਵੀਡੀਓ ਕਾਲ ਲਗਾ ਕੇ ਉਸ ਦੀ ਕੁੱਟਮਾਰ ਲਾਈਵ ਦਿਖਾਈ ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਤੇ ਵਾਇਰਲ ਕੀਤੀ ਹੈ। ਸੁੱਖੀ ਨੇ ਪ੍ਰਸ਼ਾਸਨ ਪਾਸੋਂ ਇਨਸਾਫ ਦੀ ਮੰਗ ਕੀਤੀ ਹੈ।
ਪੀੜਿਤ ਦੇ ਸਿਰ ਅਤੇ ਲੱਤਾਂ ਦੇ ਉਤੇ ਸੱਟਾਂ ਲੱਗੀਆਂ ਹਨ। ਉਸ ਨੂੰ ਕਈ ਜਗ੍ਹਾ ਫੈਕਚਰ ਆਇਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਚੌਕੀ ਇੰਚਾਰਜ ਡੀਐਮਸੀ ਨੇ ਕਿਹਾ ਹੈ ਕਿ ਸਾਡੇ ਕੋਲ ਫਿਲਹਾਲ ਹਸਪਤਾਲ ਵੱਲੋਂ ਹੀ ਇਸ ਸਬੰਧੀ ਜਾਣਕਾਰੀ ਮਿਲੀ ਹੈ, ਅਸੀਂ ਵੀਡੀਓ ਵੇਖ ਕੇ ਮਾਮਲੇ ਦੀ ਜਾਂਚ ਕਰ ਕੇ ਅਕਲੇਰੀ ਕਾਰਵਾਈ ਅਮਲ ਵਿੱਚ ਲੈਕੇ ਆਵਾਂਗੇ।