ਲੁਧਿਆਣਾ: ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ (Cabinet Minister Bharat Bhushan Ashu) ਦੇ ਪੋਸਟਰਾਂ ਤੋਂ ਕਾਂਗਰਸ ਦਾ ਪੰਜਾ ਗਾਇਬ ਹੋਣ ਅਤੇ ਆਸ਼ੂ ਦੇ ਭਾਜਪਾ ਵਿਚ ਜਾਣ ਦੀਆਂ ਅਟਕਲਾਂ ਨੂੰ ਲੈ ਕੇ ਉਨ੍ਹਾਂ ਦੀ ਪਤਨੀ ਅਤੇ ਕੌਂਸਲਰ ਮਮਤਾ ਆਸ਼ੂ ਨੇ ਸਫ਼ਾਈ ਦਿੱਤੀ ਹੈ। ਮਮਤਾ ਆਸ਼ੂ ਨੇ ਕਿਹਾ ਕਿ ਇਹ ਸਭ ਕੁਝ ਵਿਰੋਧੀ ਪਾਰਟੀਆਂ ਵੱਲੋਂ ਸਾਜ਼ਿਸ਼ ਕੀਤੀ ਗਈ ਹੈ।
ਮਮਤਾ ਆਸ਼ੂ ਨੇ ਕਿਹਾ ਕਿ ਉਨ੍ਹਾਂ ਨੇ ਜੋ ਪੱਛਮੀ ਹਲਕੇ ਵਿਚ ਕੰਮ ਕਰਵਾਏ ਹਨ। ਉਸ ਸਬੰਧੀ ਹੀ ਉਨ੍ਹਾਂ ਦੇ ਸ਼ੁਭਚਿੰਤਕਾਂ ਵੱਲੋਂ ਪੋਸਟਰ ਲਗਵਾਏ ਗਏ ਹਨ ਅਤੇ ਨਾ ਕਿ ਉਨ੍ਹਾਂ ਵੱਲੋਂ ਮਮਤਾ ਆਸ਼ੂ ਨੇ ਕਿਹਾ ਕਿ ਪੋਸਟਰ ਉਨ੍ਹਾਂ ਵੱਲੋਂ ਨਹੀਂ ਲਗਵਾਏ (posters were not put up by them) ਗਏ।
ਮਮਤਾ ਆਸ਼ੂ ਨੇ ਵੀ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਜੋ ਸ਼ਹਿਰ ਭਰ ਵਿਚ ਪੋਸਟਰ ਲੱਗੇ ਹੋਏ ਹਨ। ਉਨ੍ਹਾਂ ਦੇ ਵਿਚ ਵੀ ਕਾਂਗਰਸ ਦੇ ਚੋਣ ਨਿਸ਼ਾਨ ਨੂੰ ਨਹੀਂ ਸ਼ਾਮਿਲ ਕੀਤਾ ਗਿਆ ਤਾਂ ਉਨ੍ਹਾਂ ਕੋਲੋਂ ਕੋਈ ਸਵਾਲ ਕਿਉਂ ਨਹੀਂ ਪੁੱਛਿਆ ਜਾਂਦਾ। ਮਮਤਾ ਆਸ਼ੂ ਨੇ ਵੀ ਕਿਹਾ ਕਿ ਆਉਂਦੀ ਪੰਜ ਤਰੀਕ ਨੂੰ ਜੋ ਭਾਜਪਾ ਦੀ ਰੈਲੀ ਹੋਣ ਜਾ ਰਹੀ ਹੈ। ਉਸ ਵਿਚ ਪਹੁੰਚਣ ਵਾਲੇ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਕਾਂਗਰਸ ਵਿਚ ਸ਼ਾਮਿਲ ਹੋ ਰਹੇ ਹਨ।
ਇਹ ਵੀ ਪੜੋ: ਮੁੱਲਾਂਪੁਰ ਦੀ ਦਾਣਾ ਮੰਡੀ ’ਚੋਂ ਬਰਾਮਦ ਹੋਈ ਲਾਵਾਰਿਸ ਲਾਸ਼