ਲੁਧਿਆਣਾ: ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਲੁਧਿਆਣਾ ਕੇਂਦਰੀ ਤੋਂ ਉਮੀਦਵਾਰ ਅਤੇ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਪਾਲੀ ਖਿਲਾਫ਼ ਲੁਧਿਆਣਾ ਪੁਲੀਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ‘ਤੇ ਐਸਸੀ ਐਕਟ ਦੇ ਤਹਿਤ ਮਾਮਲਾ ਦਰਜ ਹੋਇਆ ਹੈ ਜਿਸ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਵਧਦੀਆਂ ਵਿਖਾਈ ਦੇ ਰਹੀਆਂ ਹਨ।
ਥਾਣਾ ਮੋਤੀ ਨਗਰ ਵਿੱਚ ਪ੍ਰਿਤਪਾਲ ਪਾਲੀ ਦੇ ਖ਼ਿਲਾਫ਼ ਪਰਚਾ ਦਰਜ ਹੋਇਆ ਹੈ। ਪੁਲਿਸ ਵੱਲੋਂ ਐਸ ਸੀ ਐਸ ਟੀ ਐਕਟ (SC\ST Act) 1989 ਦੇ ਤਹਿਤ ਪਾਲੀ ‘ਤੇ ਮਾਮਲਾ ਦਰਜ ਕੀਤਾ ਗਿਆ।
ਦਰਅਸਲ ਪ੍ਰਿਤਪਾਲ ਪਾਲੀ ਵੱਲੋਂ ਬੀਤੇ ਦਿਨ ਸਮਰਾਲਾ ਚੌਕ ਦੇ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਗੁਰੂ ਨਾਨਕ ਦੇਵ ਜੀ ਦੀ ਬੇਅਦਬੀ ਦੇ ਮਾਮਲੇ ‘ਤੇ ਧਰਨੇ ਚ ਹਿੱਸਾ ਲਿਆ ਗਿਆ ਸੀ। ਇਸ ਦੌਰਾਨ ਇਸ ਪੂਰੇ ਮਾਮਲੇ ਵਿੱਚ ਮੁੱਖ ਮੁਲਜ਼ਮ ਅਨਿਲ ਅਰੋੜਾ ਦੇ ਖ਼ਿਲਾਫ਼ ਆਪਣੀ ਭੜਾਸ ਕੱਢਦਿਆਂ ਪ੍ਰਿਤਪਾਲ ਪਾਲੀ ਨੇ ਕੁਝ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਜਿਸ ਤੋਂ ਬਾਅਦ ਵਾਲਮੀਕਿ ਭਾਈਚਾਰਾ ਭੜਕ ਗਿਆ।
ਵਾਲਮੀਕਿ ਭਾਈਚਾਰੇ ਦੇ ਵੱਲੋਂ ਪ੍ਰਿਤਪਾਲ ਪਾਲੀ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਕਾਰਵਾਈ ਦੀ ਮੰਗ ਨੂੰ ਲੈਕੇ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਲੁਧਿਆਣਾ ਦਾ ਮੁੱਖ ਭਾਰਤ ਨਗਰ ਚੌਕ ਜਾਮ ਕਰ ਦਿੱਤਾ ਗਿਆ। ਮਸਲੇ ਨੂੰ ਭਖਦਾ ਵੇਖ ਬਾਅਦ ਪੁਲਿਸ (Police) ਨੇ ਇਹ ਕਾਰਵਾਈ ਕੀਤੀ ਹਾਲਾਂਕਿ ਇਸ ਮਾਮਲੇ ਵਿਚ ਪ੍ਰਿਤਪਾਲ ਪਾਲੀ ਪਹਿਲਾਂ ਹੀ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਮੁਆਫੀ ਵੀ ਮੰਗ ਚੁੱਕੇ ਹਨ।
ਇਹ ਵੀ ਪੜ੍ਹੋ:ਪੰਜਾਬ ਨਹੀਂ ਆਵੇਗਾ ਰਾਮ ਰਹੀਮ, ਹਾਈਕੋਰਟ ਨੇ ਦਿੱਤੀ ਵੱਡੀ ਰਾਹਤ