ਲੁਧਿਆਣਾ: ਪੰਜਾਬ ਵਿੱਚ ਅਕਾਲੀ ਦਲ ਅਤੇ ਭਾਜਪਾ ਦਾ ਲੰਮੇ ਸਮੇਂ ਤੋਂ ਗੱਠਜੋੜ ਰਿਹਾ ਹੈ ਅਤੇ ਦੋਵੇਂ ਇਕੱਠੀਆਂ ਚੋਣਾਂ ਲੜਦੇ ਰਹੇ ਪਰ ਇਸ ਵਾਰ ਅਕਾਲੀ ਦਲ ਦਾ ਬਸਪਾ ਨਾਲ ਗੱਠਜੋੜ ਹੈ ਜਦੋਂ ਕਿ ਭਾਜਪਾ ਨੀਂ ਕੈਪਟਨ ਅਮਰਿੰਦਰ ਦੀ ਪੰਜਾਬ ਲੋਕ ਕਾਂਗਰਸ ਅਤੇ ਸੁਖਦੇਵ ਢੀਂਡਸਾ ਦੀ ਅਕਾਲੀ ਦਲ ਸੰਯੁਕਤ ਨਾਲ ਹੱਥ ਮਿਲਾਇਆ ਹੈ। ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਅਕਾਲੀ ਦਲ ਵੱਲੋਂ ਭਾਜਪਾ ਨੂੰ 3 ਟਿਕਟਾਂ ਹੀ ਦਿੱਤੀਆਂ ਜਾਂਦੀਆਂ ਸਨ, ਜਿਨ੍ਹਾਂ ਵਿੱਚ ਵਿਧਾਨ ਸਭਾ ਹਲਕਾ ਸੈਂਟਰਲ ਵਿਧਾਨ ਸਭਾ ਹਲਕਾ ਪੱਛਮੀ ਅਤੇ ਵਿਧਾਨ ਸਭਾ ਹਲਕਾ ਦੱਖਣੀ ਸ਼ਾਮਿਲ ਹੈ।
ਭਾਜਪਾ ਦੇ ਲੁਧਿਆਣਾ 'ਚ ਚੋਣ ਨਤੀਜੇ
ਅਕਾਲੀ ਦਲ ਭਾਜਪਾ ਗੱਠਜੋੜ ਦੇ ਦੌਰਾਨ ਬੀਤੀਆਂ ਵਿਧਾਨ ਸਭਾ ਚੋਣਾਂ 'ਚ ਜੇਕਰ ਵੱਖ-ਵੱਖ ਲੁਧਿਆਣਾ ਦੇ ਵਿਧਾਨ ਸਭਾ ਹਲਕਿਆਂ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਨੂੰ ਲੁਧਿਆਣਾ ਕੇਂਦਰੀ ਤੋਂ 27391 ਵੋਟਾਂ ਪਈਆਂ ਸਨ ਅਤੇ ਉਹ ਦੂਜੇ ਨੰਬਰ ਤੇ ਰਹੇ ਜਦੋਂਕਿ ਲੁਧਿਆਣਾ ਪਸ਼ਚਿਮੀ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਵੱਲੋਂ ਕਮਲ ਚੇਟਲੀ ਨੇ ਅਕਾਲੀ ਦਲ ਨਾਲ ਮਿਲ ਕੇ ਚੋਣਾਂ ਲੜੀਆਂ ਸਨ ਅਤੇ ਉਨ੍ਹਾਂ ਨੂੰ ਕੁੱਲ 22620 ਵੋਟਾਂ ਪਈਆਂ ਸਨ। ਕਮਲ ਚੇਤਲੀ ਬੀਤੀਆਂ ਵਿਧਾਨ ਸਭਾ ਚੋਣਾਂ 'ਚ ਤੀਜੇ ਨੰਬਰ ਤੇ ਰਹੇ ਉਥੇ ਹੀ ਜੇਕਰ ਦਲ ਲੁਧਿਆਣਾ ਦੱਖਣੀ ਦੀ ਕੀਤੀ ਜਾਵੇ ਤਾਂ ਭਾਜਪਾ ਵੱਲੋਂ ਪ੍ਰਵੀਨ ਬਾਂਸਲ ਨੇ ਚੋਣਾਂ ਲੜੀਆਂ ਉਹ ਦੂਜੇ ਨੰਬਰ ਤੇ ਰਹੇ ਅਤੇ ਉਨ੍ਹਾਂ ਨੂੰ ਕੁੱਲ 39732 ਵੋਟਾਂ ਪਈਆਂ ਸਨ।
2022 ਚੋਣਾਂ ਦੇ ਸਮੀਕਰਨ
ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਫਿਲਹਾਲ ਭਾਜਪਾ ਵੱਲੋਂ ਆਪਣੇ ਚਾਰ ਉਮੀਦਵਾਰਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ, ਜਿਨ੍ਹਾਂ ਵਿਚੋਂ 2 ਵਿਧਾਨ ਸਭਾ ਹਲਕੇ ਅਜਿਹੇ ਹਨ ਜਿਨ੍ਹਾਂ ਵਿੱਚ ਉਹ ਅਕਾਲੀ ਦਲ ਦੇ ਨਾਲ ਚੋਣਾਂ ਮਿਲ ਕੇ ਲੜਦੇ ਸਨ। ਵਿਧਾਨ ਸਭਾ ਹਲਕਾ ਸੈਂਟਰਲ ਅਤੇ ਵਿਧਾਨ ਸਭਾ ਹਲਕਾ ਪੱਛਮੀ, ਪੱਛਮੀ ਤੋਂ ਭਾਜਪਾ ਨੇ ਐਡਵੋਕੇਟ ਬਿਕਰਮ ਸਿੱਧੂ ਨੂੰ ਚੋਣ ਮੈਦਾਨ 'ਚ ਉਤਾਰਿਆ ਜਦੋਂਕਿ ਲੁਧਿਆਣਾ ਕੇਂਦਰੀ ਤੋਂ ਗੁਰਦੇਵ ਸ਼ਰਮਾ ਦੇਬੀ ਚੋਣ ਮੈਦਾਨ ਵਿੱਚ ਨੇ ਅਤੇ ਇਨ੍ਹਾਂ ਹਲਕਿਆਂ ਵਿਚ ਪੱਛਮੀ ਤੋਂ ਅਕਾਲੀ ਦਲ ਦੇ ਮਹੇਸ਼ਇੰਦਰ ਗਰੇਵਾਲ ਜਦੋਂਕਿ ਸੈਂਟਰਲ ਦੇ ਵਿੱਚ ਪ੍ਰਿਤਪਾਲ ਸਿੰਘ ਪਾਲੀ ਚੋਣ ਮੈਦਾਨ 'ਚ ਹਨ।
ਵੋਟਾਂ ਦੀ ਰਾਜਨੀਤੀ
ਜਿਨ੍ਹਾਂ ਵਿਧਾਨ ਸਭਾ ਹਲਕਿਆਂ ਵਿੱਚ ਅਕਾਲੀ ਦਲ ਭਾਜਪਾ ਦੇ ਨਾਲ ਮਿਲ ਕੇ ਚੋਣਾਂ ਲੜਦਾ ਰਿਹਾ ਹੈ, ਉਨ੍ਹਾਂ ਹਲਕਿਆਂ ਵਿੱਚ ਮੁਕਾਬਲਾ ਰੌਚਕ ਰਹਿਣ ਦੇ ਕਿਆਸ ਲਗਾਏ ਜਾ ਰਹੇ ਹਨ। ਜੇਕਰ ਗੱਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਇਸ ਵਾਰ ਉਮੀਦ ਹੈ ਕਿ ਅਕਾਲੀ ਦਲ ਅਤੇ ਭਾਜਪਾ ਦੀ ਆਪਸੀ ਖਿੱਚੋਤਾਣ ਅਤੇ ਮਿਲ ਕੇ ਚੋਣਾਂ ਨਾ ਲੜਨ ਦਾ ਫ਼ਾਇਦਾ ਉਨ੍ਹਾਂ ਨੂੰ ਹੋਣ ਵਾਲਾ ਹੈ ਕਿਉਂਕਿ ਉਨ੍ਹਾਂ ਦੇ ਹੱਕ ਦੇ ਵੋਟ ਉਨ੍ਹਾਂ ਦੇ ਹੱਕ ਚ ਭੁਗਤ ਸਕਦੇ ਹਨ।
ਭਾਜਪਾ ਦਾ ਵੋਟ ਬੈਂਕ
ਜਦੋਂ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਦਾ ਲੁਧਿਆਣਾ ਵਿੱਚ ਵੱਡਾ ਵੋਟ ਬੈਂਕ ਹੈ ਕਿਉਂਕਿ ਲੁਧਿਆਣਾ ਸ਼ਹਿਰੀ ਖੇਤਰ ਹੈ ਲੁਧਿਆਣਾ ਦੇ ਵਿੱਚ ਹਿੰਦੂ ਭਾਈਚਾਰਾ ਵੱਡੀ ਤਦਾਦ ਵਿਚ ਰਹਿੰਦਾ ਹੈ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਾਂ ਉਦੋਂ ਵੀ ਭਾਜਪਾ ਜ਼ਿਆਦਾਤਰ ਪ੍ਰੋਗਰਾਮ ਲੁਧਿਆਣਾ ਵਿੱਚ ਵੀ ਕਰਵਾਉਂਦੀ ਸੀ। ਇੱਥੋਂ ਤੱਕ ਕੇ ਭਾਜਪਾ ਨੇ ਆਪਣੀ ਚੋਣ ਦਾ ਬਿਗੁਲ ਵੀ ਲੁਧਿਆਣਾ ਮੁੱਲਾਂਪੁਰ ਦਾਖਾ ਤੋਂ ਇੱਕ ਵੱਡਾ ਇਕੱਠ ਕਰਕੇ ਕੀਤਾ ਸੀ, ਲੁਧਿਆਣਾ ਹਮੇਸ਼ਾਂ ਤੋਂ ਹੀ ਭਾਜਪਾ ਲਈ ਇੱਕ ਸੇਫ ਇਲਾਕਾ ਰਿਹਾ ਹੈ।
ਇਹ ਵੀ ਪੜ੍ਹੋ: ਸਾਬਕਾ ਅਕਾਲੀ ਮੇਅਰ ਅਤੇ ਮੌਜੂਦਾ ਕੌਂਸਲਰ ਕਾਂਗਰਸ ਵਿਚ ਹੋਏ ਸ਼ਾਮਲ