ETV Bharat / state

ਕੈਬਨਿਟ ਮੰਤਰੀ ਨਿੱਝਰ ਦਾ ਬਿਆਨ,ਪੁਰਾਣੀਆਂ ਸਰਕਾਰਾਂ ਦੀਆਂ ਗਲਤੀਆਂ ਭੁਗਤ ਰਹੇ ਅਸੀਂ ! - cabinet minister inderbir nijjar news

ਕੈਬਨਿਟ ਮੰਤਰੀ ਇੰਦਰਬੀਰ ਨਿੱਝਰ ਨੇ ਕਿਹਾ ਕਿ ਆਪ ਸਰਕਾਰ ਸਮੇਂ ਨਜਾਇਜ਼ ਮਾਈਨਿੰਗ ਪੁਰੀ ਤਰ੍ਹਾਂ ਬੰਦ ਹੈ। ਉਨ੍ਹਾਂ ਕਿਹਾ ਕਿ ਅਸੀਂ ਗੈਰ-ਕਨੂੰਨੀ ਕੰਮ ਨਹੀਂ ਹੋਣ ਦੇ ਰਹੇ, ਇਸ ਕਰਕੇ ਰੇਤਾ ਬਜਰੀ ਮਹਿੰਗੀ ਮਿਲ ਰਹੇ ਨੇ ਕਿਉਂਕਿ ਸਿਸਟਮ ਨੂੰ ਸੁਧਾਰਨ ਦੀ ਲੋੜ ਹੈ।

ਕੈਬਨਿਟ ਮੰਤਰੀ ਨਿੱਝਰ ਦਾ ਬਿਆਨ
ਕੈਬਨਿਟ ਮੰਤਰੀ ਨਿੱਝਰ ਦਾ ਬਿਆਨ
author img

By

Published : Oct 11, 2022, 5:20 PM IST

ਲੁਧਿਆਣਾ: ਪੰਜਾਬ ਦੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਲੁਧਿਆਣਾ ਪਹੁੰਚੇ। ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਾਈਨਿੰਗ ਪਾਲਸੀ 'ਤੇ ਅਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਅਤੇ ਕਿਹਾ ਕਿ ਤਿੰਨ ਮਹੀਨੇ ਤੋਂ ਨਜਾਇਜ਼ ਮਾਈਨਿੰਗ ਪੂਰੀ ਤਰ੍ਹਾਂ ਬੰਦ ਰਹੀ ਹੈ।

ਉਨ੍ਹਾਂ ਕਿਹਾ ਕਿ ਅਸੀਂ ਗੈਰ-ਕਨੂੰਨੀ ਕੰਮ ਨਹੀਂ ਹੋਣ ਦੇ ਰਹੇ, ਇਸ ਕਰਕੇ ਰੇਤਾ ਬਜਰੀ ਮਹਿੰਗੀ ਮਿਲ ਰਹੇ ਨੇ ਕਿਉਂਕਿ ਸਿਸਟਮ ਨੂੰ ਸੁਧਾਰਨ ਦੀ ਲੋੜ ਹੈ। ਉਹਨਾਂ ਇਹ ਵੀ ਕਿਹਾ ਕਿ 2012 ਦੇ ਮਾਮਲੇ ਨੂੰ ਹਾਈਕੋਰਟ ਨੇ ਹੁਣ ਸਾਡੇ ਸਿਰ 'ਤੇ ਪਾ ਦਿੱਤਾ। ਰਾਵੀ ਦਰਿਆ ਚੋਂ ਮਾਇਨਿੰਗ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਪਤਾ ਨਹੀਂ ਇਹ ਕੌਣ ਲੋਕ ਨੇ ਜੋ ਅਜਿਹੀਆਂ ਪਟੀਸ਼ਨ ਅਦਾਲਤ ਦੇ ਵਿਚ ਦਾਇਰ ਕਰਦੇ ਹਨ। ਉਹਨਾਂ ਕਿਹਾ ਕਿ ਇਸੇ ਕਰਕੇ ਆਮ ਲੋਕਾਂ ਨੂੰ ਮੁਸ਼ਕਿਲਾਂ ਆ ਰਹੀਆਂ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਅਦਾਲਤ ਨੂੰ ਵੀ ਫੈਸਲਾ ਕਰਨ ਤੋਂ ਪਹਿਲਾਂ ਆਮ ਲੋਕਾਂ ਦੀ ਸਹੂਲਤ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ।

ਪੁਰਾਣੀਆਂ ਸਰਕਾਰਾਂ ਦੀਆਂ ਗਲਤੀਆਂ ਭੁਗਤ ਰਹੇ ਅਸੀਂ !

ਇਸ ਦੌਰਾਨ ਕੈਬਨਿਟ ਮੰਤਰੀ ਇੰਦਰਬੀਰ ਨਿੱਝਰ ਨੇ ਕਿਹਾ ਕਿ ਸਰਕਾਰਾਂ ਵੱਲੋਂ ਬੜੀ ਮੁਸ਼ਕਿਲ ਨਾਲ ਬੱਸਾਂ ਖਰੀਦੀਆਂ ਜਾਂਦੀਆਂ ਹਨ। ਇੰਨ੍ਹਾਂ ਦੀ ਸਾਂਭ ਸੰਭਾਲ ਜ਼ਰੂਰੀ ਹੈ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਜਦੋਂ ਕੋਈ ਚੀਜ਼ ਪੁਰਾਣੀ ਹੋ ਜਾਂਦੀ ਹੈ ਤਾਂ ਫਿਰ ਉਹਨਾਂ ਨੂੰ ਵੇਚਣਾ ਹੀ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੋਈ ਵਾਹਨ ਵਰਤਿਆ ਹੀ ਨਹੀਂ ਜਾਵੇਗਾ ਤਾਂ ਉਹ ਖਰਾਬ ਹੀ ਹੋਵੇਗਾ।

ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਨੇ ਸਿਰਫ ਦਾਅਵੇ ਹੀ ਕੀਤੇ ਸਨ ਪਰ ਕੰਮ ਕੋਈ ਨਹੀਂ ਕੀਤਾ ਸੀ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੱਚੇ ਮੁਲਾਜ਼ਮਾਂ ਅਤੇ ਸਫਾਈ ਕਰਮਚਾਰੀਆਂ ਨੂੰ ਪੱਕਾ ਕੀਤਾ ਹੈ। ਉਥੇ ਹੀ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਵੀ ਉਨ੍ਹਾਂ ਕਿਹਾ ਕਿ ਸਾਡੀ ਤਿਆਰੀ ਪੂਰੀ ਹੈ। ਉਨ੍ਹਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਹੀ ਇੰਨ੍ਹਾਂ ਚੋਣਾਂ 'ਚ ਜਿੱਤ ਦਰਜ ਕਰੇਗੀ ਅਤੇ ਆਪਣਾ ਮੇਅਰ ਬਣਾਏਗੀ।

ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ, ਬਾਕੀ 28000 ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਵੀ ਛੇਤੀ ਹੋਣਗੀਆਂ ਰੈਗੂਲਰ

ETV Bharat Logo

Copyright © 2025 Ushodaya Enterprises Pvt. Ltd., All Rights Reserved.