ਲੁਧਿਆਣਾ: ਜ਼ਿਲ੍ਹੇ ਦੇ ਸਰਾਭਾ ਨਗਰ ਪੁਲਿਸ ਸਟੇਸ਼ਨ ਦੇ ਇੰਚਾਰਜ ਉੱਤੇ ਇਕ ਮਹਿਲਾ ਵੱਲੋਂ ਬੀਤੇ ਦਿਨੀ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਪਾ ਕੇ ਗੰਭੀਰ ਇਲਜ਼ਾਮ ਲਗਾਏ (Case of allegations against Ludhiana SHO) ਗਏ ਸਨ। ਮਹਿਲਾ ਨੇ ਕਿਹਾ ਸੀ ਕਿ ਉਹ ਕਿਸੇ ਬੈਂਕ ਵਿਚ ਬਤੌਰ ਕਾਰਪੋਰੇਟ ਮਨੇਜਰ ਨੌਕਰੀ ਕਰਦੀ ਹੈ ਅਤੇ ਉਸ ਨੂੰ ਸਰਾਭਾ ਨਗਰ ਪੁਲਿਸ ਸਟੇਸ਼ਨ ਦੇ ਇੰਚਾਰਜ ਵੱਲੋਂ ਉਸ ਦੇ ਬੈਂਕ ਤੋਂ ਬੁਲਾਇਆ ਗਿਆ ਅਤੇ ਪੁਲਿਸ ਸਟੇਸ਼ਨ ਦੇ ਵਿੱਚ ਇੰਚਾਰਜ ਨੇ ਆਪਣੇ ਕੁਝ ਦੋਸਤਾਂ ਦੇ ਨਾਲ ਮਿਲ ਕੇ ਉਸ ਦੇ ਨਾਲ ਬਦਸਲੂਕੀ ਕੀਤੀ ਇਤੇ ਉਸ ਨਾਲ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਅਤੇ ਉਸ ਦੀ ਕੁੱਟਮਾਰ ਵੀ ਕੀਤੀ ਗਈ ਹੈ, ਜਿਸ ਨਾਲ ਉਸ ਦਾ ਅਕਸ ਖ਼ਰਾਬ ਹੋਇਆ ਹੈ।
ਇਹ ਵੀ ਪੜੋ: ਡੇਰਾ ਪ੍ਰੇਮੀ ਕਤਲ ਮਾਮਲਾ: ਸ਼ੂਟਰਾਂ ਨੂੰ ਪਨਾਹ ਦੇਣ ਵਾਲੇ 2 ਹੋਰ ਮੁਲਜ਼ਮ ਗ੍ਰਿਫ਼ਤਾਰ
ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈ ਜਿਸ ਨੂੰ ਲੈ ਕੇ ਹੁਣ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਸਫਾਈ ਦਿੱਤੀ ਹੈ ਇਸ ਪੂਰੇ ਵਾਕਿਆ ਦੀ ਕੁਝ ਸੀਸੀਟੀਵੀ ਤਸਵੀਰਾ ਵੀ ਪੁਲਿਸ ਵੱਲੋਂ ਜਾਰੀ ਕੀਤੀ ਗਈ ਹੈ ਜਿਸ ਵਿਚ ਮਹਿਲਾ ਪੁਲਿਸ ਸਟੇਸ਼ਨ ਆਪਣੀ ਕਿਸੀ ਦੋਸਤ ਦੇ ਨਾਲ ਆਉਂਦੀ ਹੈ ਅਤੇ ਵਾਪਿਸ ਚਲੀ ਜਾਂਦੀ ਹੈ।
ਇਸ ਪੂਰੇ ਮਾਮਲੇ ਨੂੰ ਲੈ ਕੇ ਮਹਿਲਾ ਵੱਲੋਂ ਸੋਸ਼ਲ ਮੀਡੀਆ ਉੱਤੇ ਸਰਾਭਾ ਨਗਰ ਦੇ ਇੰਚਾਰਜ ਬਾਰੇ ਸਵਾਲ ਖੜੇ ਕੀਤੇ ਗਏ ਸਨ, ਇਸ ਦੀ ਸਫਾਈ ਦਿੰਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਹੈ ਕਿ ਸਾਡੇ ਧਿਆਨ ਵਿੱਚ ਇਹ ਮਾਮਲਾ ਆਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਉਨ੍ਹਾਂ ਕਿਹਾ ਕਿ ਮਹਿਲਾ ਵੱਲੋਂ ਸਿਰਫ ਸੋਸ਼ਲ ਮੀਡੀਆ ਉੱਤੇ ਹੀ ਇਹ ਸਭ ਕਿਹਾ ਗਿਆ ਹੈ, ਉਸ ਨੇ ਲਿਖਤੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਸ਼ਿਕਾਇਤ ਨਹੀਂ ਕੀਤੀ ਗਈ ਹੈ। ਉਨ੍ਹਾ ਕਿਹਾ ਕੇ ਇਸ ਦੀਆਂ ਕੁੱਝ ਵੀਡੀਓ ਸਾਡੇ ਕੋਲ ਵੀ ਆਈਆਂ ਹਨ ਤੇ ਅਸੀਂ ਮਹਿਲਾ ਦਾ ਸਨਮਾਨ ਕਰਦੇ ਹਨ ਇਸ ਦੀ ਜਾਂਚ ਸੀਨੀਅਰ ਅਫ਼ਸਰ ਕਰ ਰਹੇ ਹਾਂ ਪਰ ਹਾਲੇ ਤੱਕ ਉਸ ਵਿਚ ਅਜਿਹਾ ਨਹੀਂ ਪਾਇਆ ਗਿਆ।
ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਕਿਹਾ ਕਿ ਉਸ ਮਹਿਲਾ ਬਾਰੇ ਵੀ ਸਾਨੂੰ ਕਈ ਰਿਪੋਰਟ ਨੇ, ਪਰ ਜੇਕਰ ਫਿਰ ਵੀ ਉਸ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਦਸਲੂਕੀ ਹੋਈ ਹੈ ਤਾਂ ਇਸ ਲਈ ਅਸੀਂ ਤਹਿ ਤੱਕ ਜਾਂਚ ਕਰਾਂਗੇ, ਪਰ ਨਾਲ਼ ਹੀ ਪੁਲਿਸ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਸਾਡੇ ਪੁਲਿਸ ਅਫ਼ਸਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਹ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ।